ਮੂੰਹ ਤੇ ਦੰਦਾਂ ਦੀ ਸਫਾਈ ਨਾ ਕਰਨਾਂ ਹੋ ਸਕਦਾ ਬੇਹੱਦ ਖ਼ਤਰਨਾਕ..
ਅਮਰੀਕੀ ਸਿਹਤ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਦੰਦਾਂ ’ਤੇ ਜੰਮੀ ਮੈਲ ਫੇਫੜਿਆਂ ਵਿੱਚ ਪਹੁੰਚ ਕੇ ਬੇਹੱਦ ਜਾਨਲੇਵਾ ਕਿਸਮ ਦੇ ਨਿਮੋਨੀਏ ਦਾ ਸਬੱਬ ਬਣ ਸਕਦੀ ਹੈ। ਇਸ ਅਧਿਐਨ ਦੇ ਮੁਖੀ ਡਾ. ਅਲੀ ਇੱਲ ਸਲਾਹ ਮੁਤਾਬਿਕ ਇਹ ਪਹਿਲਾ ਅਧਿਐਨ ਹੈ।
ਚੰਡੀਗੜ੍ਹ : ਮੋਤੀਆਂ ਵਾਂਗ ਚਮਕਦੇ ਦੰਦਾਂ ਦਾ ਮਹੱਤਵ ਕੇਵਲ ਇਨਸਾਨ ਦੇ ਚਿਹਰੇ ਦੀ ਸੁੰਦਰਤਾ ਵਿੱਚ ਵਾਧਾ ਕਰਨ ਤਕ ਹੀ ਸੀਮਤ ਨਹੀਂ ਹੁੰਦਾ, ਬਲਕਿ ਇਸ ਨਾਲ ਉਸ ਦੇ ਦਿਲ ਅਤੇ ਫੇਫੜਿਆਂ ਨੂੰ ਵੀ ਤੰਦਰੁਸਤ ਰੱਖਣ ਵਿੱਚ ਮਦਦ ਮਿਲਦੀ ਹੈ। ਜੋ ਲੋਕ ਜਾਣੇ-ਅਨਜਾਣੇ ਦੰਦਾਂ ਤੇ ਮੂੰਹ ਦੀ ਸਫ਼ਾਈ ਦਾ ਧਿਆਨ ਨਹੀਂ ਰੱਖਦੇ, ਉਹ ਦਿਲ ਤੇ ਫੇਫੜਿਆਂ ਦੀਆਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਹੁੰਦੇ ਹਨ। ਜੇ ਤੁਸੀਂ ਆਪਣੀ ਜ਼ਿੰਦਗੀ ਨਾਲ ਮੁਹੱਬਤ ਕਰਦੇ ਹੋ ਤਾਂ ਆਪਣੇ ਦੰਦਾਂ ਅਤੇ ਮੂੰਹ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿਓ।
ਅਮਰੀਕੀ ਸਿਹਤ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਦੰਦਾਂ ’ਤੇ ਜੰਮੀ ਮੈਲ ਫੇਫੜਿਆਂ ਵਿੱਚ ਪਹੁੰਚ ਕੇ ਬੇਹੱਦ ਜਾਨਲੇਵਾ ਕਿਸਮ ਦੇ ਨਿਮੋਨੀਏ ਦਾ ਸਬੱਬ ਬਣ ਸਕਦੀ ਹੈ। ਇਸ ਅਧਿਐਨ ਦੇ ਮੁਖੀ ਡਾ. ਅਲੀ ਇੱਲ ਸਲਾਹ ਮੁਤਾਬਿਕ ਇਹ ਪਹਿਲਾ ਅਧਿਐਨ ਹੈ ਜਿਸ ਵਿੱਚ ਦੰਦਾਂ ਦੀ ਸਫ਼ਾਈ ਨਾਲ ਫੇਫੜਿਆਂ ਦੀ ਇਨਫੈਕਸ਼ਨ ਦਾ ਸਿੱਧਾ ਸਬੰਧ ਸਾਹਮਣੇ ਆਇਆ ਹੈ। ਡਾ. ਅਲੀ ਕੋਲ 49 ਇਹੋ ਜਿਹੇ ਮਰੀਜ਼ ਆਏ ਜਿਨ੍ਹਾਂ ਨੂੰ ਨਿਮੋਨੀਆ ਦੇ ਰਿਸਕ ਦਰਜੇ ਵਿੱਚ ਰੱਖਿਆ ਗਿਆ ਸੀ।
ਉਨ੍ਹਾਂ ਸਾਰਿਆਂ ਦੇ ਦੰਦਾਂ ’ਤੇ ਜੰਮੀ ਮੈਲ ਦੀ ਜਾਂਚ ਕੀਤੀ ਗਈ। 28 ਮਰੀਜ਼ਾਂ ਵਿੱਚ ਨਿਮੋਨੀਆ ਲਈ ਉਨ੍ਹਾਂ ਦੇ ਦੰਦਾਂ ਦੀ ਮੈਲ ਹੀ ਜ਼ਿੰਮੇਵਾਰ ਪਾਈ ਗਈ ਜਦੋਂਕਿ 21 ਵਿਅਕਤੀਆਂ ਦੇ ਦੰਦਾਂ ਦੀ ਮੈਲ ਵਿੱਚ ਨਿਮੋਨੀਆ ਦੇ ਕੀਟਾਣੂ ਮੌਜੂਦ ਨਹੀਂ ਸਨ। ਵਿਗਿਆਨੀਆਂ ਨੇ ਡੂੰਘੇ ਅਧਿਐਨ ਤੋਂ ਬਾਅਦ ਦੱਸਿਆ ਕਿ ਦੰਦਾਂ ਅਤੇ ਮੂੰਹ ਦੀ ਸਫ਼ਾਈ ਨਾ ਕਰਨਾ ਦਿਲ ਦੇ ਦੌਰੇ ਨੂੰ ਬੁਲਾਵਾ ਦੇਣਾ ਹੈ। ਅਮਰੀਕਨ ਅਕੈਡਮੀ ਆਫ਼ ਬੋਡੋਂਟੋਲਾਜੀ ਦੇ ਪ੍ਰਤੀਨਿਧ ਵਿਨਸੇਂਟ ਲੋਕੋਨੋ ਦਾ ਕਹਿਣਾ ਹੈ ਕਿ ਮੂੰਹ ਦੀ ਸਫ਼ਾਈ ਨਾ ਕਰਨਾ ਕਿਸੇ ਨਦੀ ਦੇ ਮੁਹਾਣੇ ’ਤੇ ਕੂੜੇ ਦੇ ਅੰਬਾਰ ਦੇ ਸਾਮਾਨ ਹੈ। ਉਸ ਦਾ ਕਹਿਣਾ ਹੈ ਕਿ ਕਿਸੇ ਇਨਸਾਨ ਦੇ ਸਰੀਰ ਵਿੱਚ ਬੈਕਟੀਰੀਆ ਦਾ ਪ੍ਰਵਾਹ ਨਦੀ ਦੀ ਤਰ੍ਹਾਂ ਹੀ ਹੈ।
ਦੂਸ਼ਿਤ ਤੱਤ ਮੂੰਹ ਰਾਹੀਂ ਧਮਣੀਆਂ ਤਕ ਪਹੁੰਚਦੇ ਹਨ ਅਤੇ ਦਿਲ ਦੀਆਂ ਧਮਣੀਆਂ ਵਿੱਚ ਜਾ ਕੇ ਉਨ੍ਹਾਂ ਨੂੰ ਪ੍ਰਦੂਸ਼ਿਤ ਕਰਦੇ ਹਨ। ਇਸ ਨਾਲ ਉੱਥੇ ਕਈ ਪ੍ਰਕਾਰ ਦੀਆਂ ਤਬਦੀਲੀਆਂ ਵਾਪਰਦੀਆਂ ਹਨ, ਜੋ ਦਿਲ ਦੇ ਦੌਰੇ ਦਾ ਕਾਰਨ ਬਣ ਸਕਦੀਆਂ ਹਨ। ਇਸੇ ਲਈ ਮੂੰਹ ਅਤੇ ਦੰਦਾਂ ਦੀ ਸਫ਼ਾਈ ਦੀ ਅਣਦੇਖੀ ਜਾਨਲੇਵਾ ਸਾਬਤ ਹੋ ਸਕਦੀ ਹੈ। ਸਿਹਤਮੰਦ ਬਣੇ ਰਹਿਣ ਲਈ ਮੂੰਹ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਵਿਗਿਆਨੀਆਂ ਨੇ ਮੂੰਹ ਦੀ ਨਿਯਮਿਤ ਸਫ਼ਾਈ ਨਾ ਕਰਨ ਵਾਲੇ 150 ਲੋਕਾਂ ਦਾ ਅਧਿਐਨ ਕਰਨ ’ਤੇ ਪਾਇਆ ਕਿ ਇਨ੍ਹਾਂ ਵਿੱਚੋਂ ਜਿਨ੍ਹਾਂ ਲੋਕਾਂ ਨੂੰ ਦਿਲ ਦਾ ਦੌਰਾ ਪਿਆ, ਉਨ੍ਹਾਂ ਦੇ ਮੂੰਹ ਵਿੱਚ ਹਾਨੀਕਾਰਕ ਬੈਕਟੀਰੀਆ ਦੀ ਮਾਤਰਾ ਜ਼ਿਆਦਾ ਸੀ।
ਇੱਕ ਹੋਰ ਅਧਿਐਨ ਵਿੱਚ ਖੋਜ ਕਰਤੱਵਾਂ ਨੇ ਮਰੀਜ਼ਾਂ ਦੇ ਦਿਲ ਦੀਆਂ ਧਮਣੀਆਂ ਵਿੱਚ ਵੀ ਮੂੰਹ ਦੇ ਹਾਨੀਕਾਰਕ ਬੈਕਟੀਰੀਆ ਪਾਏ। ਡਾਕਟਰੀ ਜਗਤ ਵਿੱਚ ਇਸ ਤੱਥ ਤੋਂ ਵੀ ਵਾਕਫ਼ ਹੈ ਕਿ ਦੰਦਾਂ ਤੇ ਮਸੂੜ੍ਹਿਆਂ ਦੀਆਂ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਵਿੱਚ ਫਾਈਬਰੀਨੋਜੈਨ ਦਾ ਲੈਵਲ ਉੱਚਾ ਹੋ ਜਾਂਦਾ ਹੈ, ਜੋ ਖ਼ੂਨ ਦੇ ਜੰਮਣ ਦੀ ਕਿਰਿਆ ’ਤੇ ਦੁਰ ਪ੍ਰਭਾਵ ਪਾਉਂਦਾ ਹੈ ਅਤੇ ਖ਼ੂਨ ਦੀਆਂ ਫੁੱਟੀਆਂ ਦਾ ਆਕਾਰ ਅਨਯਿਮਤ ਹੋ ਜਾਂਦਾ ਹੈ। ਜਿਹੜੀਆਂ ਗਰਭਵਤੀ ਔਰਤਾਂ ਕਾਫ਼ੀ ਸਮੇਂ ਤੋਂ ਮਸੂੜ੍ਹਿਆਂ ਦੀਆਂ ਬਿਮਾਰੀਆਂ ਤੋਂ ਪੀੜਤ ਹੁੰਦੀਆਂ ਹਨ, ਉਨ੍ਹਾਂ ਵਿੱਚ ਬੱਚੇ ਨੂੰ ਸਮੇਂ ਤੋਂ ਪਹਿਲਾਂ ਜਨਮ ਦੇਣ ਦੀਆਂ ਚਾਰ ਤੋਂ ਸੱਤ ਗੁਣਾਂ ਵੱਧ ਸੰਭਾਵਨਾਵਾਂ ਹੁੰਦੀਆਂ ਹਨ।
ਦੂਜਾ ਗਰਭਵਤੀ ਔਰਤਾਂ ਵਿੱਚ ਹਾਰਮੋਨਲ ਪਰਿਵਰਤਨਾਂ ਕਾਰਨ ਕਈ ਵਾਰ ਮਸੂੜ੍ਹੇ ਸੁੱਜ ਜਾਂਦੇ ਹਨ ਅਤੇ ਸੋਜ਼ਸ਼ ਪੈਦਾ ਕਰਨ ਵਾਲੇ ਬੈਕਟੀਰੀਆ, ਖ਼ੂਨ ਦੀ ਮੁੱਖ ਧਾਰਾ ਵਿੱਚ ਦਾਖ਼ਲ ਹੋ ਕੇ ਅਣਜੰਮੇ ਬੱਚੇ (ਫੀਟਸ) ਤਕ ਪਹੁੰਚ ਸਕਦੇ ਹਨ। ਦੰਦਾਂ ਅਤੇ ਮੂੰਹ ਦੀ ਸਫ਼ਾਈ ਪ੍ਰਤੀ ਅਣਗਹਿਲੀ ਮੂੰਹ ਦੇ ਕੈਂਸਰ ਨੂੰ ਵੀ ਜਨਮ ਦੇ ਸਕਦੀ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਚਿਹਰੇ ਦਾ ਜਲੌਅ ਕਾਇਮ ਰਹੇ, ਹੱਸਣ ਤੇ ਬੋਲਣ ਲੱਗਿਆ ਮੂੰਹੋਂ ਫੁੱਲ ਕਿਰਦੇ ਰਹਿਣ ਅਤੇ ਸਰੀਰ ਹਰ ਪੱਖੋਂ ਚੁਸਤ-ਦਰੁਸਤ ਰਹੇ ਤਾਂ ਤੁਹਾਨੂੰ ਆਪਣੇ ਦੰਦਾਂ ਦੀ ਸਫ਼ਾਈ ਵੱਲ ਸਿਦਕ ਦਿੱਲੀ ਨਾਲ ਧਿਆਨ ਦੇਣਾ ਹੀ ਪਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )