ਪੜਚੋਲ ਕਰੋ

ਜੇਕਰ ਤੁਸੀਂ ਵੀ ਖਾਂਦੇ ਹੋ ਇਹ ਮੱਛੀਆਂ, ਸਿਹਤ ਨੂੰ ਹੁੰਦਾ ਜ਼ਬਰਦਸਤ ਫਾਇਦਾ, ਬਿਮਾਰੀਆਂ ਤੋਂ ਰਹੋਗੇ ਦੂਰ

ਸੈਲਮਨ, ਮੈਕਰੇਲ, ਅਲਬਾਕੋਰ, ਕੋਡ ਸਮੇਤ ਟਰਾਊਟ ਮੱਛੀਆਂ ਨੂੰ ਦੁਨੀਆ ਦੀ ਸਭ ਤੋਂ ਸਿਹਤਮੰਦ ਮੱਛੀ ਮੰਨਿਆ ਜਾਂਦਾ ਹੈ। ਇਨ੍ਹਾਂ ਨੂੰ ਖਾਣ ਨਾਲ ਸਿਹਤ ਹਮੇਸ਼ਾ ਤੰਦਰੁਸਤ ਰਹਿੰਦੀ ਹੈ।

Healthiest Fish Of The World: : ਮੱਛੀ ਨੂੰ ਦੁਨੀਆ ਦੇ ਸਭ ਤੋਂ ਸਿਹਤਮੰਦ ਭੋਜਨ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਇਸ ਵਿੱਚ ਓਮੇਗਾ 3 ਫੈਟੀ ਐਸਿਡ ਦੀ ਸਭ ਤੋਂ ਵੱਧ ਮਾਤਰਾ ਹੁੰਦੀ ਹੈ, ਜੋ ਸਮੁੱਚੀ ਸਿਹਤ ਲਈ ਜ਼ਰੂਰੀ ਹੈ। ਇਸ ਤੋਂ ਇਲਾਵਾ ਮੱਛੀ ਵਿੱਚ ਕੈਲਸ਼ੀਅਮ, ਫਾਸਫੋਰਸ ਪ੍ਰੋਟੀਨ, ਵਿਟਾਮਿਨ ਡੀ, ਵਿਟਾਮਿਨ ਬੀ2, ਆਇਰਨ, ਜ਼ਿੰਕ, ਸੋਡੀਅਮ, ਮੈਗਨੀਸ਼ੀਅਮ ਪੋਟਾਸ਼ੀਅਮ ਵੀ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸੇ ਲਈ ਜਦੋਂ ਵੀ ਕੋਈ ਬਿਮਾਰ ਹੁੰਦਾ ਹੈ ਤਾਂ ਉਸ ਨੂੰ ਮੱਛੀ ਖਾਣ ਲਈ ਕਿਹਾ ਜਾਂਦਾ ਹੈ। ਹਾਲਾਂਕਿ ਸਾਰੀਆਂ ਮੱਛੀਆਂ ਹੀ ਫਾਇਦੇਮੰਦ ਹੁੰਦੀਆਂ ਹਨ ਪਰ ਅੱਜ ਅਸੀਂ ਤੁਹਾਨੂੰ ਦੁਨੀਆ ਦੀਆਂ 5 ਸਭ ਤੋਂ ਵਧੀਆ ਮੱਛੀਆਂ ਬਾਰੇ ਦੱਸ ਰਹੇ ਹਾਂ।

