Health Tips: ਸੇਬ ਖਾਣ ਸਮੇਂ ਤੁਸੀ ਤਾਂ ਨਹੀਂ ਕਰ ਰਹੇ ਇਹ ਗਲਤੀ, ਸਿਹਤ 'ਤੇ ਪੈ ਸਕਦੀ ਭਾਰੀ, ਜਾਣੋ ਸੇਵਨ ਦਾ ਸਹੀਂ ਸਮਾਂ
eating apple: ਸੇਬ ਖਾਂਦੇ ਸਮੇਂ ਅਸੀਂ ਅਕਸਰ ਗਲਤੀਆਂ ਕਰ ਜਾਂਦੇ ਹਾਂ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸੇਬ ਖਾਣ ਦਾ ਸਹੀ ਤਰੀਕਾ ਕੀ ਹੈ?ਜਿਸ ਨੂੰ ਜਾਣ ਕੇ ਤੁਸੀਂ ਇਸ ਫਲ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਦੇ ਹੋ।
Avoid eating Apple with these food items: ਸੇਬ ਤੇ ਕੇਲਾ ਅਜਿਹੇ ਫਲ ਹਨ ਜੋ ਕਿ ਸਾਨੂੰ ਹਰ ਮੌਸਮ ਵਿੱਚ ਉਪਲਬਧ ਹੁੰਦੇ ਹਨ। ਪਰ ਸਰਦੀਆਂ ਵਿੱਚ ਬਹੁਤ ਵਧੀਆ ਸੇਬ ਦੇਖਣ ਨੂੰ ਮਿਲਦਾ ਹੈ। ਲਾਲ-ਲਾਲ ਰੰਗ ਦੇ ਸੋਹਣੇ ਸੇਬ ਹਰ ਕਿਸੇ ਦਾ ਦਿਲ ਮੋਂਹ ਲੈਂਦੇ ਹਨ। ਜਿਵੇਂ ਕਿ ਸਭ ਜਾਣਦੇ ਹੀ ਹਨ ਕਿ ਸੇਬ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਤਾਂ ਕਿਹਾ ਜਾਂਦਾ ਹੈ “An apple a day keeps the doctor away”, ਜਿਸ ਦਾ ਮਤਲਬ ਹੁੰਦਾ ਹੈ ਕਿ ਜੇਕਰ ਤੁਸੀਂ ਰੋਜ਼ਾਨਾ ਇੱਕ ਸੇਬ ਖਾਂਦੇ ਹੋ ਤਾਂ ਤੁਸੀਂ ਬਿਮਾਰੀਆਂ ਤੋਂ ਬਚੇ ਰਹਿੰਦੇ ਹੋ ਤੇ ਤੁਹਾਨੂੰ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਸੇਬ ਵਿੱਚ ਡਾਈਟਰੀ ਫਾਈਬਰ, ਪੋਟਾਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਵਿਟਾਮਿਨ ਸੀ, ਬੀ6, ਵਿਟਾਮਿਨ ਈ, ਵਿਟਾਮਿਨ ਕੇ, ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਸੇਬ ਵੀ ਬਹੁਤ ਐਸਿਡ ਵਾਲਾ ਹੁੰਦਾ ਹੈ। ਇਸ ਵਿੱਚ pH ਪੱਧਰ 3 ਅਤੇ 3.5 ਤੱਕ ਹੋ ਸਕਦਾ ਹੈ। ਹਾਲਾਂਕਿ ਇਹ ਨਿੰਬੂ ਨਾਲੋਂ ਘੱਟ ਐਸਿਡ ਵਾਲਾ ਹੁੰਦਾ ਹੈ। ਪਰ ਇਸਦੇ ਬਾਵਜੂਦ, ਤੁਸੀਂ ਹਰ ਖੁਰਾਕ ਦੇ ਨਾਲ ਸੇਬ ਨਹੀਂ ਖਾ ਸਕਦੇ ਹੋ। ਆਓ ਜਾਣਦੇ ਹਾਂ ਉਹ ਕਿਹੜੀਆਂ ਖਾਣ ਵਾਲੀ ਚੀਜ਼ਾਂ ਹਨ ਜਿਨ੍ਹਾਂ ਦੇ ਨਾਲ ਸੇਬ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ।
ਡਾਇਟੀਸ਼ੀਅਨ ਦੇ ਅਨੁਸਾਰ, ਸੇਬ ਖਾਂਦੇ ਸਮੇਂ ਤੁਸੀਂ ਅਕਸਰ ਕੁੱਝ ਗਲਤੀਆਂ ਕਰਦੇ ਹੋ ਜੋ ਤੁਹਾਨੂੰ ਨਹੀਂ ਕਰਨੀ ਚਾਹੀਦੀ। ਸੇਬ ਖਾਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ।
ਸੇਬ ਖਾਣ ਦਾ ਸਹੀ ਸਮਾਂ ਕੀ ਹੈ?
ਜਿਨ੍ਹਾਂ ਲੋਕਾਂ ਨੂੰ ਗੈਸ ਅਤੇ ਬਦਹਜ਼ਮੀ ਯਾਨੀ ਪੇਟ ਨਾਲ ਜੁੜੀਆਂ ਸਮੱਸਿਆਵਾਂ ਹਨ, ਉਨ੍ਹਾਂ ਨੂੰ ਖਾਲੀ ਪੇਟ ਸੇਬ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸੇਬ ਨੂੰ ਖਾਣ ਤੋਂ 2 ਘੰਟੇ ਬਾਅਦ ਹੀ ਖਾਣਾ ਚਾਹੀਦਾ ਹੈ।
ਹੋਰ ਪੜ੍ਹੋ : ਭਾਰਤ 'ਚ ਤੇਜ਼ੀ ਨਾਲ ਵੱਧ ਰਿਹਾ ਨਸ਼ਾ, ਅੰਕੜਿਆਂ 'ਚ ਸਾਹਮਣੇ ਆਈ ਕੁੱਝ ਰਾਜਾਂ 'ਚ ਡਰੱਗ ਦੀ ਗੰਭੀਰ ਸਮੱਸਿਆ
ਡੇਅਰੀ ਉਤਪਾਦਾਂ ਦੇ ਨਾਲ ਸੇਬ ਨਾ ਖਾਓ (Do not eat apples with dairy products)
ਕੁੱਝ ਲੋਕ ਡੇਅਰੀ ਉਤਪਾਦਾਂ ਦੇ ਨਾਲ ਸੇਬ ਖਾਂਦੇ ਹਨ, ਜਿਵੇਂ ਦੁੱਧ, ਦਹੀਂ, ਪਨੀਰ, ਮੱਖਣ ਦੇ ਨਾਲ ਸੇਬ ਖਾਣਾ। ਪਰ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ। ਕਿਉਂਕਿ ਸੇਬ ਵਿੱਚ ਸਿਟਰਿਕ ਐਸਿਡ ਹੁੰਦਾ ਹੈ ਜੋ ਦੁੱਧ ਦੇ ਉਤਪਾਦਾਂ ਨਾਲ ਪ੍ਰਤੀਕ੍ਰਿਆ ਕਰ ਸਕਦਾ ਹੈ। ਜਿਸ ਕਾਰਨ ਇਸ ਨੂੰ ਪੱਚਣ 'ਚ ਦਿੱਕਤ ਆ ਸਕਦੀ ਹੈ। ਬਾਜ਼ਾਰ 'ਚ ਮਿਲਣ ਵਾਲੇ ਸੇਬ ਦੇ ਸ਼ੇਕ ਨੂੰ ਨਹੀਂ ਪੀਣਾ ਚਾਹੀਦਾ ਕਿਉਂਕਿ ਇਹ ਦੁੱਧ ਨੂੰ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ। ਜਿਸ ਦਾ ਅਸਰ ਅੰਤੜੀਆਂ 'ਤੇ ਵੀ ਪੈਂਦਾ ਹੈ। ਦੁੱਧ ਦੇ ਨਾਲ ਸੇਬ ਖਾਣ ਨਾਲ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਦਾ ਅਸਰ ਵੀ ਵੱਧ ਸਕਦਾ ਹੈ। ਚਮੜੀ ਦੇ ਰੋਗ, disorder, soraysis, Eczema ਆਦਿ।
ਸੇਬ ਨੂੰ ਕੱਟਣ ਤੋਂ ਬਾਅਦ ਇਸ ਨੂੰ ਜ਼ਿਆਦਾ ਦੇਰ ਤੱਕ ਨਾ ਰੱਖੋ (Do not keep the apple for too long after cutting it)
ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਸੇਬ, ਕੇਲਾ, ਆਲੂ, ਨਾਸ਼ਪਾਤੀ ਵਿੱਚ ਪੌਲੀਫੇਨੋਲ ਆਕਸੀਡੇਜ਼ ਐਨਜ਼ਾਈਮ ਹੁੰਦੇ ਹਨ। ਕੱਟਣ ਤੋਂ ਬਾਅਦ, ਜਦੋਂ ਇਸਦੇ ਐਨਜ਼ਾਈਮ ਹਵਾ ਦੇ ਸੰਪਰਕ ਵਿੱਚ ਆਉਂਦੇ ਹਨ, ਤਾਂ ਇਹ ਆਇਰਨ-ਅਮੀਰ ਫਿਨੋਲ ਨਾਲ ਪ੍ਰਤੀਕ੍ਰਿਆ ਕਰਦੇ ਹਨ। ਇਸ ਕਾਰਨ ਕੱਟਣ ਤੋਂ ਬਾਅਦ ਇਹ ਪੀਲਾ ਅਤੇ ਕਾਲਾ ਹੋ ਜਾਂਦਾ ਹੈ। ਜਿਸ ਕਰਕੇ ਇਨ੍ਹਾਂ ਦੇ ਪੌਸ਼ਟਿਕ ਤੱਤ ਘਟਣ ਲੱਗ ਜਾਂਦੇ ਹਨ। ਇਸ ਲਈ ਧਿਆਨ ਰੱਖੋ ਜਦੋਂ ਸੇਬ ਖਾਣਾ ਹੈ ਤਾਂ ਕੱਟ ਕੇ ਤੁਰੰਤ ਹੀ ਖਾ ਲਓ।
ਸੇਬ ਖਾਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ? (What things should be kept in mind while eating apples)
- ਸੇਬ ਨੂੰ ਖਾਂਦੇ ਸਮੇਂ ਛਿੱਲ ਲੈਣਾ ਚਾਹੀਦਾ ਹੈ। ਕਿਉਂਕਿ ਤੁਸੀਂ ਇਸ ਵਿੱਚ ਮੌਜੂਦ ਵੈਕਸ ਜਾਂ ਕੈਮੀਕਲ ਤੋਂ ਬਚ ਸਕਦੇ ਹੋ।
- ਜੇਕਰ ਤੁਸੀਂ ਆਪਣੇ ਬੱਚੇ ਨੂੰ ਲੰਚ ਬਾਕਸ ਵਿੱਚ ਸੇਬ ਦੇ ਰਹੇ ਹੋ ਤਾਂ ਉਸ ਵਿੱਚ ਇੱਕ ਚੁਟਕੀ ਨਮਕ ਪਾਓ। ਅਤੇ ਫਿਰ ਗਰਮ ਪਾਣੀ ਵਿੱਚ ਭਿਓ ਦਿਓ। ਅਜਿਹਾ ਕਰਨ ਨਾਲ ਸੇਬ ਪੀਲਾ ਜਾਂ ਭੂਰਾ ਨਹੀਂ ਹੋਵੇਗਾ। ਇਸ ਤੋਂ ਇਲਾਵਾ ਇਸ ਦਾ pH ਲੈਵਲ ਵੀ ਚੰਗਾ ਰਹੇਗਾ। ਸੇਬ ਨੂੰ ਖਾਣ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਧੋ ਲਓ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )