ਮਾਹਿਰਾਂ ਦੀ ਸਲਾਹ: ਕੋਰੋਨਾ ਪੀੜਤ ਹੋ ਚੁੱਕੇ ਲੋਕਾਂ ਲਈ ਅਜੇ ਵੈਕਸੀਨ ਦੀ ਲੋੜ ਨਹੀਂ
ਸਮੂਹ ਨੇ ਆਪਣੀ ਹਾਲ ਹੀ 'ਚ ਦਿੱਤੀ ਰਿਪੋਰਟ 'ਚ ਕਿਹਾ ਕਿ ਵੱਡੇ ਪੱਧਰ 'ਤੇ ਲੋਕਾਂ ਦੇ ਟੀਕਾਕਰਨ ਦੀ ਥਾਂ ਸਿਰਫ ਉਨ੍ਹਾਂ ਲੋਕਾਂ ਦਾ ਟੀਕਾਕਰਨ ਕੀਤਾ ਜਾਣਾ ਚਾਹੀਦਾ ਹੈ ਜੋ ਸੰਵੇਦਨਸ਼ੀਲ ਤੇ ਜ਼ੋਖਿਮ ਸ਼੍ਰੇਣੀ 'ਚ ਸ਼ਾਮਲ ਹਨ।
ਨਵੀਂ ਦਿੱਲੀ: ਸਿਹਤ ਸਬੰਧੀ ਮਾਹਿਰਾਂ ਦੇ ਇਕ ਸਮੂਹ ਨੇ ਕਿਹਾ ਕਿ ਵੱਡੇ ਪੱਧਰ 'ਤੇ ਅੰਨ੍ਹੇਵਾਹ ਤੇ ਅਧੂਰਾ ਟੀਕਾਕਰਨ ਕੋਰੋਨਾ ਵਾਇਰਸ ਦੀਆਂ ਨਵੀਆਂ ਕਿਸਮਾਂ ਦੇ ਉਭਾਰ ਦੀ ਵਜ੍ਹਾ ਬਣ ਸਕਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਜੋ ਲੋਕ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਲਪੇਟ 'ਚ ਆ ਚੁੱਕੇ ਹਨ, ਉਨ੍ਹਾਂ ਨੂੰ ਟੀਕਾਕਰਨ ਦੀ ਕੋਈ ਲੋੜ ਨਹੀਂ। ਇਸ ਸਮੂਹ 'ਚ ਏਮਸ ਦੇ ਡਾਕਟਰ ਕੋਵਿਡ-19 ਸਬੰਧੀ ਰਾਸ਼ਟਰੀ ਕਾਰਜਬਲ ਦੇ ਮੈਂਬਰ ਵੀ ਸ਼ਾਮਲ ਹਨ।
ਸੰਵੇਦਨਸ਼ੀਲ ਤੇ ਜ਼ੋਖਿਮ ਸ਼੍ਰੇਣੀ 'ਚ ਸ਼ਾਮਲ ਲੋਕਾਂ ਦਾ ਪਹਿਲਾਂ ਟੀਕਾਕਰਨ ਹੋਵੇ
ਸਮੂਹ ਨੇ ਆਪਣੀ ਹਾਲ ਹੀ 'ਚ ਦਿੱਤੀ ਰਿਪੋਰਟ 'ਚ ਕਿਹਾ ਕਿ ਵੱਡੇ ਪੱਧਰ 'ਤੇ ਲੋਕਾਂ ਦੇ ਟੀਕਾਕਰਨ ਦੀ ਥਾਂ ਸਿਰਫ ਉਨ੍ਹਾਂ ਲੋਕਾਂ ਦਾ ਟੀਕਾਕਰਨ ਕੀਤਾ ਜਾਣਾ ਚਾਹੀਦਾ ਹੈ ਜੋ ਸੰਵੇਦਨਸ਼ੀਲ ਤੇ ਜ਼ੋਖਿਮ ਸ਼੍ਰੇਣੀ 'ਚ ਸ਼ਾਮਲ ਹਨ। ਇੰਡੀਅਨ ਪਬਲਿਕ ਹੈਲਥ ਐਸੋਸੀਏਸ਼ਨ, ਇੰਡੀਅਨ ਐਸੋਸੀਏਸ਼ਨ ਆਫ ਐਪਿਡਮੋਲੌਜਿਸਟਸ ਤੇ ਇੰਡੀਅਨ ਐਸੋਸੀਏਸ਼ਨ ਆਫ ਪ੍ਰੌਵੀਡੈਂਟ ਐਂਡ ਸੋਸ਼ਲ ਮੈਡੀਸਨ ਦੇ ਮਾਹਿਰਾਂ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਦੇਸ਼ 'ਚ ਮਹਾਮਾਰੀ ਦੀ ਮੌਜੂਦਾ ਸਥਿਤੀ ਮੰਗ ਕਰਦੀ ਹੈ ਕਿ ਇਸ ਗੇੜ 'ਚ ਸਾਰੇ ਉਮਰ ਵਰਗਾਂ ਲਈ ਟੀਕਾਕਰਨ ਖੋਲ੍ਹਣ ਦੀ ਥਾਂ ਸਾਨੂੰ ਮਹਾਮਾਰੀ ਸਬੰਧੀ ਅੰਕੜਿਆਂ ਤੋਂ ਖੁਦ ਨੂੰ ਨਿਰਦੇਸ਼ਿਤ ਕਰਨਾ ਚਾਹੀਦਾ ਹੈ। ਇਹ ਰਿਪੋਰਟ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸੌਂਪੀ ਗਈ ਹੈ।
ਬਗੈਰ ਯੋਜਨਾ ਟੀਕਾਕਰਨ ਨਾਲ ਵਾਇਰਸ ਦੀਆਂ ਨਵੀਆਂ ਕਿਸਮਾਂ ਨੂੰ ਮਿਲ ਸਕਦਾ ਬੜਾਵਾ
ਇਸ 'ਚ ਇਹ ਦਰਸਾਇਆ ਗਿਆ ਹੈ ਕਿ ਘੱਟ ਉਮਰ ਦੇ ਲੋਕਾਂ ਤੇ ਬੱਚਿਆਂ ਦਾ ਟੀਕਾਕਰਨ ਕਿਫਾਇਤੀ ਨਹੀਂ ਹੋਵੇਗਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਬਗੈਰ ਯੋਜਨਾ ਟੀਕਾਕਰਨ ਨਾਲ ਵਾਇਰਸ ਦੀਆਂ ਨਵੀਆਂ ਕਿਸਮਾਂ ਨੂੰ ਬੜਾਵਾ ਮਿਲ ਸਕਦਾ ਹੈ। ਇਸ 'ਚ ਕਿਹਾ ਗਿਆ ਹੈ ਕਿ ਜੋ ਲੋਕ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਲਪੇਟ 'ਚ ਆ ਚੁੱਕੇ ਹਨ ਉਨ੍ਹਾਂ ਦੇ ਟੀਕਾਕਰਨ ਦੀ ਅਜੇ ਕੋਈ ਲੋੜ ਨਹੀਂ ਹੈ।
Check out below Health Tools-
Calculate Your Body Mass Index ( BMI )