ਕੋਰੋਨਾ ਤੋਂ ਨਹੀਂ ਡਰਨ ਦੀ ਲੋੜ! ਦੇਸੀ ਇਮਿਊਨਿਟੀ ਬੂਸਟਰ ਦਹੀ-ਗੁੜ ਦਾ ਵੇਖੋ ਕਮਾਲ, ਜਾਣੋ ਦਹੀ-ਗੁੜ ਖਾਣ ਦੇ ਫਾਇਦੇ
ਗੁੜ 'ਚ ਖਣਿਜ, ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ, ਕੈਲਸ਼ੀਅਮ, ਸੈਲੇਨੀਅਮ, ਮੈਗਨੀਜ਼ ਤੇ ਕਾਪਰ ਨਾਲ ਭਰਪੂਰ ਹੁੰਦਾ ਹੈ। ਇਹ ਸਾਰੇ ਜ਼ਰੂਰੀ ਤੱਤ ਮਨੁੱਖੀ ਸਰੀਰ ਨੂੰ ਕਈ ਆਮ ਬਿਮਾਰੀਆਂ ਤੋਂ ਦੂਰ ਰੱਖਦੇ ਹਨ।
ਨਵੀਂ ਦਿੱਲੀ: ਪਿਛਲੇ ਸਾਲ ਤਕ ਸ਼ਾਇਦ ਹੀ ਕਿਸੇ ਨੇ ਆਪਣੀ ਇਮਿਊਨਿਟੀ ਦੀ ਪ੍ਰਵਾਹ ਕੀਤੀ ਹੋਵੇ ਪਰ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਾਅਦ ਹੁਣ ਲੋਕਾਂ ਨੇ ਇਮਿਊਨਿਟੀ ਦਾ ਧਿਆਨ ਰੱਖਣਾ ਸ਼ੁਰੂ ਕਰ ਦਿੱਤਾ ਹੈ। ਉਹ ਚੰਗੀ ਇਮਿਊਨਿਟੀ ਦੀ ਮਹੱਤਤਾ ਨੂੰ ਸਮਝਣ ਲੱਗ ਪਏ ਹਨ। ਇਮਿਊਨਿਟੀ ਨੂੰ ਸੁਧਾਰਨ ਲਈ ਹਰ ਸੰਭਵ ਉਪਾਅ ਕੀਤੇ ਜਾ ਰਹੇ ਹਨ, ਤਾਂ ਜੋ ਉਨ੍ਹਾਂ ਨੂੰ ਫ਼ਾਇਦਾ ਹੋ ਸਕੇ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਰੋਜ਼ਾਨਾ ਦਹੀ ਤੇ ਗੁੜ ਖਾਣ ਨਾਲ ਇਮਿਊਨਿਟੀ ਵਧਾਉਣ ਤੋਂ ਇਲਾਵਾ ਹੋਰ ਵੀ ਕਈ ਫ਼ਾਇਦੇ ਹੋ ਸਕਦੇ ਹਨ। ਦਹੀ-ਗੁੜ ਦਾ ਰੋਜ਼ਾਨਾ ਸੇਵਨ ਕਰਨ ਵਾਲਾ ਸ਼ਖ਼ਸ ਹਮੇਸ਼ਾ ਤੰਦਰੁਸਤ ਰਹਿੰਦਾ ਹੈ ਤੇ ਜਵਾਨੀ ਵੀ ਬਣੀ ਰਹਿੰਦੀ ਹੈ।
ਇਮਿਊਨਿਟੀ ਬੂਸਟਰ ਦਹੀ-ਗੁੜ
ਕਈ ਲੋਕਾਂ ਦਾ ਇਮਿਊਨ ਸਿਸਟਮ ਕਮਜੋਰ ਹੁੰਦਾ ਹੈ। ਇਸ ਨੂੰ ਠੀਕ ਕਰਨ 'ਚ ਦਹੀ ਬਹੁਤ ਕਾਰਗਰ ਹੈ। ਇਸ 'ਚ ਪਾਏ ਜਾਣ ਵਾਲੇ ਤੱਤ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ। ਦਹੀ ਊਰਜਾ ਦਾ ਇੱਕ ਚੰਗਾ ਸਰੋਤ ਵੀ ਹੈ, ਇਸ ਦੇ ਨਾਲ ਹੀ ਇਸ 'ਚ ਪਾਏ ਜਾਣ ਵਾਲੇ ਤੱਤ Insomnia ਦੀ ਸਮੱਸਿਆ ਨੂੰ ਦੂਰ ਕਰਨ 'ਚ ਵੀ ਫ਼ਾਇਦੇਮੰਦ ਮੰਨੇ ਜਾਂਦੇ ਹਨ। ਦਹੀਂ ਤੇ ਗੁੜ ਖਾਣੇ ਤੋਂ ਬਾਅਦ ਖਾ ਸਕਦੇ ਹੋ। ਇਸ ਸਮੇਂ ਦਹੀ ਦਾ ਸੇਵਨ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦਾ ਸੇਵਨ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਜ਼ਿਕਰਯੋਗ ਹੈ ਕਿ ਰਾਤ ਨੂੰ ਦਹੀ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਨਾਲ ਸਰੀਰ ਨੂੰ ਨੁਕਸਾਨ ਹੁੰਦਾ ਹੈ।
ਸਰਦੀ-ਜ਼ੁਕਾਮ ਨੂੰ ਛੂ-ਮੰਤਰ
