ਕੀ ਉਮਰ ਘਟਾਉਣ ਅਤੇ ਸਕਿਨ ਗਲੋਇੰਗ ਵਾਲੀਆਂ ਦਵਾਈਆਂ ਖਾਣ ਨਾਲ ਹੁੰਦੀ ਮੌਤ? ਜਾਣੋ ਕੀ ਹੈ ਅਸਲ ਸੱਚਾਈ
'ਕਾਂਟਾ ਲਗਾ' ਗਾਣੇ ਤੋਂ ਮਸ਼ਹੂਰ ਹੋਈ ਅਦਾਕਾਰਾ ਸੈਫਾਲੀ ਜਰੀਵਾਲਾ ਦੀ ਅਚਾਨਕ ਮੌਤ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਰ ਕੋਈ ਹੈਰਾਨ ਹੋ ਰਿਹਾ ਹੈ ਕਿ 42 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਅਚਾਨਕ ਮੌਤ ਕਈ ਸਵਾਲ ਖੜ੍ਹੇ ਕਰ ਰਹੀ ਹੈ।

ਸ਼ੈਫਾਲੀ ਜਰੀਵਾਲਾ ਦੀ 27 ਜੂਨ ਦੀ ਰਾਤ ਨੂੰ ਅਚਾਨਕ ਮੌਤ ਹੋ ਗਈ, ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੈ। ਪਰ ਕਿਤੇ ਨਾ ਕਿਤੇ ਉਨ੍ਹਾਂ ਦੀ ਮੌਤ ਨੂੰ ਲੈਕੇ ਕਈ ਸਵਾਲ ਵੀ ਖੜ੍ਹੇ ਹੋ ਰਹੇ ਹਨ, ਕਿਉਂਕਿ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਉਨ੍ਹਾਂ ਦੇ ਘਰੋਂ ਪੁਲਿਸ ਨੂੰ ਐਂਟੀ-ਏਜਿੰਗ, ਸਕਿਨ ਗਲੋਇੰਗ, ਵਿਟਾਮਿਨ ਦੇ ਇੰਜੈਕਸ਼ਨ ਅਤੇ ਐਸਿਡਿਟੀ ਦੀਆਂ ਦਵਾਈਆਂ ਮਿਲੀਆਂ ਹਨ। ਅਜਿਹੇ ਵਿੱਚ ਸਵਾਲ ਖੜ੍ਹੇ ਹੋ ਰਹੇ ਹਨ ਕਿ ਕੀ ਐਂਟੀ-ਏਜਿੰਗ ਅਤੇ ਸਕਿਨ ਗਲੋਇੰਗ ਵਾਲੀਆਂ ਦਵਾਈਆਂ ਖਾਣ ਨਾਲ ਮੌਤ ਹੋ ਸਕਦੀ ਹੈ? ਆਓ ਡਾਕਟਰ ਕੋਲੋਂ ਜਾਣਦੇ ਹਾਂ ਇਸ ਦੀ ਅਸਲੀਅਤ, ਆਖਿਰ ਕੀ ਅਸਲ ਵਿੱਚ ਇਦਾਂ ਹੀ ਹੁੰਦਾ ਹੈ?
ਕਿਵੇਂ ਹੋਈ ਸ਼ੈਫਾਲੀ ਜਰੀਵਾਲਾ ਦੀ ਮੌਤ
2002 ਵਿੱਚ ਰਿਲੀਜ਼ ਹੋਈ ਮਿਊਜ਼ਿਕ ਵੀਡੀਓ "ਕਾਂਟਾ ਲਗਾ" ਨਾਲ ਦੁਨੀਆ ਨੂੰ ਹਿਲਾ ਦੇਣ ਵਾਲੀ ਸ਼ੈਫਾਲੀ ਜਰੀਵਾਲਾ ਦਾ 27 ਜੂਨ ਦੀ ਰਾਤ ਨੂੰ ਦੇਹਾਂਤ ਹੋ ਗਿਆ। ਉਹ ਸਿਰਫ਼ 42 ਸਾਲ ਦੀ ਸੀ। ਸ਼ੁਰੂਆਤੀ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਉਸ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਹੈ। ਹਾਲਾਂਕਿ, ਪੋਸਟਮਾਰਟਮ ਅਤੇ ਫੋਰੈਂਸਿਕ ਜਾਂਚ ਦੀ ਅੰਤਿਮ ਰਿਪੋਰਟ ਅਜੇ ਜਾਰੀ ਨਹੀਂ ਕੀਤੀ ਗਈ ਹੈ। ਜਾਂਚ ਦੌਰਾਨ, ਪੁਲਿਸ ਨੂੰ ਸ਼ੇਫਾਲੀ ਦੇ ਘਰੋਂ ਬਹੁਤ ਸਾਰੀਆਂ ਦਵਾਈਆਂ ਅਤੇ ਟੀਕੇ ਮਿਲੇ ਹਨ, ਜਿਨ੍ਹਾਂ ਵਿੱਚ ਐਂਟੀ-ਏਜਿੰਗ ਦਵਾਈਆਂ ਵੀ ਸ਼ਾਮਲ ਹਨ।
ਕੀ ਹੁੰਦੀਆਂ ਐਂਟੀ-ਏਜਿੰਗ ਦਵਾਈਆਂ?
