Drink Apple Juice: ਜੇਕਰ ਰੋਜ਼ਾਨਾ ਪੀਂਦੇ ਹੋ ਸੇਬ ਦਾ ਜੂਸ ਤਾਂ ਹੋਣਗੇ ਇਹ ਚਮਤਕਾਰੀ ਫਾਇਦੇ...ਪਰ ਨਾਲ ਹੀ ਜਾਣ ਲਓ ਇਹ ਸਾਵਧਾਨੀਆਂ
Health Tips:ਨਾਸ਼ਤੇ 'ਚ ਸੇਬ ਖਾਣ ਦੀ ਬਜਾਏ ਤੁਸੀਂ ਇਸ ਦਾ ਜੂਸ ਪੀ ਸਕਦੇ, ਜਿਸ ਨਾਲ ਕਈ ਫਾਇਦੇ ਮਿਲਣਗੇ। ਇਸ ਨੂੰ ਪੀਣ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ। ਸੇਬ ਦਾ ਜੂਸ ਪੀਣ ਨਾਲ ਸਰੀਰ ਨੂੰ ਕਈ ਤਰ੍ਹਾਂ ਨਾਲ ਫਾਇਦਾ ਹੁੰਦਾ ਹੈ।

Drink Apple Juice: ਸੇਬ ਅਜਿਹਾ ਫਲ ਹੈ ਜੋ ਸਾਨੂੰ ਹਰ ਸੀਜ਼ਨ ਦੇ ਵਿੱਚ ਮਿਲ ਜਾਂਦਾ ਹੈ। ਤੰਦਰੁਸਤ ਰਹਿਣ ਲਈ ਸੇਬ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਹਰ ਰੋਜ਼ ਇੱਕ ਸੇਬ ਖਾਂਦੇ ਹੋ ਤਾਂ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪਵੇਗੀ। ਤੁਹਾਨੂੰ ਲਾਲ ਅਤੇ ਹਰੇ ਸੇਬ ਬਾਜ਼ਾਰਾਂ ਦੇ ਵਿੱਚ ਮਿਲ ਜਾਣਗੇ। ਕਈ ਲੋਕਾਂ ਨੂੰ ਲਾਲ ਸੇਬ ਖਾਣੇ ਪਸੰਦ ਹੁੰਦੇ ਨੇ ਅਤੇ ਕਈਆਂ ਨੂੰ ਹਰੇ ਸੇਬ ਜਿਨ੍ਹਾਂ ਨੂੰ ਗੋਲਡਨ ਸੇਬ ਵੀ ਕਿਹਾ ਜਾਂਦਾ ਹੈ। ਸੇਬ ਇੱਕ ਅਜਿਹਾ ਫਲ ਹੈ ਜੋ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਸੇਬ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਜੇਕਰ ਤੁਸੀਂ ਸੇਬ ਦੀ ਥਾਂ ਇਸ ਦੇ ਜੂਸ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਬਹੁਤ ਫਾਇਦੇ ਮਿਲਣਗੇ (If you consume juice, you will get many benefits)।
ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇੱਕ ਗਲਾਸ ਜੂਸ ਪੀਣ ਨਾਲ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਨਾਸ਼ਤੇ 'ਚ ਸੇਬ ਖਾਣ ਦੀ ਬਜਾਏ ਤੁਸੀਂ ਇਸ ਦਾ ਜੂਸ ਪੀ ਸਕਦੇ ਹੋ। ਜੂਸ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਪੀਣ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ। ਸੇਬ ਦਾ ਜੂਸ ਪੀਣ ਨਾਲ ਸਰੀਰ ਨੂੰ ਕਈ ਤਰ੍ਹਾਂ ਨਾਲ ਫਾਇਦਾ ਹੁੰਦਾ ਹੈ।
ਸੇਬ ਦਾ ਜੂਸ ਪੀਣ ਦੇ ਫਾਇਦੇ
- ਜਦੋਂ ਸਰੀਰ ਵਿੱਚ ਕੋਲੈਸਟ੍ਰਾਲ ਦਾ ਪੱਧਰ ਵੱਧ ਜਾਂਦਾ ਹੈ ਤਾਂ ਸੇਬ ਦਾ ਜੂਸ ਇਸ ਨੂੰ ਕੰਟਰੋਲ ਕਰਨ ਵਿੱਚ ਫਾਇਦੇਮੰਦ ਹੁੰਦਾ ਹੈ। ਸੇਬ ਵਿੱਚ ਐਂਟੀਆਕਸੀਡੈਂਟਸ ਬਹੁਤ ਜ਼ਿਆਦਾ ਹੁੰਦੇ ਹਨ। ਇਸ ਲਈ ਰੋਜ਼ਾਨਾ ਸੇਬ ਦਾ ਜੂਸ ਪੀਣ ਨਾਲ ਸਰੀਰ 'ਚ ਕੋਲੈਸਟ੍ਰਾਲ ਦਾ ਪੱਧਰ ਕੰਟਰੋਲ 'ਚ ਰਹਿੰਦਾ ਹੈ।
- ਇਸ ਵਿਚ ਵਿਟਾਮਿਨ ਏ ਹੁੰਦਾ ਹੈ ਜੋ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਰੋਜ਼ਾਨਾ ਜੂਸ ਪੀਓਗੇ ਤਾਂ ਤੁਸੀਂ ਅੱਖਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਬਚੋਗੇ। ਜਿਸ ਨਾਲ ਅੱਖਾਂ ਦੀ ਰੋਸ਼ਨੀ ਘੱਟ ਨਹੀਂ ਹੋਵੇਗੀ।
- ਸੇਬ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਇਸ ਵਿਚ ਪੌਲੀ-ਫਿਨੋਲ ਅਤੇ ਫਲੇਵੋਨੋਇਡ ਵੀ ਹੁੰਦੇ ਹਨ। ਇਹ ਦਿਲ ਲਈ ਵੀ ਬਹੁਤ ਵਧੀਆ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਰੋਜ਼ਾਨਾ ਜੂਸ ਪੀਓਗੇ ਤਾਂ ਸਰੀਰ 'ਚ ਪੋਟਾਸ਼ੀਅਮ ਦੀ ਕਮੀ ਨਹੀਂ ਹੋਵੇਗੀ। ਸੇਬ ਦਾ ਜੂਸ ਦਿਲ ਲਈ ਚੰਗਾ ਮੰਨਿਆ ਜਾਂਦਾ ਹੈ।
- ਜਦੋਂ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ, ਤਾਂ ਲੋਕ ਜਲਦੀ ਬਿਮਾਰ ਹੋਣ ਲੱਗਦੇ ਹਨ। ਆਪਣੇ ਆਪ ਨੂੰ ਮਜ਼ਬੂਤ ਬਣਾਉਣ ਲਈ ਰੋਜ਼ਾਨਾ ਸੇਬ ਦਾ ਜੂਸ ਪੀਣਾ ਬਹੁਤ ਜ਼ਰੂਰੀ ਹੈ। ਇਸ 'ਚ ਵਿਟਾਮਿਨ ਏ ਦੇ ਨਾਲ-ਨਾਲ ਵਿਟਾਮਿਨ ਸੀ ਵੀ ਮੌਜੂਦ ਹੁੰਦਾ ਹੈ।
ਹੋਰ ਪੜ੍ਹੋ : ਮਸਾਲੇ ਦੇ ਨਾਲ-ਨਾਲ 'ਦਾਲਚੀਨੀ' ਇੱਕ ਆਯੁਰਵੇਦ ਦਵਾਈ! ਸ਼ੂਗਰ ਅਤੇ PCOS ਵਰਗੀਆਂ ਬਿਮਾਰੀਆਂ ਲਈ ਰਾਮਬਾਣ
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
