(Source: ECI/ABP News/ABP Majha)
Tomato Sauce: ਜੇਕਰ ਤੁਸੀਂ ਵੀ ਖਾਂਦੇ ਹੋ Tomato Ketchup, ਤਾਂ ਸੁਣ ਲਓ ਕਿਵੇਂ ਇਹ ਤੁਹਾਡੀ ਸਿਹਤ ਦੇ ਲਈ ਖਤਰਨਾਕ
Tomato Ketchup: ਜੇਕਰ ਤੁਸੀਂ ਵੀ ਕੁਝ ਖਾਣ ਤੋਂ ਪਹਿਲਾਂ ਕੈਚੱਪ ਲੱਭਦੇ ਹੋ ਤਾਂ ਸਾਵਧਾਨ ਹੋ ਜਾਓ, ਕਿਉਂਕਿ ਇਹ ਸਿਹਤ ਦੇ ਲਈ ਫਾਇਦੇਮੰਦ ਨਹੀਂ ਹੈ। ਪੌਸ਼ਟਿਕ ਮਾਹਰਾਂ ਦਾ ਕਹਿਣਾ ਹੈ ਕਿ ਕੈਚੱਪ ਖਾਣ ਨਾਲ ਕਈ ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
Tomato Ketchup : Tomato Ketchup ਦੀ ਵਰਤੋਂ ਕਿਸੇ ਵੀ ਚੀਜ਼ ਦਾ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ। ਜ਼ਿਆਦਾਤਰ ਬੱਚਿਆਂ ਨੂੰ Tomato Ketchup ਖਾਣਾ ਬਹੁਤ ਪਸੰਦ ਹੈ। ਬਜ਼ੁਰਗ ਵੀ ਇਸ ਦੇ ਸ਼ੌਕੀਨ ਹਨ। ਲੋਕ ਬਰਗਰ ਅਤੇ ਪੀਜ਼ਾ ਦੇ ਨਾਲ ਟੋਮੈਟੋ ਕੈਚੱਪ ਦਾ ਸਵਾਦ ਲੈਂਦੇ ਹਨ। ਸਨੈਕਸ ਹੋਵੇ ਭਾਵੇਂ ਹਰ ਵੀ ਕੋਈ ਚੀਜ਼ ਹੋਵੇ, ਹਰ ਚੀਜ਼ ਦਾ ਸੁਆਦ ਟਮਾਟੋ ਕੈਚੱਪ ਵਧਾ ਦਿੰਦਾ ਹੈ।
ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਜਿਹੜਾ ਕੈਚੱਪ ਤੁਸੀਂ ਸਵਾਦ ਲਾ ਕੇ ਖਾਂਦੇ ਹੋ, ਇਹ ਸਿਹਤ ਦੇ ਲਈ ਹਾਨੀਕਾਰਕ ਹੈ। ਇੰਨਾ ਹੀ ਨਹੀਂ ਸਿਹਤ ਮਾਹਰ ਵੀ ਇਸ ਨੂੰ ਨਾ ਖਾਣ ਦੀ ਸਲਾਹ ਦਿੰਦੇ ਹਨ।
ਸਿਹਤ ਲਈ ਕਿਉਂ ਨੁਕਸਾਨਦਾਇਕ
ਟਮਾਟੋ ਕੈਚੱਪ ਯਾਨੀ ਟਮਾਟਰ ਦੀ ਚਟਨੀ ਖਾਣ ਨਾਲ ਸਰੀਰ ਵਿੱਚ ਸੋਡੀਅਮ ਅਤੇ ਸ਼ੂਗਰ ਦੀ ਮਾਤਰਾ ਕਾਫ਼ੀ ਵੱਧ ਜਾਂਦੀ ਹੈ। ਇਸ ਕਾਰਨ ਇਸ ਨੂੰ ਸਿਹਤ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਸਿਹਤ ਮਾਹਿਰ ਅਤੇ ਪੋਸ਼ਣ ਮਾਹਿਰ ਇਸ ਨੂੰ ਨਾ ਖਾਣ ਦੀ ਸਲਾਹ ਦਿੰਦੇ ਹਨ।
ਟਮਾਟੋ ਕੈਚੱਪ ਖਾਣ ਦੇ ਨੁਕਸਾਨ
ਟਮਾਟੋ ਕੈਚੱਪ ਬਣਾਉਣ 'ਚ ਕੈਮੀਕਲ ਅਤੇ ਪ੍ਰੀਜ਼ਰਵੇਟਿਵਸ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਮੋਟਾਪਾ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ। ਇਸ ਲਈ ਇਸ ਨੂੰ ਜ਼ਿਆਦਾ ਖਾਣ ਤੋਂ ਬਚਣਾ ਚਾਹੀਦਾ ਹੈ।
ਪੋਸ਼ਣ ਮਾਹਿਰਾਂ ਅਨੁਸਾਰ ਟਮਾਟਰ ਕੈਚੱਪ ਵਿੱਚ ਚੀਨੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਭਾਵ, ਜੇਕਰ ਤੁਸੀਂ ਰੋਜ਼ਾਨਾ ਇੱਕ ਚਮਚ ਕੈਚੱਪ ਖਾਂਦੇ ਹੋ, ਤਾਂ ਇਹ ਤੁਹਾਡੀ ਰੋਜ਼ਾਨਾ ਦੀ ਜ਼ਰੂਰਤ ਦਾ 7 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਹੋ ਸਕਦਾ ਹੈ। ਇਸ ਕਰਕੇ ਇਹ ਇੰਨਾ ਮਿੱਠਾ ਵੀ ਹੁੰਦਾ ਹੈ।
