ਪੜਚੋਲ ਕਰੋ

ਲੋਹੇ ਨਾਲ ਲੱਗੀ ਸੱਟ ਨੂੰ ਕਰਦੇ ਹੋ ਨਜ਼ਰਅੰਦਾਜ਼, ਤਾਂ ਨਾ ਕਰੋ ਇਹ ਗਲਤੀ, ਇਨ੍ਹਾਂ ਬਿਮਾਰੀਆਂ ਦੇ ਹੋ ਸਕਦੇ ਹੋ ਸ਼ਿਕਾਰ

Tetanus Injection: ਟੈਟਨਸ ਬੈਕਟੀਰੀਆ ਖਾਦ, ਧੂੜ ਜਾਂ ਮਿੱਟੀ ਵਿੱਚ ਪਾਇਆ ਜਾਂਦਾ ਹੈ। ਜੇਕਰ ਲੋਹੇ ਨਾਲ ਤੁਹਾਨੂੰ ਗੰਭੀਰ ਸੱਟ ਲੱਗੀ ਹੈ ਜਾਂ ਸਕਿਨ ਅੰਦਰ ਤੱਕ ਛਿੱਲ ਗਈ ਹੈ, ਤਾਂ ਤੁਹਾਨੂੰ ਟੈਟਨਸ ਦਾ ਟੀਕਾ ਜ਼ਰੂਰ ਲਵਾਉਣਾ ਚਾਹੀਦਾ ਹੈ।

Tetanus: ਕਿਸੇ ਵੀ ਕਿਸਮ ਦੀ ਧਾਤ, ਖਾਸ ਕਰਕੇ ਲੋਹੇ ਨਾਲ ਸੱਟ ਲੱਗਣ ਤੋਂ ਬਾਅਦ, ਟੈਟਨਸ ਦਾ ਟੀਕਾ ਲਗਵਾਉਣਾ ਜ਼ਰੂਰੀ ਸਮਝਿਆ ਜਾਂਦਾ ਹੈ। ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇੱਕ ਸਵਾਲ ਉੱਠਦਾ ਹੈ ਕਿ ਕੀ ਲੋਹੇ ਨਾਲ ਲੱਗੀ ਮਾਮੂਲੀ ਸੱਟ ‘ਤੇ ਵੀ ਟੈਟਨਸ ਦਾ ਟੀਕਾ ਲਗਵਾਉਣਾ ਜ਼ਰੂਰੀ ਹੈ? ਅੱਜ ਅਸੀਂ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ ਕਿ ਤੁਹਾਨੂੰ ਟੈਟਨਸ ਦਾ ਟੀਕਾ ਕਦੋਂ ਲਵਾਉਣਾ ਚਾਹੀਦਾ ਹੈ। ਕਈ ਵਾਰ ਜਾਣੇ-ਅਣਜਾਣੇ ਵਿਚ ਸਾਨੂੰ ਲੋਹੇ ਨਾਲ ਸੱਟ ਲੱਗ ਜਾਂਦੀ ਹੈ। ਸੱਟ ਲੱਗਣ ਕਰਕੇ ਚਮੜੀ ਕੱਟ ਜਾਂ ਛਿੱਲ ਜਾਂਦੀ ਹੈ ਅਤੇ ਉਸ ਥਾਂ 'ਤੇ ਜ਼ਖ਼ਮ ਬਣ ਜਾਂਦਾ ਹੈ। ਕਈ ਵਾਰ ਲੋਕ ਇਸ ਸੱਟ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਟੈਟਨਸ ਦਾ ਟੀਕਾ ਨਹੀਂ ਲਗਾਉਂਦੇ, ਅਜਿਹੀ ਸਥਿਤੀ ਵਿਚ ਇਹ ਬਾਅਦ ਵਿਚ ਕਈ ਵਾਰ ਨੁਕਸਾਨਦੇਹ ਸਾਬਤ ਹੁੰਦਾ ਹੈ।

ਤੁਹਾਨੂੰ ਡਾਕਟਰ ਕੋਲ ਕਦੋਂ ਜਾਣਾ ਚਾਹੀਦਾ ਹੈ?

  • ਜਦੋਂ ਜ਼ਖ਼ਮ ਜ਼ਿਆਦਾ ਡੂੰਘਾ ਹੁੰਦਾ ਹੈ।
  • ਜ਼ਖ਼ਮ ਗੰਦਗੀ ਨਾਲ ਭਰਿਆ ਹੋਇਆ ਹੈ ਜਾਂ ਕੋਈ ਵਸਤੂ ਅੰਦਰ ਫਸ ਗਈ ਹੈ।
  • ਜੇਕਰ ਤੁਸੀਂ ਟੈਟਨਸ ਦੇ ਖਿਲਾਫ ਫੁਲ ਵੈਕਸੀਨੇਸ਼ਨ ਨਹੀਂ ਕਰਵਾਈ ਹੈ।
  • ਤੁਹਾਨੂੰ ਤੁਹਾਡੇ ਟੈਟਨਸ ਟੀਕਾਕਰਨ ਬਾਰੇ ਸਹੀ ਢੰਗ ਨਾਲ ਸੂਚਿਤ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਸਿਰਫ ਆਲੂ 'ਚ ਨਹੀਂ ਸਗੋਂ ਆਲੂ ਦੇ ਛਿਲਕਿਆਂ 'ਚ ਲੁੱਕਿਆ ਹੈ ਸਿਹਤ ਦਾ ਰਾਜ..ਇਦਾਂ ਕਰੋ ਵਰਤੋਂ

ਡਾਕਟਰ ਤੁਹਾਡੇ ਜ਼ਖ਼ਮ ਦਾ ਮੁਲਾਂਕਣ ਕਰਨ ਤੋਂ ਬਾਅਦ ਇਹ ਫੈਸਲਾ ਕਰੇਗਾ ਕਿ ਕੀ ਤੁਹਾਨੂੰ ਟੀਕਾਕਰਨ ਜਾਂ ਕਿਸੇ ਹੋਰ ਇਲਾਜ ਦੀ ਲੋੜ ਹੈ ਜਾਂ ਨਹੀਂ। ਗੰਭੀਰ ਜ਼ਖ਼ਮ ਲਈ, ਤੁਹਾਨੂੰ ਬਿਹਤਰ ਇਲਾਜ ਦੀ ਲੋੜ ਹੋ ਸਕਦੀ ਹੈ। ਜੇਕਰ ਤੁਹਾਡੀਆਂ ਮਾਸਪੇਸ਼ੀਆਂ ਵਿੱਚ ਗੰਭੀਰ ਅਕੜਾਅ ਜਾਂ ਕੜਵੱਲ ਹੈ, ਤਾਂ ਤੁਰੰਤ ਆਪਣੇ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰੋ।

ਸੱਟ ਲੱਗਣ ਦੇ 24 ਘੰਟਿਆਂ ਦੇ ਅੰਦਰ ਟੈਟਨਸ ਦਾ ਟੀਕਾ ਲਗਵਾਉਣਾ ਜ਼ਰੂਰੀ ਹੈ। ਜੇਕਰ ਟੀਕਾ ਸਹੀ ਸਮੇਂ 'ਤੇ ਨਾ ਲਵਾਇਆ ਜਾਵੇ, ਤਾਂ ਬੈਕਟੀਰੀਆ ਜ਼ਖ਼ਮ ਰਾਹੀਂ ਸਰੀਰ ਵਿਚ ਦਾਖਲ ਹੋ ਸਕਦੇ ਹਨ ਅਤੇ 10 ਦਿਨਾਂ ਦੇ ਅੰਦਰ ਲੱਛਣ ਦਿਖਾਈ ਦੇ ਸਕਦੇ ਹਨ।

ਜੇਕਰ ਟੀਕਾ ਨਹੀਂ ਲਵਾਉਂਦੇ ਹੋ ਤਾਂ ਹੋ ਸਕਦੀ ਇਹ ਬਿਮਾਰੀ

ਟੈਟਨਸ ਬੈਕਟੀਰੀਆ ਮਿੱਟੀ ਵਿੱਚ ਪਾਇਆ ਜਾਂਦਾ ਹੈ। ਇਸ ਲਈ ਜਿਨ੍ਹਾਂ ਚੀਜ਼ਾਂ 'ਤੇ ਮਿੱਟੀ ਲੱਗੀ ਹੁੰਦੀ ਹੈ, ਉਸ ਨਾਲ ਸੱਟ ਲੱਗਣ 'ਤੇ ਇਨਫੈਕਸ਼ਨ ਦਾ ਖਤਰਾ ਹੋ ਸਕਦਾ ਹੈ। ਸੱਟ ਲੱਗਣ ਦਾ ਕਾਰਨ ਲੋਹਾ ਹੋਵੇ ਜਾਂ ਸੜਕ ਦੁਰਘਟਨਾ, ਦੋਵਾਂ ਮਾਮਲਿਆਂ ਵਿੱਚ ਟੈਟਨਸ ਦਾ ਟੀਕਾ ਲਗਵਾਉਣਾ ਜ਼ਰੂਰੀ ਹੈ। ਕਈ ਵਾਰ ਮਿੱਟੀ ਜਾਂ ਧੂੜ ਆਦਿ ਜ਼ਖ਼ਮ ਵਿੱਚ ਚਲੀ ਜਾਂਦੀ ਹੈ ਜੇਕਰ ਲੰਬੇ ਸਮੇਂ ਤੱਕ ਜ਼ਖ਼ਮ ਖੁੱਲ੍ਹਾ ਰੱਖਿਆ ਜਾਵੇ ਤਾਂ ਇਸ ਸਥਿਤੀ ਵਿੱਚ ਵੀ ਟੈਟਨਸ ਦਾ ਟੀਕਾ ਲਗਾਉਣਾ ਜ਼ਰੂਰੀ ਹੋਵੇਗਾ।

ਇਹ ਵੀ ਪੜ੍ਹੋ: Chanakya Niti: ਕਰੀਅਰ 'ਚ ਤਰੱਕੀ ਪਾਉਣਾ ਚਾਹੁੰਦੇ ਹੋ, ਤਾਂ ਕਰੋ ਇਹ 3 ਕੰਮ, ਜ਼ਰੂਰ ਮਿਲੇਗੀ ਸਫਲਤਾ

ਜੇਕਰ ਤੁਸੀਂ ਇਨ੍ਹਾਂ ਸਥਿਤੀਆਂ ਵਿੱਚ ਟੀਕਾ ਨਹੀਂ ਲਗਾਉਂਦੇ ਹੋ, ਤਾਂ ਬੈਕਟੀਰੀਆ ਦੇ ਕਾਰਨ ਸੰਕਰਮਣ ਪੈਦਾ ਹੋ ਸਕਦਾ ਹੈ, ਜੋ ਤੁਹਾਨੂੰ ਗੰਭੀਰ ਸਥਿਤੀ ਵੱਲ ਲੈ ਜਾ ਸਕਦਾ ਹੈ। ਤੁਹਾਨੂੰ ਸਾਹ ਲੈਣ ਵਿੱਚ ਮੁਸ਼ਕਲ ਮਹਿਸੂਸ ਹੋ ਸਕਦੀ ਹੈ। ਆਕਸੀਜਨ ਦੀ ਕਮੀ ਦਿਮਾਗ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਤੁਹਾਨੂੰ ਨਿਮੋਨੀਆ ਹੋ ਸਕਦਾ ਹੈ। ਦਿਲ ਦੀ ਧੜਕਣ ਵੀ ਅਸਧਾਰਨ ਹੋ ਸਕਦੀ ਹੈ। ਹੱਡੀਆਂ ਦੇ ਨੁਕਸਾਨ ਦਾ ਖ਼ਤਰਾ ਵੀ ਹੋ ਸਕਦਾ ਹੈ। ਇਸ ਲਈ, ਗੰਭੀਰ ਸੱਟ ਲੱਗਣ ਜਾਂ ਕੱਟ ਲੱਗਣ ਤੋਂ ਬਾਅਦ, ਡਾਕਟਰ ਨਾਲ ਸੰਪਰਕ ਕਰੋ, ਤਾਂ ਜੋ ਉਹ ਤੁਹਾਡੀ ਸੱਟ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਹਾਨੂੰ ਸਹੀ ਇਲਾਜ ਦੱਸ ਸਕੇ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ ‘ਚ ਮਿਲਾਵਟਖੋਰੀ ਦੀ ਗੰਦੀ ਖੇਡ; ਕਿਸਾਨਾਂ ਨੂੰ ਵੇਚੀ ਘਟੀਆ ਤੇ ਮਿਲਾਵਟੀ ਖਾਦ, 192 ਕੇਸ ਦਰਜ, 65 ਲਾਇਸੈਂਸ ਮੁਅੱਤਲ, ਫ਼ਸਲਾਂ 'ਤੇ ਮੰਡਰਾ ਰਿਹਾ ਖਤਰਾ!
ਪੰਜਾਬ ‘ਚ ਮਿਲਾਵਟਖੋਰੀ ਦੀ ਗੰਦੀ ਖੇਡ; ਕਿਸਾਨਾਂ ਨੂੰ ਵੇਚੀ ਘਟੀਆ ਤੇ ਮਿਲਾਵਟੀ ਖਾਦ, 192 ਕੇਸ ਦਰਜ, 65 ਲਾਇਸੈਂਸ ਮੁਅੱਤਲ, ਫ਼ਸਲਾਂ 'ਤੇ ਮੰਡਰਾ ਰਿਹਾ ਖਤਰਾ!
ਪੰਜਾਬ ਪੁਲਿਸ ਦੀ ਕਾਨਫਰੰਸ ਕਾਲ ਦੀ FIR ਆਈ ਸਾਹਮਣੇ; AI ਨਾਲ ਬਣਾਉਣ ਦਾ ਆਰੋਪ; SIT ਨੇ ਸੁਖਬੀਰ ਸਿੰਘ ਬਾਦਲ ਸਮੇਤ 6 ਨੂੰ ਕੀਤਾ ਤਲਬ
ਪੰਜਾਬ ਪੁਲਿਸ ਦੀ ਕਾਨਫਰੰਸ ਕਾਲ ਦੀ FIR ਆਈ ਸਾਹਮਣੇ; AI ਨਾਲ ਬਣਾਉਣ ਦਾ ਆਰੋਪ; SIT ਨੇ ਸੁਖਬੀਰ ਸਿੰਘ ਬਾਦਲ ਸਮੇਤ 6 ਨੂੰ ਕੀਤਾ ਤਲਬ
ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ ‘ਤੇ ਫਾਇਰਿੰਗ; ਚੇਅਰਮੈਨ ਦੱਸ ਕੇ VIP ਲਾਈਨ 'ਚ ਵੜੇ ਬਦਮਾਸ਼, ID ਕਾਰਡ ਮੰਗਣ ‘ਤੇ ਚਲਾਈਆਂ ਗੋਲੀਆਂ, ਮੱਚਿਆ ਹੜਕੰਪ
ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ ‘ਤੇ ਫਾਇਰਿੰਗ; ਚੇਅਰਮੈਨ ਦੱਸ ਕੇ VIP ਲਾਈਨ 'ਚ ਵੜੇ ਬਦਮਾਸ਼, ID ਕਾਰਡ ਮੰਗਣ ‘ਤੇ ਚਲਾਈਆਂ ਗੋਲੀਆਂ, ਮੱਚਿਆ ਹੜਕੰਪ
ਗੋਆ ‘ਚ ਨਾਈਟ ਕਲੱਬ 'ਚ ਸਿਲੰਡਰ ਧਮਾਕਾ, 25 ਲੋਕਾਂ ਦੀ ਦਰਦਨਾਕ ਮੌਤ… CM ਨੇ ਦਿੱਤੇ ਜਾਂਚ ਦੇ ਹੁਕਮ, ਦੇਖੋ ਹਾਦਸੇ ਦਾ ਖੌਫਨਾਕ ਵੀਡੀਓ
ਗੋਆ ‘ਚ ਨਾਈਟ ਕਲੱਬ 'ਚ ਸਿਲੰਡਰ ਧਮਾਕਾ, 25 ਲੋਕਾਂ ਦੀ ਦਰਦਨਾਕ ਮੌਤ… CM ਨੇ ਦਿੱਤੇ ਜਾਂਚ ਦੇ ਹੁਕਮ, ਦੇਖੋ ਹਾਦਸੇ ਦਾ ਖੌਫਨਾਕ ਵੀਡੀਓ

