![ABP Premium](https://cdn.abplive.com/imagebank/Premium-ad-Icon.png)
Milk Benifits: ਦੁੱਧ ਗਰਮ ਪੀਤਾ ਜਾਏ ਜਾਂ ਠੰਢਾ? ਆਖਰ ਜਾਣ ਲਵੋ ਸਦੀਆਂ ਤੋਂ ਪੁੱਛੇ ਜਾਂਦੇ ਇਸ ਸਵਾਲ ਦੀ ਜਵਾਬ
Milk Benifits: ਭਾਰਤ ਦੇ ਹਰ ਘਰ 'ਚ Milk ਦੀ ਖਾਸ ਅਹਿਮੀਅਤ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕਿਸੇ ਨੂੰ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਦੁੱਧ 'ਚ ਪ੍ਰੋਟੀਨ, ਕੈਲਸ਼ੀਅਮ, ਜ਼ਿੰਕ, ਮੈਗਨੀਸ਼ੀਅਮ ਦੇ ਨਾਲ ਕਈ ਸੂਖਮ ਤੱਤ ਪਾਏ ਜਾਂਦੇ ਹਨ।
Milk Benifits: ਦੁੱਧ ਨੂੰ ਸੰਪੂਰਨ ਭੋਜਨ ਮੰਨਿਆ ਜਾਂਦਾ ਹੈ। ਭਾਰਤ ਦੇ ਹਰ ਘਰ 'ਚ ਦੁੱਧ (Milk) ਦੀ ਖਾਸ ਅਹਿਮੀਅਤ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕਿਸੇ ਨੂੰ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਦੁੱਧ 'ਚ ਪ੍ਰੋਟੀਨ, ਕੈਲਸ਼ੀਅਮ, ਜ਼ਿੰਕ, ਮੈਗਨੀਸ਼ੀਅਮ ਦੇ ਨਾਲ ਕਈ ਸੂਖਮ ਤੱਤ ਪਾਏ ਜਾਂਦੇ ਹਨ। ਦੁੱਧ ਨੂੰ ਕਈ ਰੂਪਾਂ ਵਿੱਚ ਵਰਤਿਆ ਜਾਂਦਾ ਹੈ। ਇਸ ਲਈ ਵੱਖ-ਵੱਖ ਰੂਪ ਵਿੱਚ ਦੁੱਧ ਵਰਤਣ ਦੇ ਪ੍ਰਭਾਵ ਵੀ ਵੱਖ-ਵੱਖ ਹਨ।
ਦਰਅਸਲ ਕਈ ਲੋਕ ਦੁੱਧ ਨੂੰ ਗਰਮ ਪੀਣਾ ਪਸੰਦ ਕਰਦੇ ਹਨ, ਜਦਕਿ ਕਈ ਇਸ ਨੂੰ ਠੰਢਾ ਪੀਣਾ ਪਸੰਦ ਕਰਦੇ ਹਨ। ਕੁਝ ਲੋਕ ਇਸ ਨੂੰ ਚੀਨੀ ਦੇ ਨਾਲ ਲੈਂਦੇ ਹਨ ਤੇ ਕੁਝ ਬਗੈਰ ਸ਼ੱਕਰ ਪਰ ਇਹ ਸਵਾਲ ਕੁਝ ਲੋਕਾਂ ਦੇ ਦਿਮਾਗ 'ਚ ਬਣਿਆ ਰਹਿੰਦਾ ਹੈ ਕਿ ਦੁੱਧ ਨੂੰ ਠੰਢਾ ਲੈਣਾ ਚਾਹੀਦਾ ਹੈ ਜਾਂ ਗਰਮ? ਸਵੇਰੇ ਜਾਂ ਸ਼ਾਮ ਨੂੰ ਜਾਂ ਰਾਤ ਨੂੰ? ਜਾਣੋ ਅਜਿਹੇ ਹੀ ਕੁਝ ਸਵਾਲਾਂ ਦੇ ਜਵਾਬ...
ਸੀਜ਼ਨ ਦੇ ਅਨੁਸਾਰ ਬਦਲੋ
ਹਰ ਕੋਈ ਇਸ ਸਵਾਲ ਦਾ ਜਵਾਬ ਜਾਣਨਾ ਚਾਹੁੰਦਾ ਹੈ ਕਿ ਦੁੱਧ ਠੰਢਾ ਪੀਣਾ ਚਾਹੀਦਾ ਹੈ ਜਾਂ ਗਰਮ? ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਦੋਵੇਂ ਹੀ ਫ਼ਾਇਦੇਮੰਦ ਹਨ। ਹਾਲਾਂਕਿ, ਤੁਸੀਂ ਇਸ ਨੂੰ ਮੌਸਮ ਦੇ ਹਿਸਾਬ ਨਾਲ ਬਦਲ ਸਕਦੇ ਹੋ। ਜਿਵੇਂ ਗਰਮੀਆਂ 'ਚ ਤੁਸੀਂ ਇਸ ਨੂੰ ਦਿਨ 'ਚ ਠੰਢਾ ਪੀਓ। ਜੇਕਰ ਤੁਸੀਂ ਗਰਮ ਮੌਸਮ 'ਚ ਠੰਢਾ ਦੁੱਧ ਪੀਓਗੇ ਤਾਂ ਤੁਹਾਨੂੰ ਗਰਮੀ ਤੋਂ ਰਾਹਤ ਮਿਲੇਗੀ। ਇਸ ਦੇ ਨਾਲ ਹੀ ਸਰਦੀਆਂ 'ਚ ਰਾਤ ਨੂੰ ਕੋਸੇ ਦੁੱਧ ਦਾ ਸੇਵਨ ਕਰੋ, ਇਹ ਲਾਭਦਾਇਕ ਹੈ।
ਬੱਚਿਆਂ ਨੂੰ ਇਸ ਸਮੇਂ ਦੁੱਧ ਦਿਓ
ਆਯੁਰਵੇਦ ਅਨੁਸਾਰ ਦੁੱਧ ਪੀਣ ਦਾ ਸਹੀ ਸਮਾਂ ਸੌਣ ਤੋਂ ਪਹਿਲਾਂ ਹੈ। ਜੇ ਰਾਤ ਨੂੰ ਜ਼ਿਆਦਾ ਗਤੀਵਿਧੀ ਨਹੀਂ ਹੁੰਦੀ ਹੈ ਤਾਂ ਤੁਹਾਡਾ ਸਰੀਰ ਵੱਧ ਤੋਂ ਵੱਧ ਕੈਲਸ਼ੀਅਮ ਨੂੰ ਸੋਖ ਲੈਂਦਾ ਹੈ। ਇਸ ਦੇ ਨਾਲ ਹੀ ਬੱਚਿਆਂ ਨੂੰ ਸਵੇਰੇ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। 1 ਤੋਂ 2 ਕੱਪ ਦੁੱਧ ਪੂਰੇ ਦਿਨ ਲਈ ਕਾਫ਼ੀ ਮੰਨਿਆ ਜਾਂਦਾ ਹੈ।
Disclaimer : ਇਸ ਲੇਖ 'ਚ ਦੱਸੇ ਗਏ ਤਰੀਕਿਆਂ ਤੇ ਦਾਅਵਿਆਂ ਨੂੰ ਸਿਰਫ਼ ਸੁਝਾਵਾਂ ਵਜੋਂ ਲਿਆ ਜਾਣਾ ਹੈ। ਏਬੀਪੀ ਨਿਊਜ਼ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)