(Source: ECI/ABP News/ABP Majha)
Health News: ਜੀਭ ਦਾ ਰੰਗ ਖੋਲ ਦਿੰਦੈ ਕਈ ਰਾਜ਼, ਰੰਗਾਂ ਦੀ ਜਾਂਚ ਕਰਕੇ ਜਾਣੋ ਇਨ੍ਹਾਂ ਬਿਮਾਰੀਆਂ ਬਾਰੇ
Health Tips: ਜੀਭ ਨਾ ਸਿਰਫ਼ ਭੋਜਨ ਦਾ ਸਵਾਦ ਲੈਂਦੀ ਹੈ ਸਗੋਂ ਸਿਹਤ ਦੇ ਕਈ ਰਾਜ਼ ਵੀ ਉਜਾਗਰ ਕਰਦੀ ਹੈ। ਖੋਜ ਦੇ ਅਨੁਸਾਰ, ਇਹੀ ਕਾਰਨ ਹੈ ਕਿ ਜਦੋਂ ਕੋੀ ਬਿਮਾਰ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਡਾਕਟਰ ਜੀਭ ਦੀ ਜਾਂਚ ਕਰਦਾ ਹੈ।
Tongue Color : ਜਦੋਂ ਵੀ ਅਸੀਂ ਕੁੱਝ ਖਾਉਂਦੇ ਹਾਂ ਤਾਂ ਸਾਡੀ ਜੀਭ ਹੀ ਹੈ ਜੋ ਭੋਜਨ ਦੇ ਸੁਆਦ ਬਾਰੇ ਦੱਸਦੀ ਹੈ ਕਿ ਇਹ ਤੱਖੀ ਹੈ, ਮਿੱਠੀ ਹੈ ਜਾਂ ਫਿਰ ਕੌੜੀ ਜਾਂ ਖੱਟੀ ਹੈ। ਜੀਭ ਹੀ ਦਿਮਾਗ ਤੱਕ ਇਹ ਸਭ ਚੀਜ਼ਾਂ ਦੇ ਟੇਸਟ ਦੇ ਸੰਕੇਤ ਪਹੁੰਚਾਉਂਦੀ ਹੈ। ਤਾਂ ਕਹਿੰਦੇ ਹਾਂ ਇਹ ਚੀਜ਼ ਦੇ ਕੇ ਤਾਂ ਮੂੰਹ ਵਿੱਚ ਪਾਣੀ ਆ ਗਿਆ। ਜੀਭ ਨਾ ਸਿਰਫ਼ ਭੋਜਨ ਦਾ ਸਵਾਦ ਲੈਂਦੀ ਹੈ ਸਗੋਂ ਸਿਹਤ ਦੇ ਕਈ ਰਾਜ਼ ਵੀ ਉਜਾਗਰ ਕਰਦੀ ਹੈ। ਰਿਸਰਚ ਮੁਤਾਬਕ ਜਦੋਂ ਤੁਸੀਂ ਬਿਮਾਰ ਹੋ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ ਡਾਕਟਰ ਤੁਹਾਡੀ ਜੀਭ ਦੀ ਜਾਂਚ ਕਰਦਾ ਹੈ ਕਿਉਂਕਿ ਜੀਭ ਤੁਹਾਡੀ ਸਿਹਤ ਬਾਰੇ ਬਹੁਤ ਕੁਝ ਦੱਸਦੀ ਹੈ। ਜੀਭ ਸਾਡੇ ਸਰੀਰ ਦਾ ਬਹੁਤ ਮਹੱਤਵਪੂਰਨ ਅੰਗ ਹੈ (Tongue is a very important part of our body)। ਜੀਭ ਵਿੱਚ ਹੀ ਉਹ ਸੂਝ ਹੁੰਦੀ ਹੈ ਜਿਸ ਰਾਹੀਂ ਤੁਸੀਂ ਭੋਜਨ ਦਾ ਸੁਆਦ ਲੈ ਸਕਦੇ ਹੋ। ਸਾਡੀ ਜੀਭ ਦਾ ਰੰਗ ਵੀ ਸਾਡੀ ਸਿਹਤ ਨੂੰ ਦਰਸਾਉਂਦਾ ਹੈ। ਆਓ ਜਾਣਦੇ ਹਾਂ ਕਿਵੇਂ ਜੀਭ ਦੇ ਰੰਗ ਤੋਂ ਪਤਾ ਲੱਗ ਸਕਦਾ ਹੈ ਕਿ ਸਾਨੂੰ ਕਿਹੜੀ ਬਿਮਾਰੀ ਹੋਈ ਹੈ (How the color of the tongue can tell what disease we have) ਜਾਂ ਫਿਰ ਸਾਡੇ ਸਰੀਰ ਵਿੱਚ ਕਿਸ ਵਿਟਾਮਿਨ ਦੀ ਕਮੀ ਹੋਈ ਹੈ।
ਜੇਕਰ ਤੁਹਾਡੀ ਜੀਭ ਦਾ ਰੰਗ ਬਦਲ ਰਿਹਾ ਹੈ, ਤਾਂ ਬਿਨਾਂ ਸਮਾਂ ਬਰਬਾਦ ਕੀਤੇ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਦਰਅਸਲ ਹਾਲ ਹੀ 'ਚ ਇਕ ਰਿਸਰਚ ਸਾਹਮਣੇ ਆਈ ਹੈ, ਜਿਸ 'ਚ ਸਾਫ ਲਿਖਿਆ ਹੈ ਕਿ ਕਈ ਗੰਭੀਰ ਬਿਮਾਰੀਆਂ ਦੇ ਸ਼ੁਰੂਆਤੀ ਲੱਛਣਾਂ 'ਚ ਜੀਭ ਦਾ ਰੰਗ ਬਦਲ ਜਾਂਦਾ ਹੈ।
ਚਿੱਟੀ ਜੀਭ
ਜੇਕਰ ਤੁਹਾਡੀ ਜੀਭ ਦਾ ਰੰਗ ਚਿੱਟਾ ਹੋ ਗਿਆ ਹੈ ਤਾਂ ਇਹ ਕਿਸੇ ਵੱਡੀ ਬਿਮਾਰੀ ਦਾ ਸੰਕੇਤ ਹੈ। ਮਾਹਿਰਾਂ ਦੇ ਅਨੁਸਾਰ, ਜਦੋਂ ਤੁਹਾਡੀ ਜੀਭ ਚਿੱਟੀ ਹੋ ਜਾਂਦੀ ਹੈ, ਤਾਂ ਤੁਹਾਡੇ ਸਰੀਰ ਵਿੱਚ ਪਾਣੀ ਦੀ ਭਾਰੀ ਕਮੀ ਹੋ ਜਾਂਦੀ ਹੈ। ਚਿੱਟੀ ਜੀਭ ਲਿਊਕੋਪਲਾਕੀਆ, ਓਰਲ ਲਾਈਕੇਨ ਪਲੈਨਸ ਅਤੇ ਸਿਫਿਲਿਸ ਵਰਗੀਆਂ ਬਿਮਾਰੀਆਂ ਦੇ ਸ਼ੁਰੂਆਤੀ ਲੱਛਣਾਂ ਨੂੰ ਦਰਸਾਉਂਦੀ ਹੈ।
ਹੋਰ ਪੜ੍ਹੋ : ਹੱਡੀਆਂ ਮਜ਼ਬੂਤ ਕਰਨ ਲਈ ਪੀਓ ਪਾਲਕ-ਪੁਦੀਨੇ ਦਾ ਰਸ, ਕੁੱਝ ਹੀ ਸਮੇਂ ‘ਚ ਦੂਰ ਹੋਵੇਗੀ ਕੈਲਸ਼ੀਅਮ ਦੀ ਕਮੀ
ਲਾਲ ਜੀਭ
ਡਾਕਟਰਾਂ ਮੁਤਾਬਕ ਜੇਕਰ ਤੁਹਾਡੀ ਜੀਭ ਦਾ ਰੰਗ ਲਾਲ ਹੋ ਗਿਆ ਹੈ ਤਾਂ ਅਕਸਰ ਅਜਿਹੀ ਸਥਿਤੀ 'ਚ ਹੁੰਦਾ ਹੈ ਜਦੋਂ ਫਲੂ, ਬੁਖਾਰ ਜਾਂ ਇਨਫੈਕਸ਼ਨ ਨੇ ਸਰੀਰ 'ਚ ਦਸਤਕ ਦਿੱਤੀ ਹੋਵੇ। ਲਾਲ ਜੀਭ ਵਿਟਾਮਿਨ ਬੀ ਅਤੇ ਆਇਰਨ ਦੀ ਕਮੀ ਦੇ ਲੱਛਣਾਂ ਨੂੰ ਦਰਸਾਉਂਦੀ ਹੈ।
ਕਾਲੀ ਜੀਭ
ਜੀਭ ਦਾ ਕਾਲਾ ਹੋਣਾ ਇੱਕ ਗੰਭੀਰ ਅਤੇ ਵੱਡੀ ਬਿਮਾਰੀ ਦੀ ਨਿਸ਼ਾਨੀ ਹੈ। ਮਾਹਿਰਾਂ ਅਨੁਸਾਰ ਜੀਭ ਦਾ ਕਾਲਾ ਹੋਣਾ ਕੈਂਸਰ, ਫੰਗਸ ਅਤੇ ਅਲਸਰ ਵਰਗੀਆਂ ਬਿਮਾਰੀਆਂ ਦਾ ਸੰਕੇਤ ਦਿੰਦਾ ਹੈ। ਗਲੇ ਵਿੱਚ ਬੈਕਟੀਰੀਆ ਜਾਂ ਫੰਗਸ ਹੋਣ ਕਾਰਨ ਅਕਸਰ ਜੀਭ ਦਾ ਰੰਗ ਕਾਲਾ ਹੋ ਜਾਂਦਾ ਹੈ।
ਪੀਲੀ ਜੀਭ
ਡਾਕਟਰਾਂ ਮੁਤਾਬਕ ਪੀਲੀ ਜੀਭ ਜ਼ਿਆਦਾ ਖਾਣ ਨਾਲ ਵੀ ਹੋ ਸਕਦੀ ਹੈ। ਦੂਜੇ ਪਾਸੇ ਜੇਕਰ ਬਿਮਾਰੀਆਂ ਦੀ ਗੱਲ ਕਰੀਏ ਤਾਂ ਡਾਇਰੀਆ, ਲੀਵਰ ਜਾਂ ਮੂੰਹ ਵਿੱਚ ਜ਼ਿਆਦਾ ਬੈਕਟੀਰੀਆ ਹੋਣ ਕਾਰਨ ਜੀਭ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ। ਇਸ ਕਾਰਨ ਸਾਹ ਦੀ ਬਦਬੂ, ਥਕਾਵਟ ਅਤੇ ਬੁਖਾਰ ਹੋ ਸਕਦਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )