Pregnancy And Heels: ਪ੍ਰੈਗਨੈਂਟ ਔਰਤਾਂ ਭੁੱਲ ਕੇ ਵੀ ਨਾ ਪਾਉਣ ਹਾਈ ਹੀਲਜ਼, ਗਰਭਪਾਤ ਤੱਕ ਦਾ ਖਤਰਾ
ਅਕਸਰ ਹੀ ਔਰਤਾਂ ਸੁੰਦਰ ਦਿਖਣ ਲਈ ਉੱਚੀ ਅੱਡੀ ਪਹਿਨਣਾ ਪਸੰਦ ਕਰਦੀਆਂ ਹਨ। ਕੁਝ ਔਰਤਾਂ ਤਾਂ ਗਰਭ ਅਵਸਥਾ ਦੌਰਾਨ ਵੀ ਹਾਈ ਹੀਲ ਪਹਿਨਦੀਆਂ ਹਨ।
Pregnancy And Heels: ਅਕਸਰ ਹੀ ਔਰਤਾਂ ਸੁੰਦਰ ਦਿਖਣ ਲਈ ਉੱਚੀ ਅੱਡੀ ਪਹਿਨਣਾ ਪਸੰਦ ਕਰਦੀਆਂ ਹਨ। ਕੁਝ ਔਰਤਾਂ ਤਾਂ ਗਰਭ ਅਵਸਥਾ ਦੌਰਾਨ ਵੀ ਹਾਈ ਹੀਲ ਪਹਿਨਦੀਆਂ ਹਨ। ਯਾਦ ਰਹੇ ਇਹ ਬੇਹੱਦ ਖਤਰਨਾਕ ਹੈ। ਔਰਤਾਂ ਨੂੰ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ। ਸਿਹਤ ਮਾਹਿਰਾਂ ਅਨੁਸਾਰ ਹਾਈ ਹੀਲ ਸੈਂਡਲ ਜਾਂ ਜੁੱਤੀਆਂ ਗਰਭ ਅਵਸਥਾ ਨੂੰ ਬਹੁਤ ਮੁਸ਼ਕਲ ਬਣਾ ਸਕਦੀਆਂ ਹਨ। ਇਸ ਦੇ ਪਿੱਛੇ ਕਈ ਵਿਗਿਆਨਕ ਕਾਰਨ ਹਨ। ਆਓ ਜਾਣਦੇ ਹਾਂ ਗਰਭ ਅਵਸਥਾ ਦੌਰਾਨ ਹਾਈ ਹੀਲ ਪਹਿਨਣ ਦੀ ਮਨਾਹੀ ਕਿਉਂ ਹੈ।
ਗਰਭ ਅਵਸਥਾ ਦੌਰਾਨ ਹਾਈ ਹੀਲ ਪਹਿਨਣ ਦੇ ਕੀ ਨੁਕਸਾਨ?
ਪਿੱਠ ਦਰਦ ਦੀ ਸਮੱਸਿਆ
ਉੱਚੀ ਅੱਡੀ ਪਹਿਨਣ ਨਾਲ ਬੌਡੀ ਪੋਸਚਰ ਖਰਾਬ ਹੋ ਜਾਂਦਾ ਹੈ। ਇਸ ਨੂੰ ਲੰਬੇ ਸਮੇਂ ਤੱਕ ਪਹਿਨਣ ਨਾਲ ਪੈਲਵਿਕ ਦੀਆਂ ਮਾਸਪੇਸ਼ੀਆਂ ਝੁਕ ਜਾਂਦੀਆਂ ਹਨ। ਇਸ ਕਾਰਨ ਪਿੱਠ ਵੀ ਝੁਕੀ ਜਿਹੀ ਰਹਿੰਦੀ ਹੈ। ਹੁਣ ਕਿਉਂਕਿ ਗਰਭ ਅਵਸਥਾ ਦੌਰਾਨ ਸਰੀਰ ਦਾ ਭਾਰ ਬਹੁਤ ਤੇਜ਼ੀ ਨਾਲ ਵਧਦਾ ਹੈ, ਅਜਿਹੇ ਵਿੱਚ ਪੋਸਚਰ 'ਤੇ ਵਧੇਰੇ ਪ੍ਰਭਾਵ ਪੈਂਦਾ ਹੈ ਤੇ ਕਮਰ ਦਰਦ ਦੀ ਸਮੱਸਿਆ ਸ਼ੁਰੂ ਹੋ ਸਕਦੀ ਹੈ। ਗਰਭ ਅਵਸਥਾ ਦੌਰਾਨ ਉੱਚੀ ਅੱਡੀ ਪਹਿਨਣ ਨਾਲ ਪਿੱਠ ਦੇ ਹੇਠਲੇ ਹਿੱਸੇ ਤੇ ਪੈਰਾਂ ਦੇ ਲਿਗਾਮੈਂਟਸ ਵਿੱਚ ਵੀ ਸਮੱਸਿਆ ਹੋ ਸਕਦੀ ਹੈ।
ਲੱਤਾਂ ਦੇ ਕੜਵੱਲ ਦੀ ਸਮੱਸਿਆ
ਲੰਬੇ ਸਮੇਂ ਤੱਕ ਉੱਚੀ ਅੱਡੀ ਪਹਿਨਣ ਨਾਲ ਪੈਰਾਂ ਦੀਆਂ ਮਾਸਪੇਸ਼ੀਆਂ ਸੁੰਗੜ ਜਾਂਦੀਆਂ ਹਨ ਤੇ ਮਾਸਪੇਸ਼ੀਆਂ ਵਿੱਚ ਕੜਵੱਲ ਸ਼ੁਰੂ ਹੋ ਜਾਂਦੇ ਹਨ। ਗਰਭ ਅਵਸਥਾ ਦੌਰਾਨ ਇਹ ਸਮੱਸਿਆ ਹੋਰ ਵੀ ਵਧ ਸਕਦੀ ਹੈ।
ਲੱਤਾਂ ਦਾ ਸੰਤੁਲਨ ਵਿਗੜ ਸਕਦਾ
ਗਰਭ ਅਵਸਥਾ 'ਚ ਜ਼ਿਆਦਾ ਭਾਰ ਵਧਣ ਕਾਰਨ ਕਈ ਹਾਰਮੋਨਲ ਬਦਲਾਅ ਵੀ ਹੁੰਦੇ ਹਨ। ਇਸ ਕਾਰਨ ਗਿੱਟੇ ਕਮਜ਼ੋਰ ਹੋ ਜਾਂਦੇ ਹਨ ਤੇ ਸੰਤੁਲਨ ਬਣਾਉਣ ਵਿੱਚ ਮੁਸ਼ਕਲ ਆਉਂਦੀ ਹੈ। ਉੱਚੀ ਅੱਡੀ ਪਹਿਨਣ ਨਾਲ ਇਹ ਸਮੱਸਿਆ ਵਧ ਸਕਦੀ ਹੈ ਤੇ ਖੜ੍ਹੇ-ਖੜ੍ਹੇ ਡਿੱਗਣ ਦਾ ਖਤਰਾ ਵੀ ਵਧ ਸਕਦਾ ਹੈ, ਜੋ ਮਾਂ ਤੇ ਬੱਚੇ ਦੋਵਾਂ ਲਈ ਖਤਰਨਾਕ ਹੋ ਸਕਦਾ ਹੈ।
ਪੈਰਾਂ 'ਚ ਸੋਜ ਦੀ ਸਮੱਸਿਆ
ਜਦੋਂ ਕੋਈ ਔਰਤ ਗਰਭਵਤੀ ਹੁੰਦੀ ਹੈ, ਤਾਂ ਉਸ ਦੀਆਂ ਲੱਤਾਂ, ਗਿੱਟਿਆਂ ਤੇ ਪੈਰਾਂ ਵਿੱਚ ਸੋਜ ਹੋਣਾ ਆਮ ਗੱਲ ਹੈ। ਅਜਿਹਾ ਜ਼ਿਆਦਾਤਰ ਆਰਾਮਦਾਇਕ ਜੁੱਤੀਆਂ ਤੇ ਚੱਪਲਾਂ ਨਾ ਪਹਿਨਣ ਕਾਰਨ ਹੁੰਦਾ ਹੈ। ਤੰਗ ਜੁੱਤੀਆਂ ਤੇ ਹਾਈ ਹੀਲ ਕਾਰਨ ਇਹ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ।
ਗਰਭਪਾਤ ਦਾ ਖਤਰਾ
ਹਾਈ ਹੀਲ ਪਹਿਨਣਾ ਤੇ ਲੰਬੇ ਸਮੇਂ ਤੱਕ ਪਹਿਣ ਕੇ ਰੱਖਣਾ ਗਰਭ ਅਵਸਥਾ ਵਿੱਚ ਖਤਰਨਾਕ ਹੋ ਸਕਦਾ ਹੈ। ਇਸ ਕਾਰਨ ਗਰਭਵਤੀ ਔਰਤਾਂ ਵਿੱਚ ਗਰਭਪਾਤ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਇਸ ਲਈ ਗਰਭ ਅਵਸਥਾ ਦੌਰਾਨ ਔਰਤਾਂ ਨੂੰ ਉੱਚੀ ਅੱਡੀ ਪਹਿਨਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
Check out below Health Tools-
Calculate Your Body Mass Index ( BMI )