Oranges: ਸਰਦੀਆਂ ਵਿੱਚ ਸੰਤਰੇ ਦਾ ਸਹੀ ਸੇਵਨ ਸਰੀਰ ਨੂੰ ਪਹੁੰਚਾਉਂਦਾ ਖੂਬ ਲਾਭ, ਆਓ ਜਾਣਦੇ ਇਸਦੇ ਚਮਤਕਾਰ
Health News: ਸੰਤਰਾ ਸਰਦੀਆਂ ਦਾ ਸਭ ਤੋਂ ਵਧੀਆ ਫਲ ਮੰਨਿਆ ਜਾਂਦਾ ਹੈ। ਅਜਿਹਾ ਇਸ ਲਈ ਵੀ ਹੈ ਕਿਉਂਕਿ ਇਸ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਸੀ ਹੁੰਦਾ ਹੈ। ਜਿਸ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ।
Health Benefits of Oranges: ਸੰਤਰਾ ਸਰਦੀਆਂ ਦਾ ਸਭ ਤੋਂ ਵਧੀਆ ਫਲ ਮੰਨਿਆ ਜਾਂਦਾ ਹੈ। ਇੰਨ੍ਹੀਂ ਦਿਨੀਂ ਇਹ ਬਾਜ਼ਾਰਾਂ ਦੇ ਵਿੱਚ ਖੂਬ ਵਿੱਕ ਰਿਹਾ ਹੈ। ਲੋਕ ਇਸ ਨੂੰ ਖੂਬ ਖਾਣਾ ਵੀ ਪਸੰਦ ਕਰਦੇ ਹਨ। ਸੜਕ ਦੇ ਕਿਨਾਰਿਆਂ ਉੱਤੇ ਸੰਤਰਾ ਦਾ ਜੂਸ ਅਤੇ ਸੰਤਰੇ ਖਰੀਦਦੇ ਹੋਏ ਲੋਕ ਨਜ਼ਰ ਆ ਜਾਣਗੇ। ਅਜਿਹਾ ਇਸ ਲਈ ਵੀ ਹੈ ਕਿਉਂਕਿ ਇਸ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਸੀ ਹੁੰਦਾ ਹੈ। ਜਿਸ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਸਿਹਤ ਮਾਹਿਰ ਅਕਸਰ ਕਹਿੰਦੇ ਹਨ ਕਿ ਖਾਸ ਕਰਕੇ ਸਰਦੀਆਂ ਵਿੱਚ ਜੇਕਰ ਤੁਹਾਡੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ ਤਾਂ ਤੁਸੀਂ ਜਲਦੀ ਸਰਦੀ-ਖਾਂਸੀ ਦਾ ਸ਼ਿਕਾਰ ਹੋ ਜਾਂਦੇ ਹੋ। ਅੱਜਕਲ ਜ਼ਿਆਦਾਤਰ ਲੋਕ ਨਾਸ਼ਤੇ 'ਚ ਸੰਤਰੇ ਦਾ ਜੂਸ ਪੀਣਾ ਪਸੰਦ ਕਰਦੇ ਹਨ। ਕਿਉਂਕਿ ਕਿਹਾ ਜਾਂਦਾ ਹੈ ਕਿ ਦਿਨ ਦੀ ਸ਼ੁਰੂਆਤ ਸਿਹਤਮੰਦ ਨਾਸ਼ਤੇ ਨਾਲ ਕਰਨੀ ਚਾਹੀਦੀ ਹੈ। ਸੰਤਰੇ ਦਾ ਸੁਆਦ ਥੋੜ੍ਹਾ ਮਿੱਠਾ ਅਤੇ ਖੱਟਾ ਹੁੰਦਾ ਹੈ, ਜਿਸ ਕਾਰਨ ਇਸ ਨੂੰ ਪੀਣ ਤੋਂ ਬਾਅਦ ਵਿਅਕਤੀ ਬਹੁਤ ਤਾਜ਼ਗੀ ਮਹਿਸੂਸ ਕਰਦਾ ਹੈ।