ਸੈਲਮਨ ਫਿਸ਼ -  ਸੈਲਮਨ ਫਿਸ਼ ਵੀ ਬਹੁਤ ਫਾਇਦੇਮੰਦ ਹੁੰਦੀ ਹੈ, ਇਸ ਨੂੰ ਓਮੇਗਾ-3 ਫੈਟੀ ਐਸਿਡ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਫੈਟੀ ਐਸਿਡ ਸਰੀਰ ਖੁਦ ਨਹੀਂ ਬਣਾ ਸਕਦਾ, ਇਸ ਲਈ ਇਹ ਬਾਹਰੋਂ ਪ੍ਰਾਪਤ ਕੀਤਾ ਜਾਂਦਾ ਹੈ, ਸੈਲਮਨ ਵਿੱਚ ਪ੍ਰੋਟੀਨ ਵੀ ਬਹੁਤ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਅਧਿਐਨ ਦੇ ਅਨੁਸਾਰ, ਇਸ ਵਿੱਚ ਮੌਜੂਦ ਪੋਸ਼ਕ ਤੱਤ ਖੁਸ਼ਕ ਅੱਖਾਂ ਦੀ ਬਿਮਾਰੀ, ਗਠੀਏ ਦੇ ਨਾਲ-ਨਾਲ ਦਿਮਾਗ ਲਈ ਬਹੁਤ ਵਧੀਆ ਹਨ। ਇਸ ਵਿੱਚ ਵਿਟਾਮਿਨ ਬੀ 3 ਵਿਟਾਮਿਨ ਬੀ 1 ਵਿਟਾਮਿਨ ਬੀ 12, ਸੇਲੇਨਿਅਮ ਅਤੇ ਐਂਟੀਆਕਸੀਡੇਂਟ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਕਿ ਸਿਹਤ ਲਈ ਬਹੁਤ ਫਾਇਦੇਮੰਦ ਹੈ।

ਅਲਬਾਕੋਰ ਫਿਸ਼- ਅਲਬਾਕੋਰ ਇੱਕ ਕਿਸਮ ਦੀ ਟੂਨਾ ਫਿਸ਼ ਹੈ, ਇਹ ਨਾ ਸਿਰਫ ਓਮੇਗਾ 3 ਦੀ ਉੱਚ ਮਾਤਰਾ ਵਿੱਚ ਪਾਈ ਜਾਂਦੀ ਹੈ, ਬਲਕਿ ਇਸ ਵਿੱਚ ਪਾਰਾ ਅਤੇ ਪ੍ਰਦੂਸ਼ਕ ਰੇਟਿੰਗ ਵੀ ਬਹੁਤ ਘੱਟ ਹੁੰਦੀ ਹੈ, ਅਲਬਾਕੋਰ ਟੂਨਾ ਨੂੰ ਖੁਰਾਕ ਵਿੱਚ ਸ਼ਾਮਲ ਕਰਨਾ ਚੰਗਾ ਹੋਵੇਗਾ। ਇਹ ਛਾਤੀ ਦੇ ਕੈਂਸਰ, ਦਿਲ ਦੀ ਬਿਮਾਰੀ ਅਤੇ ਭਾਰ ਘਟਾਉਣ ਵਿੱਚ ਬਹੁਤ ਮਦਦ ਕਰ ਸਕਦਾ ਹੈ। ਅਲਬਾਕੋਰ ਟੂਨਾ ਦਿਮਾਗ ਦੀ ਸਿਹਤ ਨੂੰ ਵੀ ਬਹੁਤ ਵਧਾਵਾ ਦਿੰਦਾ ਹੈ।

ਮੈਕਰੇਲ ਫਿਸ਼- ਮੈਕਰੇਲ ਇਕ ਅਜਿਹੀ ਮੱਛੀ ਹੈ ਜੋ ਹੈਲਥੀ ਫੈਟ, ਪ੍ਰੋਟੀਨ ਅਤੇ ਸੇਲੇਨੀਅਮ ਨਾਲ ਨਾਲ ਭਰਪੂਰ ਹੁੰਦੀ ਹੈ। ਇਸ ਨੂੰ ਸਿਹਤਮੰਦ ਇਮਿਊਨ ਸਿਸਟਮ ਅਤੇ ਥਾਇਰਾਇਡ ਫੰਕਸ਼ਨ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ | ਮੈਕਰੇਲ ਮੱਛੀ ਖਾਣ ਨਾਲ ਦਿਲ ਦੀ ਸਿਹਤ ਨੂੰ ਬਹੁਤ ਫਾਇਦਾ ਹੁੰਦਾ ਹੈ।

ਇਹ ਵੀ ਪੜ੍ਹੋ: ਮੁੰਡਿਆਂ ਨੂੰ ਕੁੜੀਆਂ ਦੀ ਇਹ ਆਦਤਾਂ ਬਿਲਕੁਲ ਪਸੰਦ ਨਹੀਂ, 'ਬ੍ਰੇਕਅਪ' ਦਾ ਕਾਰਨ ਬਣ ਸਕਦੀਆਂ ਇਹ ਆਦਤਾਂ

ਕੋਡ ਫਿਸ਼- ਕੋਡ ਫਿਸ਼ ਇੱਕ ਪ੍ਰਸਿੱਧ ਸਫੇਦ ਮੱਛੀ ਹੈ ਜਿਸ ਵਿੱਚ ਬਹੁਤ ਸਾਰਾ ਮਾਸ ਅਤੇ ਬਹੁਤ ਘੱਟ ਹੱਡੀਆਂ ਹੁੰਦੀਆਂ ਹਨ। ਇਸ ਵਿਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਦੋਂ ਕਿ ਫੈਟ ਘੱਟ ਹੁੰਦਾ ਹੈ। ਇੰਨਾ ਹੀ ਨਹੀਂ, ਇਹ ਵਿਟਾਮਿਨ ਬੀ12 ਦਾ ਬਹੁਤ ਵਧੀਆ ਸਰੋਤ ਹੈ, ਜਿਸ ਕਾਰਨ ਇਹ ਤੁਹਾਨੂੰ ਊਰਜਾ ਦਿੰਦੀ ਹੈ ਅਤੇ ਦਿਮਾਗੀ ਪ੍ਰਣਾਲੀ ਨੂੰ ਸਹਾਰਾ ਦੇਣ ਦੇ ਨਾਲ-ਨਾਲ ਡਿਪਰੈਸ਼ਨ ਨਾਲ ਲੜਨ ਵਿੱਚ ਵੀ ਕਾਰਗਰ ਹੈ।

ਟਰਾਊਟ ਫਿਸ਼ - ਟਰਾਊਟ ਫਿਸ਼ ਦਾ ਇੱਕ ਹੀ ਕੰਡਾ ਹੁੰਦਾ ਹੈ, ਕੰਡਾ ਕੱਢਣ ਤੋਂ ਬਾਅਦ ਤੁਸੀਂ ਇਸ ਨੂੰ ਚਿਕਨ ਅਤੇ ਮਟਨ ਦੀ ਤਰ੍ਹਾਂ ਪਕਾ ਸਕਦੇ ਹੋ। ਟਰਾਊਟ ਫਿਸ਼ ਵਿੱਚ ਓਮੇਗਾ 3 ਫੈਟੀ ਐਸਿਡ ਨਾਮਕ ਪੌਸ਼ਟਿਕ ਤੱਤ ਵੀ ਹੁੰਦਾ ਹੈ, ਜੋ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਤੁਹਾਨੂੰ ਵਿਟਾਮਿਨ ਡੀ ਪ੍ਰਦਾਨ ਕਰਦਾ ਹੈ, ਸਿਰਫ 150 ਗ੍ਰਾਮ ਪਕਾਈ ਹੋਈ ਟਰਾਊਟ ਮੱਛੀ 1 ਦਿਨ ਦੀ ਵਿਟਾਮਿਨ ਡੀ ਦੀ ਜ਼ਰੂਰਤ ਨੂੰ ਪੂਰਾ ਕਰਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸਪੀਕਰ ਕੁਲਤਾਰ ਸੰਧਵਾਂ ਨੇ CM ਬਣਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ! ਬੋਲੇ- ਪਾਰਟੀ ਨੇ ਜੋ ਡਿਊਟੀ...
Punjab News: ਸਪੀਕਰ ਕੁਲਤਾਰ ਸੰਧਵਾਂ ਨੇ CM ਬਣਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ! ਬੋਲੇ- ਪਾਰਟੀ ਨੇ ਜੋ ਡਿਊਟੀ...
ਇਨ੍ਹਾਂ 4 ਸ਼ਰਤਾਂ 'ਤੇ ਹੀ ਡਾਕਟਰ ਹਟਾ ਸਕਦੇ ਲਾਈਫ ਸਪੋਰਟ, ਸਿਹਤ ਮੰਤਰਾਲੇ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼
ਇਨ੍ਹਾਂ 4 ਸ਼ਰਤਾਂ 'ਤੇ ਹੀ ਡਾਕਟਰ ਹਟਾ ਸਕਦੇ ਲਾਈਫ ਸਪੋਰਟ, ਸਿਹਤ ਮੰਤਰਾਲੇ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼
ਸਾਰੇ ਹਵਾਈ ਜਹਾਜ਼ ਚਿੱਟੇ ਹੀ ਕਿਉਂ ਬਣਾਏ ਜਾਂਦੇ...ਲਾਲ, ਪੀਲੇ ਜਾਂ ਨੀਲੇ ਕਿਉਂ ਨਹੀਂ ਹੁੰਦੇ ?
ਸਾਰੇ ਹਵਾਈ ਜਹਾਜ਼ ਚਿੱਟੇ ਹੀ ਕਿਉਂ ਬਣਾਏ ਜਾਂਦੇ...ਲਾਲ, ਪੀਲੇ ਜਾਂ ਨੀਲੇ ਕਿਉਂ ਨਹੀਂ ਹੁੰਦੇ ?
Dhoom 4: ਧੂਮ 4 'ਚ ਰਣਬੀਰ ਕਪੂਰ ਦੀ ਐਂਟਰੀ, ਅਭਿਸ਼ੇਕ ਬੱਚਨ ਹੋਏ ਬਾਹਰ! ਯੂਜ਼ਰਸ ਬੋਲੇ-ਗਾਰੰਟੀ ਹੈ ਫਲਾਪ ਹੋਏਗੀ
Dhoom 4: ਧੂਮ 4 'ਚ ਰਣਬੀਰ ਕਪੂਰ ਦੀ ਐਂਟਰੀ, ਅਭਿਸ਼ੇਕ ਬੱਚਨ ਹੋਏ ਬਾਹਰ! ਯੂਜ਼ਰਸ ਬੋਲੇ-ਗਾਰੰਟੀ ਹੈ ਫਲਾਪ ਹੋਏਗੀ
Advertisement
ABP Premium

ਵੀਡੀਓਜ਼

Action Mode 'ਚ ਨਜਰ ਆਏ MLA ਗੋਗੀ ਨੇ ਕਿਹਾ, ਟ੍ਰੀਟਮੈਂਟ ਪਲਾਂਟ ਦੀ ਹੋਵੇਗੀ ਵਿਜੀਲੈਂਸ ਜਾਂਚਕੀ ਸਪੀਕਰ ਕੁਲਤਾਰ ਸੰਧਵਾ ਨੂੰ ਬਣਾਇਆ ਜਾ ਰਿਹਾ ਕਾਰਜਕਾਰੀ ਮੁੱਖ ਮੰਤਰੀ?ਪਰਾਲੀ ਸਾੜਨ ਨੂੰ ਰੋਕਣ ਲਈ ਪੰਜਾਬ ਸਰਕਾਰ ਕੀ ਕਰ ਰਹੀ, NGT ਨੇ ਮੰਗੇ ਜਵਾਬCM ਭਗਵੰਤ ਮਾਨ ਦੀ ਸਿਹਤ 'ਚ ਹੋਇਆ ਸੁਧਾਰ, ਪਰ ਅਜੇ ਵੀ ਹਸਪਤਾਲ ਦਾਖਿਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਪੀਕਰ ਕੁਲਤਾਰ ਸੰਧਵਾਂ ਨੇ CM ਬਣਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ! ਬੋਲੇ- ਪਾਰਟੀ ਨੇ ਜੋ ਡਿਊਟੀ...
Punjab News: ਸਪੀਕਰ ਕੁਲਤਾਰ ਸੰਧਵਾਂ ਨੇ CM ਬਣਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ! ਬੋਲੇ- ਪਾਰਟੀ ਨੇ ਜੋ ਡਿਊਟੀ...
ਇਨ੍ਹਾਂ 4 ਸ਼ਰਤਾਂ 'ਤੇ ਹੀ ਡਾਕਟਰ ਹਟਾ ਸਕਦੇ ਲਾਈਫ ਸਪੋਰਟ, ਸਿਹਤ ਮੰਤਰਾਲੇ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼
ਇਨ੍ਹਾਂ 4 ਸ਼ਰਤਾਂ 'ਤੇ ਹੀ ਡਾਕਟਰ ਹਟਾ ਸਕਦੇ ਲਾਈਫ ਸਪੋਰਟ, ਸਿਹਤ ਮੰਤਰਾਲੇ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼
ਸਾਰੇ ਹਵਾਈ ਜਹਾਜ਼ ਚਿੱਟੇ ਹੀ ਕਿਉਂ ਬਣਾਏ ਜਾਂਦੇ...ਲਾਲ, ਪੀਲੇ ਜਾਂ ਨੀਲੇ ਕਿਉਂ ਨਹੀਂ ਹੁੰਦੇ ?
ਸਾਰੇ ਹਵਾਈ ਜਹਾਜ਼ ਚਿੱਟੇ ਹੀ ਕਿਉਂ ਬਣਾਏ ਜਾਂਦੇ...ਲਾਲ, ਪੀਲੇ ਜਾਂ ਨੀਲੇ ਕਿਉਂ ਨਹੀਂ ਹੁੰਦੇ ?
Dhoom 4: ਧੂਮ 4 'ਚ ਰਣਬੀਰ ਕਪੂਰ ਦੀ ਐਂਟਰੀ, ਅਭਿਸ਼ੇਕ ਬੱਚਨ ਹੋਏ ਬਾਹਰ! ਯੂਜ਼ਰਸ ਬੋਲੇ-ਗਾਰੰਟੀ ਹੈ ਫਲਾਪ ਹੋਏਗੀ
Dhoom 4: ਧੂਮ 4 'ਚ ਰਣਬੀਰ ਕਪੂਰ ਦੀ ਐਂਟਰੀ, ਅਭਿਸ਼ੇਕ ਬੱਚਨ ਹੋਏ ਬਾਹਰ! ਯੂਜ਼ਰਸ ਬੋਲੇ-ਗਾਰੰਟੀ ਹੈ ਫਲਾਪ ਹੋਏਗੀ
Online Shopping ਰਾਹੀਂ ਹੁੰਦੀ ਵੱਡੀ ਧੋਖਾਧੜੀ, ਖਰੀਦਦਾਰੀ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
Online Shopping ਰਾਹੀਂ ਹੁੰਦੀ ਵੱਡੀ ਧੋਖਾਧੜੀ, ਖਰੀਦਦਾਰੀ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
Cancer: ਸ਼ਰਾਬ ਪੀਣ ਨਾਲ ਹੋ ਸਕਦੇ ਕਈ ਤਰ੍ਹਾਂ ਦੇ ਕੈਂਸਰ, ਜਾਣ ਕੇ ਹੋ ਜਾਵੋਗੇ ਹੈਰਾਨ
Cancer: ਸ਼ਰਾਬ ਪੀਣ ਨਾਲ ਹੋ ਸਕਦੇ ਕਈ ਤਰ੍ਹਾਂ ਦੇ ਕੈਂਸਰ, ਜਾਣ ਕੇ ਹੋ ਜਾਵੋਗੇ ਹੈਰਾਨ
World Heart Day 2024: ਜਾਣੋ ਕਿਸ ਉਮਰ ਵਿੱਚ ਦਿਲ ਦੇ ਦੌਰੇ ਦਾ ਸਭ ਤੋਂ ਵੱਧ ਖਤਰਾ ਹੁੰਦਾ? ਲੱਛਣ ਪਛਾਣ ਇੰਝ ਕਰੋ ਬਚਾਅ
World Heart Day 2024: ਜਾਣੋ ਕਿਸ ਉਮਰ ਵਿੱਚ ਦਿਲ ਦੇ ਦੌਰੇ ਦਾ ਸਭ ਤੋਂ ਵੱਧ ਖਤਰਾ ਹੁੰਦਾ? ਲੱਛਣ ਪਛਾਣ ਇੰਝ ਕਰੋ ਬਚਾਅ
SGPC ਦਾ ਸ਼ਲਾਘਾਯੋਗ ਉਪਰਾਲਾ, ਸਾਬਤ ਸੂਰਤ Olympian ਜਰਮਨਪ੍ਰੀਤ ਸਿੰਘ ਨੂੰ 5 ਲੱਖ ਰੁਪਏ ਨਾਲ ਕੀਤਾ ਸਨਮਾਨਿਤ
SGPC ਦਾ ਸ਼ਲਾਘਾਯੋਗ ਉਪਰਾਲਾ, ਸਾਬਤ ਸੂਰਤ Olympian ਜਰਮਨਪ੍ਰੀਤ ਸਿੰਘ ਨੂੰ 5 ਲੱਖ ਰੁਪਏ ਨਾਲ ਕੀਤਾ ਸਨਮਾਨਿਤ
Embed widget