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ‘ਚ ਮਿਲਾਵਟਖੋਰੀ ਦੀ ਗੰਦੀ ਖੇਡ; ਕਿਸਾਨਾਂ ਨੂੰ ਵੇਚੀ ਘਟੀਆ ਤੇ ਮਿਲਾਵਟੀ ਖਾਦ, 192 ਕੇਸ ਦਰਜ, 65 ਲਾਇਸੈਂਸ ਮੁਅੱਤਲ, ਫ਼ਸਲਾਂ 'ਤੇ ਮੰਡਰਾ ਰਿਹਾ ਖਤਰਾ!
ਪੰਜਾਬ ‘ਚ ਮਿਲਾਵਟਖੋਰੀ ਦੀ ਗੰਦੀ ਖੇਡ; ਕਿਸਾਨਾਂ ਨੂੰ ਵੇਚੀ ਘਟੀਆ ਤੇ ਮਿਲਾਵਟੀ ਖਾਦ, 192 ਕੇਸ ਦਰਜ, 65 ਲਾਇਸੈਂਸ ਮੁਅੱਤਲ, ਫ਼ਸਲਾਂ 'ਤੇ ਮੰਡਰਾ ਰਿਹਾ ਖਤਰਾ!
ਪੰਜਾਬ ਪੁਲਿਸ ਦੀ ਕਾਨਫਰੰਸ ਕਾਲ ਦੀ FIR ਆਈ ਸਾਹਮਣੇ; AI ਨਾਲ ਬਣਾਉਣ ਦਾ ਆਰੋਪ; SIT ਨੇ ਸੁਖਬੀਰ ਸਿੰਘ ਬਾਦਲ ਸਮੇਤ 6 ਨੂੰ ਕੀਤਾ ਤਲਬ
ਪੰਜਾਬ ਪੁਲਿਸ ਦੀ ਕਾਨਫਰੰਸ ਕਾਲ ਦੀ FIR ਆਈ ਸਾਹਮਣੇ; AI ਨਾਲ ਬਣਾਉਣ ਦਾ ਆਰੋਪ; SIT ਨੇ ਸੁਖਬੀਰ ਸਿੰਘ ਬਾਦਲ ਸਮੇਤ 6 ਨੂੰ ਕੀਤਾ ਤਲਬ
ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ ‘ਤੇ ਫਾਇਰਿੰਗ; ਚੇਅਰਮੈਨ ਦੱਸ ਕੇ VIP ਲਾਈਨ 'ਚ ਵੜੇ ਬਦਮਾਸ਼, ID ਕਾਰਡ ਮੰਗਣ ‘ਤੇ ਚਲਾਈਆਂ ਗੋਲੀਆਂ, ਮੱਚਿਆ ਹੜਕੰਪ
ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ ‘ਤੇ ਫਾਇਰਿੰਗ; ਚੇਅਰਮੈਨ ਦੱਸ ਕੇ VIP ਲਾਈਨ 'ਚ ਵੜੇ ਬਦਮਾਸ਼, ID ਕਾਰਡ ਮੰਗਣ ‘ਤੇ ਚਲਾਈਆਂ ਗੋਲੀਆਂ, ਮੱਚਿਆ ਹੜਕੰਪ
ਗੋਆ ‘ਚ ਨਾਈਟ ਕਲੱਬ 'ਚ ਸਿਲੰਡਰ ਧਮਾਕਾ, 25 ਲੋਕਾਂ ਦੀ ਦਰਦਨਾਕ ਮੌਤ… CM ਨੇ ਦਿੱਤੇ ਜਾਂਚ ਦੇ ਹੁਕਮ, ਦੇਖੋ ਹਾਦਸੇ ਦਾ ਖੌਫਨਾਕ ਵੀਡੀਓ
