Health Care News: ਫਲ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣਾ ਸਹੀ ਜਾਂ ਗਲਤ? ਜਾਣੋ ਪੇਟ ਨਾਲ ਜੁੜੀਆਂ ਕਿਹੜੀਆਂ ਸਮੱਸਿਆਵਾਂ ਘੇਰ ਸਕਦੀਆਂ
Water and Fruit: ਫਲਾਂ ਦੇ ਸੇਵਨ ਨਾਲ ਸਰੀਰ ਦੇ ਵਿੱਚ ਬਹੁਤ ਸਾਰੇ ਵਿਟਾਮਿਨਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਪਰ ਜੇਕਰ ਫਲਾਂ ਨੂੰ ਸਹੀ ਤਰੀਕੇ ਨਾਲ ਨਾ ਖਾਇਆ ਜਾਵੇ ਤਾਂ ਇਹ ਫਾਇਦੇ ਦੀ ਥਾਂ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦੇ ਹਨ।
Health News: ਫਲ ਸਾਡੇ ਸਰੀਰ ਦੇ ਲਈ ਬਹੁਤ ਹੀ ਫਾਇਦੇ ਹੁੰਦੇ ਹਨ। ਫਲਾਂ ਦੇ ਸੇਵਨ ਨਾਲ ਸਰੀਰ ਦੇ ਵਿੱਚ ਬਹੁਤ ਸਾਰੇ ਵਿਟਾਮਿਨਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਪਰ ਜੇਕਰ ਫਲਾਂ ਨੂੰ ਸਹੀ ਤਰੀਕੇ ਨਾਲ ਨਾ ਖਾਇਆ ਜਾਵੇ ਤਾਂ ਇਹ ਫਾਇਦੇ ਦੀ ਥਾਂ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦੇ ਹਨ। ਬਹੁਤ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਭੰਬਲਭੂਸੇ ਵਿੱਚ ਰਹਿੰਦੇ ਹਨ ਕਿ ਫਲ ਖਾਣ ਤੋਂ ਬਾਅਦ ਪਾਣੀ ਪੀ ਸਕਦੇ ਹਾਂ ਜਾਂ ਨਹੀਂ (Can we drink water after eating fruit or not)? ਕੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ? ਤਾਂ ਆਓ ਜਾਣਦੇ ਹਾਂ...
ਫਲ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣਾ
ਬਹੁਤ ਸਾਰੇ ਲੋਕ ਅਜਿਹੇ ਹਨ ਜੋ ਫਲ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਂਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਅੱਜ ਤੋਂ ਹੀ ਇਸ ਨੂੰ ਆਦਤ ਨੂੰ ਸੁਧਾਰ ਲਓ ਕਿਉਂਕਿ ਇਹ ਪੇਟ ਲਈ ਬਹੁਤ ਖਤਰਨਾਕ ਸਾਬਤ ਹੋ ਸਕਦੀ ਹੈ।
ਇਹ ਸਮੱਸਿਆਵਾਂ ਖੜ੍ਹੀ ਹੋ ਸਕਦੀਆਂ ਹਨ
ਫਲਾਂ ਵਿੱਚ ਵਿਟਾਮਿਨ ਅਤੇ ਆਇਰਨ ਦੀ ਭਰਪੂਰ ਮਾਤਰਾ ਹੁੰਦੀ ਹੈ ਅਤੇ ਜੇਕਰ ਇਸਨੂੰ ਸਹੀ ਢੰਗ ਨਾਲ ਖਾਧਾ ਜਾਵੇ ਤਾਂ ਇਹ ਸਰੀਰ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਪਰ ਫਲ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਪੇਟ ਦਾ pH ਪੱਧਰ ਖਰਾਬ ਹੋ ਸਕਦਾ ਹੈ। ਨਾਲ ਹੀ ਪੇਟ 'ਚ ਐਸਿਡ, ਬਦਹਜ਼ਮੀ, ਕੜਵੱਲ ਅਤੇ ਮਰੋੜ ਵਰਗੀਆਂ ਸਮੱਸਿਆਵਾਂ ਸ਼ੁਰੂ ਹੋ ਸਕਦੀਆਂ ਹਨ।
ਹੋਰ ਪੜ੍ਹੋ : ਚਾਹ ਨੂੰ ਹੈਲਦੀ ਬਣਾਉਂਦੀਆਂ ਇਹ ਪੰਜ ਖਾਸ ਚੀਜ਼ਾਂ, ਫਾਇਦੇ ਜਾਣ ਹੋ ਜਾਵੋਗੇ ਹੈਰਾਨ!
ਪੇਟ ਸੰਬੰਧੀ ਸਮੱਸਿਆਵਾਂ ਵਧ ਸਕਦੀਆਂ
ਫਲਾਂ ਵਿੱਚ ਫਰੂਕਟੋਜ਼ ਅਤੇ ਕੁਦਰਤੀ ਸ਼ੂਗਰ ਪਾਇਆ ਜਾਂਦਾ ਹੈ। ਜੋ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਪਰ ਜੇਕਰ ਇਸ ਫਰੂਕਟੋਜ਼ ਨਾਲ ਭਰਪੂਰ ਫਲ ਨੂੰ ਖਾਣ ਤੋਂ ਬਾਅਦ ਪਾਣੀ ਪੀਤਾ ਜਾਵੇ ਤਾਂ ਇਸ ਨਾਲ ਪੇਟ ਸੰਬੰਧੀ ਸਮੱਸਿਆਵਾਂ ਵਧ ਸਕਦੀਆਂ ਹਨ।
ਜਾਣੋ ਸਹੀ ਤਰੀਕਾ
ਫਲ ਖਾਣ ਤੋਂ ਇਕ ਘੰਟਾ ਪਹਿਲਾਂ ਜਾਂ ਇਕ ਘੰਟਾ ਬਾਅਦ ਪਾਣੀ ਪੀਣਾ ਚਾਹੀਦਾ ਹੈ। ਜਿਸ ਤਰ੍ਹਾਂ ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਪਾਚਨ ਤੰਤਰ ਖਰਾਬ ਹੁੰਦਾ ਹੈ, ਉਸੇ ਤਰ੍ਹਾਂ ਫਲ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਪੇਟ 'ਚ ਗੜਬੜੀ ਹੁੰਦੀ ਹੈ। ਇਸ ਦੇ ਨਾਲ ਹੀ ਐਸਿਡ ਬਰਨ, ਐਸਿਡ ਰਿਫਲਕਸ ਵਰਗੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ।
ਪੇਟ ਦਾ pH ਲੈਵਲ ਖਰਾਬ ਹੋ ਜਾਂਦਾ ਹੈ
ਜੇਕਰ ਤੁਸੀਂ ਤਰਬੂਜ, ਪਪੀਤਾ, ਸੰਤਰਾ, ਅਨਾਨਾਸ ਵਰਗੇ ਫਲ ਖਾਣ ਤੋਂ ਬਾਅਦ ਪਾਣੀ ਪੀਂਦੇ ਹੋ, ਤਾਂ ਇਹ ਤੁਹਾਡਾ pH ਲੈਵਲ ਕਾਫੀ ਖਰਾਬ ਕਰ ਦਿੰਦਾ ਹੈ। ਇਸ ਲਈ ਫਲ ਖਾਣ ਤੋਂ ਬਾਅਦ ਗਲਤੀ ਨਾਲ ਵੀ ਪਾਣੀ ਨਾ ਪੀਓ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )