(Source: ECI/ABP News/ABP Majha)
ਪੈਦਲ ਚੱਲਣ ਨਾਲ ਵਧਦੀ ਉਮਰ, ਰੋਜ਼ਾਨਾ 6 ਤੋਂ 10 ਹਜ਼ਾਰ ਕਦਮ ਤੁਰਨ ਨਾਲ ਮੌਤ ਦਾ ਖਤਰਾ 53 ਫੀਸਦੀ ਤੱਕ ਘਟਦਾ
ਪੜਤਾਲ ਵਿੱਚ 50 ਹਜ਼ਾਰ ਲੋਕਾਂ ਨੂੰ 4 ਸਮੂਹਾਂ ਵਿੱਚ ਵੰਡਿਆ ਗਿਆ। ਪਹਿਲੇ ਗਰੁੱਪ ਨੇ ਔਸਤਨ 3,500 ਕਦਮ, ਦੂਜੇ ਨੇ 5,800, ਤੀਜੇ ਨੇ 7,800 ਤੇ ਚੌਥੇ ਨੇ 10,900 ਕਦਮ ਪੈਦਲ ਤਰਿਆ।
Walking increases the risk of death by increasing age, walking 6 to 10 thousand steps daily by 53%
Health Tips: ਤੁਹਾਨੂੰ ਪੈਦਲ ਚੱਲਣ ਦੇ ਫਾਇਦੇ ਜ਼ਰੂਰ ਪਤਾ ਹੋਣਗੇ। ਇਹ ਇੱਕ ਅਜਿਹੀ ਕਸਰਤ ਹੈ ਜੋ ਕੋਈ ਵੀ ਵਿਅਕਤੀ ਬਹੁਤ ਆਸਾਨੀ ਨਾਲ ਕਰ ਸਕਦਾ ਹੈ। ਅੱਜ ਦੀ ਭੱਜ-ਦੌੜ ਵਾਲੇ ਲਾਈਫ ਸਟਾਈਲ ਕਾਰਨ ਮਾਹਿਰ ਸੈਰ ਕਰਨ 'ਤੇ ਜ਼ਿਆਦਾ ਜ਼ੋਰ ਦਿੰਦੇ ਹਨ। ਇਸ ਨਾਲ ਸਾਡੀ ਸਰੀਰਕ ਤੇ ਮਾਨਸਿਕ ਸਿਹਤ ਵਿੱਚ ਸੁਧਾਰ ਹੁੰਦਾ ਹੈ। ਹਾਲ ਹੀ ਵਿੱਚ ਹੋਈ ਖੋਜ ਅਨੁਸਾਰ, ਇਹ ਮੌਤ ਦੇ ਖ਼ਤਰੇ ਨੂੰ ਵੀ ਕਾਫ਼ੀ ਘੱਟ ਕਰਦਾ ਹੈ।
ਇਹ ਖੋਜ ਅਮਰੀਕਾ ਦੀ ਮੈਸਾਚੁਸੇਟਸ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕੀਤੀ ਹੈ। ਇਹ ਲੈਂਸੇਟ ਪਬਲਿਕ ਹੈਲਥ ਜਰਨਲ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਵਿਗਿਆਨੀਆਂ ਨੇ 4 ਮਹਾਂਦੀਪਾਂ ਦੇ 50 ਹਜ਼ਾਰ ਲੋਕਾਂ 'ਤੇ 15 ਅਧਿਐਨਾਂ ਦਾ ਵਿਸ਼ਲੇਸ਼ਣ ਕੀਤਾ। ਇਸ ਅੰਕੜੇ ਨੇ ਦਿਖਾਇਆ ਕਿ ਰੋਜ਼ਾਨਾ ਸੈਰ ਕਰਨ ਨਾਲ ਲੋਕਾਂ ਦੀ ਬਿਹਤਰ ਸਿਹਤ ਤੇ ਲੰਬੀ ਉਮਰ ਹੁੰਦੀ ਹੈ।
ਪੜਤਾਲ ਵਿੱਚ 50 ਹਜ਼ਾਰ ਲੋਕਾਂ ਨੂੰ 4 ਸਮੂਹਾਂ ਵਿੱਚ ਵੰਡਿਆ ਗਿਆ। ਪਹਿਲੇ ਗਰੁੱਪ ਨੇ ਔਸਤਨ 3,500 ਕਦਮ, ਦੂਜੇ ਨੇ 5,800, ਤੀਜੇ ਨੇ 7,800 ਤੇ ਚੌਥੇ ਨੇ 10,900 ਕਦਮ ਪੈਦਲ ਤਰਿਆ। ਖੋਜਕਰਤਾਵਾਂ ਮੁਤਾਬਕ, ਤਿੰਨ ਸਮੂਹ ਜੋ ਸਭ ਤੋਂ ਵੱਧ ਸਰਗਰਮ ਸੀ, ਮੌਤ ਦੇ ਜੋਖਮ ਨੂੰ 40 ਤੋਂ 53% ਤੱਕ ਘਟਾ ਦਿੱਤਾ।
ਵਿਗਿਆਨੀਆਂ ਨੇ ਪਾਇਆ ਕਿ ਹਰ ਰੋਜ਼ 10,000 ਕਦਮ ਤੁਰਨਾ ਜ਼ਰੂਰੀ ਨਹੀਂ। ਜੇਕਰ 60 ਸਾਲ ਤੋਂ ਘੱਟ ਉਮਰ ਦੇ ਲੋਕ 8 ਤੋਂ 10 ਹਜ਼ਾਰ ਕਦਮ ਤੇ 60 ਸਾਲ ਤੋਂ ਵੱਧ ਉਮਰ ਦੇ ਲੋਕ 6 ਤੋਂ 8 ਹਜ਼ਾਰ ਕਦਮ ਚੁੱਕਣ ਤਾਂ ਉਨ੍ਹਾਂ ਨੂੰ ਵੀ ਇਹੀ ਲਾਭ ਮਿਲੇਗਾ।
ਯੂਨੀਵਰਸਿਟੀ ਆਫ ਮੈਸੇਚਿਉਸੇਟਸ ਐਮਹਰਸਟ ਸਰੀਰਕ ਗਤੀਵਿਧੀ ਮਹਾਂਮਾਰੀ ਵਿਗਿਆਨੀ ਅਮਾਂਡਾ ਪਾਲੁਚ ਮਪੁਤਾਬਕ, ਖੋਜ ਦੇ ਨਤੀਜੇ ਦੱਸਦੇ ਹਨ ਕਿ ਚੱਲਣ ਦੀ ਗਤੀ ਲੰਬੀ ਉਮਰ ਨਾਲ ਸਬੰਧਤ ਨਹੀਂ। ਇਸਦਾ ਮਤਲਬ ਹੈ ਕਿ ਤੇਜ਼ ਜਾਂ ਹੌਲੀ ਚੱਲਣ ਨਾਲੋਂ ਵੱਧ ਕਦਮਾਂ ਦੀ ਲੋੜ ਹੈ। ਯਾਨੀ ਤੁਸੀਂ ਰੋਜ਼ਾਨਾ ਜਿੰਨਾ ਜ਼ਿਆਦਾ ਸੈਰ ਕਰੋਗੇ, ਮੌਤ ਦਾ ਖ਼ਤਰਾ ਓਨਾ ਹੀ ਘੱਟ ਹੋਵੇਗਾ।
ਇਹ ਵੀ ਪੜ੍ਹੋ: ਹੋਲੀ 'ਤੇ ਗਲਤੀ ਨਾਲ ਪੀ ਲਈ ਜ਼ਿਆਦਾ ਭੰਗ ਤਾਂ ਘਬਰਾਓ ਨਾ, ਇੰਝ ਪਾਓ ਹੈਂਗਓਵਰ ਤੋਂ ਛੁਟਕਾਰਾ
Check out below Health Tools-
Calculate Your Body Mass Index ( BMI )