ਗੁੜ 'ਚ ਖਣਿਜ, ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ, ਕੈਲਸ਼ੀਅਮ, ਸੈਲੇਨੀਅਮ, ਮੈਗਨੀਜ਼ ਤੇ ਕਾਪਰ ਨਾਲ ਭਰਪੂਰ ਹੁੰਦਾ ਹੈ। ਇਹ ਸਾਰੇ ਜ਼ਰੂਰੀ ਤੱਤ ਮਨੁੱਖੀ ਸਰੀਰ ਨੂੰ ਕਈ ਆਮ ਬਿਮਾਰੀਆਂ ਤੋਂ ਦੂਰ ਰੱਖਦੇ ਹਨ। ਸਰਦੀ-ਜ਼ੁਕਾਮ ਵਰਗੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਇਕ ਕਟੋਰੀ ਦਹੀ 'ਚ ਗੁੜ ਤੇ ਥੋੜ੍ਹੀ ਜਿਹੀ ਕਾਲੀ ਮਿਰਚ ਮਿਲਾ ਕੇ ਖਾਓ, ਇਹ ਜੜ੍ਹ ਤੋਂ ਖ਼ਤਮ ਹੋ ਜਾਵੇਗਾ।
ਔਰਤਾਂ ਲਈ ਬਹੁਤ ਫ਼ਾਇਦੇਮੰਦ
ਔਰਤਾਂ ਨੂੰ ਮਾਹਵਾਰੀ ਦੇ ਦੌਰਾਨ ਦਹੀ ਤੇ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ, ਇਸ ਨਾਲ ਉਨ੍ਹਾਂ ਨੂੰ ਬਹੁਤ ਆਰਾਮ ਮਿਲਦਾ ਹੈ। ਇਸ ਦੌਰਾਨ ਹੋਣ ਵਾਲੇ ਦਰਦ ਨੂੰ ਘੱਟ ਕਰਨ 'ਚ ਇਹ ਕਾਫੀ ਮਦਦਗਾਰ ਸਾਬਤ ਹੁੰਦਾ ਹੈ। ਇਸ ਦੇ ਲਈ ਤੁਹਾਨੂੰ ਇਕ ਕੌਲੀ ਦਹੀ 'ਚ ਥੋੜ੍ਹਾ ਜਿਹਾ ਗੁੜ ਮਿਲਾ ਕੇ ਖਾਣਾ ਚਾਹੀਦਾ ਹੈ, ਇਸ ਨਾਲ ਆਰਾਮ ਮਿਲਦਾ ਹੈ। ਇਸ ਤੋਂ ਇਲਾਵਾ ਔਰਤਾਂ 'ਚ ਅਨੀਮੀਆ ਦੀ ਸਮੱਸਿਆ 'ਚ ਵੀ ਇਸ ਨੂੰ ਕਾਫ਼ੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ।
ਸਰੀਰ 'ਚ ਖੂਨ ਨੂੰ ਵਧਾਉਂਦਾ
ਜੇਕਰ ਤੁਸੀਂ ਅਨੀਮੀਆ ਜਾਂ ਖੂਨ ਦੀ ਕਮੀ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਰੋਜ਼ਾਨਾ ਸਵੇਰੇ ਗੁੜ ਦੇ ਨਾਲ ਦਹੀ ਮਿਲਾ ਕੇ ਖਾਣਾ ਚਾਹੀਦਾ ਹੈ। ਇਹ ਪੱਕਾ ਉਪਾਅ ਖੂਨ ਵਧਾਉਣ 'ਚ ਕਾਰਗਰ ਹੈ।
ਕਬਜ਼ ਤੋਂ ਛੁਟਕਾਰਾ ਮਿਲੇਗਾ
ਦਹੀ ਤੇ ਗੁੜ ਦਾ ਸੇਵਨ ਢਿੱਡ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ 'ਚ ਅਜਿਹੇ ਗੁਣ ਹੁੰਦੇ ਹਨ ਜੋ ਪਾਚਨ ਤੰਤਰ ਨੂੰ ਠੀਕ ਰੱਖਣ 'ਚ ਮਦਦ ਕਰਦੇ ਹਨ। ਇਸ ਨਾਲ ਕਬਜ਼, ਦਸਤ, ਐਸੀਡਿਟੀ ਵਰਗੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ। ਗੁੜ ਢਿੱਡ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਰੱਖਦਾ ਹੈ। ਮਤਲੀ, ਪੇਟ ਫੁੱਲਣਾ ਤੇ ਬਦਹਜ਼ਮੀ ਵੀ ਇਨ੍ਹਾਂ ਸਮੱਸਿਆਵਾਂ ਦੀ ਸੂਚੀ 'ਚ ਸ਼ਾਮਲ ਹੈ, ਜਿਸ ਨੂੰ ਗੁੜ ਚੁਟਕੀਆਂ 'ਚ ਦੂਰ ਕਰ ਦਿੰਦਾ ਹੈ।
ਭਾਰ ਘਟਾਉਣ 'ਚ ਮਦਦਗਾਰ
ਜੇਕਰ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਦਹੀ ਅਤੇ ਗੁੜ ਦਾ ਸੇਵਨ ਕਰੋ। ਇਸ ਦੀ ਵਰਤੋਂ ਕਰਨ ਨਾਲ ਤੁਹਾਨੂੰ ਕੁਝ ਹੀ ਦਿਨਾਂ 'ਚ ਫ਼ਰਕ ਨਜ਼ਰ ਆਉਣ ਲੱਗੇਗਾ।
ਇਹ ਵੀ ਪੜ੍ਹੋ : ਆਖ਼ਰਕਾਰ ਜੀਨਸ ਦੀਆਂ ਜੇਬਾਂ 'ਚ ਕਿਉਂ ਲੱਗੀਆਂ ਹੁੰਦੀਆਂ ਮੇਖਾਂ? ਬਹੁਤੇ ਲੋਕ ਨਹੀਂ ਜਾਣਦੇ ਅਸਲ ਕਾਰਨ
ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
Check out below Health Tools-
Calculate Your Body Mass Index ( BMI )