Pregnancy: ਕੀ ਹੈ ਗਰਮੀ ਤੇ ਪ੍ਰੈਗਨੈਂਸੀ ਦਾ ਕਨੈਕਸ਼ਨ? ਗਰਮੀ ਕਰਕੇ ਡਿਲਵਰੀ ਵੇਲੇ ਹੋ ਸਕਦੀ ਇਹ ਪਰੇਸ਼ਾਨੀ
Heat Exposure In Pregnancy: ਗਰਭ ਅਵਸਥਾ ਦੌਰਾਨ ਇੱਕ ਔਰਤ ਨੂੰ ਆਮ ਤੌਰ 'ਤੇ ਦੂਜੀਆਂ ਔਰਤਾਂ ਨਾਲੋਂ ਜ਼ਿਆਦਾ ਗਰਮੀ ਲੱਗਦੀ ਹੈ। ਪਰ ਇਕ ਅਧਿਐਨ ਵਿਚ ਕਿਹਾ ਗਿਆ ਹੈ ਕਿ ਬਹੁਤ ਜ਼ਿਆਦਾ ਗਰਮ ਮੌਸਮ ਦਾ ਅਸਰ ਕਿਸੇ ਵੀ ਔਰਤ ਦੀ ਡਿਲੀਵਰੀ 'ਤੇ ਮਾੜਾ ਅਸਰ ਪਾਉਂਦਾ ਹੈ।
Heat Exposure In Pregnancy: ਪ੍ਰੈਗਨੈਂਸੀ ਦਾ ਸਮਾਂ ਹਰ ਮਾਂ ਲਈ ਇੱਕ ਖਾਸ ਮੌਕਾ ਹੁੰਦਾ ਹੈ ਜਿਸ ਨੂੰ ਉਹ ਸਾਰੀ ਉਮਰ ਯਾਦ ਰੱਖਦੀ ਹੈ। ਪਰ ਇਸ ਪ੍ਰੈਗਨੈਂਸੀ ਪੀਰੀਅਡ ‘ਤੇ ਮੌਸਮ ਦਾ ਵੀ ਅਸਰ ਪੈਂਦਾ ਹੈ। ਜੀ ਹਾਂ, ਹਾਲ ਹੀ 'ਚ ਹੋਏ ਇਕ ਅਧਿਐਨ 'ਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਔਰਤ ਨੂੰ ਗਰਭ ਅਵਸਥਾ ਦੌਰਾਨ ਜ਼ਿਆਦਾ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਸ ਨੂੰ ਡਿਲੀਵਰੀ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਅਧਿਐਨ 'ਚ ਕਿਹਾ ਗਿਆ ਹੈ ਕਿ ਗਰਭ ਅਵਸਥਾ ਦੌਰਾਨ ਜ਼ਿਆਦਾ ਗਰਮੀ ਹੋਣ ਕਰਕੇ ਡਿਲੀਵਰੀ ਵੇਲੇ ਜਾਨਲੇਵਾ ਸਮੱਸਿਆਵਾਂ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ। ਅਮਰੀਕੀ ਮੈਡੀਕਲ ਐਸੋਸੀਏਸ਼ਨ ਵਿੱਚ ਹਾਲ ਹੀ ਵਿੱਚ ਪ੍ਰਕਾਸ਼ਿਤ ਇਸ ਖੋਜ ਵਿੱਚ ਕਿਹਾ ਗਿਆ ਹੈ ਕਿ ਗਰਭ ਅਵਸਥਾ ਦੌਰਾਨ ਜ਼ਿਆਦਾ ਗਰਮੀ, ਜ਼ਿਆਦਾ ਤਾਪਮਾਨ ਅਤੇ ਹੀਟ ਵੇਵ ਦਾ ਗਰਭਵਤੀ ਔਰਤ ਦੇ ਸਰੀਰ ‘ਤੇ ਅਸਰ ਪੈਂਦਾ ਹੈ।
ਗਰਭਵਤੀ ਔਰਤਾਂ ਨੂੰ ਕਿਉਂ ਲੱਗਦੀ ਵੱਧ ਗਰਮੀ?
ਤੁਹਾਨੂੰ ਦੱਸ ਦਈਏ ਕਿ ਆਮਤੌਰ 'ਤੇ ਗਰਭ ਅਵਸਥਾ ਦੌਰਾਨ ਮਾਂ ਨੂੰ ਬਹੁਤ ਗਰਮੀ ਲੱਗਦੀ ਹੁੰਦੀ ਹੈ। ਦਰਅਸਲ, ਇਸ ਦੌਰਾਨ ਔਰਤ ਦੇ ਸਰੀਰ 'ਚ ਖੂਨ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਕਾਰਨ ਖੂਨ ਦੀਆਂ ਨਾੜੀਆਂ ਫੈਲ ਕੇ ਸਤ੍ਹਾ 'ਤੇ ਆ ਜਾਂਦੀਆਂ ਹਨ, ਜਿਸ ਕਾਰਨ ਸਰੀਰ ਜ਼ਿਆਦਾ ਗਰਮ ਮਹਿਸੂਸ ਕਰਨ ਲੱਗ ਜਾਂਦਾ ਹੈ। ਇਸ ਦੌਰਾਨ ਸਰੀਰ ਵਿੱਚ ਐਸਟ੍ਰੋਜਨ ਨਾਮਕ ਹਾਰਮੋਨ ਵਧਦਾ ਅਤੇ ਘਟਦਾ ਰਹਿੰਦਾ ਹੈ ਅਤੇ ਇਹ ਸਰੀਰ ਵਿੱਚ ਵਾਧੂ ਗਰਮੀ ਪੈਦਾ ਕਰਨ ਦਾ ਕਾਰਨ ਬਣ ਜਾਂਦਾ ਹੈ।
ਤੀਜੇ ਮਹੀਨੇ ਤੋਂ ਬਾਅਦ ਮੈਟਾਬੋਲੀਜ਼ਮ ਦਾ ਰੇਟ ਵਧਣ ਕਰਕੇ ਵੀ ਹੋਣ ਵਾਲੀ ਮਾਂ ਨੂੰ ਬਹੁਤ ਜ਼ਿਆਦਾ ਗਰਮੀ ਲੱਗਦੀ ਹੈ। ਯਾਨੀ ਕਿ ਆਮਤੌਰ 'ਤੇ ਗਰਭਵਤੀ ਔਰਤਾਂ ਨੂੰ ਬਹੁਤ ਜ਼ਿਆਦਾ ਗਰਮੀ ਲੱਗਦੀ ਹੈ ਅਤੇ ਅਜਿਹੀ ਸਥਿਤੀ 'ਚ ਜੇਕਰ ਮੌਸਮ ਬਹੁਤ ਗਰਮ ਹੋਵੇ ਅਤੇ ਬਹੁਤ ਜ਼ਿਆਦਾ ਗਰਮੀ ਹੋਵੇ ਤਾਂ ਇਸ ਦਾ ਸਿੱਧਾ ਅਸਰ ਡਿਲੀਵਰੀ ਦੇ ਸਮੇਂ 'ਤੇ ਪੈਂਦਾ ਹੈ।
ਇਹ ਵੀ ਪੜ੍ਹੋ: Monthly Periods : ਪੀਰੀਅਡਜ਼ ਦੌਰਾਨ ਹੋਣ ਵਾਲੀ ਖਾਰਸ਼ ਤੋਂ ਬਚਣ ਦੇ ਉਪਾਅ
ਡਿਲਵਰੀ ਵੇਲੇ ਹੋ ਸਕਦਾ ਇਹ ਖਤਰਾ
ਗਰਭ ਅਵਸਥਾ ਦੇ ਦੌਰਾਨ ਬਹੁਤ ਜ਼ਿਆਦਾ ਗਰਮੀ ਹੋਣ ਕਰਕੇ ਔਰਤਾਂ ਨੂੰ ਡਿਲੀਵਰੀ ਦੇ ਸਮੇਂ ਦਿਲ ਦਾ ਦੌਰਾ, ਇਕਲੇਸਪਸੀਆ, ਹਾਰਟ ਫੇਲੀਅਰ, ਸੇਪਸਿਸ ਅਤੇ ਵੇਂਟੀਲੇਸ਼ਨ ਦੇ ਰਿਸਕ ਹੋ ਸਕਦੇ ਹਨ। ਇਨ੍ਹਾਂ ਵਿੱਚੋਂ ਕੁਝ ਜੋਖਮ ਖ਼ਤਰਨਾਕ ਸਾਬਤ ਹੋ ਸਕਦੇ ਹਨ। ਬਹੁਤ ਗਰਮ ਮੌਸਮ ਵਿੱਚ ਡਿਲੀਵਰੀ ਦੇ ਸਮੇਂ ਖੂਨ ਚੜ੍ਹਾਉਣ ਦੀ ਸਮੱਸਿਆ ਵੀ ਹੋ ਸਕਦੀ ਹੈ।
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਖਾਸ ਤੌਰ 'ਤੇ ਤੀਜੀ ਤਿਮਾਹੀ 'ਚ ਜੇਕਰ ਜ਼ਿਆਦਾ ਗਰਮੀ ਹੁੰਦੀ ਹੈ ਤਾਂ ਡਿਲੀਵਰੀ 'ਚ ਸਮੱਸਿਆਵਾਂ ਦੀ ਦਰ 24 ਫੀਸਦੀ ਤੱਕ ਵੱਧ ਸਕਦੀ ਹੈ। ਇੰਨਾ ਹੀ ਨਹੀਂ, ਜ਼ਿਆਦਾ ਗਰਮੀ ਦਾ ਸਾਹਮਣਾ ਕਰਨ 'ਤੇ ਗਰਭਪਾਤ ਅਤੇ ਸਮੇਂ ਤੋਂ ਪਹਿਲਾਂ ਜਨਮ ਦਾ ਖਤਰਾ ਵੱਧ ਜਾਂਦਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਢੰਗ, ਤਰੀਕਿਆਂ ਅਤੇ ਸੁਝਾਵਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਯਕੀਨੀ ਤੌਰ 'ਤੇ ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਲਓ।
ਇਹ ਵੀ ਪੜ੍ਹੋ: Iron Side Effect : ਸਰੀਰ 'ਚ ਜ਼ਿਆਦਾ ਆਇਰਨ ਵੀ ਹੋ ਸਕਦੈ 'ਖਤਰਨਾਕ', ਸਾਵਧਾਨ ਨਹੀਂ ਤਾਂ ਹੋਵੋਗੇ ਬੀਮਾਰ!
Check out below Health Tools-
Calculate Your Body Mass Index ( BMI )