ਗਲਤ ਤਰੀਕੇ ਨਾਲ ਸੌਣ ਕਰਕੇ ਹੋ ਸਕਦੀਆਂ ਆਹ ਗੰਭੀਰ ਬਿਮਾਰੀਆਂ, ਇੱਥੇ ਜਾਣੋ ਸੌਣ ਦਾ ਸਹੀ ਤਰੀਕਾ
Sleep: ਆਓ ਜਾਣਦੇ ਹਾਂ ਗਲਤ ਤਰੀਕੇ ਨਾਲ ਸੌਣ ਦੇ ਕੀ ਨੁਕਸਾਨ ਹਨ ਅਤੇ ਸੌਣ ਦਾ ਸਹੀ ਤਰੀਕਾ ਕੀ ਹੈ ਤਾਂ ਜੋ ਤੁਸੀਂ ਸਿਹਤ ਅਤੇ ਤਾਜ਼ਗੀ ਭਰੀ ਨੀਂਦ ਦਾ ਆਨੰਦ ਲੈ ਸਕੋ।
Sleep: ਗਲਤ ਤਰੀਕੇ ਨਾਲ ਸੌਣਾ ਤੁਹਾਡੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਚੰਗੀ ਤਰ੍ਹਾਂ ਸੌਣ ਨਾਲ ਨਾ ਸਿਰਫ਼ ਚੰਗੀ ਨੀਂਦ ਆਉਂਦੀ ਹੈ ਸਗੋਂ ਸਿਹਤ ਵਿਚ ਵੀ ਸੁਧਾਰ ਹੁੰਦਾ ਹੈ। ਇਸ ਲਈ ਸੌਣ ਦਾ ਸਹੀ ਤਰੀਕਾ ਜਾਣਨਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਗਲਤ ਤਰੀਕੇ ਨਾਲ ਸੌਣ ਦੇ ਕੀ ਨੁਕਸਾਨ ਹਨ ਅਤੇ ਸੌਣ ਦਾ ਸਹੀ ਤਰੀਕਾ ਕੀ ਹੈ ਤਾਂ ਜੋ ਤੁਸੀਂ ਸਿਹਤ ਅਤੇ ਤਾਜ਼ਗੀ ਭਰੀ ਨੀਂਦ ਦਾ ਆਨੰਦ ਲੈ ਸਕੋ।
ਗਲਤ ਤਰੀਕੇ ਨਾਲ ਸੌਣ ਦੇ ਨੁਕਸਾਨ
ਪਿੱਠ ਦਰਦ: ਗਲਤ ਤਰੀਕੇ ਨਾਲ ਸੌਣ ਨਾਲ ਰੀੜ੍ਹ ਦੀ ਹੱਡੀ 'ਤੇ ਦਬਾਅ ਪੈਂਦਾ ਹੈ, ਜਿਸ ਨਾਲ ਪਿੱਠ ਦਰਦ ਹੋ ਸਕਦਾ ਹੈ।
ਗਰਦਨ ਵਿੱਚ ਦਰਦ: ਜੇਕਰ ਤੁਸੀਂ ਆਪਣੇ ਸਿਰ ਨੂੰ ਸਹੀ ਢੰਗ ਨਾਲ ਨਹੀਂ ਰੱਖਦੇ ਹੋ, ਤਾਂ ਗਰਦਨ ਵਿੱਚ ਦਰਦ ਹੋ ਸਕਦਾ ਹੈ।
ਸਾਹ ਲੈਣ ਵਿੱਚ ਸਮੱਸਿਆ: ਢਿੱਡ ਦੇ ਭਾਰ ਸੌਣ ਨਾਲ ਸਾਹ ਲੈਣ ਵਿੱਚ ਮੁਸ਼ਕਲ ਹੋ ਸਕਦੀ ਹੈ ਅਤੇ ਨੀਂਦ ਦੇ ਦੌਰਾਨ ਘੁਰਾੜੇ ਮਾਰ ਸਕਦੇ ਹੋ। ਇਹ ਸਥਿਤੀ ਫੇਫੜਿਆਂ 'ਤੇ ਦਬਾਅ ਪਾਉਂਦੀ ਹੈ, ਜਿਸ ਨਾਲ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ ਅਤੇ ਘੁਰਾੜੇ ਜ਼ਿਆਦਾ ਆਉਣ ਦੀ ਸੰਭਾਵਨਾ ਵਧ ਜਾਂਦੀ ਹੈ।
ਐਸਿਡ ਰੀਫਲੈਕਸ: ਗਲਤ ਤਰੀਕੇ ਨਾਲ ਸੌਣ ਨਾਲ ਪੇਟ ਵਿਚ ਐਸਿਡਿਟੀ ਵਧ ਸਕਦੀ ਹੈ, ਜਿਸ ਨਾਲ ਐਸਿਡ ਰੀਫਲੈਕਸ ਦੀ ਸਮੱਸਿਆ ਹੋ ਸਕਦੀ ਹੈ। ਇਸ ਕਾਰਨ ਪੇਟ 'ਚ ਤੇਜ਼ਾਬ ਭੋਜਨ ਦੀ ਪਾਈਪ 'ਚ ਦਾਖਲ ਹੋ ਜਾਂਦਾ ਹੈ, ਜਿਸ ਨਾਲ ਪੇਟ 'ਚ ਜਲਣ ਹੁੰਦੀ ਹੈ ਅਤੇ ਇਸ ਨੂੰ ਚੰਗੀ ਤਰ੍ਹਾਂ ਸੌਣ ਨਾਲ ਰੋਕਿਆ ਜਾ ਸਕਦਾ ਹੈ।
ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ: ਗਲਤ ਤਰੀਕੇ ਨਾਲ ਸੌਣ ਨਾਲ ਦਿਲ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਇਸ ਨਾਲ ਖੂਨ ਦੇ ਵਹਾਅ ਵਿਚ ਰੁਕਾਵਟ ਆ ਸਕਦੀ ਹੈ ਅਤੇ ਦਿਲ 'ਤੇ ਵਾਧੂ ਦਬਾਅ ਪੈ ਸਕਦਾ ਹੈ, ਜਿਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵੱਧ ਸਕਦਾ ਹੈ। ਦਿਲ ਦੀ ਸਿਹਤ ਲਈ ਸਹੀ ਨੀਂਦ ਬਹੁਤ ਜ਼ਰੂਰੀ ਹੈ।
ਸਿਰ ਦਰਦ: ਸਿਰ ਅਤੇ ਗਰਦਨ ਦੀ ਗਲਤ ਸਥਿਤੀ ਕਾਰਨ ਸਿਰ ਦਰਦ ਹੋ ਸਕਦਾ ਹੈ।
ਸੌਣ ਦਾ ਸਹੀ ਤਰੀਕਾ
ਪਿੱਠ ਦੇ ਭਾਰ ਸੋਵੋਂ: ਇਸ ਨੂੰ ਸੌਣ ਦਾ ਸਭ ਤੋਂ ਵਧੀਆ ਤਰੀਕਾ ਮੰਨਿਆ ਜਾਂਦਾ ਹੈ। ਇਹ ਰੀੜ੍ਹ ਦੀ ਹੱਡੀ ਨੂੰ ਸਹੀ ਸਹਾਇਤਾ ਪ੍ਰਦਾਨ ਕਰਦਾ ਹੈ ਅਤੇ ਪਿੱਠ ਅਤੇ ਗਰਦਨ ਵਿੱਚ ਦਰਦ ਹੋਣ ਤੋਂ ਰੋਕਦਾ ਹੈ।
ਬਿਸਤਰੇ 'ਤੇ ਸਹੀ ਸਿਰਹਾਣੇ ਦੀ ਵਰਤੋਂ: ਸਿਰਹਾਣਾ ਨਾ ਤਾਂ ਬਹੁਤ ਉੱਚਾ ਹੋਣਾ ਚਾਹੀਦਾ ਹੈ ਅਤੇ ਨਾ ਹੀ ਬਹੁਤ ਘੱਟ ਨੀਵਾਂ। ਇਹ ਸਿਰ ਅਤੇ ਗਰਦਨ ਨੂੰ ਚੰਗਾ ਸਪੋਰਟ ਦਿੰਦਾ ਹੋਵੇ।
ਸੱਜੇ ਪਾਸੇ ਸੌਣਾ: ਇਸ ਨਾਲ ਦਿਲ ਅਤੇ ਪਾਚਨ ਪ੍ਰਣਾਲੀ 'ਤੇ ਘੱਟ ਦਬਾਅ ਪੈਂਦਾ ਹੈ ਅਤੇ ਐਸਿਡ ਰਿਫਲੈਕਸ ਵੀ ਘੱਟ ਹੁੰਦਾ ਹੈ।
ਫੀਟਲ ਪੌਜੀਸ਼ਨ: ਥੋੜ੍ਹਾ ਜਿਹਾ ਖੱਬੇ ਪਾਸੇ ਮੁੜ ਕੇ ਸੌਂਣ ਨਾਲ ਸਿਹਤ ਚੰਗੀ ਰਹਿੰਦੀ ਹੈ। ਇਹ ਖਾਸ ਤੌਰ 'ਤੇ ਗਰਭਵਤੀ ਔਰਤਾਂ ਲਈ ਫਾਇਦੇਮੰਦ ਹੁੰਦਾ ਹੈ।
ਕੂਲ ਅਤੇ ਆਰਾਮਦਾਇਕ ਬਿਸਤਰਾ: ਸੌਣ ਲਈ ਕੂਲ ਅਤੇ ਆਰਾਮਦਾਇਕ ਬਿਸਤਰੇ ਦੀ ਵਰਤੋਂ ਕਰੋ। ਇਸ ਨਾਲ ਚੰਗੀ ਨੀਂਦ ਆਉਂਦੀ ਹੈ ਅਤੇ ਸਿਹਤ ਵੀ ਵਧੀਆ ਰਹਿੰਦੀ ਹੈ।
Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )