ਹੋਲੀ 'ਤੇ ਗਲਤੀ ਨਾਲ ਪੀ ਲਈ ਜ਼ਿਆਦਾ ਭੰਗ ਤਾਂ ਘਬਰਾਓ ਨਾ, ਇੰਝ ਪਾਓ ਹੈਂਗਓਵਰ ਤੋਂ ਛੁਟਕਾਰਾ
Drank Too Much Cannabis: ਲੋਕ ਅਸਕਰ ਹੋਲੀ ਮੌਕੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਮਸਤੀ ਕਰਦੇ ਸਮੇਂ ਲੋੜ ਤੋਂ ਜ਼ਿਆਦਾ ਭੰਗ ਦਾ ਸੇਵਨ ਕਰ ਲੈਂਦੇ ਹਨ। ਇਸ ਤੋਂ ਬਾਅਦ ਨਸ਼ਾ ਹੋਲੀ ਦੇ ਰੰਗ 'ਚ ਭੰਗ ਪਾਉਣ ਦਾ ਕੰਮ ਕਰਦਾ ਹੈ। ਇਸ ਲਈ ਤੁਹਾਨੂੰ ਅਜਿਹਾ ਹੋਣ 'ਤੇ ਸਾਵਧਾਨ ਰਹਿਣ ਦੀ ਵਧੇਰੇ ਲੋੜ ਹੁੰਦੀ ਹੈ।
On Holi, Drank Too Much Cannabis By Mistake, So Get Rid Of Hangover In This Way
Holi: ਹੋਲੀ ਵਿੱਚ ਲੋਕ ਅਕਸਰ ਦੋਸਤੀ ਵਿੱਚ ਆਪਣੀਆਂ ਸੀਮਾਵਾਂ ਨੂੰ ਭੁੱਲ ਜਾਂਦੇ ਹਨ ਤੇ ਲੋੜ ਤੋਂ ਵੱਧ ਭੰਗ ਪੀ ਲੈਂਦੇ ਹਨ। ਪੀਂਦੇ ਸਮੇਂ ਤੁਹਾਨੂੰ ਇਹ ਮਹਿਸੂਸ ਨਹੀਂ ਹੁੰਦਾ, ਪਰ ਜਦੋਂ ਨਸ਼ੇ ਦਾ ਪ੍ਰਭਾਵ ਵਧ ਜਾਂਦਾ ਹੈ ਤਾਂ ਤੁਸੀਂ ਪ੍ਰੇਸ਼ਾਨ ਹੋ ਜਾਂਦੇ ਹੋ। ਅਸੀਂ ਕਈ ਵਾਰ ਵੇਖਿਆ ਹੈ ਕਿ ਸਾਡੇ ਵਧੇਰੇ ਕਰੀਬੀਆਂ ਨਾਲ ਹਰ ਸਾਲ ਹੋਲੀ ਮੌਕੇ ਅਜਿਹੀ ਘਟਨਾ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਲੋਕ ਅਸਕਰ ਹੋਲੀ ਮੌਕੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਮਸਤੀ ਕਰਦੇ ਸਮੇਂ ਲੋੜ ਤੋਂ ਜ਼ਿਆਦਾ ਭੰਗ ਦਾ ਸੇਵਨ ਕਰ ਲੈਂਦੇ ਹਨ। ਇਸ ਤੋਂ ਬਾਅਦ ਨਸ਼ਾ ਹੋਲੀ ਦੇ ਰੰਗ 'ਚ ਭੰਗ ਪਾਉਣ ਦਾ ਕੰਮ ਕਰਦਾ ਹੈ। ਇਸ ਲਈ ਤੁਹਾਨੂੰ ਅਜਿਹਾ ਹੋਣ 'ਤੇ ਸਾਵਧਾਨ ਰਹਿਣ ਦੀ ਵਧੇਰੇ ਲੋੜ ਹੁੰਦੀ ਹੈ।
ਅਸੀਂ ਤੁਹਾਨੂੰ ਭੰਗ ਪੀਣ ਦੀ ਸਲਾਹ ਨਹੀਂ ਦੇ ਰਹੇ ਹਾਂ। ਸਿਰਫ਼ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜੇਕਰ ਕਿਸੇ ਪਰਿਵਾਰਕ ਮੈਂਬਰ ਤੇ ਦੋਸਤ ਨੇ ਗਲਤੀ ਨਾਲ ਭੰਗ ਦਾ ਸੇਵਨ ਕਰ ਲਿਆ ਹੈ, ਤਾਂ ਉਹ ਆਪਣੇ ਹੈਂਗਓਵਰ ਨੂੰ ਕਿਵੇਂ ਘਟਾ ਸਕਦਾ ਹੈ?
