(Source: ECI/ABP News/ABP Majha)
Weight Loss: ਚੰਗੀ ਨੀਂਦ ਤੋਂ ਬਗੈਰ ਨਹੀਂ ਘਟੇਗਾ ਭਾਰ, ਜਾਣੋ ਨੀਂਦ ਅਤੇ ਭਾਰ ਦਾ ਕੀ ਹੈ ਸਬੰਧ?
ਲੋਕ ਭਾਰ ਘਟਾਉਣ ਲਈ ਕੀ-ਕੀ ਨਹੀਂ ਕਰਦੇ। ਜਿੰਮ 'ਚ ਘੰਟਿਆਂਬੱਧੀ ਪਸੀਨਾ ਵਹਾਉਂਦੇ ਹਨ। ਖੂਬ ਡਾਈਟਿੰਗ ਕਰਦੇ ਹਨ। ਯੋਗਾ ਕਰਦੇ ਹਨ, ਪਰ ਫਿਰ ਵੀ ਕਈ ਵਾਰ ਭਾਰ ਘੱਟ ਨਹੀਂ ਹੁੰਦਾ। ਤੁਹਾਡੀ ਜੀਵਨਸ਼ੈਲੀ ਵੀ ਇਸ ਦਾ ਵੱਡਾ ਕਾਰਨ ਹੋ ਸਕਦੀ ਹੈ।
Sleep And Weight Loss Connection: ਲੋਕ ਭਾਰ ਘਟਾਉਣ ਲਈ ਕੀ-ਕੀ ਨਹੀਂ ਕਰਦੇ। ਜਿੰਮ 'ਚ ਘੰਟਿਆਂਬੱਧੀ ਪਸੀਨਾ ਵਹਾਉਂਦੇ ਹਨ। ਖੂਬ ਡਾਈਟਿੰਗ ਕਰਦੇ ਹਨ। ਯੋਗਾ ਕਰਦੇ ਹਨ, ਪਰ ਫਿਰ ਵੀ ਕਈ ਵਾਰ ਭਾਰ ਘੱਟ ਨਹੀਂ ਹੁੰਦਾ। ਤੁਹਾਡੀ ਜੀਵਨਸ਼ੈਲੀ ਵੀ ਇਸ ਦਾ ਵੱਡਾ ਕਾਰਨ ਹੋ ਸਕਦੀ ਹੈ। ਲੋਕ ਕਈ ਮਹੱਤਵਪੂਰਨ ਤੱਤਾਂ ਨੂੰ ਨਜ਼ਰਅੰਦਾਜ਼ ਕਰਦੇ ਹਨ, ਜੋ ਤੁਹਾਡੇ ਭਾਰ ਘਟਾਉਣ 'ਚ ਕਾਰਗਰ ਹੁੰਦੇ ਹਨ। ਇਨ੍ਹਾਂ ਵਿੱਚੋਂ ਇੱਕ ਹੈ ਨੀਂਦ। ਜੇਕਰ ਤੁਹਾਨੂੰ ਪੂਰੀ ਅਤੇ ਚੰਗੀ ਨੀਂਦ ਨਹੀਂ ਮਿਲਦੀ ਤਾਂ ਭਾਰ ਘਟਾਉਣਾ ਮੁਸ਼ਕਿਲ ਹੋ ਜਾਂਦਾ ਹੈ। ਭਾਰ ਘਟਾਉਣ ਲਈ ਚੰਗੀ ਨੀਂਦ ਬਹੁਤ ਜ਼ਰੂਰੀ ਹੈ। ਜਾਣੋ ਕਿਵੇਂ?
ਭਾਰ ਘਟਾਉਣ ਲਈ ਜ਼ਰੂਰੀ ਹੈ ਨੀਂਦ
ਸਿਹਤਮੰਦ ਵਿਅਕਤੀ ਲਈ ਘੱਟੋ-ਘੱਟ 7 ਘੰਟੇ ਦੀ ਨੀਂਦ ਜ਼ਰੂਰੀ ਹੈ। ਚੰਗੀ ਨੀਂਦ ਨਾਲ ਦਿਮਾਗ ਨੂੰ ਪੋਸ਼ਣ ਮਿਲਦਾ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਖੁਰਾਕ ਅਤੇ ਕਸਰਤ ਦੇ ਨਾਲ ਨੀਂਦ ਵੀ ਜ਼ਰੂਰੀ ਹੈ। ਜੇਕਰ ਤੁਹਾਡਾ ਟੀਚਾ ਚਰਬੀ ਨੂੰ ਘਟਾਉਣਾ ਹੈ ਤਾਂ ਨੀਂਦ ਨੂੰ ਛੱਡਣਾ ਇਸ ਟੀਚੇ 'ਚ ਰੁਕਾਵਟ ਬਣ ਸਕਦਾ ਹੈ।
1. ਪੂਰੀ ਨੀਂਦ ਨਾ ਲੈਣ ਨਾਲ ਭਾਰ ਵੱਧ ਸਕਦਾ ਹੈ। ਜੇਕਰ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਨੀਂਦ ਦੀ ਕਮੀ ਤੁਹਾਨੂੰ ਉਮੀਦ ਮੁਤਾਬਕ ਨਤੀਜੇ ਨਹੀਂ ਦੇਵੇਗੀ।
2. ਘੱਟ ਨੀਂਦ ਤੁਹਾਡੇ ਸਰੀਰ ਦੇ ਵਾਧੂ ਕੋਰਟੀਸੋਲ, ਤਣਾਅ ਵਾਲੇ ਹਾਰਮੋਨ ਅਤੇ ਭੁੱਖ ਨੂੰ ਵਧਾਉਂਦੀ ਹੈ। ਇਸ ਨਾਲ ਭਾਰ ਘਟਾਉਣਾ ਮੁਸ਼ਕਲ ਹੋ ਜਾਂਦਾ ਹੈ।
3. ਨੀਂਦ ਦੀ ਕਮੀ ਕਾਰਨ ਸਰੀਰ 'ਚ ਕਾਰਬੋਹਾਈਡ੍ਰੇਟਸ ਦੀ ਮੈਟਾਬੋਲਾਈਜ਼ੇਸ਼ਨ ਘੱਟ ਹੋ ਜਾਂਦੀ ਹੈ। ਇਸ ਕਾਰਨ ਮੋਟਾਪਾ ਦੇਰੀ ਨਾਲ ਘੱਟ ਹੁੰਦਾ ਹੈ।
4. ਪੂਰੀ ਨੀਂਦ ਨਾ ਲੈਣ ਨਾਲ ਗਲੂਕੋਜ਼ ਦਾ ਪੱਧਰ ਉੱਚਾ ਹੁੰਦਾ ਹੈ, ਜਿਸ ਨਾਲ ਹਾਈ ਇੰਸੁਲਿਨ ਲੈਵਲ ਅਤੇ ਸਰੀਰ 'ਚ ਚਰਬੀ ਜਮ੍ਹਾਂ ਹੋ ਜਾਂਦੀ ਹੈ।
5. ਰਾਤ ਨੂੰ ਚੰਗੀ ਨੀਂਦ ਨਾ ਲੈਣ ਨਾਲ ਸਰੀਰ 'ਚ ਲੇਪਟਿਨ ਦਾ ਪੱਧਰ ਘੱਟ ਜਾਂਦਾ ਹੈ, ਜਿਸ ਕਾਰਨ ਸਰੀਰ ਕਾਰਬੋਹਾਈਡ੍ਰੇਟਸ ਦੀ ਮੰਗ ਕਰਦਾ ਹੈ ਅਤੇ ਭਾਰ ਵਧਦਾ ਹੈ।
6. ਨੀਂਦ ਦੀ ਕਮੀ ਨਾਲ ਸਰੀਰ 'ਚ ਹਾਰਮੋਨਸ ਦਾ ਪੱਧਰ ਖਰਾਬ ਹੋ ਜਾਂਦਾ ਹੈ, ਜਿਸ ਨਾਲ ਭਾਰ ਘੱਟ ਕਰਨਾ ਮੁਸ਼ਕਿਲ ਹੋ ਜਾਂਦਾ ਹੈ।
ਚੰਗੀ ਨੀਂਦ ਲੈਣ ਦੇ ਟਿਪਸ
ਤੁਹਾਨੂੰ ਚੰਗੀ ਡੂੰਘੀ ਨੀਂਦ ਲੈਣਾ ਜ਼ਰੂਰੀ ਹੈ। ਇਸ ਦੇ ਲਈ ਆਪਣੇ ਸੌਣ ਦਾ ਸਮਾਂ ਤੈਅ ਕਰੋ। ਸੌਣ ਤੋਂ ਪਹਿਲਾਂ ਮੋਬਾਈਲ ਨਾ ਦੇਖੋ। ਸੌਣ ਤੋਂ ਪਹਿਲਾਂ ਕਿਤਾਬ ਪੜ੍ਹ ਲੈਣੀ ਚਾਹੀਦੀ ਹੈ। ਇਸ ਨਾਲ ਚੰਗੀ ਨੀਂਦ ਆਉਂਦੀ ਹੈ।
Disclaimer: ਏਬੀਪੀ ਨਿਊਜ਼ ਇਸ ਲੇਖ 'ਚ ਦੱਸੇ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ।
Check out below Health Tools-
Calculate Your Body Mass Index ( BMI )