21 ਦਿਨ ਕਣਕ ਦੀ ਰੋਟੀ ਨਾ ਖਾਣ ਨਾਲ ਸਰੀਰ 'ਚ ਕਿਵੇਂ ਦੇ ਬਦਲਾਅ ਆਉਂਦੇ ਨਜ਼ਰ? ਜਾਣੋ ਫਾਇਦੇ
ਕਣਕ ਦਾ ਆਟਾ ਲਗਭਗ ਹਰ ਘਰ ਵਿੱਚ ਵਰਤਿਆ ਜਾਂਦਾ ਹੈ। ਲੋਕ ਸਾਲਾਂ ਤੋਂ ਇਸ ਦੀਆਂ ਰੋਟੀਆਂ ਖਾਂਦੇ ਆ ਰਹੇ ਹਨ। ਕਣਕ ਭਾਵੇਂ ਪੌਸ਼ਟਿਕ ਗੁਣਾਂ ਨਾਲ ਭਰਪੂਰ ਹੁੰਦੀ ਹੈ, ਪਰ ਇਸਨੂੰ ਖਾਣ ਨਾਲ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

ਕਣਕ ਦਾ ਆਟਾ ਲਗਭਗ ਹਰ ਘਰ ਵਿੱਚ ਵਰਤਿਆ ਜਾਂਦਾ ਹੈ। ਲੋਕ ਸਾਲਾਂ ਤੋਂ ਇਸ ਦੀਆਂ ਰੋਟੀਆਂ ਖਾਂਦੇ ਆ ਰਹੇ ਹਨ। ਕਣਕ ਭਾਵੇਂ ਪੌਸ਼ਟਿਕ ਗੁਣਾਂ ਨਾਲ ਭਰਪੂਰ ਹੁੰਦੀ ਹੈ, ਪਰ ਇਸਨੂੰ ਖਾਣ ਨਾਲ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਕੀ ਤੁਹਾਨੂੰ ਪਤਾ ਹੈ ਕਿ ਕਣਕ ਵਿੱਚ ਗਲੂਟਨ ਹੁੰਦਾ ਹੈ ਅਤੇ ਭਾਰਤ ਵਿੱਚ ਬਹੁਤ ਸਾਰੇ ਲੋਕਾਂ ਨੂੰ ਗਲੂਟਨ ਵਾਲੀਆਂ ਚੀਜ਼ਾਂ ਪਚਾਉਣ ਵਿੱਚ ਮੁਸ਼ਕਲ ਆਉਂਦੀ ਹੈ? ਅਜਿਹੇ ਹਾਲਾਤਾਂ ਵਿੱਚ ਡਾਕਟਰ ਤਰੰਗ ਕ੍ਰਿਸ਼ਨ ਨੇ ਦੱਸਿਆ ਹੈ ਕਿ ਜੇ ਕੋਈ 21 ਦਿਨਾਂ ਲਈ ਕਣਕ ਛੱਡ ਦੇਵੇ ਤਾਂ ਸਰੀਰ ਨੂੰ ਕਿਹੜੇ-ਕਿਹੜੇ ਫਾਇਦੇ ਹੋ ਸਕਦੇ ਹਨ।
ਸਿਹਤ ਮਾਹਿਰ ਕੀ ਦੱਸਦੇ ਹਨ
ਡਾਕਟਰ ਤਰੰਗ ਦਾ ਕਹਿਣਾ ਹੈ ਕਿ ਕਣਕ ਵਿੱਚ ਗਲੂਟਨ ਹੁੰਦਾ ਹੈ। ਪਹਿਲਾਂ ਦੇ ਸਮੇਂ ਵਿੱਚ ਮਿਲਣ ਵਾਲੀ ਕਣਕ ਛਿਲਕੇ ਸਮੇਤ ਹੁੰਦੀ ਸੀ, ਪਰ ਹੁਣ ਬਾਜ਼ਾਰ ਵਿੱਚ ਬਿਨਾ ਛਿਲਕੇ ਵਾਲੀ ਕਣਕ ਵਿਕਦੀ ਹੈ। ਅੱਜਕੱਲ੍ਹ ਬਾਜ਼ਾਰ ਵਿੱਚ ਮਿਲਣ ਵਾਲੀ ਕਣਕ ਜੈਨੇਟਿਕਲੀ ਮੋਡੀਫਾਈਡ ਮੂਲ ਦੀ ਹੁੰਦੀ ਹੈ। ਅਜਿਹੇ ਵਿੱਚ ਜਦੋਂ ਗਲੂਟਨ ਛੱਡ ਦਿੱਤਾ ਜਾਂਦਾ ਹੈ ਤਾਂ ਸਰੀਰ ਵਿੱਚ ਕਈ ਤਰ੍ਹਾਂ ਦੇ ਫਾਇਦੇ ਨਜ਼ਰ ਆਉਂਦੇ ਹਨ। ਆਓ ਜਾਣਦੇ ਹਾਂ ਕਿ ਗਲੂਟਨ ਛੱਡਣ ਨਾਲ ਸਰੀਰ ਨੂੰ ਕਿਹੜੇ-ਕਿਹੜੇ ਲਾਭ ਹੁੰਦੇ ਹਨ।
21 ਦਿਨ ਤੱਕ ਕਣਕ ਨਾ ਖਾਣ ਦੇ ਫਾਇਦੇ
ਵਜ਼ਨ ਘਟਾਉਣ ਵਿੱਚ ਮਦਦਗਾਰ
