ਸਾਰਾ ਦਿਨ ਬੈਠੇ ਰਹਿੰਦੇ ਹੋ ਤਾਂ ਹੋ ਜਾਓ ਸਾਵਧਾਨ! ਹੋ ਸਕਦੀਆਂ ਖਤਰਨਾਕ ਬਿਮਾਰੀਆਂ, ਜਾਣੋ ਬਚਣ ਦੇ ਉਪਾਅ
Long sitting harmful: ਲੰਬੇ ਸਮੇਂ ਤੱਕ ਬੈਠ ਕੇ ਕੰਮ ਕਰਨ ਨਾਲ ਨਾਲ ਲੋਕ ਸ਼ੂਗਰ ਅਤੇ ਡਾਇਬਟੀਜ਼ ਸਮੇਤ ਹੋਰ ਗੰਭੀਰ ਬਿਮਾਰੀਆਂ ਦੀ ਲਪੇਟ ਵਿੱਚ ਆ ਸਕਦੇ ਹਨ।
Health tips: ਸਿਹਤਮੰਦ ਸਰੀਰ ਲਈ ਕਸਰਤ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਸਥਿਰ ਸਰੀਰ ਕਈ ਸਮੱਸਿਆਵਾਂ ਨੂੰ ਜਨਮ ਦੇਣ ਦਾ ਕੰਮ ਕਰਦਾ ਹੈ। ਇੱਕ ਰਿਸਰਚ ਤੋਂ ਪਤਾ ਲੱਗਿਆ ਹੈ ਕਿ ਸਾਰਾ ਦਿਨ ਬੈਠਣ ਨਾਲ ਸਰੀਰ 'ਤੇ ਬਹੁਤ ਮਾੜੇ ਪ੍ਰਭਾਵ ਪੈਂਦੇ ਹਨ। ਇਹਨਾਂ ਪ੍ਰਭਾਵਾਂ ਤੋਂ ਬਚਣ ਲਈ, ਤੁਹਾਨੂੰ ਹਰ ਅੱਧੇ ਘੰਟੇ ਵਿੱਚ 5 ਮਿੰਟ ਸੈਰ ਕਰਨੀ ਚਾਹੀਦੀ ਹੈ। ਇਹ ਜਾਣਕਾਰੀ ਜਰਨਲ ਮੈਡੀਸਨ ਐਂਡ ਸਾਇੰਸ ਇਨ ਸਪੋਰਟਸ ਐਂਡ ਐਕਸਰਸਾਈਜ਼ ਵਿੱਚ ਪ੍ਰਕਾਸ਼ਿਤ ਰਿਪੋਰਟ ਵਿੱਚ ਦਿੱਤੀ ਗਈ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਹਰ ਅੱਧੇ ਘੰਟੇ ਵਿੱਚ ਪੰਜ ਮਿੰਟ ਸੈਰ ਕਰਨ ਨਾਲ ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਲੈਵਲ ਨੂੰ ਘੱਟ ਕੀਤਾ ਜਾ ਸਕਦਾ ਹੈ।
11 ਮੱਧ-ਉਮਰ ਅਤੇ ਵੱਡੀ ਉਮਰ ਦੇ ਲੋਕਾਂ ਨੂੰ ਇਸ ਰਿਸਰਚ ਦਾ ਹਿੱਸਾ ਬਣਾਇਆ ਗਿਆ ਸੀ। ਇਸ ਵਿੱਚ ਪਤਾ ਲੱਗਿਆ ਕਿ ਹਰ ਅੱਧੇ ਘੰਟੇ ਵਿੱਚ ਪੰਜ ਮਿੰਟ ਸੈਰ ਕਰਨ ਨਾਲ ਬਲੱਡ ਸ਼ੂਗਰ ਦੇ ਪੱਧਰ ਵਿੱਚ 60% ਤੱਕ ਦਾ ਵਾਧਾ ਘੱਟ ਜਾਂਦਾ ਹੈ। ਦਿਨ ਭਰ ਬੈਠਣ ਦੇ ਮੁਕਾਬਲੇ ਸੈਰ ਕਰਨ ਨਾਲ ਬਲੱਡ ਪ੍ਰੈਸ਼ਰ ਵਿੱਚ 4 ਤੋਂ 5 ਪੁਆਇੰਟ ਦੀ ਕਮੀ ਆਉਂਦੀ ਹੈ। ਅਨਿਯਮਿਤ ਤੌਰ 'ਤੇ ਸੈਰ ਕਰਨ ਨਾਲ ਵੀ ਬਲੱਡ ਪ੍ਰੈਸ਼ਰ ਵਿੱਚ ਸੁਧਾਰ ਹੁੰਦਾ ਹੈ। ਹਰ ਘੰਟੇ ਇੱਕ ਮਿੰਟ ਸੈਰ ਕਰਨ ਨਾਲ ਵੀ ਬਲੱਡ ਪ੍ਰੈਸ਼ਰ ਵਿੱਚ 5 ਪੁਆਇੰਟ ਦੀ ਕਮੀ ਦਰਜ ਕੀਤੀ ਗਈ ਹੈ।
ਮੈਂਟਲ ਹੈਲਥ 'ਤੇ ਪੈਂਦਾ ਹੈ ਚੰਗਾ ਪ੍ਰਭਾਵ
ਇਕ ਵਾਰ ਸੈਰ ਕਰਨ ਨਾਲ ਨਾ ਸਿਰਫ਼ ਸਰੀਰਕ ਸਿਹਤ 'ਤੇ ਸਗੋਂ ਮਾਨਸਿਕ ਸਿਹਤ 'ਤੇ ਵੀ ਚੰਗਾ ਅਸਰ ਪੈਂਦਾ ਹੈ। ਇਸ ਅਧਿਐਨ ਦੌਰਾਨ ਦੇਖਿਆ ਗਿਆ ਕਿ ਸਾਰਾ ਦਿਨ ਬੈਠ ਕੇ ਕੰਮ ਕਰਨ ਦੀ ਬਜਾਏ ਹਰ ਅੱਧੇ ਘੰਟੇ ਵਿਚ 5 ਮਿੰਟ ਸੈਰ ਕਰਨ ਨਾਲ ਪ੍ਰਤੀਭਾਗੀ ਘੱਟ ਥਕਾਵਟ ਮਹਿਸੂਸ ਕਰ ਰਹੇ ਸਨ। ਉਨ੍ਹਾਂ ਦਾ ਮੂਡ ਵੀ ਠੀਕ ਸੀ। ਸੈਰ ਕਰਨ ਨਾਲ ਵੀ ਉਨ੍ਹਾਂ ਨੂੰ ਜ਼ਿਆਦਾ ਐਨਰਜੀ ਬਣਾਏ ਰੱਖਣ ਵਿਚ ਮਦਦ ਮਿਲੀ ਹੈ। ਇਹ ਖੋਜ ਸੁਝਾਅ ਦੱਸਦੀ ਹੈ ਕਿ ਹਰ ਘੰਟੇ ਥੋੜ੍ਹੀ ਜਿਹੀ ਸੈਰ ਕਰਨ ਨਾਲ ਮੂਡ ਵਿੱਚ ਸੁਧਾਰ ਹੋ ਸਕਦਾ ਹੈ। ਥਕਾਵਟ ਵੀ ਘੱਟ ਹੁੰਦੀ ਹੈ।
ਇਹ ਵੀ ਪੜ੍ਹੋ: Housing Prices: 2023 ‘ਚ ਮਕਾਨਾਂ ਦੀਆਂ ਕੀਮਤਾਂ ਵਧ ਸਕਦੀਆਂ ਹਨ, ਬਿਲਡਰਾਂ ਦੇ ਸਰਵੇਖਣ ‘ਚ ਹੋਇਆ ਖੁਲਾਸਾ
ਸੈਰ ਕਰਨਾ ਕਿਉਂ ਜ਼ਰੂਰੀ ਹੈ?
ਦਰਅਸਲ, ਲੰਬੇ ਸਮੇਂ ਤੱਕ ਬੈਠਣਾ ਲੋਕਾਂ ਨੂੰ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਸਮੇਤ ਹੋਰ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਬਣਾ ਸਕਦਾ ਹੈ। ਜਿਹੜੇ ਲੋਕ ਸਾਰਾ ਦਿਨ ਬੈਠ ਕੇ ਕੰਮ ਕਰਦੇ ਹਨ, ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਸੈਰ ਕਰਨ ਵਾਲਿਆਂ ਨਾਲੋਂ ਬਿਮਾਰੀ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਘੱਟ ਸਰੀਰਕ ਗਤੀਵਿਧੀ ਵੀ ਸਮੇਂ ਤੋਂ ਪਹਿਲਾਂ ਮੌਤ ਦੇ ਜੋਖਮ ਨੂੰ ਵਧਾਉਣ ਦਾ ਕੰਮ ਕਰਦੀ ਹੈ। ਲਗਾਤਾਰ ਬੈਠਣ ਦੇ ਬੁਰੇ ਪ੍ਰਭਾਵਾਂ ਨੂੰ ਰੋਜ਼ਾਨਾ ਯੋਗਾ ਕਰਨ ਨਾਲ ਦੂਰ ਨਹੀਂ ਕੀਤਾ ਜਾ ਸਕਦਾ।
Check out below Health Tools-
Calculate Your Body Mass Index ( BMI )