(Source: ECI/ABP News/ABP Majha)
ਭਾਰਤ 'ਚ ਕੋਰੋਨਾ ਵਾਇਰਸ ਦੇ ਦੱਖਣੀ ਅਫਰੀਕੀ ਸਟ੍ਰੇਨ ਦਾ ਪਹਿਲਾਂ ਮਾਮਲਾ ਆਇਆ ਸਾਹਮਣੇ, ਹਾਲਤ ਗੰਭੀਰ
ਕੋਰੋਨਾ ਵਾਇਰਸ ਦੇ ਇਸ ਨਵੇਂ ਸਟ੍ਰੇਨ ਤੋਂ ਇਨਫੈਕਟਡ ਵਿਅਕਤੀ ਨੂੰ ਇਕ ਹਫਤਾ ਪਹਿਲਾਂ ਹਸਪਤਾਲ 'ਚ ਭਰਤੀ ਕੀਤਾ ਗਿਆ।
ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਵਾਇਰਸ ਦੇ ਫੈਲਾਅ 'ਚ ਫਿਰ ਤੋਂ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਇਸ ਦਰਮਿਆਨ ਖਬਰ ਹੈ ਕਿ ਦਿੱਲੀ 'ਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਸਾਹਮਣੇ ਆਏ ਹਨ। ਦਰਅਸਲ ਰਾਜਧਾਨੀ ਦਿੱਲੀ 'ਚ ਦੱਖਣੀ ਅਫਰੀਕੀ ਸਟ੍ਰੇਨ ਦੇ ਇਨਫੈਕਸ਼ਨ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹਈ ਹੈ। ਮੰਗਲਵਾਰ ਪਤਾ ਲੱਗਾ ਕਿ ਐਲਐਨਜੇਪੀ ਹਸਪਤਾਲ 'ਚ ਭਰਤੀ 33 ਸਾਲਾ ਵਿਅਕਤੀ 'ਚ ਦੱਖਣੀ ਅਫਰੀਕੀ ਸਟ੍ਰੇਨ ਦਾ ਪਤਾ ਲੱਗਾ ਹੈ।
ਹਾਲਤ ਗੰਭੀਰ
ਕੋਰੋਨਾ ਵਾਇਰਸ ਦੇ ਇਸ ਨਵੇਂ ਸਟ੍ਰੇਨ ਤੋਂ ਇਨਫੈਕਟਡ ਵਿਅਕਤੀ ਨੂੰ ਇਕ ਹਫਤਾ ਪਹਿਲਾਂ ਹਸਪਤਾਲ 'ਚ ਭਰਤੀ ਕੀਤਾ ਗਿਆ। ਜਿੱਥੇ ਉਸ ਨੂੰ ਸਭ ਤੋਂ ਵੱਖਰਾ ਰੱਖਿਆ ਗਿਆ ਤੇ ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਵਿਚ ਉਸ ਨੂੰ ਕੋਰੋਨਾ ਵਾਇਰਸ ਦੇ ਦੱਖਣੀ ਅਫਰੀਕੀ ਸਟ੍ਰੇਨ ਤੋਂ ਇਨਫੈਕਟਡ ਪਾਇਆ ਗਿਆ। ਦੱਸਿਆ ਜਾ ਰਿਹਾ ਕਿ ਇਨਫੈਕਟਡ ਵਿਅਕਤੀ 'ਚ ਕਿਸੇ ਤਰ੍ਹਾਂ ਦੇ ਲੱਛਣ ਦਿਖਾਈ ਨਹੀਂ ਦਿੱਤੇ ਸਨ। ਪਰ ਹੁਣ ਉਸਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ।
ਕੀ ਕਹਿੰਦੇ ਹਨ ਅੰਕੜੇ
ਦੁਨੀਆਂ ਭਰ 'ਚ ਕਰੀਬ 12 ਕਰੋੜ, 11 ਲੱਖ, 64 ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਏ ਹਨ। ਹੁਣ ਤਕ 26 ਲੱਖ, 79 ਹਜ਼ਾਰ, 841 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਫਿਲਹਾਲ ਵਰਤਮਾਨ 'ਚ 2 ਕਰੋੜ, 8 ਲੱਖ, 22 ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਨਾਲ ਇਨਫੈਕਟਡ ਹਨ। ਜਿੰਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਕੋਰੋਨਾ ਵਾਇਰਸ ਦਾ ਪ੍ਰਕੋਪ ਇਕ ਵਾਰ ਫਿਰ ਤੋਂ ਵਧਣ ਲੱਗਾ ਹੈ। ਹਾਲਾਂਕਿ ਇਕ ਵਾਰ ਇਨਫੈਕਸ਼ਨ ਦੀ ਰਫਤਾਰ ਮੱਠੀ ਪੈ ਗਈ ਸੀ। ਪਰ ਹੁਣ ਫਿਰ ਹਾਲਾਤ ਪਹਿਲਾਂ ਵਾਂਗ ਬਣਨ ਲੱਗੇ ਹਨ।
https://play.google.com/store/
https://apps.apple.com/in/app/
Check out below Health Tools-
Calculate Your Body Mass Index ( BMI )