ਜੇ ਕਣਕ ਦੀ ਰੋਟੀ ਛੱਡ ਕੇ ਉਸ ਦੀ ਥਾਂ ਘੱਟ ਕੈਲੋਰੀ ਵਾਲੇ ਜਾਂ ਸਾਬਤ ਅਨਾਜ (ਜਿਵੇਂ ਬਾਜਰਾ, ਜੌਂ, ਰਾਗੀ) ਖਾਏ ਜਾਣ, ਤਾਂ ਕੈਲੋਰੀ ਦੀ ਮਾਤਰਾ ਘਟ ਸਕਦੀ ਹੈ ਅਤੇ ਵਜ਼ਨ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।
ਪਾਚਣ ਵਿੱਚ ਸੁਧਾਰ
ਕਈ ਲੋਕਾਂ ਨੂੰ ਕਣਕ ਵਿੱਚ ਮੌਜੂਦ ਗਲੂਟਨ ਕਾਰਨ ਗੈਸ, ਪੇਟ ਫੁੱਲਣਾ, ਅਪਚ ਜਾਂ ਕਬਜ਼ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। 21 ਦਿਨ ਤੱਕ ਕਣਕ ਨਾ ਖਾਣ ਨਾਲ ਇਹ ਸਮੱਸਿਆਵਾਂ ਘਟ ਸਕਦੀਆਂ ਹਨ ਅਤੇ ਪਾਚਣ ਤੰਤਰ ਨੂੰ ਆਰਾਮ ਮਿਲ ਸਕਦਾ ਹੈ।
ਬਲੱਡ ਸ਼ੂਗਰ ਲੈਵਲ ਕਾਬੂ ‘ਚ ਰਹੇਗਾ
ਕਣਕ ਵਿੱਚ ਕਾਰਬੋਹਾਈਡਰੇਟ ਦੀ ਮਾਤਰਾ ਵੱਧ ਹੁੰਦੀ ਹੈ, ਜੋ ਬਲੱਡ ਸ਼ੂਗਰ ਲੈਵਲ ਵਧਾ ਸਕਦੀ ਹੈ। ਇਸਨੂੰ ਖੁਰਾਕ ਤੋਂ ਹਟਾਉਣ ਨਾਲ ਬਲੱਡ ਸ਼ੂਗਰ ਦੇ ਪੱਧਰ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਮਿਲ ਸਕਦੀ ਹੈ, ਖ਼ਾਸਕਰ ਸ਼ੂਗਰ ਦੇ ਮਰੀਜ਼ਾਂ ਲਈ।
ਸੋਜ ਅਤੇ ਐਲਰਜੀ ਵਿੱਚ ਘਟਾਅ
ਕੁੱਝ ਲੋਕਾਂ ਵਿੱਚ ਕਣਕ ਖਾਣ ਨਾਲ ਸਰੀਰ ਵਿੱਚ ਸੋਜ ਜਾਂ ਐਲਰਜੀ ਦੀ ਪ੍ਰਤੀਕਿਰਿਆ ਹੋ ਸਕਦੀ ਹੈ। ਕਣਕ ਛੱਡਣ ਨਾਲ ਜੋੜਾਂ ਦੇ ਦਰਦ ਜਾਂ ਤਵਚਾ ਨਾਲ ਸੰਬੰਧਿਤ ਸਮੱਸਿਆਵਾਂ (ਜਿਵੇਂ ਮੁਹਾਂਸੇ, ਐਕਨੇ) ਵਿੱਚ ਘਟਾਅ ਆ ਸਕਦੀ ਹੈ।
ਜੇਕਰ ਦੇਖਿਆ ਜਾਏ ਤਾਂ ਹੁਣ ਉੱਤਰ ਭਾਰਤ ਦੇ ਵਿੱਚ ਠੰਡ ਰੁੱਤ ਦਸਤਕ ਦੇ ਚੁੱਕੀ ਹੈ। ਜਿਸ ਕਰਕੇ ਲੋਕ ਮੱਕੀ-ਬਾਜ਼ਰੇ ਦੀ ਰੋਟੀ ਬਹੁਤ ਹੀ ਖੁਸ਼ ਹੋ ਕੇ ਖਾਂਦੇ ਹਨ। ਇਸ ਨਾਲ ਸਰੀਰ ਨੂੰ ਬਹੁਤ ਲਾਭ ਮਿਲਦਾ ਹੈ। ਇਸ ਲਈ ਕਣਕ ਦੀ ਤਾਂ ਕੁੱਝ ਦਿਨ ਮੋਟੇ ਅਨਾਜਾਂ ਦੇ ਆਟੇ ਤੋਂ ਤਿਆਰ ਰੋਟੀ ਡਾਈਟ ਦੇ ਵਿੱਚ ਸ਼ਾਮਿਲ ਕਰ ਸਕਦੇ ਹੋ ਅਤੇ ਤੁਸੀਂ ਖੁਦ ਦੇਖੋਗੇ ਕਿ ਸਰੀਰ ਦੇ ਵਿੱਚ ਬਦਲਾਅ ਨਜ਼ਰ ਆ ਰਹੇ ਹਨ।
View this post on Instagram
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