ਅਮਰੂਦ ਹੈਂਗਓਵਰ ਨੂੰ ਘੱਟ ਕਰ ਸਕਦਾ
ਬਹੁਤ ਘੱਟ ਲੋਕ ਜਾਣਦੇ ਹਨ ਕਿ ਅਮਰੂਦ ਨਾਲ ਭੰਗ ਦਾ ਨਸ਼ਾ ਦੂਰ ਹੁੰਦਾ ਹੈ। ਆਚਾਰੀਆ ਬਾਲਕ੍ਰਿਸ਼ਨ ਦੱਸਦੇ ਹਨ ਕਿ ਜੇਕਰ ਕੋਈ ਭੰਗ ਦਾ ਜ਼ਿਆਦਾ ਨਸ਼ਾ ਕਰਦਾ ਹੈ ਤਾਂ ਉਸ ਨੂੰ ਅਮਰੂਦ ਦੇ ਪੱਤਿਆਂ ਦਾ ਰਸ ਪਿਲਾਓ। ਇਸ ਨਾਲ ਭੰਗ ਦਾ ਨਸ਼ਾ ਦੂਰ ਹੁੰਦਾ ਹੈ। ਅਮਰੂਦ ਦੇ ਪੱਤੇ ਨਾ ਮਿਲਣ 'ਤੇ ਅਮਰੂਦ ਨੂੰ ਜ਼ਿਆਦਾ ਖੁਆਓ, ਇਸ ਨਾਲ ਨਸ਼ਾ ਵੀ ਘੱਟ ਜਾਂਦਾ ਹੈ।
ਭੰਗ ਪੀਣ ਤੋਂ ਬਾਅਦ ਨਾ ਕਰੋ ਇਹ ਕੰਮ
-
ਭੰਗ ਦਾ ਨਸ਼ਾ ਬਹੁਤ ਜ਼ਿਆਦਾ ਨੀਂਦ ਦਾ ਕਾਰਨ ਬਣਦਾ ਹੈ। ਇਸ ਲਈ, ਜੇ ਤੁਸੀਂ ਅਜਿਹੀ ਥਾਂ 'ਤੇ ਗਏ ਹੋ ਜਿੱਥੇ ਤੁਸੀਂ ਕਿਸੇ ਨੂੰ ਨਹੀਂ ਜਾਣਦੇ ਜਾਂ ਇਕੱਲੇ ਹੋ, ਤਾਂ ਬਿਲਕੁਲ ਵੀ ਭੰਗ ਨਾ ਲਓ।
-
ਭੰਗ ਨੂੰ ਖਾਲੀ ਪੇਟ ਨਾ ਪੀਓ, ਇਸ ਨਾਲ ਜ਼ਿਆਦਾ ਨਸ਼ਾ ਹੁੰਦਾ ਹੈ।
-
ਗੱਡੀ ਚਲਾਉਣ ਤੋਂ ਬਚੋ ਤੇ ਪੌੜੀਆਂ ਨਾ ਚੜ੍ਹੋ।
-
ਭੰਗ ਪੀ ਕੇ ਕੋਈ ਦਰਦ ਨਿਵਾਰਕ ਦਵਾਈ ਨਾ ਲਓ। ਇਸ ਨਾਲ ਐਸੀਡਿਟੀ ਦਾ ਖਤਰਾ ਵੱਧ ਜਾਂਦਾ ਹੈ। ਉਲਟੀਆਂ ਦੀ ਸੰਭਾਵਨਾ ਵਧ ਜਾਂਦੀ ਹੈ, ਡੀਹਾਈਡ੍ਰੇਸ਼ਨ ਵੀ ਹੋ ਜਾਂਦੀ ਹੈ ਤੇ ਜੇਕਰ ਗਲਾ ਸੁੱਕਣ ਲੱਗੇ ਤਾਂ ਵੱਧ ਤੋਂ ਵੱਧ ਪਾਣੀ ਪੀਓ।
-
ਭੰਗ ਨੂੰ ਅਲਕੋਹਲ ਨਾਲ ਮਿਲਾਉਣ ਦੀ ਗਲਤੀ ਨਾ ਕਰੋ।
ਇਹ ਵੀ ਪੜ੍ਹੋ: 40 ਸਾਲ ਦੀ ਉਮਰ ਤੋਂ ਬਾਅਦ ਨਹੀਂ ਆਉਂਦੀਆਂ ਨੀਂਦਰਾਂ....ਤਾਂ ਇਹ ਕੰਮ ਕਰੋ, ਸਾਰੀਆਂ ਸਮੱਸਿਆਵਾਂ ਹੋਣਗੀਆਂ ਹੱਲ
Check out below Health Tools-
Calculate Your Body Mass Index ( BMI )