Paper Cup: ਪੇਪਰ ਕੱਪ 'ਚ ਚਾਹ ਜਾਂ ਕੌਫੀ ਪੀਣ ਤੋਂ ਪਹਿਲਾਂ ਜਾਣੋ ਇਸ ਦੇ ਨੁਕਸਾਨ, ਹੋ ਜਾਓਗੇ ਹੈਰਾਨ! ਮਰਦਾਂ ਦੀ ਪ੍ਰਜਨਨ ਸ਼ਕਤੀ ਤੱਕ ਹੋ ਸਕਦੀ ਪ੍ਰਭਾਵਿਤ
Health News: ਕੀ ਤੁਸੀਂ ਜਾਣਦੇ ਹੋ ਕਿ ਪੇਪਰ ਕੱਪ 'ਚ ਚਾਹ ਜਾਂ ਕੌਫੀ ਪੀਣ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ? ਜੀ ਹਾਂ, ਇਹ ਕੱਪ ਸਸਤੇ ਅਤੇ ਸੁਵਿਧਾਜਨਕ ਹਨ ਪਰ ਇਨ੍ਹਾਂ ਦੀ ਵਰਤੋਂ ਨਾਲ ਸਿਹਤ ਨੂੰ ਕਈ ਨੁਕਸਾਨ ਹੋ ਸਕਦੇ ਹਨ...
Paper Cup Side Effects: ਸਰਦੀਆਂ ਵਿੱਚ ਚਾਹ ਅਤੇ ਕੌਫੀ ਦਾ ਸੇਵਨ ਹਰ ਕੋਈ ਪਸੰਦ ਕਰਦਾ ਹੈ। ਲੋਕ ਠੰਡ ਦੇ ਵਿੱਚ ਆਪਣੇ ਆਪ ਨੂੰ ਗਰਮ ਰੱਖਣ ਅਤੇ ਠੱਡ ਨੂੰ ਦੂਰ ਕਰਨ ਦੇ ਲਈ ਇਸ ਨੂੰ ਪੀਂਦੇ ਹਨ। ਜਿਸ ਕਰਕੇ ਉਹ ਇਸ ਪਦਾਰਥ ਨੂੰ ਦਿਨ ਵਿੱਚ 3-4 ਵਾਰ ਘਰ, ਦਫਤਰ ਜਾਂ ਬਾਹਰ ਕਿਤੇ ਵੀ ਪੀਂਦੇ ਹਨ। ਜੇਕਰ ਤੁਸੀਂ ਵੀ ਦਫਤਰ ਦੇ ਅੰਦਰ ਜਾਂ ਬਾਹਰ ਚਾਹ/ਕੌਫੀ ਦਾ ਸੇਵਨ ਕਰਦੇ ਹੋ, ਤਾਂ ਇਹ ਆਰਟੀਕਲ ਤੁਹਾਡੇ ਲਈ ਹੈ। ਕੀ ਤੁਸੀਂ ਜਾਣਦੇ ਹੋ ਕਿ ਪੇਪਰ ਕੱਪ 'ਚ ਚਾਹ ਜਾਂ ਕੌਫੀ ਪੀਣ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ? ਜੀ ਹਾਂ, ਇਹ ਕੱਪ ਸਸਤੇ ਅਤੇ ਸੁਵਿਧਾਜਨਕ ਹਨ ਪਰ ਇਨ੍ਹਾਂ ਦੀ ਵਰਤੋਂ ਨਾਲ ਸਿਹਤ ਨੂੰ ਕਈ ਨੁਕਸਾਨ ਹੋ ਸਕਦੇ ਹਨ।
ਪੇਪਰ ਕੱਪ ਬਣਾਉਣ ਲਈ ਪਲਾਸਟਿਕ ਜਾਂ ਵੈਕਸ ਕੋਟਿੰਗ ਕੀਤੀ ਜਾਂਦੀ ਹੈ। ਇਹ ਕੋਟਿੰਗ ਕੱਪ ਨੂੰ ਮਜ਼ਬੂਤ ਕਰਨ ਅਤੇ ਪਾਣੀ ਤੋਂ ਬਚਾਉਣ ਲਈ ਕੀਤੀ ਜਾਂਦੀ ਹੈ। ਪਰ ਇਹ ਪਰਤ ਬਹੁਤ ਸਾਰੇ ਹਾਨੀਕਾਰਕ ਰਸਾਇਣਾਂ, ਜਿਵੇਂ ਕਿ ਬਿਸਫੇਨੋਲ ਏ (ਬੀਪੀਏ), ਫਥਾਲੇਟਸ ਅਤੇ ਪੈਟਰੋਲੀਅਮ ਅਧਾਰਤ ਰਸਾਇਣਾਂ ਨਾਲ ਬਣੀ ਹੋਈ ਹੈ। BPA ਇੱਕ ਹਾਨੀਕਾਰਕ ਰਸਾਇਣ ਹੈ ਜੋ ਹਾਰਮੋਨਸ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਪੇਪਰ ਕੱਪ ਵਿੱਚ ਚਾਹ ਜਾਂ ਕੌਫੀ ਪੀਣ ਨਾਲ ਬੀਪੀਏ ਦਾ ਪੱਧਰ ਵਧ ਸਕਦਾ ਹੈ। BPA ਦੇ ਵਧੇ ਹੋਏ ਪੱਧਰ ਕਈ ਸਮੱਸਿਆਵਾਂ ਪੈਦਾ ਕਰ ਸਕਦੇ ਹਨ।
