ਪੜਚੋਲ ਕਰੋ
Advertisement
ਨਿਪਾਹ ਵਾਇਰਸ ਤੋਂ ਡਰੇ ਯੂਏਈ ਨੇ ਲਾਇਆ ਕੇਰਲ ਦੀਆਂ ਫਲ-ਸਬਜ਼ੀਆਂ 'ਤੇ ਬੈਨ
ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਅਮੀਰਾਤ (ਯੂਏਈ) ਨੇ ਨਿਪਾਹ ਵਾਇਰਸ ਕਰਕੇ ਕੇਰਲ ਤੋਂ ਤਾਜ਼ਾ ਫਲਾਂ ਤੇ ਸਬਜ਼ੀਆਂ ਮੰਗਵਾਉਣ 'ਤੇ ਰੋਕ ਲਾ ਦਿੱਤੀ ਹੈ। ਭਾਰਤ ਦੇ ਸੂਬੇ ਕੇਰਲ ਵਿੱਚ ਨਿਪਾਹ ਵਾਇਰਸ ਦੇ ਕਈ ਕੇਸ ਸਾਹਮਣੇ ਆਏ ਹਨ। ਕੇਰਲ ਵਿੱਚ ਹੁਣ ਤਕ ਕੁੱਲ 13 ਜਣਿਆਂ ਦੀ ਮੌਤ ਇਸ ਖ਼ਤਰਨਾਕ ਵਾਇਰਸ ਨਾਲ ਹੋਈ ਹੈ। ਇਸ ਮਗਰੋਂ ਪੂਰੇ ਦੇਸ਼ ਵਿੱਚ ਇਸ ਵਾਇਰਸ ਦੀ ਦਹਿਸ਼ਤ ਹੈ।
ਯੂਏਈ ਦੇ ਜਲਵਾਯੂ ਪਰਿਵਰਤਨ ਤੇ ਵਾਤਾਵਰਨ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਿੰਨਾ ਚਿਰ ਹਾਲਾਤ ਠੀਕ ਨਹੀਂ ਹੁੰਦੇ ਕੇਰਲ ਤੋਂ ਤਾਜ਼ਾ ਫਲ ਤੇ ਸਬਜ਼ੀਆਂ ਨਹੀਂ ਮੰਗਵਾਈਆਂ ਜਾਣਗੀਆਂ।
ਕੀ ਹੈ ਨਿਪਾਹ ਵਾਇਰਸ
ਨਿਪਾਹ ਵਾਇਰਸ ਚਮਗਾਦੜਾਂ ਤੋਂ ਫੈਲਦਾ ਹੈ। ਜਦ ਚਮਗਿੱਦੜ ਫਲਾਂ ਵਿੱਚ ਦੰਦ ਮਾਰਦੇ ਹਨ ਤਾਂ ਉਹ ਫਲ ਇਨਫੈਕਟਿਡ ਹੋ ਜਾਂਦੇ ਹਨ। ਇਨ੍ਹਾਂ ਨੂੰ ਖਾਣ ਵਾਲੇ ਵਿਅਕਤ ਇਸ ਵਾਇਰਸ ਦੀ ਲਪੇਟ ਵਿੱਚ ਆ ਸਕਦੇ ਹਨ। ਇਸੇ ਤਰ੍ਹਾਂ ਚਮਗਾਦੜਾਂ ਦੇ ਸੰਪਰਕ ਵਿੱਚ ਆਉਣ ਨਾਲ ਇਹ ਵਾਇਰਸ ਸੂਅਰਾਂ ਵਿੱਚ ਵੀ ਫੈਲਦਾ ਹੈ।
Check out below Health Tools-
Calculate Your Body Mass Index ( BMI )
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਪੰਜਾਬ
ਪੰਜਾਬ
Advertisement