ਗੋਆ ‘ਚ ਨਾਈਟ ਕਲੱਬ 'ਚ ਸਿਲੰਡਰ ਧਮਾਕਾ, 25 ਲੋਕਾਂ ਦੀ ਦਰਦਨਾਕ ਮੌਤ… CM ਨੇ ਦਿੱਤੇ ਜਾਂਚ ਦੇ ਹੁਕਮ, ਦੇਖੋ ਹਾਦਸੇ ਦਾ ਖੌਫਨਾਕ ਵੀਡੀਓ
Punjab Weather Today: ਪੰਜਾਬ ‘ਚ ਬਰਫ਼ੀਲੀ ਹਵਾਵਾਂ ਦਾ ਕਹਿਰ, ਇਕਦਮ ਵਧੀ ਠੰਡ, 2 ਦਿਨ ਲਈ ਸ਼ੀਤ ਲਹਿਰ ਦਾ ਯੈਲੋ ਅਲਰਟ, ਆਦਮਪੁਰ ਸਭ ਤੋਂ ਠੰਡਾ; ਆਉਣ ਵਾਲੇ ਦਿਨ ਮੁਸ਼ਕਿਲ ਭਰੇ
Punjab Weather Today: ਪੰਜਾਬ ‘ਚ ਬਰਫ਼ੀਲੀ ਹਵਾਵਾਂ ਦਾ ਕਹਿਰ, ਇਕਦਮ ਵਧੀ ਠੰਡ, 2 ਦਿਨ ਲਈ ਸ਼ੀਤ ਲਹਿਰ ਦਾ ਯੈਲੋ ਅਲਰਟ, ਆਦਮਪੁਰ ਸਭ ਤੋਂ ਠੰਡਾ; ਆਉਣ ਵਾਲੇ ਦਿਨ ਮੁਸ਼ਕਿਲ ਭਰੇ
ਦੋਸਤ ਨਾਲ ਹੱਥ ਮਿਲਾਉਂਦੇ ਜਾਂ ਕੁਰਸੀ ਛੂਹਣ ਨਾਲ ਕਰੰਟ ਕਿਉਂ ਲੱਗਦਾ? ਕਾਰਨ ਹੈਰਾਨ ਕਰ ਦੇਣ ਵਾਲੇ
ਦੋਸਤ ਨਾਲ ਹੱਥ ਮਿਲਾਉਂਦੇ ਜਾਂ ਕੁਰਸੀ ਛੂਹਣ ਨਾਲ ਕਰੰਟ ਕਿਉਂ ਲੱਗਦਾ? ਕਾਰਨ ਹੈਰਾਨ ਕਰ ਦੇਣ ਵਾਲੇ
ਇੰਡੀਗੋ ਦਾ ਸੰਕਟ ਜਾਰੀ, 100 ਤੋਂ ਵੱਧ ਉਡਾਣਾਂ ਰੱਦ, ਕਈ ਸ਼ਹਿਰਾਂ ਦੀ ਹਵਾਈ ਸੇਵਾ ਠੱਪ;  ਇੱਥੇ ਵੇਖੋ ਲਿਸਟ, ਯਾਤਰੀ ਪ੍ਰੇਸ਼ਾਨ
ਇੰਡੀਗੋ ਦਾ ਸੰਕਟ ਜਾਰੀ, 100 ਤੋਂ ਵੱਧ ਉਡਾਣਾਂ ਰੱਦ, ਕਈ ਸ਼ਹਿਰਾਂ ਦੀ ਹਵਾਈ ਸੇਵਾ ਠੱਪ; ਇੱਥੇ ਵੇਖੋ ਲਿਸਟ, ਯਾਤਰੀ ਪ੍ਰੇਸ਼ਾਨ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (07-12-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (07-12-2025)
Embed widget