Back pain: ਕਮਰ ਦਰਦ ਤੋਂ ਹੋ ਪਰੇਸ਼ਾਨ, ਤਾਂ ਹੋ ਜਾਓ ਸਾਵਧਾਨ, ਇਸ ਬਿਮਾਰੀ ਦਾ ਹੋ ਸਕਦੇ ਸ਼ਿਕਾਰ
ਓਸਟੀਓਪੋਰੋਸਿਸ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਹੱਡੀਆਂ ਦੀ ਘਣਤਾ ਘੱਟ ਜਾਂਦੀ ਹੈ, ਜਿਸ ਨਾਲ ਹੱਡੀਆਂ ਹੋਰ ਕਮਜ਼ੋਰ ਹੋ ਜਾਂਦੀਆਂ ਹਨ।
Back Pain And Osteoporosis: ਪਿੱਠ ਦਰਦ ਬਹੁਤ ਸਾਰੇ ਲੋਕਾਂ ਲਈ ਆਮ ਹੁੰਦਾ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਚੰਗੀ ਤਰ੍ਹਾਂ ਨਾ ਉੱਠਣਾ-ਬੈਠਣਾ, ਲੰਬੇ ਸਮੇਂ ਤੱਕ ਬੈਠਿਆ ਰਹਿਣਾ, ਸਰੀਰਕ ਸੱਟ ਜਾਂ ਹੋਰ ਅੰਦਰੂਨੀ ਸਮੱਸਿਆਵਾਂ। ਜੇਕਰ ਕਮਰ ਵਿੱਚ ਲਗਾਤਾਰ ਦਰਦ ਹੁੰਦਾ ਰਹੇ ਤਾਂ ਤੁਹਾਨੂੰ ਓਸਟੀਓਪੋਰੋਸਿਸ ਨਾਂ ਦੀ ਬਿਮਾਰੀ ਹੋ ਸਕਦੀ ਹੈ ਜਿਸ ਵਿੱਚ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਟੁੱਟਣ ਦਾ ਖ਼ਤਰਾ ਵੱਧ ਜਾਂਦਾ ਹੈ। ਇਹ ਮੁੱਖ ਤੌਰ 'ਤੇ ਬੁਢਾਪੇ ਵਿੱਚ ਹੁੰਦਾ ਹੈ, ਪਰ ਅੱਜਕੱਲ੍ਹ ਇਹ ਜਵਾਨੀ ਵਿੱਚ ਵੀ ਦੇਖਿਆ ਜਾ ਰਿਹਾ ਹੈ।
6 ਕਰੋੜ ਲੋਕ ਪ੍ਰਭਾਵਿਤ
ਇਸ ਸਮੇਂ ਦੇਸ਼ 'ਚ 6 ਕਰੋੜ ਲੋਕ ਇਸ ਬਿਮਾਰੀ ਤੋਂ ਪ੍ਰਭਾਵਿਤ ਹਨ ਅਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ 'ਚੋਂ 80 ਫੀਸਦੀ ਔਰਤਾਂ ਹਨ। ਓਸਟੀਓਪੋਰੋਸਿਸ ਜਿੱਥੇ ਪਹਿਲਾਂ 50 ਸਾਲ ਦੀ ਉਮਰ ਵਿੱਚ ਹੁੰਦਾ ਸੀ, ਪਰ ਹੁਣ ਇਹ ਗਿਣਤੀ 30 ਤੋਂ 40 ਸਾਲ ਦੀ ਉਮਰ ਵਿੱਚ ਵੀ ਵੱਧ ਰਹੀ ਹੈ।
ਜਾਣੋ ਕੀ ਕਾਰਨ ਹੋ ਸਕਦਾ ਹੈ?
ਉਮਰ: ਜਿਵੇਂ-ਜਿਵੇਂ ਸਾਡੀ ਉਮਰ ਵੱਧਦੀ ਹੈ, ਹੱਡੀਆਂ ਦੀ ਘਣਤਾ ਵਿੱਚ ਕੁਦਰਤੀ ਕਮੀ ਹੁੰਦੀ ਜਾਂਦੀ ਹੈ।
ਹਾਰਮੋਨਲ ਬਦਲਾਅ: ਔਰਤਾਂ ਵਿੱਚ ਮੇਨੋਪੌਜ਼ ਤੋਂ ਬਾਅਦ ਐਸਟ੍ਰੋਜਨ ਹਾਰਮੋਨ ਦੀ ਕਮੀ ਓਸਟੀਓਪੋਰੋਸਿਸ ਦਾ ਕਾਰਨ ਬਣ ਸਕਦੀ ਹੈ।
ਪੋਸ਼ਣ ਦੀ ਘਾਟ: ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਕਮੀ ਨਾਲ ਹੱਡੀਆਂ ਦੀ ਘਣਤਾ ਵੀ ਘੱਟ ਹੋ ਸਕਦੀ ਹੈ।
ਇਹ ਵੀ ਪੜ੍ਹੋ: Camphor Benefits For Health : ਪੂਜਾ ਤੋਂ ਇਲਾਵਾ ਵੀ ਅਣਗਿਣਤ ਫਾਇਦੇ ਹਨ ਕਪੂਰ ਦੇ, ਦਵਾਈ ਦੇ ਰੂਪ 'ਚ ਵਰਤ ਸਕਦੇ ਹੋ ਕਪੂਰ
ਜਾਣੋ ਲੱਛਣ
ਹੱਡੀਆਂ ਵਿੱਚ ਦਰਦਹੱਡੀਆਂ ਦੀ ਕਮਜ਼ੋਰੀ ਜਿਸ ਨਾਲ ਆਸਾਨੀ ਨਾਲ ਸੱਟ ਲੱਗ ਸਕਦੀ ਹੈ
ਹੱਡੀਆਂ ਦਾ ਆਕਾਰ ਛੋਟਾ ਹੋਣਾ
ਇੱਥੋਂ ਤੱਕ ਕਿ ਮਾਮੂਲੀ ਸੱਟ ਨਾਲ ਵੀ ਟੁੱਟ ਸਕਦੀ ਹੱਡੀ
ਝੁਕਣਾ
ਜਾਣੋ ਉਪਾਅ
ਪੌਸ਼ਟਿਕ ਤੱਤਾਂ ਦਾ ਸੇਵਨ: ਕੈਲਸ਼ੀਅਮ ਅਤੇ ਵਿਟਾਮਿਨ ਡੀ ਦਾ ਲੋੜੀਂਦੀ ਮਾਤਰਾ ਵਿੱਚ ਸੇਵਨ ਕਰੋ।
ਕਸਰਤ: ਨਿਯਮਿਤ ਤੌਰ 'ਤੇ ਕਸਰਤ ਕਰੋ ਜਿਵੇਂ ਕਿ ਸੈਰ, ਜੌਗਿੰਗ, ਅਤੇ ਹਲਕਾ ਭਾਰ ਚੁੱਕਣਾ।
ਸਿਗਰਟ ਅਤੇ ਸ਼ਰਾਬ: ਇਨ੍ਹਾਂ ਤੋਂ ਬਚੋ ਕਿਉਂਕਿ ਇਹ ਹੱਡੀਆਂ ਨੂੰ ਕਮਜ਼ੋਰ ਕਰ ਸਕਦੇ ਹਨ।
ਬੋਨ ਡੈਂਸਿਟੀ ਟੈਸਟ: ਨਿਯਮਤ ਸਮੇਂ 'ਤੇ ਹੱਡੀਆਂ ਦੀ ਤਾਕਤ ਦਾ ਟੈਸਟ ਕਰਵਾਓ।
ਦਵਾਈਆਂ: ਲੋੜ ਪੈਣ 'ਤੇ ਡਾਕਟਰ ਦੀ ਸਲਾਹ 'ਤੇ ਓਸਟੀਓਪੋਰੋਸਿਸ ਦੀ ਦਵਾਈ ਲਓ।
ਜਾਣੋ ਕਿ ਕਿਹੜਾ ਟੈਸਟ ਕਰਵਾਉਣਾ ਚਾਹੀਦਾ
ਬੋਨ ਡੈਂਸਿਟੀ ਟੈਸਟ, ਜਿਸ ਨੂੰ ਡੇਕਸਾ ਸਕੈਨ (DXA, Dual-Energy X-ray Absorptiometry) ਵੀ ਕਿਹਾ ਜਾਂਦਾ ਹੈ, ਇੱਕ ਵਿਸ਼ੇਸ਼ ਕਿਸਮ ਦਾ ਐਕਸ-ਰੇ ਟੈਸਟ ਹੈ ਜੋ ਹੱਡੀਆਂ ਦੇ ਖਣਿਜ ਘਣਤਾ ਨੂੰ ਮਾਪਦਾ ਹੈ। ਇਹ ਟੈਸਟ ਓਸਟੀਓਪੋਰੋਸਿਸ ਵਰਗੀਆਂ ਬਿਮਾਰੀਆਂ ਦਾ ਪਤਾ ਲਗਾਉਣ ਵਿੱਚ ਮਦਦ ਕਰਦਾ ਹੈ ਅਤੇ ਇਹ ਪਤਾ ਲਗਾਉਣ ਵਿੱਚ ਵੀ ਮਦਦ ਕਰਦਾ ਹੈ ਕਿ ਤੁਹਾਡੀਆਂ ਹੱਡੀਆਂ ਵਿੱਚ ਫ੍ਰੈਕਚਰ ਦਾ ਖ਼ਤਰਾ ਕਿੰਨਾ ਹੈ।
ਇਹ ਵੀ ਪੜ੍ਹੋ: Health: ਸੌਣ ਤੋਂ ਪਹਿਲਾਂ ਤੁਸੀਂ ਵੀ ਪੀਂਦੇ ਹੋ ਵੱਧ ਪਾਣੀ ਤਾਂ ਹੋ ਜਾਓ ਸਾਵਧਾਨ, ਇਨ੍ਹਾਂ ਬਿਮਾਰੀਆਂ ਦੇ ਹੋ ਸਕਦੇ ਸ਼ਿਕਾਰ
Check out below Health Tools-
Calculate Your Body Mass Index ( BMI )