Non-Veg: ਨਾਨ-ਵੈੱਜ ਖਾਣ ਤੋਂ ਤੁਰੰਤ ਬਾਅਦ ਗਲਤੀ ਨਾਲ ਵੀ ਨਾ ਖਾਓ ਇਹ ਚੀਜ਼ਾਂ, ਨਹੀਂ ਤਾਂ ਸਿਹਤ ਨੂੰ ਝੱਲਣੇ ਪੈਣਗੇ ਗੰਭੀਰ ਨੁਕਸਾਨ
Health: ਬਹੁਤ ਸਾਰੀਆਂ ਅਜਿਹੀਆਂ ਖਾਣ ਵਾਲੀ ਚੀਜ਼ਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਕਿਸੇ ਹੋਰ ਫੂਡ ਆਈਟਮ ਦੇ ਨਾਲ ਖਾਣ ਨਾਲ ਸਿਹਤ ਸੰਬੰਧੀ ਮੁਸੀਬਤ ਖੜ੍ਹੀ ਹੋ ਸਕਦੀ ਹੈ।ਨਾਨ-ਵੈੱਜ ਖਾਣ ਦੇ ਤੁਰੰਤ ਬਾਅਦ ਵੀ ਭੁੱਲ ਕੇ ਕੁੱਝ ਚੀਜ਼ਾਂ ਦਾ ਸੇਵਨ ਨਹੀਂ..
Avoid these foods After Eating Non-Veg: ਜੇਕਰ ਆਪਾਂ ਆਪਣੇ ਆਲੇ-ਦੁਆਲੇ ਨਿਗ੍ਹਾ ਮਾਰੀਆਂ ਤਾਂ ਸਾਨੂੰ ਕੁੱਝ ਲੋਕ ਸ਼ਾਕਾਹਾਰੀ ਅਤੇ ਕੁੱਝ ਨੂੰ ਨਾਨ-ਵੈੱਜ ਵਾਲੇ ਮਿਲ ਜਾਣਗੇ। ਮਾਸਾਹਾਰੀ ਉਹ ਲੋਕ ਹਨ ਜੋ ਚਿਕਨ, ਮੀਟ, ਮੱਛੀ, ਲਾਲ ਮੀਟ ਅਤੇ ਹੋਰ ਕਿਸਮ ਦਾ ਮੀਟ ਖਾਂਦੇ ਹਨ। ਮਾਸਾਹਾਰੀ ਭੋਜਨ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਭਰਪੂਰ ਮਾਤਰਾ ਵਿੱਚ ਪੋਸ਼ਣ ਅਤੇ ਪ੍ਰੋਟੀਨ ਹੁੰਦਾ ਹੈ। ਬਹੁਤ ਸਾਰੇ ਲੋਕ ਨਾਨ-ਵੈੱਜ ਭੋਜਨ ਨੂੰ ਬਹੁਤ ਪਸੰਦ ਕਰਦੇ ਹਨ। ਲੋਕ ਅਕਸਰ ਨਾਨ-ਵੈੱਜ ਦੇ ਨਾਲ-ਨਾਲ ਰੋਟੀ, ਚੌਲ ਅਤੇ ਦਾਲ ਖਾਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਨਾਨ-ਵੈੱਜ ਖਾਣ ਦੇ ਤੁਰੰਤ ਬਾਅਦ ਕੀ ਨਹੀਂ ਖਾਣਾ ਚਾਹੀਦਾ (What should not be eaten immediately after a non-veg meal)। ਜੇਕਰ ਭੁੱਲ ਕੇ ਵੀ ਤੁਸੀਂ ਇਨ੍ਹਾਂ ਚੀਜ਼ਾਂ ਦਾ ਸੇਵਨ ਕਰ ਲਿਆ ਤਾਂ ਸਿਹਤ ਦੇ ਲਈ ਵੱਡੀ ਮੁਸੀਬਤ ਖੜ੍ਹੀ ਹੋ ਜਾਵੇਗੀ।
ਦੁੱਧ (milk)
ਮਾਸਾਹਾਰੀ ਖਾਣ ਤੋਂ ਬਾਅਦ ਗਲਤੀ ਨਾਲ ਵੀ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜਾਂ ਦੁੱਧ ਤੋਂ ਬਣੇ ਭੋਜਨ ਪਦਾਰਥਾਂ ਨੂੰ ਨਹੀਂ ਖਾਣਾ ਚਾਹੀਦਾ। ਕਿਉਂਕਿ ਦੁੱਧ ਅਤੇ ਮਾਸਾਹਾਰੀ ਮਿਸ਼ਰਣ ਸਿਹਤ ਲਈ ਖਤਰਨਾਕ ਸਾਬਤ ਹੋ ਸਕਦੇ ਹਨ। ਜੇਕਰ ਤੁਸੀਂ ਦੁਪਹਿਰ ਦੇ ਖਾਣੇ 'ਚ ਮੱਛੀ, ਮੀਟ ਜਾਂ ਚਿਕਨ ਖਾਧਾ ਹੈ ਤਾਂ ਉਸ ਤੋਂ ਤੁਰੰਤ ਬਾਅਦ ਦੁੱਧ ਤੋਂ ਬਣੀ ਕਿਸੇ ਵੀ ਚੀਜ਼ ਨੂੰ ਖਾਣਾ ਖਤਰਨਾਕ ਸਾਬਤ ਹੋ ਸਕਦਾ ਹੈ। ਮਾਸਾਹਾਰੀ ਅਤੇ ਦੁੱਧ ਮਿਲਕੇ ਜ਼ਹਿਰੀਲੇ ਹੋ ਜਾਂਦੇ ਹਨ, ਜੋ ਕਿ ਬਿਮਾਰੀ ਦਾ ਕਾਰਨ ਵੀ ਬਣ ਸਕਦੇ ਹਨ। ਮੱਛੀ, ਮਾਸ ਜਾਂ ਮੁਰਗੇ ਦਾ ਸੁਭਾਅ ਗਰਮ ਹੈ ਪਰ ਦੁੱਧ ਦਾ ਸੁਭਾਅ ਠੰਡਾ ਹੈ। ਅਜਿਹੇ 'ਚ ਗਰਮ ਅਤੇ ਠੰਡਾ ਇਕੱਠੇ ਖਾਣਾ ਸਰੀਰ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ।
ਚਾਹ (tea)
ਨਾਨ-ਵੈਜ ਖਾਣ ਤੋਂ ਤੁਰੰਤ ਬਾਅਦ ਚਾਹ ਨਹੀਂ ਪੀਣੀ ਚਾਹੀਦੀ। ਕਿਉਂਕਿ ਚਾਹ ਦੇ ਵਿੱਚ ਵੀ ਦੁੱਧ ਹੁੰਦਾ ਹੈ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਆਪਣੀ ਆਦਤ ਬਦਲੋ। ਇਹ ਪਾਚਨ ਕਿਰਿਆ ਲਈ ਬਹੁਤ ਹਾਨੀਕਾਰਕ ਸਾਬਤ ਹੋ ਸਕਦਾ ਹੈ। ਅਜਿਹਾ ਕਰਨ ਨਾਲ ਪੇਟ ਵਿਚ ਜਲਣ, ਦਰਦ ਅਤੇ ਬਦਹਜ਼ਮੀ ਹੋ ਸਕਦੀ ਹੈ।
ਦਹੀਂ (curd)
ਨਾਨ-ਵੈੱਜ ਤੋਂ ਬਾਅਦ ਦਹੀਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਮਾਸਾਹਾਰੀ ਸਰੀਰ ਦੀ ਗਰਮੀ ਨੂੰ ਵਧਾਉਂਦਾ ਹੈ ਜਦਕਿ ਦਹੀਂ ਇਸਨੂੰ ਠੰਡਾ ਕਰਦਾ ਹੈ। ਮਾਸਾਹਾਰੀ ਭੋਜਨ ਦੇ ਤੁਰੰਤ ਬਾਅਦ ਦਹੀਂ ਸਿਹਤ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਇਹ ਪਾਚਨ ਕਿਰਿਆ ਨੂੰ ਵੀ ਬਹੁਤ ਪ੍ਰਭਾਵਿਤ ਕਰਦਾ ਹੈ।
ਫਲ (fruits)
ਨਾਨ-ਵੈੱਜ ਖਾਣ ਤੋਂ ਬਾਅਦ ਫਲ ਨਹੀਂ ਖਾਣੇ ਚਾਹੀਦੇ। ਫਲ ਖਾਣ ਨਾਲ ਸਰੀਰ ਵਿੱਚ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਹ ਪਾਚਨ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ। ਇਹ ਯਕੀਨੀ ਤੌਰ 'ਤੇ ਪਾਚਨ 'ਤੇ ਡੂੰਘਾ ਪ੍ਰਭਾਵ ਪਾਉਂਦਾ ਹੈ। ਇਸ ਕਾਰਨ ਸਰੀਰ ਵਿੱਚ ਜ਼ਹਿਰੀਲੇ ਪਦਾਰਥ ਵੱਧ ਸਕਦੇ ਹਨ। ਇਸ ਦਾ ਪ੍ਰਭਾਵ ਲੰਬੇ ਜਾਂ ਥੋੜੇ ਸਮੇਂ ਵਿੱਚ ਕਿਸੇ ਵੀ ਸਮੇਂ ਦੇਖਿਆ ਜਾ ਸਕਦਾ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )