Social Media Kid's: ਹੁਣ ਬੱਚੇ ਨਹੀਂ ਕਰ ਸਕਣਗੇ ਸੋਸ਼ਲ ਮੀਡੀਆ ਦੀ ਵਰਤੋਂ, ਸਰਕਾਰ ਜਲਦ ਲਾਗੂ ਕਰੇਗੀ ਇਹ ਨਿਯਮ
ਅੱਜ ਦੇ ਸਮੇਂ ਵਿੱਚ ਮਾਪਿਆਂ ਦੀ ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਮੋਬਾਈਲ ਫੋਨ ਤੋਂ ਦੂਰ ਰੱਖਣ। ਉਹ ਬੱਚਿਆਂ ਦੀ ਇਸ ਆਦਤ ਤੋਂ ਕਾਫੀ ਪ੍ਰੇਸ਼ਾਨ ਰਹਿੰਦੇ ਹਨ। ਪਰ ਇਸ ਦੇਸ਼ 'ਚ ਬੱਚੇ ਨਹੀਂ ਕਰ ਸਕਣਗੇ ਸੋਸ਼ਲ ਮੀਡੀਆ...
![Social Media Kid's: ਹੁਣ ਬੱਚੇ ਨਹੀਂ ਕਰ ਸਕਣਗੇ ਸੋਸ਼ਲ ਮੀਡੀਆ ਦੀ ਵਰਤੋਂ, ਸਰਕਾਰ ਜਲਦ ਲਾਗੂ ਕਰੇਗੀ ਇਹ ਨਿਯਮ Now children will not be able to use social media in Australia, government will soon implement rules Social Media Kid's: ਹੁਣ ਬੱਚੇ ਨਹੀਂ ਕਰ ਸਕਣਗੇ ਸੋਸ਼ਲ ਮੀਡੀਆ ਦੀ ਵਰਤੋਂ, ਸਰਕਾਰ ਜਲਦ ਲਾਗੂ ਕਰੇਗੀ ਇਹ ਨਿਯਮ](https://feeds.abplive.com/onecms/images/uploaded-images/2024/09/12/7669ca84131f6513e5bf31f9e34ab8a41726155804202700_original.jpg?impolicy=abp_cdn&imwidth=1200&height=675)
Social Media And Kid's: ਅੱਜ ਦੇ ਸਮੇਂ ਵਿੱਚ ਮਾਪਿਆਂ ਲਈ ਬਹੁਤ ਵੱਡੀ ਦਿੱਕਤ ਹੈ ਆਪਣੇ ਬੱਚਿਆਂ ਨੂੰ ਫੋਨ ਤੋਂ ਦੂਰ ਰੱਖਣਾ। ਅਜਿਹੇ ਦੇ ਵਿੱਚ ਆਸਟ੍ਰੇਲੀਆ ਸਰਕਾਰ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਲਈ ਕੁਝ ਸਖ਼ਤ ਕਦਮ ਚੁੱਕਣ ਬਾਰੇ ਵਿਚਾਰ ਕਰ ਰਹੀ ਹੈ। ਆਸਟ੍ਰੇਲੀਆ (Australia) 'ਚ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਲਈ ਬੱਚਿਆਂ ਦੀ ਉਮਰ 14 ਤੋਂ 16 ਸਾਲ ਤੈਅ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਅੱਜਕੱਲ੍ਹ ਲਗਭਗ ਸਾਰੇ ਮਾਪੇ ਆਪਣੇ ਬੱਚਿਆਂ ਦੇ ਮੋਬਾਈਲ ਦੀ ਲਤ ਤੋਂ ਪ੍ਰੇਸ਼ਾਨ ਹਨ।
ਬੱਚੇ ਮੋਬਾਈਲ ਫੋਨ ਦੇ ਇੰਨੇ ਆਦੀ ਹੋ ਗਏ ਹਨ ਕਿ ਕੁੱਝ ਬੱਚੇ ਤਾਂ ਬਿਨਾਂ ਦੇਖੇ ਖਾਣਾ ਵੀ ਨਹੀਂ ਖਾਂਦੇ। ਮੋਬਾਈਲ 'ਤੇ ਚਿਪਕਿਆ ਹੋਣ ਕਾਰਨ ਬੱਚੇ ਨਾ ਤਾਂ ਪੜ੍ਹਾਈ 'ਤੇ ਧਿਆਨ ਦੇ ਪਾਉਂਦੇ ਹਨ ਅਤੇ ਨਾ ਹੀ ਸਰੀਰਕ ਗਤੀਵਿਧੀਆਂ (Physical activities) ਕਰ ਪਾਉਂਦੇ ਹਨ। ਆਓ ਜਾਣਦੇ ਹਾਂ ਬੱਚਿਆਂ ਨੂੰ ਮੋਬਾਈਲ ਫੋਨ, ਖਾਸ ਕਰਕੇ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਲਈ ਤੁਸੀਂ ਕਿਹੜੇ ਕਦਮ ਚੁੱਕ ਸਕਦੇ ਹੋ।
ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਦੇ ਤਰੀਕੇ
ਬੱਚੇ ਨੂੰ ਮੋਬਾਈਲ ਤੋਂ ਦੂਰ ਰੱਖਣ ਲਈ ਮਾਤਾ-ਪਿਤਾ ਨੂੰ ਆਪਣੇ ਵੱਲੋਂ ਕੁੱਝ ਖਾਸ ਕਦਮ ਚੁੱਕਣੇ ਚਾਹੀਦੇ ਹਨ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਮੋਬਾਈਲ ਨਾ ਦੇਣ। ਲੋੜ ਪੈਣ 'ਤੇ ਉਸ ਦੇ ਕੋਲ ਮੋਬਾਈਲ ਦੇਖ ਕੇ ਫਿਰ ਮੋਬਾਈਲ ਦੂਰ ਰੱਖ ਦਿਓ। ਬੱਚੇ ਨੂੰ ਮੋਬਾਈਲ ਦੇਖਣ ਤੋਂ ਰੋਕਣ ਲਈ ਮਾਪਿਆਂ ਨੂੰ ਖੁਦ ਮੋਬਾਈਲ ਤੋਂ ਦੂਰ ਰਹਿਣਾ ਪਵੇਗਾ।
ਜੇਕਰ ਤੁਹਾਡਾ ਬੱਚਾ ਸੋਸ਼ਲ ਮੀਡੀਆ 'ਤੇ ਜ਼ਿਆਦਾ ਸਮਾਂ ਬਿਤਾ ਰਿਹਾ ਹੈ ਤਾਂ ਉਸ ਨੂੰ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਦੱਸੋ। ਆਪਣੇ ਬੱਚੇ ਲਈ ਅਧਿਐਨ ਦਾ ਸਮਾਂ ਨਿਰਧਾਰਤ ਕਰੋ ਅਤੇ ਮੋਬਾਈਲ ਦੇਖਣ ਲਈ ਸਕ੍ਰੀਨ ਸੀਮਾ ਵੀ ਨਿਰਧਾਰਤ ਕਰੋ।
Read Also: ਦੇਰ ਰਾਤ ਤੱਕ ਜਾਗਣ ਵਾਲੇ ਹੋ ਜਾਣ ਸਾਵਧਾਨ! 50% ਜ਼ਿਆਦਾ ਹੁੰਦੈ ਸ਼ੂਗਰ ਦਾ ਖਤਰਾ, ਜਾਣੋ ਕੀ ਕਹਿੰਦਾ ਅਧਿਐਨ
ਸੋਸ਼ਲ ਮੀਡੀਆ 'ਤੇ ਆਪਣੇ ਬੱਚੇ ਨੂੰ ਟ੍ਰੈਕ ਕਰੋ
ਸੋਸ਼ਲ ਮੀਡੀਆ 'ਤੇ ਬੱਚੇ ਨੂੰ ਟਰੈਕ ਕਰਦੇ ਰਹੋ। ਆਪਣੇ ਬੱਚੇ ਦੇ ਮੋਬਾਈਲ 'ਤੇ ਪੇਰੈਂਟਲ ਸੈਟਿੰਗਜ਼ ਐਪ ਨੂੰ ਸਥਾਪਿਤ ਕਰੋ ਅਤੇ ਪਤਾ ਕਰੋ ਕਿ ਤੁਹਾਡਾ ਬੱਚਾ ਸੋਸ਼ਲ ਮੀਡੀਆ 'ਤੇ ਕੀ ਦੇਖ ਅਤੇ ਸੁਣ ਰਿਹਾ ਹੈ। ਧਿਆਨ ਰੱਖੋ ਕਿ ਬੱਚਾ ਕਿਸ ਨੂੰ ਫਾਲੋ ਕਰ ਰਿਹਾ ਹੈ ਅਤੇ ਉਹ ਕਿਸ ਤਰ੍ਹਾਂ ਦੇ ਵੀਡੀਓ ਦੇਖ ਰਿਹਾ ਹੈ।
ਜੇਕਰ ਬੱਚਾ ਫੇਸਬੁੱਕ 'ਤੇ ਹੈ, ਤਾਂ ਉਸ ਦੀਆਂ ਪੋਸਟਾਂ ਅਤੇ ਉਸ ਦੇ ਦੋਸਤਾਂ 'ਤੇ ਨਜ਼ਰ ਰੱਖੋ। ਬੱਚੇ ਨੂੰ ਮੋਬਾਈਲ ਤੋਂ ਦੂਰ ਰੱਖਣ ਲਈ ਉਸ ਨੂੰ ਸਰੀਰਕ ਗਤੀਵਿਧੀਆਂ ਕਰਨ ਲਈ ਉਤਸ਼ਾਹਿਤ ਕਰੋ। ਬਾਹਰੀ ਖੇਡਾਂ ਲਈ ਭੇਜੋ। ਉਸ ਲਈ ਨੇੜਲੇ ਦੋਸਤਾਂ ਨਾਲ ਖੇਡਣ ਦਾ ਸਮਾਂ ਨਿਸ਼ਚਿਤ ਕਰੋ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)