ਐਂਟੀ-ਏਜਿੰਗ ਦਵਾਈਆਂ ਅਤੇ ਇਲਾਜ ਦੀ ਵਰਤੋਂ ਉਮਰ ਵਧਣ ਦੀ ਪ੍ਰਕਿਰਿਆ ਨੂੰ ਹੌਲੀ ਕਰਨ, ਚਮੜੀ ਦੀ ਬਣਤਰ ਨੂੰ ਬਿਹਤਰ ਬਣਾਉਣ, ਝੁਰੜੀਆਂ ਘਟਾਉਣ ਅਤੇ ਚਮੜੀ ਨੂੰ ਚਮਕਦਾਰ ਬਣਾਉਣ ਲਈ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚ ਗਲੂਟਾਥੀਓਨ, ਵਿਟਾਮਿਨ ਸੀ, ਰੈਟੀਨੌਲ, ਪੇਪਟਾਇਡਸ ਅਤੇ ਹਾਰਮੋਨਲ ਥੈਰੇਪੀ ਵਰਗੇ ਟ੍ਰੀਟਮੈਂਟ ਸ਼ਾਮਲ ਹਨ। ਗਲੂਟਾਥੀਓਨ ਇੱਕ ਬਹੁਤ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੈ, ਜੋ ਚਮੜੀ ਨੂੰ ਚਿੱਟਾ ਕਰਨ, ਕਾਲੇ ਧੱਬਿਆਂ ਨੂੰ ਘਟਾਉਣ ਅਤੇ ਡੀਟੌਕਸੀਫਿਕੇਸ਼ਨ ਲਈ ਜਾਣਿਆ ਜਾਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਸਲਾਹ ਤੋਂ ਬਿਨਾਂ ਇਨ੍ਹਾਂ ਦਵਾਈਆਂ ਦੀ ਲੰਬੇ ਸਮੇਂ ਤੱਕ ਵਰਤੋਂ ਸਿਹਤ ਲਈ ਖਤਰਨਾਕ ਹੋ ਸਕਦੀ ਹੈ।
ਯਸ਼ੋਦਾ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਇੰਟਰਨੈਸ਼ਨਲ ਕਾਰਡੀਓਲੌਜੀ ਦੇ ਪ੍ਰਿੰਸੀਪਲ ਕੰਸਲਟੈਂਟ ਡਾਂ. ਸਿੰਘਾਨੀਆ ਦੇ ਮੁਤਾਬਕ ਸ਼ੈਫਾਲੀ ਨੂੰ 15 ਸਾਲ ਦੀ ਉਮਰ ਵਿੱਚ ਮਿਰਗੀ ਦਾ ਪਤਾ ਲੱਗਿਆ ਸੀ, ਪਰ ਇਸ ਨਾਲ ਸਬੰਧਤ ਦਵਾਈਆਂ ਆਮ ਤੌਰ 'ਤੇ ਦਿਲ ਦੇ ਦੌਰੇ ਦੇ ਜੋਖਮ ਨੂੰ ਨਹੀਂ ਵਧਾਉਂਦੀਆਂ। ਹਾਲਾਂਕਿ, ਡਾਕਟਰ ਦੀ ਸਲਾਹ ਤੋਂ ਬਿਨਾਂ ਐਂਟੀ-ਏਜਿੰਗ ਦਵਾਈਆਂ ਦੀ ਵਰਤੋਂ ਕਰਨਾ ਅਤੇ ਵਰਤ ਦੌਰਾਨ ਇਨ੍ਹਾਂ ਦਵਾਈਆਂ ਦਾ ਸੇਵਨ ਕਰਨ ਨਾਲ ਸਰੀਰ 'ਤੇ ਵਾਧੂ ਦਬਾਅ ਪੈ ਸਕਦਾ ਹੈ।
ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਗਲੂਟਾਥੀਓਨ ਅਤੇ ਵਿਟਾਮਿਨ ਸੀ ਵਰਗੇ ਕਾਸਮੈਟਿਕ ਇਲਾਜਾਂ ਦਾ ਦਿਲ 'ਤੇ ਸਿੱਧਾ ਅਸਰ ਨਹੀਂ ਪੈਂਦਾ। ਹਾਲਾਂਕਿ, ਇਨ੍ਹਾਂ ਦੀ ਜ਼ਿਆਦਾ ਵਰਤੋਂ ਸਰੀਰ ਵਿੱਚ ਹਾਰਮੋਨਲ ਅਸੰਤੁਲਨ ਪੈਦਾ ਕਰ ਸਕਦੀ ਹੈ ਅਤੇ ਗੁਰਦਿਆਂ ਜਾਂ ਜਿਗਰ 'ਤੇ ਦਬਾਅ ਪਾ ਸਕਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਕੋਈ ਵੀ ਐਂਟੀ-ਏਜਿੰਗ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ, ਕਾਰਡੀਓਲਾਜਿਸਟ ਅਤੇ ਡਰਮੀਟੋਲੋਜਿਸਟ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ।
Disclaimer: ਖ਼ਬਰ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਸਬੰਧਤ ਮਾਹਰ ਨਾਲ ਸਲਾਹ ਕਰੋ।
Check out below Health Tools-
Calculate Your Body Mass Index ( BMI )





