ਟਮਾਟਰ ਦੀ ਚਟਣੀ ਜਾਂ ਕੈਚੱਪ ਵਿਚ ਚੀਨੀ ਦੇ ਨਾਲ-ਨਾਲ ਨਮਕ ਦੀ ਵੀ ਜ਼ਿਆਦਾ ਮਾਤਰਾ ਹੁੰਦੀ ਹੈ। ਬਹੁਤ ਜ਼ਿਆਦਾ ਨਮਕ ਵਾਲੇ ਭੋਜਨ ਨਾਲ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ ਵੀ ਹੁੰਦਾ ਹੈ।
ਇਹ ਵੀ ਪੜ੍ਹੋ: Health: ਕਿਉਂ ਵੱਧ ਰਹੇ ਡਾਇਬਟੀਜ਼ ਅਤੇ ਕੈਂਸਰ ਦੇ ਮਾਮਲੇ ? ਖੋਜਕਾਰਾਂ ਨੇ ਕੀਤਾ ਖੁਲਾਸਾ
ਕੈਚੱਪ ਇੱਕ ਐਸੀਡਿਕ ਫੂਡ ਵੀ ਹੁੰਦਾ ਹੈ। ਇਸ ਕਾਰਨ ਗੈਸਟਰੋਇੰਟੇਸਟਾਈਨਲ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਕੈਚੱਪ ਬਣਾਉਣ ਵਿੱਚ ਡਿਸਟਿਲਡ ਵਿਨੇਗਰ ਅਤੇ ਵੱਡੀ ਮਾਤਰਾ ਵਿੱਚ ਫਰੂਟੋਜ਼ ਸ਼ੂਗਰ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਇਸ ਵਿੱਚ ਰੈਗੂਲਰ ਕੋਰਨ ਸੀਰਪ ਅਤੇ Onion ਪਾਊਡਰ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਇਹ GMO ਕੋਰਨ ਤੋਂ ਬਣਿਆ ਹੈ। ਜਿਸ ਵਿੱਚ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਵੱਡੇ ਪੱਧਰ 'ਤੇ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਇਹ ਸਿਹਤ ਲਈ ਹਾਨੀਕਾਰਕ ਦੱਸਿਆ ਜਾਂਦਾ ਹੈ।
ਜਦੋਂ ਟਮਾਟਰ ਕੈਚੱਪ ਬਣਾਇਆ ਜਾਂਦਾ ਹੈ, ਤਾਂ ਸਭ ਤੋਂ ਪਹਿਲਾਂ ਟਮਾਟਰਾਂ ਨੂੰ ਚੰਗੀ ਤਰ੍ਹਾਂ ਉਬਾਲ ਲਿਆ ਜਾਂਦਾ ਹੈ। ਇਸ ਤੋਂ ਬਾਅਦ ਇਸ ਦੇ ਬੀਜ ਅਤੇ ਪਰਤ ਨੂੰ ਹਟਾ ਕੇ ਦੁਬਾਰਾ ਪਕਾਇਆ ਜਾਂਦਾ ਹੈ। ਇਸ ਪੂਰੀ ਪ੍ਰਕਿਰਿਆ ਵਿਚ ਕਈ ਘੰਟੇ ਲੱਗ ਜਾਂਦੇ ਹਨ। ਇਸ ਕਾਰਨ ਟਮਾਟਰ ਵਿਚਲੇ ਪੋਸ਼ਕ ਤੱਤ ਖਤਮ ਹੋ ਜਾਂਦੇ ਹਨ।
ਇਕ ਰਿਪੋਰਟ ਮੁਤਾਬਕ ਟਮਾਟਰ ਕੈਚੱਪ 'ਚ ਪ੍ਰੋਟੀਨ, ਫਾਈਬਰ ਜਾਂ ਮਿਨਰਲ ਨਹੀਂ ਹੁੰਦੇ। ਸ਼ੂਗਰ ਅਤੇ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਕਿ ਕਿਡਨੀ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਇਸ 'ਚ ਪੱਕੇ ਹੋਏ ਲਾਈਕੋਪੀਨ ਪਾਏ ਜਾਂਦੇ ਹਨ, ਜਿਸ ਨੂੰ ਸਰੀਰ ਆਸਾਨੀ ਨਾਲ ਨਹੀਂ ਦੇਖ ਪਾਉਂਦਾ। ਇਸ ਨੂੰ ਖਾਣ ਨਾਲ ਸਰੀਰ ਨੂੰ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ।
Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਇਹ ਵੀ ਪੜ੍ਹੋ: Massage Oil: ਗਰਮੀਆਂ 'ਚ ਬੱਚਿਆਂ ਦੀ ਇਸ ਤੇਲ ਨਾਲ ਕਰੋ ਮਾਲਿਸ਼, ਸਰੀਰ ਰਹੇਗਾ ਠੰਡਾ
Check out below Health Tools-
Calculate Your Body Mass Index ( BMI )