ਪੜਚੋਲ ਕਰੋ

ਪ੍ਰੈਗਨੈਂਸੀ ਦੌਰਾਨ ਇਹ ਗਲਤੀਆਂ ਕਰਕੇ ਪੈਂਦਾ ਹੋ ਸਕਦਾ 'ਪਲਾਸਟਿਕ ਬੇਬੀ', ਜਾਣੋ ਕਿੰਨਾ ਖਤਰਨਾਕ ?

‘ਪਲਾਸਟਿਕ ਬੇਬੀ’ ਸ਼ਬਦ ਇਨ੍ਹਾਂ ਦਿਨੀਂ ਸੋਸ਼ਲ ਮੀਡੀਆ ਉੱਤੇ ਚਰਚਾ ਦੇ ਵਿੱਚ ਬਣਿਆ ਹੋਇਆ ਹੈ। ਡਾਕਟਰ ਨੇ ਦੱਸਿਆ ਕਿ ਪਲਾਸਟਿਕ ਦੀ ਵਰਤੋਂ ਬੱਚੇ ਦੇ ਵਿਕਾਸ 'ਤੇ ਬੁਰਾ ਅਸਰ ਪਾ ਸਕਦੀ ਹੈ। ਇਸ ਲਈ ਗਰਭਅਵਸਥਾ ਦੌਰਾਨ ਤੁਹਾਨੂੰ ਪਲਾਸਟਿਕ ਨਾਲ ਬਣੀਆਂ...

ਮਾਂ ਬਣਨ ਦੀ ਖੁਸ਼ੀ ਇੱਕ ਔਰਤ ਹੀ ਅਸਲ ਵਿੱਚ ਸਮਝ ਸਕਦੀ ਹੈ। ਪਹਿਲੀ ਵਾਰੀ ਅਲਟਰਾਸਾਊਂਡ ਕਰਵਾਉਣਾ, ਬੱਚੇ ਦੀ ਧੜਕਣ ਸੁਣਨੀ-ਇਹ ਸਭ ਇਕ ਅਣਮੁੱਲਾ ਅਨੁਭਵ ਹੁੰਦਾ ਹੈ। ਪਰ ਇਸ ਖੁਸ਼ੀ ਦੇ ਨਾਲ-ਨਾਲ ਉਹ ਹਰ ਉਸ ਚੀਜ਼ ਦਾ ਧਿਆਨ ਵੀ ਰੱਖ ਰਹੀ ਸੀ ਜੋ ਉਸ ਦੀ ਜਾਂ ਉਸ ਦੇ ਬੱਚੇ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਸੀ। ਇੱਕ ਦਿਨ ਡਾਕਟਰ ਨੇ ਦੱਸਿਆ ਕਿ ਪਲਾਸਟਿਕ ਦੀ ਵਰਤੋਂ ਬੱਚੇ ਦੇ ਵਿਕਾਸ 'ਤੇ ਬੁਰਾ ਅਸਰ ਪਾ ਸਕਦੀ ਹੈ। ਇਸ ਲਈ ਗਰਭਅਵਸਥਾ ਦੌਰਾਨ ਤੁਹਾਨੂੰ ਪਲਾਸਟਿਕ ਨਾਲ ਬਣੀਆਂ ਚੀਜ਼ਾਂ ਤੋਂ ਦੂਰ ਰਹਿਣਾ ਪਵੇਗਾ, ਨਹੀਂ ਤਾਂ ਤੁਹਾਡਾ ਬੱਚਾ ‘ਪਲਾਸਟਿਕ ਬੇਬੀ’ ਹੋ ਸਕਦਾ ਹੈ।

‘ਪਲਾਸਟਿਕ ਬੇਬੀ’ ਕੀ ਹੁੰਦਾ ਹੈ?

‘ਪਲਾਸਟਿਕ ਬੇਬੀ’ ਕੋਈ ਰੋਬੋਟ ਜਾਂ ਕ੍ਰਿਤਰਿਮ ਬੱਚਾ ਨਹੀਂ ਹੁੰਦਾ, ਬਲਕਿ ਇਹ ਉਹ ਨਵਜਾਤ ਸ਼ਿਸ਼ੂ ਹੁੰਦਾ ਹੈ ਜਿਸਦਾ ਵਿਕਾਸ ਮਾਂ ਦੇ ਗਰਭ ਵਿੱਚ ਦੌਰਾਨ ਪਲਾਸਟਿਕ ਉਤਪਾਦਾਂ ਵਿਚੋਂ ਨਿਕਲਣ ਵਾਲੇ ਜ਼ਹਿਰੀਲੇ ਰਸਾਇਣਾਂ ਦੇ ਸੰਪਰਕ ਕਾਰਨ ਪ੍ਰਭਾਵਿਤ ਹੋ ਜਾਂਦਾ ਹੈ।

ਆਮ ਗਲਤੀਆਂ ਜੋ ਬਣ ਸਕਦੀਆਂ ਨੇ ਖਤਰਨਾਕ

ਪਲਾਸਟਿਕ ਦੀ ਬੋਤਲ ਜਾਂ ਡੱਬੇ ਵਿੱਚ ਪਾਣੀ ਤੇ ਖਾਣਾ ਸੰਭਾਲਣਾ

ਜੇਕਰ ਗਰਮ ਖਾਣਾ ਜਾਂ ਪਾਣੀ ਪਲਾਸਟਿਕ ਦੇ ਡੱਬੇ ਵਿੱਚ ਰੱਖਿਆ ਜਾਂਦਾ ਹੈ, ਤਾਂ ਉਸ ਵਿੱਚ ਮੌਜੂਦ ਨੁਕਸਾਨਦਾਇਕ ਰਸਾਇਣ ਖਾਣੇ ਵਿੱਚ ਘੁਲ ਸਕਦੇ ਹਨ। ਇਹ ਰਸਾਇਣ ਗਰਭ ਵਿੱਚ ਪਲ ਰਹੇ ਬੱਚੇ ਦੇ ਹਾਰਮੋਨਲ ਸੰਤੁਲਨ ਨੂੰ ਖਰਾਬ ਕਰ ਸਕਦੇ ਹਨ।

ਮਾਈਕ੍ਰੋਵੇਵ ਵਿੱਚ ਪਲਾਸਟਿਕ ਡੱਬੇ ਦੀ ਵਰਤੋਂ

ਗਰਭਵਤੀ ਮਹਿਲਾਵਾਂ ਅਕਸਰ ਸੋਚਣ ਤੋਂ ਬਿਨਾਂ ਮਾਈਕ੍ਰੋਵੇਵ ਵਿੱਚ ਪਲਾਸਟਿਕ ਡੱਬੇ ਚ ਖਾਣਾ ਗਰਮ ਕਰ ਲੈਂਦੀਆਂ ਹਨ। ਪਲਾਸਟਿਕ ਗਰਮ ਹੋਣ 'ਤੇ ਜ਼ਹਿਰੀਲੇ ਰਸਾਇਣ ਛੱਡ ਸਕਦਾ ਹੈ, ਜੋ ਬੱਚੇ ਦੀ ਸਿਹਤ ਲਈ ਨੁਕਸਾਨਦਾਇਕ ਹੁੰਦੇ ਹਨ।

ਪੈਕਡ ਅਤੇ ਪ੍ਰੋਸੈਸਡ ਫੂਡ ਦਾ ਸੇਵਨ

ਜਿਹੜੇ ਖਾਦ ਪਦਾਰਥ ਪਲਾਸਟਿਕ ਪੈਕਿੰਗ ਵਿੱਚ ਮਿਲਦੇ ਹਨ, ਉਹ ਗਰਭ ਵਿੱਚ ਬੱਚੇ ਦੇ ਮਾਨਸਿਕ ਅਤੇ ਸਰੀਰਕ ਵਿਕਾਸ 'ਤੇ ਗੰਭੀਰ ਅਸਰ ਪਾ ਸਕਦੇ ਹਨ।

ਕਾਸਮੈਟਿਕਸ ਅਤੇ ਸਕਿਨ ਪ੍ਰੋਡਕਟਸ 'ਚ ਪਲਾਸਟਿਕ

ਗਰਭਾਵਸਥਾ ਦੌਰਾਨ ਵਰਤੇ ਜਾਣ ਵਾਲੇ ਕੁਝ ਸੁੰਦਰਤਾ ਸਮੱਗਰੀ ਵਿੱਚ ਮਾਈਕ੍ਰੋਪਲਾਸਟਿਕ ਅਤੇ ਹਾਰਮੋਨ ਨੂੰ ਪ੍ਰਭਾਵਿਤ ਕਰਨ ਵਾਲੇ ਰਸਾਇਣ ਮੌਜੂਦ ਹੁੰਦੇ ਹਨ, ਜੋ ਮਾਂ ਅਤੇ ਬੱਚੇ ਦੀ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ।

ਰੋਜ਼ਾਨਾ ਵਰਤੇ ਜਾਣ ਵਾਲੇ ਪਲਾਸਟਿਕ ਉਤਪਾਦ

ਜਿਵੇਂ ਕਿ ਪਲਾਸਟਿਕ ਦੀ ਕਟੋਰੀ, ਥਾਲੀ, ਦੁੱਧ ਦੀ ਬੋਤਲ ਆਦਿ; ਇਹ ਰੁਟੀਨ ਵਿੱਚ ਵਰਤੇ ਜਾਂਦੇ ਹਨ, ਪਰ ਗਰਭਵਤੀ ਔਰਤਾਂ ਲਈ ਇਨ੍ਹਾਂ ਤੋਂ ਬਚਣਾ ਬਹੁਤ ਜ਼ਰੂਰੀ ਹੈ।

ਪਲਾਸਟਿਕ ਦੇ ਪ੍ਰਭਾਵ ਕਾਰਨ ਹੋ ਸਕਦੇ ਹਨ ਇਹ ਨੁਕਸਾਨ:

ਬੱਚੇ ਦੇ ਨਸਾਂ ਸੰਬੰਧੀ (ਨਿਊਰੋਲੋਜੀਕਲ) ਵਿਕਾਸ 'ਤੇ ਅਸਰ

ਹਾਰਮੋਨਲ ਗੜਬੜ ਅਤੇ ਥਾਇਰਾਇਡ ਦੀ ਸਮੱਸਿਆ

ਭਵਿੱਖ ਵਿੱਚ ਮੋਟਾਪਾ ਅਤੇ ਸ਼ੂਗਰ (ਡਾਇਬਟੀਜ਼) ਵਰਗੀਆਂ ਬਿਮਾਰੀਆਂ ਦਾ ਖਤਰਾ

ਲੜਕੀਆਂ ਵਿੱਚ ਉਮਰ ਤੋਂ ਪਹਿਲਾਂ ਪੀਰਿਅਡ ਆਉਣੇ ਜਾਂ ਲੜਕਿਆਂ ਵਿੱਚ ਟੈਸਟੋਸਟੇਰੋਨ ਦੀ ਘਾਟ

ਬਚਾਅ ਕਿਵੇਂ ਕੀਤਾ ਜਾ ਸਕਦਾ ਹੈ?

  • ਸਟੀਲ, ਕਾਂਚ ਜਾਂ ਮਿੱਟੀ ਦੇ ਬਰਤਨਾਂ ਦੀ ਵਰਤੋਂ ਕਰੋ
  • ਪੈਕਡ ਖਾਣੇ ਤੋਂ ਦੂਰੀ ਬਣਾਓ
  • ਆਰਗੈਨਿਕ ਸਕਿਨਕੇਅਰ ਅਤੇ ਵਾਲਾਂ ਲਈ ਕੁਦਰਤੀ ਉਤਪਾਦ ਵਰਤੋਂ
  • ਘਰ 'ਚ ਖਾਣਾ ਬਣਾਓ ਅਤੇ ਹਮੇਸ਼ਾਂ ਤਾਜ਼ਾ ਭੋਜਨ ਕਰੋ

ਮਾਂ ਬਣਨਾ ਇੱਕ ਸੁੰਦਰ ਅਨੁਭਵ ਹੁੰਦਾ ਹੈ, ਪਰ ਇਹ ਇਕ ਵੱਡੀ ਜ਼ਿੰਮੇਵਾਰੀ ਵੀ ਹੁੰਦੀ ਹੈ।

ਗਰਭਾਵਸਥਾ ਦੌਰਾਨ ਲੱਗੀ ਛੋਟੀ-ਛੋਟੀ ਸਾਵਧਾਨੀਆਂ ਬੱਚੇ ਦੀ ਪੂਰੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ‘ਪਲਾਸਟਿਕ ਬੇਬੀ’ ਵਰਗਾ ਡਰਾਉਣਾ ਸ਼ਬਦ ਹਕੀਕਤ ਨਾ ਬਣੇ — ਇਹ ਤੁਹਾਡੇ ਆਪਣੇ ਹੱਥ ਵਿਚ ਹੈ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

ਮਹਿਲਾਵਾਂ 'ਚ ਵਾਰ-ਵਾਰ ਕਿਉਂ ਹੁੰਦਾ ਹੈ UTI, ਜਾਣੋ ਕਿਹੜੀਆਂ ਗੱਲਾਂ ਦਾ ਰੱਖਣਾ ਚਾਹੀਦਾ ਹੈ ਧਿਆਨ ?
ਮਹਿਲਾਵਾਂ 'ਚ ਵਾਰ-ਵਾਰ ਕਿਉਂ ਹੁੰਦਾ ਹੈ UTI, ਜਾਣੋ ਕਿਹੜੀਆਂ ਗੱਲਾਂ ਦਾ ਰੱਖਣਾ ਚਾਹੀਦਾ ਹੈ ਧਿਆਨ ?
Sleeping : ਸੌਂਦੇ ਸਮੇਂ ਸਰੀਰ ਨੂੰ ਅਚਾਨਕ ਝਟਕਾ ਕਿਉਂ ਲੱਗਦਾ ਹੈ? ਜਾਣੋ ਕਾਰਨ
Sleeping : ਸੌਂਦੇ ਸਮੇਂ ਸਰੀਰ ਨੂੰ ਅਚਾਨਕ ਝਟਕਾ ਕਿਉਂ ਲੱਗਦਾ ਹੈ? ਜਾਣੋ ਕਾਰਨ
Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !
Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !
Health News : ਵੱਡੇ ਪੱਟਾਂ ਨਾਲ ਵੱਧ ਸਕਦੀ ਹੈ ਉਮਰ? ਇਸ ਸਟਡੀ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ
Health News : ਵੱਡੇ ਪੱਟਾਂ ਨਾਲ ਵੱਧ ਸਕਦੀ ਹੈ ਉਮਰ? ਇਸ ਸਟਡੀ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ

ਵੀਡੀਓਜ਼

Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਪਿਜ਼ਾ ਆਊਟਲੈੱਟ 'ਤੇ 3 ਸਕਿੰਟ 'ਚ 3 ਫਾਇਰ! CCTV ਆਈ ਸਾਹਮਣੇ | Ludhiana Firing
CM on Jain Arrest | ਜੈਨ ਦੀ ਗ੍ਰਿਫ਼ਤਾਰੀ ਮਗਰੋਂ ਭੜਕੇ CM ਮਾਨ, BJP ਨੂੰ ਸੁਣਾਈਆਂ ਖਰੀਆਂ-ਖਰੀਆਂ!
CM Bhagwant Mann ਖਿਡਾਰੀਆਂ ਲਈ ਪੰਜਾਬ ਸਰਕਾਰ ਦੇ ਵੱਡੇ ਐਲਾਨ!
Ghaggar Overflow | ਘੱਗਰ ਦਾ ਕਹਿਰ! ਘਨੌਰ 'ਚ ਸੜਕ 'ਤੇ ਸਾਢੇ 3 ਫੁੱਟ ਪਾਣੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!
Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!
Jio ਦਾ ਸਸਤਾ ਰੀਚਾਰਜ !  ਘੱਟ ਪੈਸੇ 'ਚ 30 ਦਿਨਾਂ ਦਾ ਇੰਟਰਨੈੱਟ, Jio ਦਾ ਧਮਾਕੇਦਾਰ ਪੈਕ
Jio ਦਾ ਸਸਤਾ ਰੀਚਾਰਜ !  ਘੱਟ ਪੈਸੇ 'ਚ 30 ਦਿਨਾਂ ਦਾ ਇੰਟਰਨੈੱਟ, Jio ਦਾ ਧਮਾਕੇਦਾਰ ਪੈਕ
Punjab News: ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...
ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...
Moga ਦੇ 2 ਨੌਜਵਾਨਾਂ ਦੀ ਹਿਮਾਚਲ 'ਚ ਮੌਤ,  ਮਾਤਾ ਚਿੰਤਪੂਰਨੀ ਤੋਂ ਬਾਈਕ 'ਤੇ ਘਰ ਪਰਤ ਰਹੇ ਸਨ
Moga ਦੇ 2 ਨੌਜਵਾਨਾਂ ਦੀ ਹਿਮਾਚਲ 'ਚ ਮੌਤ,  ਮਾਤਾ ਚਿੰਤਪੂਰਨੀ ਤੋਂ ਬਾਈਕ 'ਤੇ ਘਰ ਪਰਤ ਰਹੇ ਸਨ
Punjab News :  ਬੀਬੀਆਂ ਹੋ ਜਾਣ ਤਿਆਰ! ਰੱਖੜੀ ਵਾਲੇ ਦਿਨ ਮਹਿਲਾਵਾਂ ਦੇ ਫੋਨਾਂ 'ਤੇ ਮੁੜ ਹੋਵੇਗੀ ਟੂੰ-ਟੂੰ
Punjab News :  ਬੀਬੀਆਂ ਹੋ ਜਾਣ ਤਿਆਰ! ਰੱਖੜੀ ਵਾਲੇ ਦਿਨ ਮਹਿਲਾਵਾਂ ਦੇ ਫੋਨਾਂ 'ਤੇ ਮੁੜ ਹੋਵੇਗੀ ਟੂੰ-ਟੂੰ
 Barnala 'ਚ 3 ਨੌਜਵਾਨ ਕੁੜੀਆਂ ਪਾਣੀ ਦੀ ਟੈਂਕੀ 'ਤੇ ਚੜ੍ਹੀਆਂ, ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਆਰੋਪ 
 Barnala 'ਚ 3 ਨੌਜਵਾਨ ਕੁੜੀਆਂ ਪਾਣੀ ਦੀ ਟੈਂਕੀ 'ਤੇ ਚੜ੍ਹੀਆਂ, ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਆਰੋਪ 
Embed widget