ਹੋ ਸਕਦੇ ਹੋ ਇਨ੍ਹਾਂ ਘਾਤਕ ਬਿਮਾਰੀਆਂ ਦਾ ਸ਼ਿਕਾਰ
- BPA ਇੱਕ ਹਾਰਮੋਨ ਵਿਘਨ ਪਾਉਣ ਵਾਲਾ ਰਸਾਇਣ ਹੈ। ਇਸ ਨਾਲ ਮਰਦਾਂ ਦੀ ਪ੍ਰਜਨਨ ਸ਼ਕਤੀ ਪ੍ਰਭਾਵਿਤ ਹੋ ਸਕਦੀ ਹੈ।
- ਇਸ ਤੋਂ ਇਲਾਵਾ ਇਹ ਕੈਂਸਰ, ਮੋਟਾਪਾ ਅਤੇ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਵੀ ਬਣ ਸਕਦਾ ਹੈ।
- ਇਸ ਦੇ ਨਾਲ ਹੀ phthalate ਵੀ ਇੱਕ ਹਾਰਮੋਨ ਵਿਘਨ ਪਾਉਣ ਵਾਲਾ ਰਸਾਇਣ ਹੈ। ਇਸ ਨਾਲ ਬੱਚਿਆਂ ਦੇ ਵਿਕਾਸ 'ਤੇ ਅਸਰ ਪੈ ਸਕਦਾ ਹੈ।
- ਇਸ ਤੋਂ ਇਲਾਵਾ ਇਹ ਮੋਟਾਪਾ, ਦਿਲ ਦੇ ਰੋਗ ਅਤੇ ਕੈਂਸਰ ਦਾ ਕਾਰਨ ਵੀ ਬਣ ਸਕਦਾ ਹੈ।
- ਪੇਪਰ ਕੱਪ ਵਿੱਚ ਚਾਹ/ਕੌਫੀ ਪੀਣ ਨਾਲ ਵੀ ਐਸੀਡਿਟੀ ਦੀ ਸਮੱਸਿਆ ਵੱਧ ਸਕਦੀ ਹੈ। ਪੇਪਰ ਕੱਪ ਵਿੱਚ ਗਰਮ ਚਾਹ ਜਾਂ ਕੌਫੀ ਪਾਉਣ ਨਾਲ ਕੱਪ ਵਿੱਚ ਮੌਜੂਦ ਕਾਗਜ਼ ਛੋਟੇ ਟੁਕੜਿਆਂ ਵਿੱਚ ਟੁੱਟ ਜਾਂਦਾ ਹੈ। ਇਹ ਟੁਕੜੇ ਚਾਹ ਜਾਂ ਕੌਫੀ ਵਿੱਚ ਘੁਲ ਜਾਂਦੇ ਹਨ ਅਤੇ ਐਸੀਡਿਟੀ ਦੀ ਸਮੱਸਿਆ ਪੈਦਾ ਕਰ ਸਕਦੇ ਹਨ। ਇਸ ਤੋਂ ਇਲਾਵਾ ਪੇਪਰ ਕੱਪ ਤੋਂ ਇਨਫੈਕਸ਼ਨ ਹੋਣ ਦਾ ਵੀ ਖਤਰਾ ਹੈ।
- ਕਾਗਜ਼ ਦੇ ਕੱਪ ਵਾਤਾਵਰਨ ਲਈ ਵੀ ਹਾਨੀਕਾਰਕ ਹਨ। ਇਹ ਕੱਪ ਆਸਾਨੀ ਨਾਲ ਟੁੱਟ ਜਾਂਦੇ ਹਨ ਅਤੇ ਇਨ੍ਹਾਂ ਦਾ ਨਿਪਟਾਰਾ ਕਰਨਾ ਮੁਸ਼ਕਲ ਹੁੰਦਾ ਹੈ। ਇਹ ਕੱਪ ਸਾੜਨ 'ਤੇ ਹਾਨੀਕਾਰਕ ਰਸਾਇਣ ਛੱਡਦੇ ਹਨ, ਜੋ ਹਵਾ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ।
ਸੋ ਹੋ ਸਕੇ ਤਾਂ ਆਪਣੇ ਨਾਲ ਪਲਾਸਟਿਕ ਜਾਂ ਸਟੀਲ ਦੇ ਕੱਪਾਂ ਦੀ ਵਰਤੋਂ ਕਰੋ। ਅੱਜ ਕੱਲ੍ਹ ਬਾਜ਼ਾਰਾਂ ਦੇ ਵਿੱਚ ਬਹੁਤ ਹੀ ਵਧੀਆ ਕੱਪ ਨੇ, ਜਿਨ੍ਹਾਂ ਨੂੰ ਤੁਸੀਂ ਬਹੁਤ ਹੀ ਆਰਾਮ ਦੇ ਨਾਲ ਕੈਰੀ ਕਰ ਸਕਦੇ ਹੋ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )