ਦਿਮਾਗ 'ਚ ਖੂਨ ਜੰਮਣ 'ਤੇ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ, ਤੁਰੰਤ ਕਰਾਓ ਜਾਂਚ
Blood Clots in Brain : ਜਦੋਂ ਦਿਮਾਗ ਦੀਆਂ ਨਾੜੀਆਂ ਵਿੱਚ ਖੂਨ ਜੰਮ ਜਾਂਦਾ ਹੈ, ਤਾਂ ਸਰੀਰ ਵਿੱਚ ਕਈ ਤਰ੍ਹਾਂ ਦੇ ਬਦਲਾਅ ਨਜ਼ਰ ਆਉਂਦੇ ਹਨ, ਜਿਨ੍ਹਾਂ 'ਤੇ ਧਿਆਨ ਦੇਕੇ ਇਲਾਜ ਕਰਵਾਓ।

Blood Clots in Brain : ਦਿਮਾਗ਼ ਵਿੱਚ ਖੂਨ ਜੰਮਣਾ ਭਾਵ ਕਿ ਬ੍ਰੇਨ ਕਲਾਟ ਇੱਕ ਗੰਭੀਰ ਅਤੇ ਜਾਨਲੇਵਾ ਸਥਿਤੀ ਹੋ ਸਕਦੀ ਹੈ। ਇਹ ਉਦੋਂ ਹੁੰਦਾ ਹੈ ਜਦੋਂ ਦਿਮਾਗ ਦੀਆਂ ਖੂਨ ਦੀਆਂ ਨਾੜੀਆਂ ਵਿੱਚ ਖੂਨ ਦਾ ਗਤਲਾ ਬਣ ਜਾਂਦਾ ਹੈ ਅਤੇ ਖੂਨ ਦੇ ਸੰਚਾਰ ਵਿੱਚ ਰੁਕਾਵਟ ਆਉਂਦੀ ਹੈ। ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ, ਤਾਂ ਇਹ ਸਟ੍ਰੋਕ, ਅਧਰੰਗ ਜਾਂ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਆਓ ਜਾਣਦੇ ਹਾਂ ਖੂਨ ਦੇ ਜੰਮਣ ਦੇ ਲੱਛਣ ਕੀ ਹਨ?
ਦਿਮਾਗ ਵਿੱਚ ਖੂਨ ਦੇ ਥੱਕੇ ਬਣਨ ਦੇ ਮੁੱਖ ਕਾਰਨ
ਦਿਮਾਗ ਦੀਆਂ ਨਾੜੀਆਂ ਵਿੱਚ ਖੂਨ ਦੇ ਜੰਮਣ ਦੇ ਕਈ ਕਾਰਨ ਹੋ ਸਕਦੇ ਹਨ, ਜਿਸ ਵਿੱਚ ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੈਸਟ੍ਰੋਲ, ਸ਼ੂਗਰ, ਬਹੁਤ ਜ਼ਿਆਦਾ ਤਣਾਅ, ਸਮੋਕਿੰਗ, ਸ਼ਰਾਬ ਦਾ ਸੇਵਨ, ਲੰਬੇ ਸਮੇਂ ਤੱਕ ਬੈਠਣਾ ਅਤੇ ਸਿਰ ਵਿੱਚ ਸੱਟ ਲੱਗਣਾ ਆਦਿ ਸ਼ਾਮਲ ਹਨ।
ਆਹ ਨੇ ਦਿਮਾਗ ਵਿੱਚ ਖੂਨ ਜੰਮਣ ਦੇ ਸ਼ੁਰੂਆਤੀ ਲੱਛਣ
ਅਚਾਨਕ ਸਿਰ ਦਰਦ ਹੋਣਾ - ਜੇਕਰ ਤੁਹਾਨੂੰ ਅਚਾਨਕ ਬਿਨਾਂ ਕਿਸੇ ਕਾਰਨ ਤੇਜ਼ ਸਿਰ ਦਰਦ ਹੋ ਜਾਂਦਾ ਹੈ, ਜੋ ਕਿ ਆਮ ਦਰਦ ਤੋਂ ਵੱਖਰਾ ਹੁੰਦਾ ਹੈ ਅਤੇ ਅਸਹਿਣਯੋਗ ਹੁੰਦਾ ਹੈ, ਤਾਂ ਇਹ ਖੂਨ ਦੇ ਜੰਮਣ ਦਾ ਸੰਕੇਤ ਹੋ ਸਕਦਾ ਹੈ। ਖਾਸ ਕਰਕੇ ਜੇ ਇਹ ਦਰਦ ਸਿਰਫ਼ ਇੱਕ ਪਾਸੇ ਹੀ ਮਹਿਸੂਸ ਹੁੰਦਾ ਹੈ।
ਬੋਲਣ ਵਿੱਚ ਮੁਸ਼ਕਲ ਆਉਣਾ - ਸ਼ਬਦਾਂ ਦਾ ਸਹੀ ਉਚਾਰਨ ਨਾ ਕਰ ਸਕਣਾ, ਹਕਲਾਉਣਾ ਜਾਂ ਕੁਝ ਵੀ ਕਹਿਣ ਵਿੱਚ ਅਸਮਰੱਥ ਹੋਣਾ ਦਿਮਾਗ਼ ਵਿੱਚ ਗਤਲਾ ਬਣਨ ਦੇ ਲੱਛਣ ਹੋ ਸਕਦੇ ਹਨ।
ਚਿਹਰੇ ਦਾ ਸੁੰਨ ਹੋਣਾ - ਜੇਕਰ ਤੁਹਾਨੂੰ ਅਚਾਨਕ ਚਿਹਰੇ, ਬਾਂਹ ਜਾਂ ਲੱਤ ਦੇ ਇੱਕ ਪਾਸੇ ਸੁੰਨ ਹੋਣਾ ਜਾਂ ਕਮਜ਼ੋਰੀ ਮਹਿਸੂਸ ਹੁੰਦੀ ਹੈ, ਤਾਂ ਇਸਨੂੰ ਹਲਕੇ ਵਿੱਚ ਨਾ ਲਓ। ਇਹ ਸਟ੍ਰੋਕ ਦਾ ਸਪੱਸ਼ਟ ਲੱਛਣ ਹੋ ਸਕਦਾ ਹੈ।
ਤੁਰਨ ਵਿੱਚ ਮੁਸ਼ਕਲ ਆਉਣਾ - ਤੁਰਦੇ ਸਮੇਂ ਠੋਕਰ ਲੱਗਣਾ, ਸੰਤੁਲਨ ਗੁਆਉਣਾ ਜਾਂ ਚੱਕਰ ਆਉਣਾ ਵੀ ਇਸ ਸਮੱਸਿਆ ਵੱਲ ਇਸ਼ਾਰਾ ਕਰ ਸਕਦਾ ਹੈ।
ਅੱਖਾਂ ਦੀ ਰੌਸ਼ਨੀ 'ਤੇ ਅਸਰ - ਜੇਕਰ ਦਿਮਾਗ ਵਿੱਚ ਖੂਨ ਦਾ ਗਤਲਾ ਬਣ ਜਾਂਦਾ ਹੈ, ਤਾਂ ਨਜ਼ਰ ਧੁੰਦਲੀ ਹੋ ਸਕਦੀ ਹੈ ਜਾਂ ਇੱਕ ਅੱਖ ਦੀ ਨਜ਼ਰ ਖਤਮ ਹੋ ਸਕਦੀ ਹੈ।
ਉਲਝਣ - ਦਿਮਾਗ ਦੀਆਂ ਨਾੜੀਆਂ ਵਿੱਚ ਖੂਨ ਦੇ ਜੰਮਣ ਕਾਰਨ, ਵਿਅਕਤੀ ਦਾ ਵਿਵਹਾਰ ਅਚਾਨਕ ਬਦਲ ਸਕਦਾ ਹੈ; ਉਹ ਉਲਝਣ ਵਿੱਚ ਪੈ ਸਕਦਾ ਹੈ ਜਾਂ ਆਮ ਗੱਲਾਂ ਨੂੰ ਸਮਝਣ ਵਿੱਚ ਵੀ ਮੁਸ਼ਕਲ ਆ ਸਕਦੀ ਹੈ।
ਕੀ ਕਰਨਾ ਚਾਹੀਦਾ, ਜੇਕਰ ਨਜ਼ਰ ਆਉਣ ਆਹ ਲੱਛਣ
ਜੇਕਰ ਤੁਸੀਂ ਆਪਣੇ ਸਰੀਰ ਵਿੱਚ ਅਜਿਹੇ ਲੱਛਣ ਦੇਖਦੇ ਹੋ, ਤਾਂ ਇੱਕ ਪਲ ਲਈ ਵੀ ਦੇਰੀ ਨਾ ਕਰੋ। ਤੁਰੰਤ ਨਜ਼ਦੀਕੀ ਹਸਪਤਾਲ ਜਾਓ ਜਾਂ ਐਮਰਜੈਂਸੀ ਸੇਵਾ ਨੂੰ ਕਾਲ ਕਰੋ। ਇਸ ਤੋਂ ਇਲਾਵਾ, ਸੀਟੀ ਸਕੈਨ ਜਾਂ ਐਮਆਰਆਈ ਰਾਹੀਂ ਦਿਮਾਗ ਦੇ ਗਤਲੇ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ।
Check out below Health Tools-
Calculate Your Body Mass Index ( BMI )






















