ਪੜਚੋਲ ਕਰੋ
ਲਟਕੇ ਹੋਇਆ ਪੇਟ ਨੂੰ ਇੰਝ ਕਹੋ ਬਾਏ-ਬਾਏ! ਬਸ ਕਰਨਾ ਹੋਏਗਾ ਇਹ ਕੰਮ
ਜੇ ਤੁਸੀਂ ਪੇਟ ਦੀ ਵੱਧੀ ਹੋਈ ਚਰਬੀ ਤੋਂ ਤੰਗ ਆ ਚੁੱਕੇ ਹੋ, ਪਰ ਵਿਆਸਤ ਰੁਟੀਨ ਕਰਕੇ ਜਿੰਮ ਜਾਂ ਡਾਇਟ ਨਹੀਂ ਕਰ ਸਕਦੇ, ਤਾਂ ਚਿੰਤਾ ਕਰਨ ਦੀ ਲੋੜ ਨਹੀਂ। ਤੁਸੀਂ ਆਪਣੇ ਰੁਟੀਨ ਵਿਚ 7 ਅਸਾਨ ਕਿਸਮਾਂ ਦੀ ਸੈਰ ਸ਼ਾਮਿਲ ਕਰ ਸਕਦੇ ਹੋ,
( Image Source : Freepik )
1/6

ਜੇ ਤੁਸੀਂ ਪੇਟ ਦੀ ਵੱਧੀ ਹੋਈ ਚਰਬੀ ਤੋਂ ਤੰਗ ਆ ਚੁੱਕੇ ਹੋ, ਪਰ ਵਿਆਸਤ ਰੁਟੀਨ ਕਰਕੇ ਜਿੰਮ ਜਾਂ ਡਾਇਟ ਨਹੀਂ ਕਰ ਸਕਦੇ, ਤਾਂ ਚਿੰਤਾ ਕਰਨ ਦੀ ਲੋੜ ਨਹੀਂ। ਤੁਸੀਂ ਆਪਣੇ ਰੁਟੀਨ ਵਿਚ 7 ਅਸਾਨ ਕਿਸਮਾਂ ਦੀ ਸੈਰ ਸ਼ਾਮਿਲ ਕਰ ਸਕਦੇ ਹੋ, ਜੋ ਪੇਟ ਦੀ ਚਰਬੀ ਘਟਾਉਣ ਵਿੱਚ ਮਦਦਗਾਰ ਸਾਬਤ ਹੋਣਗੀਆਂ। ਇਹ ਸੈਰ ਕਰਨਾ ਆਸਾਨ ਵੀ ਹੈ ਤੇ ਸਿਹਤ ਲਈ ਲਾਭਕਾਰੀ ਵੀ।
2/6

ਇੰਟਰਵਲ ਵਾਕਿੰਗ ਇੱਕ ਅਜਿਹਾ ਤਰੀਕਾ ਹੈ ਜਿਸ ਵਿੱਚ ਕੁਝ ਸਮਾਂ ਤੇਜ਼ ਚੱਲਿਆ ਜਾਂਦਾ ਹੈ ਅਤੇ ਫਿਰ ਕੁਝ ਸਮਾਂ ਹੌਲੀ। ਜਿਵੇਂ ਕਿ 2 ਮਿੰਟ ਤੇਜ਼ ਚੱਲੋ ਤੇ 1 ਮਿੰਟ ਹੌਲੀ। ਇਹ ਤਰੀਕਾ ਸਰੀਰ ਦੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ ਅਤੇ ਪੇਟ ਦੀ ਚਰਬੀ ਘਟਾਉਣ ਵਿੱਚ ਮਦਦ ਕਰਦਾ ਹੈ।
3/6

ਬ੍ਰਿਸਕ ਵਾਕਿੰਗ ਦਾ ਅਰਥ ਹੈ ਤੇਜ਼ ਚੱਲਣਾ। ਜੇ ਤੁਸੀਂ ਹਰ ਰੋਜ਼ 30 ਤੋਂ 45 ਮਿੰਟ ਤਕ ਨਿਯਮਿਤ ਤੌਰ 'ਤੇ ਤੇਜ਼ ਚੱਲੋ, ਤਾਂ ਇਹ ਪੇਟ ਦੀ ਚਰਬੀ ਘਟਾਉਣ ਵਿੱਚ ਮਦਦ ਕਰ ਸਕਦੀ ਹੈ। ਇਹ ਸਰੀਰ ਦੀ ਧੜਕਨ ਨੂੰ ਤੇਜ਼ ਕਰਦੀ ਹੈ ਅਤੇ ਕੈਲੋਰੀਜ਼ ਸਾੜਨ ਵਿੱਚ ਸਹਾਇਕ ਹੈ।
4/6

ਵਜ਼ਨ ਵਾਲੀ ਵਾਕਿੰਗ ਵਿੱਚ ਤੁਸੀਂ ਹੌਲੀ ਹੌਲੀ ਚੱਲਦੇ ਹੋ ਪਰ ਆਪਣੇ ਮੋਢਿਆਂ ਜਾਂ ਕਮਰ 'ਤੇ ਹਲਕਾ ਵਜ਼ਨ ਰੱਖਦੇ ਹੋ। ਇਹ ਤਰੀਕਾ ਸਧਾਰਣ ਵਾਕਿੰਗ ਨਾਲੋਂ ਥੋੜ੍ਹਾ ਵੱਧ ਮਿਹਨਤ ਵਾਲਾ ਹੁੰਦਾ ਹੈ। ਇਹ ਸਰੀਰ ਦੀ ਮਜ਼ਬੂਤੀ ਵਧਾਉਂਦਾ ਹੈ, ਕੈਲੋਰੀਜ਼ ਜਲਾਉਂਦਾ ਹੈ ਅਤੇ ਵਜ਼ਨ ਘਟਾਉਣ ਵਿੱਚ ਮਦਦ ਕਰਦਾ ਹੈ।
5/6

ਪਾਵਰ ਵਾਕਿੰਗ ਇੱਕ ਤੇਜ਼ ਰਫ਼ਤਾਰ ਨਾਲ ਕੀਤੀ ਜਾਣ ਵਾਲੀ ਸੈਰ ਹੁੰਦੀ ਹੈ ਜਿਸ ਵਿੱਚ ਬਾਂਹਾਂ ਨੂੰ ਵੀ ਤੇਜ਼ੀ ਨਾਲ ਹਿਲਾਇਆ ਜਾਂਦਾ ਹੈ। ਇਸ ਦੌਰਾਨ ਤੁਸੀਂ ਲੰਬੇ ਕਦਮ ਲੈਂਦੇ ਹੋ ਅਤੇ ਸਰੀਰ ਚੁਸਤ ਬਣਾਇਆ ਰੱਖਦੇ ਹੋ। ਇਹ ਵਾਕਿੰਗ ਸਰੀਰ ਦੀ ਕਸਰਤ ਕਰਵਾਉਂਦੀ ਹੈ, ਮੈਟਾਬੋਲਿਜ਼ਮ ਵਧਾਉਂਦੀ ਹੈ ਅਤੇ ਪੇਟ ਦੀ ਚਰਬੀ ਘਟਾਉਣ ਵਿੱਚ ਮਦਦਗਾਰ ਸਾਬਤ ਹੁੰਦੀ ਹੈ।
6/6

ਉਚਾਈ ਵਾਲੀ ਜਗ੍ਹਾ 'ਤੇ ਚੱਲਣਾ, ਜਿਵੇਂ ਕਿ ਪਹਾੜੀ ਜਾਂ ਢਲਾਨ 'ਤੇ ਵਾਕ ਕਰਨੀ, ਸਰੀਰ ਲਈ ਇੱਕ ਚੰਗੀ ਕਸਰਤ ਹੈ। ਇਹ ਤਰੀਕਾ ਪੇਟ ਅਤੇ ਕੋਰ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਨਾਲ ਕੈਲੋਰੀਜ਼ ਜ਼ਿਆਦਾ ਬਰਨ ਹਨ ਜੋ ਕਿ ਪੇਟ ਦੀ ਚਰਬੀ ਘਟਾਉਣ ਵਿੱਚ ਮਦਦ ਕਰਦਾ ਹੈ।
Published at : 03 Jun 2025 02:46 PM (IST)
ਹੋਰ ਵੇਖੋ





















