Side Effects of Sugar : ਮਿੱਠੇ ਦੇ ਸ਼ੌਕੀਨ ਹੋ ਜਾਂ ਸਾਵਧਾਨ, ਨਹੀਂ ਤਾਂ ਘੇਰ ਸਕਦੀਆਂ ਹਨ ਇਹ ਬਿਮਾਰੀਆਂ
Health - ਬਹੁਤ ਸਾਰੇ ਲੋਕ ਨਮਕੀਨ ਖਾਣਾ ਪਸੰਦ ਕਰਦੇ ਹਨ ਤੇ ਬਹੁਤੇ ਲੋਕਾਂ ਮਿੱਠਾ ਪਸੰਦ ਹੁੰਦਾ ਹੈ।ਪਰ ਸਾਨੂੰ ਸਿਹਤਮੰਦ ਰਹਿਣ ਲਈ ਸਾਰੇ ਪੋਸ਼ਕ ਤੱਤ ਜਿਵੇ ਪ੍ਰੋਟੀਨ, ਵਿਟਾਮਿਨ, ਕਾਰਬੋਹਾਈਡਰੇਟ, ਚਰਬੀ ਅਤੇ...
Side Effects of Sugar - ਬਹੁਤ ਸਾਰੇ ਲੋਕ ਨਮਕੀਨ ਖਾਣਾ ਪਸੰਦ ਕਰਦੇ ਹਨ ਤੇ ਬਹੁਤੇ ਲੋਕਾਂ ਮਿੱਠਾ ਪਸੰਦ ਹੁੰਦਾ ਹੈ।ਪਰ ਸਾਨੂੰ ਸਿਹਤਮੰਦ ਰਹਿਣ ਲਈ ਸਾਰੇ ਪੋਸ਼ਕ ਤੱਤ ਜਿਵੇ ਪ੍ਰੋਟੀਨ, ਵਿਟਾਮਿਨ, ਕਾਰਬੋਹਾਈਡਰੇਟ, ਚਰਬੀ ਅਤੇ ਖਣਿਜਾਂ ਦਾ ਸੇਵਨ ਕਰਨਾ ਚੀਹੀਦਾ ਹੈ। ਸਾਡੇ ਖਾਣੇ ਵਿੱਚ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜਿਨ੍ਹਾਂ ਦਾ ਸਰੀਰ ਨੂੰ ਕੋਈ ਫਾਇਦਾ ਨਹੀਂ ਹੁੰਦਾ, ਫਿਰ ਵੀ ਅਸੀਂ ਇਨ੍ਹਾਂ ਦਾ ਸੇਵਨ ਕਰਦੇ ਹਾਂ।
ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਖੰਡ ਖਾਣ ਨਾਲ ਸਾਡੇ ਸਰੀਰ ਨੂੰ ਕੋਈ ਫਾਇਦਾ ਨਹੀਂ ਹੁੰਦਾ। ਬਹੁਤ ਜ਼ਿਆਦਾ ਮਿੱਠਾ ਜਾਂ ਖੰਡ ਦਾ ਸੇਵਨ ਕਈ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਸਿਹਤਮੰਦ ਸਰੀਰ ਲਈ ਇਹ ਜ਼ਰੂਰੀ ਹੈ ਕਿ ਅਸੀਂ ਘੱਟ ਤੋਂ ਘੱਟ ਖੰਡ ਦਾ ਸੇਵਨ ਕਰੀਏ। ਜਿਆਦਾ ਖੰਡ ਕਰਕੇ ,ਜੋ ਸਰੀਰ ਨੂੰ ਨੁਕਸਾਨ ਹੁੰਦੇ ਹਨ ਉਹ ਇਸ ਪ੍ਰਕਾਰ ਹਨ -
ਕਮਜ਼ੋਰੀ - ਬਹੁਤ ਜ਼ਿਆਦਾ ਖੰਡ ਜਾਂ ਮਿਠਾਈਆਂ ਦਾ ਸੇਵਨ ਕਰਨ ਨਾਲ ਵੀ ਸਰੀਰ ਵਿਚ ਊਰਜਾ ਦਾ ਪੱਧਰ ਘੱਟ ਜਾਂਦਾ ਹੈ, ਜਿਸ ਕਾਰਨ ਤੁਸੀਂ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਕਰਨ ਲੱਗਦੇ ਹੋ।
ਹਾਈ ਬਲੱਡ ਪ੍ਰੈਸ਼ਰ - ਸ਼ੂਗਰ ਦਾ ਬਲੱਡ ਪ੍ਰੈਸ਼ਰ 'ਤੇ ਵੀ ਮਾੜਾ ਅਸਰ ਪੈਂਦਾ ਹੈ, ਜਿਸ ਕਰਕੇ ਹਾਈਪਰਟੈਨਸ਼ਨ ਜਾਂ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਸ਼ੁਰੂ ਹੋ ਸਕਦੀ ਹੈ।
ਭਾਰ ਵਧਣਾ - ਜ਼ਿਆਦਾ ਚਾਕਲੇਟ, ਮਿਠਾਈ ਜਾਂ ਚਿੱਟੀ ਖੰਡ ਖਾਣ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਵਧਣ ਲੱਗਦਾ ਹੈ।
ਖ਼ਰਾਬ ਮੂਡ - ਭੋਜਨ ਵਿੱਚ ਜ਼ਿਆਦਾ ਖੰਡ ਮੂਡ ਨੂੰ ਪ੍ਰਭਾਵਿਤ ਕਰਦੀ ਹੈ। ਇਸ ਨਾਲ ਤੁਸੀਂ ਹਰ ਸਮੇਂ ਚਿੜਚਿੜੇ ਮਹਿਸੂਸ ਕਰਦੇ ਹੋ।
ਜੋੜਾਂ ਦਾ ਦਰਦ - ਬਹੁਤ ਸਾਰੀਆਂ ਖੋਜਾਂ ਹੋਈਆਂ ਹਨ ਜੋ ਸੁਝਾਅ ਦਿੰਦੀਆਂ ਹਨ ਕਿ ਜ਼ਿਆਦਾ ਖੰਡ ਦੇ ਸੇਵਨ ਅਤੇ ਰਾਇਮੇਟਾਇਡ ਗਠੀਏ ਦੇ ਵਿਚਕਾਰ ਇੱਕ ਸਬੰਧ ਹੈ। ਜੇਕਰ ਤੁਹਾਡੀ ਡਾਈਟ ਵਿੱਚ ਖੰਡ ਦੀ ਜ਼ਿਆਦਾ ਮਾਤਰਾ ਸ਼ਾਮਿਲ ਹੁੰਦੀ ਹੈ ਤਾਂ ਤੁਹਾਡੀਆਂ ਹੱਡੀਆਂ ਵੀ ਇਸ ਨਾਲ ਪ੍ਰਭਾਵਿਤ ਹੋ ਸਕਦੀਆਂ ਹਨ।
ਫਿਣਸੀ - ਬਹੁਤ ਜ਼ਿਆਦਾ ਮਿਠਾਈਆਂ ਖਾਣ ਨਾਲ ਮੁਹਾਸੇ ਹੋ ਸਕਦੇ ਹਨ।
ਖੰਡ ਦੀ ਥਾਂ ਸ਼ਹਿਦ ਜਾਂ ਗੁੜ ਦਾ ਸੇਵਨ ਕਰਨਾ ਸਿਹਤਮੰਦ ਮੰਨਿਆ ਜਾਂਦਾ ਹੈ।
Check out below Health Tools-
Calculate Your Body Mass Index ( BMI )