ਪਰ ਸਵਾਲ ਇਹ ਹੈ ਕਿ ਠੰਡੇ ਮੌਸਮ ਵਿਚ ਸੰਤਰਾ ਖਾਣ ਜਾਂ ਇਸ ਦਾ ਜੂਸ ਪੀਣ ਦਾ ਸਹੀ ਸਮਾਂ ਕਦੋਂ ਹੈ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਬੇਵਕਤੇ ਸੰਤਰੇ ਦਾ ਜੂਸ ਪੀਂਦੇ ਹੋ ਤਾਂ ਤੁਹਾਨੂੰ ਗੈਸ ਅਤੇ ਕਬਜ਼ ਦੀ ਸਮੱਸਿਆ ਹੋ ਸਕਦੀ ਹੈ। ਅੱਜ ਇਸ ਆਕਟੀਕਲ ਰਾਹੀਂ ਅਸੀਂ ਤੁਹਾਨੂੰ ਸੰਤਰੇ ਖਾਣ ਦਾ ਸਹੀ ਸਮਾਂ ਦੱਸਾਂਗੇ। ਤਾਂ ਜੋ ਇਹ ਤੁਹਾਡੇ ਸਰੀਰ ਨੂੰ ਵੱਧ ਤੋਂ ਵੱਧ ਲਾਭ ਪ੍ਰਦਾਨ ਕਰੇ।
ਸਰਦੀਆਂ ਵਿੱਚ ਸੰਤਰਾ ਖਾਣ ਦਾ ਸਹੀ ਸਮਾਂ ਹੈ
ਸਿਹਤ ਮਾਹਿਰਾਂ ਮੁਤਾਬਕ ਜੇਕਰ ਤੁਸੀਂ ਸੰਤਰਾ ਖਾਣਾ ਬਹੁਤ ਪਸੰਦ ਕਰਦੇ ਹੋ ਤਾਂ ਤੁਹਾਨੂੰ ਇਸ ਨੂੰ ਕਦੇ ਵੀ ਖਾਲੀ ਪੇਟ ਜਾਂ ਰਾਤ ਨੂੰ ਨਹੀਂ ਖਾਣਾ ਚਾਹੀਦਾ। ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਦੋਂ ਵੀ ਤੁਸੀਂ ਸੰਤਰਾ ਜਾਂ ਇਸ ਦਾ ਜੂਸ ਪੀਓ ਤਾਂ ਦੁਪਹਿਰ ਨੂੰ ਪੀਓ। ਖਾਲੀ ਪੇਟ ਸੰਤਰਾ ਖਾਣ ਜਾਂ ਜੂਸ ਪੀਣ ਨਾਲ ਐਸਿਡ ਰਿਫਲਕਸ ਹੋ ਜਾਂਦਾ ਹੈ। ਇਹ ਫਲ ਨਾ ਸਿਰਫ ਇਮਿਊਨਿਟੀ ਵਧਾਉਂਦਾ ਹੈ ਬਲਕਿ ਜੇਕਰ ਗਲਤ ਸਮੇਂ 'ਤੇ ਖਾਧਾ ਜਾਵੇ ਤਾਂ ਇਸ ਨਾਲ ਗੈਸ ਦੀ ਸਮੱਸਿਆ ਹੋ ਜਾਂਦੀ ਹੈ।
ਸੰਤਰੇ ਨੂੰ ਸਿੱਧਾ ਖਾਣ ਨਾਲ ਜਾਂ ਇਸ ਦਾ ਜੂਸ ਪੀਣ ਨਾਲ ਚਮੜੀ ਕਾਫੀ ਸਿਹਤਮੰਦ ਰਹਿੰਦੀ ਹੈ। ਕਿਉਂਕਿ ਇਸ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਸੀ ਹੁੰਦਾ ਹੈ। ਇਹ ਚਮਕਦਾਰ ਚਮੜੀ ਲਈ ਬਹੁਤ ਵਧੀਆ ਹੈ ਅਤੇ ਪੇਟ ਨੂੰ ਵੀ ਠੀਕ ਰੱਖਦਾ ਹੈ।
ਸੰਤਰਾ ਅੱਖਾਂ ਲਈ ਚੰਗਾ ਹੁੰਦਾ ਹੈ
ਜੇਕਰ ਤੁਸੀਂ ਸਰਦੀਆਂ 'ਚ ਸੰਤਰੇ ਦਾ ਸੇਵਨ ਨਿਯਮਿਤ ਰੂਪ ਨਾਲ ਕਰਦੇ ਹੋ ਤਾਂ ਤੁਹਾਨੂੰ 1 ਹਫਤੇ ਦੇ ਅੰਦਰ ਇਸਦਾ ਅਸਰ ਦਿਖਾਈ ਦੇਵੇਗਾ। ਕਿਉਂਕਿ ਇਸ ਵਿੱਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਜਿਸ ਕਾਰਨ ਇਸ ਨੂੰ ਖਾਣ ਤੋਂ ਬਾਅਦ ਪੇਟ ਭਰਿਆ ਹੋਇਆ ਮਹਿਸੂਸ ਹੁੰਦਾ ਹੈ। ਸੰਤਰਾ ਅੱਖਾਂ ਲਈ ਬਹੁਤ ਵਧੀਆ ਅਤੇ ਫਾਇਦੇਮੰਦ ਹੁੰਦਾ ਹੈ। ਜਿਨ੍ਹਾਂ ਲੋਕਾਂ ਦੀਆਂ ਅੱਖਾਂ ਕਮਜ਼ੋਰ ਹਨ, ਉਨ੍ਹਾਂ ਨੂੰ ਸੰਤਰਾ ਜਾਂ ਨਿੰਬੂ ਜ਼ਰੂਰ ਖਾਣਾ ਚਾਹੀਦਾ ਹੈ।
ਕੀ ਸਰਦੀਆਂ ਦੇ ਮੌਸਮ ਵਿੱਚ ਜ਼ਿਆਦਾ ਸੰਤਰੇ ਖਾਣ ਨਾਲ ਕੋਈ ਨੁਕਸਾਨ ਹੁੰਦਾ ਹੈ?
ਸੰਤਰਾ ਆਮ ਤੌਰ 'ਤੇ ਸਿਹਤਮੰਦ ਹੁੰਦਾ ਹੈ, ਪਰ ਇਸ ਦੇ ਜ਼ਿਆਦਾ ਸੇਵਨ ਨਾਲ ਇਸ ਵਿਚ ਫਾਈਬਰ ਦੀ ਮਾਤਰਾ ਹੋਣ ਕਾਰਨ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ, ਨਿੰਬੂ ਜਾਤੀ ਦੀ ਐਲਰਜੀ ਜਾਂ ਗੁਰਦੇ ਦੀਆਂ ਸਮੱਸਿਆਵਾਂ ਵਰਗੀਆਂ ਕੁਝ ਡਾਕਟਰੀ ਸਥਿਤੀਆਂ ਵਾਲੇ ਵਿਅਕਤੀਆਂ ਨੂੰ ਆਪਣੇ ਸੇਵਨ ਨੂੰ ਸੀਮਤ ਕਰਨਾ ਚਾਹੀਦਾ ਹੈ।
ਕਿਹੜੇ ਲੋਕਾਂ ਨੂੰ ਸੰਤਰਾ ਨਹੀਂ ਖਾਣਾ ਚਾਹੀਦਾ?
ਜਿਨ੍ਹਾਂ ਲੋਕਾਂ ਨੂੰ ਕਿਡਨੀ ਅਤੇ ਲੀਵਰ ਦੀ ਬੀਮਾਰੀ ਹੈ ਉਨ੍ਹਾਂ ਨੂੰ ਸੰਤਰਾ ਨਹੀਂ ਖਾਣਾ ਚਾਹੀਦਾ। ਕਿਉਂਕਿ ਸੰਤਰੇ ਵਿੱਚ ਪੋਟਾਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਨਿੰਬੂ ਜਾਤੀ ਦੀ ਐਲਰਜੀ ਵਾਲੇ ਲੋਕਾਂ ਨੂੰ ਹਰ ਰੋਜ਼ ਸੰਤਰਾ ਨਹੀਂ ਖਾਣਾ ਚਾਹੀਦਾ ਹੈ। ਹਮੇਸ਼ਾ ਕਿਸੇ ਸਿਹਤ ਮਾਹਿਰ ਨਾਲ ਸਲਾਹ ਕਰਕੇ ਹੀ ਇਸ ਦਾ ਸੇਵਨ ਕਰੋ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )