Shaky Hands Disease: ਸਾਵਧਾਨ! ਕੀ ਤੁਹਾਡੇ ਵੀ ਕੰਬਦੇ ਹੱਥ? ਖਤਰਨਾਕ ਬਿਮਾਰੀ ਦੇ ਸੰਕੇਤ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Shaky Hands Disease: ਬੁਢਾਪੇ ਵਿੱਚ ਹੱਥ ਕੰਬਣਾ ਆਮ ਹੀ ਵੇਖਿਆ ਜਾਂਦਾ ਹੈ ਪਰ ਜਵਾਨੀ ਵੇਲੇ ਜੇਕਰ ਅਜਿਹਾ ਹੁੰਦਾ ਹੈ ਤਾਂ ਸਾਵਧਾਨ ਹੋ ਜਾਓ। ਇਹ ਗੰਭੀਰ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਇਸਨੂੰ ਭੁੱਲ ਕੇ ਵੀ ਨਜ਼ਰਅੰਦਾਜ਼ ਨਾ ਕਰੋ।
Shaky Hands Disease: ਬੁਢਾਪੇ ਵਿੱਚ ਹੱਥ ਕੰਬਣਾ ਆਮ ਹੀ ਵੇਖਿਆ ਜਾਂਦਾ ਹੈ ਪਰ ਜਵਾਨੀ ਵੇਲੇ ਜੇਕਰ ਅਜਿਹਾ ਹੁੰਦਾ ਹੈ ਤਾਂ ਸਾਵਧਾਨ ਹੋ ਜਾਓ। ਇਹ ਗੰਭੀਰ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਇਸਨੂੰ ਭੁੱਲ ਕੇ ਵੀ ਨਜ਼ਰਅੰਦਾਜ਼ ਨਾ ਕਰੋ। ਦਰਅਸਲ ਹੱਥਾਂ ਦਾ ਕੰਬਣਾ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਤੁਹਾਡੇ ਹੱਥ ਬਿਨਾਂ ਕਿਸੇ ਕਾਰਨ ਕੰਬਣ ਲੱਗ ਪੈਂਦੇ ਹਨ। ਇਹ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ ਤੇ ਇਸ ਦੇ ਕਈ ਕਾਰਨ ਹੋ ਸਕਦੇ ਹਨ। ਕਈ ਵਾਰ ਇਹ ਆਮ ਹੋ ਸਕਦਾ ਹੈ, ਜਿਵੇਂ ਕਿ ਥਕਾਵਟ ਜਾਂ ਬਹੁਤ ਜ਼ਿਆਦਾ ਕੈਫੀਨ ਦੇ ਸੇਵਨ ਕਰਕੇ। ਪਰ ਜੇਕਰ ਇਹ ਲਗਾਤਾਰ ਹੁੰਦਾ ਹੈ ਤੇ ਰੋਜ਼ਾਨਾ ਦੇ ਕੰਮਾਂ ਵਿੱਚ ਵਿਘਨ ਪੈਣ ਲੱਗ ਪੈਂਦਾ ਹੈ, ਤਾਂ ਇਹ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ।
ਦਿਮਾਗ ਤੇ ਹੱਥਾਂ ਦੇ ਕੰਬਣ ਦਾ ਕੁਨੈਕਸ਼ਨ
ਹੱਥ ਕੰਬਣ ਦਾ ਸਿੱਧਾ ਸਬੰਧ ਸਾਡੇ ਦਿਮਾਗ ਨਾਲ ਹੈ। ਦਿਮਾਗ ਦੀਆਂ ਕੁਝ ਸਥਿਤੀਆਂ ਤੇ ਵਿਕਾਰ ਹੱਥਾਂ ਦੇ ਕੰਬਣ ਦਾ ਕਾਰਨ ਬਣਦੇ ਹਨ।
ਪਾਰਕਿੰਸਨ ਰੋਗ: ਇਹ ਇੱਕ ਨਿਊਰੋਲੌਜੀਕਲ ਵਿਕਾਰ ਹੈ ਜਿਸ ਵਿੱਚ ਦਿਮਾਗ ਦੇ ਸੈੱਲ ਹੌਲੀ-ਹੌਲੀ ਨਸ਼ਟ ਹੋ ਜਾਂਦੇ ਹਨ। ਇਸ ਕਾਰਨ ਹੱਥ ਕੰਬਣ ਲੱਗਦੇ ਹਨ ਤੇ ਸਮੇਂ ਦੇ ਨਾਲ ਇਹ ਸਮੱਸਿਆ ਵਧਦੀ ਜਾਂਦੀ ਹੈ।
ਜ਼ਰੂਰੀ ਕੰਬਣੀ: ਇਹ ਕੰਬਣੀ ਦੀ ਸਭ ਤੋਂ ਆਮ ਕਿਸਮ ਹੈ ਤੇ ਆਮ ਤੌਰ 'ਤੇ ਖ਼ਾਨਦਾਨੀ ਹੁੰਦੀ ਹੈ। ਇਸ ਵਿੱਚ ਹੱਥ ਉਦੋਂ ਕੰਬਦੇ ਹਨ ਜਦੋਂ ਕ੍ਰਿਆਸ਼ੀਲ ਹੁੰਦੇ ਹਨ, ਜਿਵੇਂ ਕੁਝ ਲਿਖਣ ਵੇਲੇ ਜਾਂ ਕੁਝ ਫੜਦੇ ਸਮੇਂ।
ਦਿਮਾਗੀ ਸੱਟਾਂ: ਦਿਮਾਗ ਦੀ ਸੱਟ, ਸਟ੍ਰੋਕ ਜਾਂ ਦੁਰਘਟਨਾ ਤੋਂ ਬਾਅਦ ਵੀ ਹੱਥ ਕੰਬ ਸਕਦੇ ਹਨ।
ਥਾਇਰਾਇਡ ਦੀ ਸਮੱਸਿਆ: ਹਾਈਪਰਥਾਇਰਾਇਡਿਜ਼ਮ ਵਿੱਚ ਸਰੀਰ ਵਿੱਚ ਥਾਇਰਾਇਡ ਹਾਰਮੋਨ ਦਾ ਪੱਧਰ ਬਹੁਤ ਵੱਧ ਜਾਂਦਾ ਹੈ। ਇਸ ਕਾਰਨ ਹੱਥ ਕੰਬਣ ਲੱਗ ਸਕਦੇ ਹਨ। ਹਾਰਮੋਨਸ ਦੀ ਇਹ ਜ਼ਿਆਦਾ ਮਾਤਰਾ ਮਾਸਪੇਸ਼ੀਆਂ ਤੇ ਦਿਮਾਗੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਹੱਥਾਂ ਵਿੱਚ ਕੰਬਣੀ ਛਿੜ ਜਾਂਦੀ ਹੈ।
ਦਵਾਈਆਂ ਦੇ ਮਾੜੇ ਪ੍ਰਭਾਵ: ਕੁਝ ਦਵਾਈਆਂ ਦੇ ਮਾੜੇ ਪ੍ਰਭਾਵਾਂ ਕਾਰਨ ਹੱਥ ਕੰਬਣ ਲੱਗ ਸਕਦੇ ਹਨ। ਇਹ ਦਵਾਈਆਂ ਮਾਸਪੇਸ਼ੀਆਂ ਤੇ ਦਿਮਾਗੀ ਪ੍ਰਣਾਲੀ ਨੂੰ ਪ੍ਰਭਾਵਤ ਕਰਦੀਆਂ ਹਨ, ਜਿਸ ਨਾਲ ਹੱਥਾਂ ਵਿੱਚ ਕੰਬਣੀ ਹੋਣ ਲੱਘਦੀ ਹੈ। ਜੇਕਰ ਦਵਾਈਆਂ ਕਾਰਨ ਅਜਿਹਾ ਹੋ ਰਿਹਾ ਹੈ ਤਾਂ ਡਾਕਟਰ ਦੀ ਸਲਾਹ ਲਓ।
ਤਣਾਅ ਤੇ ਚਿੰਤਾ: ਜ਼ਿਆਦਾ ਤਣਾਅ ਤੇ ਚਿੰਤਾ ਵੀ ਹੱਥ ਕੰਬਣ ਦਾ ਕਾਰਨ ਬਣ ਸਕਦੀ ਹੈ। ਜਦੋਂ ਕੋਈ ਵਿਅਕਤੀ ਬਹੁਤ ਜ਼ਿਆਦਾ ਤਣਾਅ ਜਾਂ ਚਿੰਤਾ ਵਿੱਚ ਹੁੰਦਾ ਹੈ, ਤਾਂ ਸਰੀਰ ਵਿੱਚ ਨਰਵਸ ਸਿਸਟਮ ਪ੍ਰਭਾਵਿਤ ਹੁੰਦਾ ਹੈ, ਜਿਸ ਕਾਰਨ ਹੱਥ ਕੰਬਣ ਲੱਗ ਜਾਂਦੇ ਹਨ।
ਅਜਿਹੀ ਸਥਿਤੀ ਵਿੱਚ ਕੀ ਕਰਨਾ ਚਾਹੀਦਾ
ਡਾਕਟਰ ਦੀ ਸਲਾਹ ਲਓ: ਜੇਕਰ ਤੁਹਾਡੇ ਹੱਥ ਲਗਾਤਾਰ ਕੰਬ ਰਹੇ ਹਨ, ਤਾਂ ਤੁਰੰਤ ਡਾਕਟਰ ਦੀ ਸਲਾਹ ਲਓ।
ਸਿਹਤਮੰਦ ਜੀਵਨ ਸ਼ੈਲੀ ਅਪਣਾਓ: ਸੰਤੁਲਿਤ ਖੁਰਾਕ ਲਓ, ਨਿਯਮਿਤ ਤੌਰ 'ਤੇ ਕਸਰਤ ਕਰੋ ਤੇ ਲੋੜੀਂਦੀ ਨੀਂਦ ਲਓ।
ਤਣਾਅ ਘਟਾਓ: ਯੋਗਾ, ਧਿਆਨ ਤੇ ਡੂੰਘੇ ਸਾਹ ਲੈਣ ਦੀਆਂ ਤਕਨੀਕਾਂ ਦਾ ਅਭਿਆਸ ਕਰੋ।
ਦਵਾਈਆਂ ਨੂੰ ਸਹੀ ਢੰਗ ਨਾਲ ਲਓ: ਜੇਕਰ ਕੋਈ ਦਵਾਈ ਹੱਥ ਕੰਬਣ ਦਾ ਕਾਰਨ ਬਣ ਰਹੀ ਹੈ, ਤਾਂ ਦਵਾਈ ਨੂੰ ਬਦਲਣ ਜਾਂ ਇਸ ਦੀ ਖੁਰਾਕ ਘਟਾਉਣ ਬਾਰੇ ਚਰਚਾ ਕਰਨ ਲਈ ਆਪਣੇ ਡਾਕਟਰ ਨਾਲ ਸਲਾਹ ਕਰੋ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )