Toxic WaterMelon: ਲਾਲ ਤਰਬੂਜ 'ਚ ਹੁੰਦੇ ਖਤਰਨਾਕ ਕੈਮੀਕਲ, ਖਾਣ ਤੋਂ ਪਹਿਲਾਂ ਇੰਝ ਕਰੋ ਪਛਾਣ
Toxic WaterMelon: ਗਰਮੀਆਂ ਆਉਂਦੇ ਹੀ ਬਾਜ਼ਾਰਾਂ ਵਿੱਚ ਤਰਬੂਜ ਦੀ ਭਰਮਾਰ ਹੋ ਗਈ ਹੈ। ਅਕਸਰ ਹੀ ਜਦੋਂ ਅਸੀਂ ਬਾਜ਼ਾਰ ਤੋਂ ਤਰਬੂਜ਼ ਖਰੀਦਦੇ ਹਾਂ ਤਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਇਹ ਅੰਦਰੋਂ ਕਿੰਨਾ ਲਾਲ ਹੈ।
Toxic Chemical in Red WaterMelon: ਗਰਮੀਆਂ ਆਉਂਦੇ ਹੀ ਬਾਜ਼ਾਰਾਂ ਵਿੱਚ ਤਰਬੂਜ ਦੀ ਭਰਮਾਰ ਹੋ ਗਈ ਹੈ। ਸਸਤਾ ਤੇ ਮਿੱਠਾ ਹੋਣ ਕਰਕੇ ਲੋਕ ਤਰਬੂਜ ਖਾਣਾ ਬਹੁਤ ਪਸੰਦ ਕਰਦੇ ਹਨ। ਅਕਸਰ ਹੀ ਜਦੋਂ ਅਸੀਂ ਬਾਜ਼ਾਰ ਤੋਂ ਤਰਬੂਜ਼ ਖਰੀਦਦੇ ਹਾਂ ਤਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਇਹ ਅੰਦਰੋਂ ਕਿੰਨਾ ਲਾਲ ਹੈ। ਇਸ ਤੋਂ ਅਸੀਂ ਅੰਦਾਜ਼ਾ ਲਾਉਂਦੇ ਹਾਂ ਕਿ ਇਹ ਸਵਾਦਿਸ਼ਟ ਤੇ ਮਿੱਠਾ ਹੋਏਗਾ।
ਦੂਜੇ ਪਾਸੇ ਕੀ ਤੁਸੀਂ ਜਾਣਦੇ ਹੋ ਕਿ ਇਹ ਲਾਲ ਤਰਬੂਜ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ। ਦਰਅਸਲ ਤਰਬੂਜ ਨੂੰ ਅੰਦਰੋਂ ਗੂੜ੍ਹਾ ਲਾਲ ਬਣਾਉਣ ਲਈ ਉਸ ਵਿੱਚ ਖਤਰਨਾਕ ਕੈਮੀਕਲ ਮਿਲਾਏ ਜਾਂਦੇ ਹਨ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ ਵੀ ਇਸ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਹੈ। ਅਸੀਂ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਤੁਸੀਂ ਜੋ ਤਰਬੂਜ ਖਰੀਦ ਰਹੇ ਹੋ, ਉਸ ਵਿੱਚ ਕੋਈ ਖਤਰਨਾਕ ਕੈਮੀਕਲ ਹੈ ਜਾਂ ਨਹੀਂ।
ਲਾਲ ਰੰਗ ਲਈ ਏਰੀਥਰੋਸਿਨ ਦੀ ਵਰਤੋਂ
ਤਰਬੂਜ ਵਿੱਚ ਵਰਤੇ ਜਾਣ ਵਾਲੇ ਸਭ ਤੋਂ ਜ਼ਹਿਰੀਲੇ ਰੰਗਾਂ ਵਿੱਚੋਂ ਇੱਕ ਏਰੀਥਰੋਸਿਨ ਹੈ। ਇਹ ਇੱਕ ਗੁਲਾਬੀ ਰੰਗ ਦਾ ਡਾਈ ਹੈ, ਜੋ ਜ਼ਿਆਦਾਤਰ ਭੋਜਨ ਵਿੱਚ ਰੰਗ ਲਿਆਉਣ ਲਈ ਵਰਤਿਆ ਜਾਂਦਾ ਹੈ। FSSAI ਜਾਂ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ ਲੋਕਾਂ ਨੂੰ ਇਸ ਖਤਰਨਾਕ ਮਿਲਾਵਟ ਬਾਰੇ ਜਾਗਰੂਕ ਕੀਤਾ ਹੈ। ਇਹ ਕੈਮੀਕਲ ਇੰਨਾ ਖ਼ਤਰਨਾਕ ਹੈ ਕਿ ਇਹ ਤੁਹਾਨੂੰ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਬਣਾ ਸਕਦਾ ਹੈ।
ਇਸ ਤਰ੍ਹਾਂ ਕਰੋ ਪਛਾਣ
ਤਰਬੂਜ ਨੂੰ ਦੋ ਹਿੱਸਿਆਂ ਵਿੱਚ ਕੱਟੋ ਤੇ ਗੁੱਦੇ 'ਤੇ ਕਾਟਨ ਬਾਲ ਦੀ ਮਦਦ ਨਾਲ ਰੰਗ ਦੀ ਜਾਂਚ ਕਰੋ। ਜੇਕਰ ਕਾਟਨ ਬਾਲ ਦਾ ਰੰਗ ਬਦਲਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਫਲ ਵਿੱਚ ਰਸਾਇਣਕ ਰੰਗ ਦੀ ਮਿਲਾਵਟ ਕੀਤੀ ਗਈ ਹੈ। ਜੇਕਰ ਅਜਿਹਾ ਹੈ ਤਾਂ ਗਲਤੀ ਨਾਲ ਵੀ ਉਸ ਤਰਬੂਜ ਨੂੰ ਨਾ ਖਾਓ। ਜੇਕਰ ਕਾਟਨ ਬਾਲ ਦਾ ਰੰਗ ਨਹੀਂ ਬਦਲਦਾ, ਤਾਂ ਇਸ ਦਾ ਮਤਲਬ ਹੈ ਕਿ ਤਰਬੂਜ ਕੁਦਰਤੀ ਤੌਰ 'ਤੇ ਪੱਕਿਆ ਹੋਇਆ ਹੈ। ਤਰਬੂਜ ਨੂੰ ਲਾਲ ਕਰਨ ਲਈ ਵਿਆਪਕ ਤੌਰ 'ਤੇ ਵਰਤੀ ਜਾਂਦੀ ਏਰੀਥਰੋਸਿਨ ਸਰੀਰ 'ਤੇ ਬਹੁਤ ਗੰਭੀਰ ਪ੍ਰਭਾਵ ਪਾ ਸਕਦੀ ਹੈ।
ਇਹ ਸਮੱਸਿਆਵਾਂ ਪੈਦਾ ਹੋ ਸਕਦੀਆਂ
ਇੱਕ ਅਧਿਐਨ ਨੇ ਦਿਖਾਇਆ ਹੈ ਕਿ ਤਰਬੂਜ ਵਿੱਚ ਲਾਲ ਰੰਗ ਲਈ ਵਰਤਿਆ ਜਾਣ ਵਾਲਾ ਰਸਾਇਣ, ਏਰੀਥਰੋਸਿਨ ਦੀ ਲੰਬੇ ਸਮੇਂ ਤੱਕ ਵਰਤੋਂ ਨਾਲ ਬਚਪਨ ਦੇ ਵਿਵਹਾਰ, ਥਾਇਰਾਇਡ ਫੰਕਸ਼ਨ ਤੇ ਹੋਰ ਗੰਭੀਰ ਪੇਚੀਦਗੀਆਂ ਪੈਦਾ ਹੋ ਸਕਦੀਆਂ ਹਨ। ਰੰਗ ਤੋਂ ਇਲਾਵਾ ਤਰਬੂਜ ਦਾ ਸੁਆਦ ਵੀ ਨਕਲੀ ਢੰਗ ਨਾਲ ਵਧਾਇਆ ਜਾਂਦਾ ਹੈ। ਇਸ ਲਈ ਕਾਰਬਾਈਡ ਨਾਂ ਦਾ ਰਸਾਇਣ ਮਿਲਾਇਆ ਜਾਂਦਾ ਹੈ।
ਕਾਰਬਾਈਡ ਦੀ ਵਰਤੋਂ
ਦੱਸ ਦੇਈਏ ਕਿ ਆਮ ਤੌਰ 'ਤੇ ਫਲਾਂ ਨੂੰ ਜਲਦੀ ਪਕਾਉਣ ਲਈ ਕਾਰਬਾਈਡ ਦੀ ਵਰਤੋਂ ਕੀਤੀ ਜਾਂਦੀ ਹੈ। ਆਮ ਤੌਰ 'ਤੇ ਵਪਾਰੀ ਕਿਸਾਨਾਂ ਤੋਂ ਫਲਾਂ ਨੂੰ ਕੱਚਾ ਖਰੀਦਦੇ ਹਨ ਤੇ ਉਨ੍ਹਾਂ ਨੂੰ ਕਾਰਬਾਈਡ ਨਾਲ ਪਕਾਉਂਦੇ ਹਨ। ਅਜਿਹੇ 'ਚ ਤਰਬੂਜ ਖਰੀਦਦੇ ਸਮੇਂ ਜੇਕਰ ਤੁਹਾਨੂੰ ਇਸ 'ਤੇ ਕੋਈ ਸਫੇਦ ਪਾਊਡਰ ਨਜ਼ਰ ਆਵੇ ਤਾਂ ਸਮਝ ਲਓ ਕਿ ਇਹ ਕਾਰਬਾਈਡ ਹੈ।
ਕਾਰਬਾਈਡ ਦੇ ਨੁਕਸਾਨਦੇਹ ਪ੍ਰਭਾਵ
ਕਾਰਬਾਈਡ ਦੀ ਜ਼ਿਆਦਾ ਮਾਤਰਾ ਤੁਹਾਡੇ ਲਈ ਕਾਫ਼ੀ ਨੁਕਸਾਨਦੇਹ ਹੋ ਸਕਦੀ ਹੈ। ਇਸ ਨਾਲ ਸਿਰ ਦਰਦ ਤੇ ਚਮੜੀ 'ਤੇ ਧੱਫੜ ਹੋ ਸਕਦੇ ਹਨ। ਇਸ ਦੇ ਨਾਲ ਹੀ ਫੇਫੜਿਆਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਇਹ ਸਰੀਰ ਦੇ ਨਰਵਸ ਸਿਸਟਮ ਨੂੰ ਪ੍ਰਭਾਵਿਤ ਕਰਦਾ ਹੈ ਤੇ ਬੇਹੋਸ਼ੀ, ਦੌਰੇ ਦਾ ਕਾਰਨ ਬਣਦਾ ਹੈ। ਕਈ ਵਾਰ ਇਸ ਦੇ ਮਾੜੇ ਪ੍ਰਭਾਵ ਲੋਕਾਂ ਨੂੰ ਕੋਮਾ ਵਿੱਚ ਵੀ ਧੱਕ ਸਕਦੇ ਹਨ। ਇਸ ਲਈ ਅਜਿਹੇ ਫਲਾਂ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ।
Check out below Health Tools-
Calculate Your Body Mass Index ( BMI )