ਲਿਵਰ ਖਰਾਬ ਹੋਣ ‘ਤੇ ਬਦਲਣ ਲੱਗ ਪੈਂਦਾ ਪਿਸ਼ਾਬ ਦਾ ਰੰਗ, ਐਕਸਪਰਟ ਤੋਂ ਜਾਣੋ ਸ਼ੁਰੂਆਤੀ ਲੱਛਣ, ਸਮੇਂ ਰਹਿੰਦੇ ਕਰਵਾਓ ਇਲਾਜ
ਸਰੀਰ ਦੇ ਜ਼ਰੂਰੀ ਅੰਗਾਂ ‘ਚੋਂ ਇੱਕ ਲਿਵਰ ਵੀ ਹੁੰਦਾ ਹੈ। ਹੈਲਥ ਮਾਹਿਰਾਂ ਦਾ ਕਹਿਣਾ ਹੈ ਕਿ ਲਿਵਰ ਸਰੀਰ ਦਾ ਇਕੱਲਾ ਅਜਿਹਾ ਅੰਗ ਹੈ ਜੋ ਹਰ ਰੋਜ਼ 500 ਤੋਂ ਵੱਧ ਕੰਮ ਕਰਦਾ ਹੈ। ਲਿਵਰ ਦੀ ਮਦਦ ਨਾਲ ਸਰੀਰ 'ਚ ਪ੍ਰੋਟੀਨ ਬਣਦਾ ਹੈ, ਖੂਨ ਸਾਫ਼ ਹੁੰਦਾ

ਸਰੀਰ ਦੇ ਜ਼ਰੂਰੀ ਅੰਗਾਂ ‘ਚੋਂ ਇੱਕ ਲਿਵਰ ਵੀ ਹੁੰਦਾ ਹੈ। ਹੈਲਥ ਮਾਹਿਰਾਂ ਦਾ ਕਹਿਣਾ ਹੈ ਕਿ ਲਿਵਰ ਸਰੀਰ ਦਾ ਇਕੱਲਾ ਅਜਿਹਾ ਅੰਗ ਹੈ ਜੋ ਹਰ ਰੋਜ਼ 500 ਤੋਂ ਵੱਧ ਕੰਮ ਕਰਦਾ ਹੈ। ਲਿਵਰ ਦੀ ਮਦਦ ਨਾਲ ਸਰੀਰ 'ਚ ਪ੍ਰੋਟੀਨ ਬਣਦਾ ਹੈ, ਖੂਨ ਸਾਫ਼ ਹੁੰਦਾ ਹੈ ਅਤੇ ਹਾਨੀਕਾਰਕ ਟਾਕਸਿਨ ਸਰੀਰ ਤੋਂ ਬਾਹਰ ਨਿਕਲਦੇ ਹਨ। ਮੈਟਾਬੋਲਿਜ਼ਮ ਵਧਾਉਣ ਵਿੱਚ ਵੀ ਇਸ ਅੰਗ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਜੇ ਇਸ ਵਿੱਚ ਕੋਈ ਖਰਾਬੀ ਆਉਣ ਲੱਗੇ ਤਾਂ ਸਰੀਰ ਕੁਝ ਸੰਕੇਤ ਦੇਣਾ ਸ਼ੁਰੂ ਕਰ ਦਿੰਦਾ ਹੈ। ਆਓ ਜਾਣਦੇ ਹਾਂ ਇਹ ਲੱਛਣ ਕਿਹੜੇ ਹਨ।
ਡਾਕਟਰ ਕੀ ਕਹਿੰਦੇ ਹਨ?
ਯੂਨਾਨੀ ਮਾਹਿਰ ਡਾਕਟਰ ਸਲੀਮ ਜੈਦੀ ਦੱਸਦੇ ਹਨ ਕਿ ਜਦੋਂ ਲਿਵਰ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ, ਤਾਂ ਉਸਦੇ ਸ਼ੁਰੂਆਤੀ ਸੰਕੇਤਾਂ 'ਚ ਵਾਰ-ਵਾਰ ਥਕਾਵਟ ਮਹਿਸੂਸ ਹੋਣਾ ਅਤੇ ਸਿਰਦਰਦ ਰਹਿਣਾ ਸ਼ਾਮਲ ਹੁੰਦਾ ਹੈ। ਇਹ ਇਸ ਲਈ ਹੁੰਦਾ ਹੈ ਕਿਉਂਕਿ ਮੈਟਾਬੋਲਿਜ਼ਮ ਨੂੰ ਨਿਯੰਤਰਿਤ ਕਰਨ ਵਿੱਚ ਲਿਵਰ ਦੀ ਹੀ ਭੂਮਿਕਾ ਹੁੰਦੀ ਹੈ। ਫੈਟੀ ਲਿਵਰ ਦਾ ਸਭ ਤੋਂ ਆਮ ਲੱਛਣ ਰੋਜ਼ਾਨਾ ਪੇਟ 'ਚ ਦਰਦ ਰਹਿਣਾ ਵੀ ਹੈ।
ਫੈਟੀ ਲਿਵਰ ਦੇ 5 ਸੰਕੇਤ
ਪੇਸ਼ਾਬ ਦਾ ਰੰਗ – ਜਦੋਂ ਲਿਵਰ ‘ਚ ਖਰਾਬੀ ਆਉਣ ਲੱਗਦੀ ਹੈ ਤਾਂ ਪੇਸ਼ਾਬ ਦਾ ਰੰਗ ਵੀ ਪੀਲਾ ਦਿਸਣ ਲੱਗਦਾ ਹੈ। ਕਲੀਵਲੈਂਡ ਹੈਲਥ ਕਲੀਨਿਕ ਦੀ ਵੈਬਸਾਈਟ ‘ਤੇ ਦਿੱਤੀ ਜਾਣਕਾਰੀ ਮੁਤਾਬਕ, ਜਦੋਂ ਲਿਵਰ ‘ਚ ਚਰਬੀ ਇਕੱਠੀ ਹੋ ਜਾਂਦੀ ਹੈ ਤਾਂ ਪੇਸ਼ਾਬ ਦਾ ਰੰਗ ਗੂੜ੍ਹਾ ਜਾਂ ਪੀਲਾ ਹੋ ਸਕਦਾ ਹੈ।
ਮਲ ਦਾ ਰੰਗ ਹਲਕਾ ਹੋਣਾ – ਜੇ ਕਿਸੇ ਵਿਅਕਤੀ ਦੇ ਮਲ ਦਾ ਰੰਗ ਹਲਕਾ ਦਿਸਣ ਲੱਗੇ, ਤਾਂ ਇਸਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਕਈ ਵਾਰ ਮਲ ਦਾ ਰੰਗ ਵੀ ਲਿਵਰ ਦੀ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਜੇ ਕਿਸੇ ਨੂੰ ਮਲ ਤਿਆਗ ਕਰਨ ਵਿੱਚ ਦਿੱਕਤ ਆਉਂਦੀ ਹੈ, ਤਾਂ ਇਹ ਵੀ ਇਕ ਚੇਤਾਵਨੀ ਸੰਕੇਤ ਹੈ।
ਭੁੱਖ ਨਾ ਲੱਗਣਾ – ਜੇ ਕਿਸੇ ਵਿਅਕਤੀ ਨੂੰ ਭੁੱਖ ਘੱਟ ਲੱਗਦੀ ਹੈ ਜਾਂ ਉਸਦੀ ਆਮ ਖੁਰਾਕ ‘ਚ ਕੋਈ ਬਦਲਾਅ ਆਇਆ ਹੈ, ਤਾਂ ਇਹ ਵੀ ਫੈਟੀ ਲਿਵਰ ਦਾ ਸੰਕੇਤ ਹੋ ਸਕਦਾ ਹੈ। ਕੁਝ ਲੋਕਾਂ ਦਾ ਇਸ ਕਾਰਨ ਤੇਜ਼ੀ ਨਾਲ ਵਜ਼ਨ ਘਟਣਾ ਸ਼ੁਰੂ ਹੋ ਜਾਂਦਾ ਹੈ।
ਅੱਖਾਂ ਤੇ ਚਮੜੀ ਦਾ ਰੰਗ ਬਦਲਣਾ – ਜਦੋਂ ਲਿਵਰ ਵਿੱਚ ਚਰਬੀ ਵਧ ਜਾਂਦੀ ਹੈ, ਤਾਂ ਅੱਖਾਂ ਅਤੇ ਚਮੜੀ ਦਾ ਰੰਗ ਵੀ ਬਦਲਣ ਲੱਗਦਾ ਹੈ। ਡਾਕਟਰਾਂ ਮੁਤਾਬਕ ਇਹ ਐਡਵਾਂਸ ਫੈਟੀ ਲਿਵਰ ਦਾ ਸੰਕੇਤ ਹੁੰਦਾ ਹੈ। ਇਸ ਵਿੱਚ ਚਮੜੀ ਅਤੇ ਅੱਖਾਂ ਦੇ ਸਫੈਦ ਹਿੱਸੇ ਦਾ ਰੰਗ ਪੀਲਾ ਪੈ ਜਾਣ ਲੱਗਦਾ ਹੈ।
ਪੈਰਾਂ ਵਿੱਚ ਸੋਜ ਆਉਣਾ – ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਫੈਟੀ ਲਿਵਰ ਦੀ ਸਮੱਸਿਆ ਹੁੰਦੀ ਹੈ, ਤਾਂ ਪੈਰਾਂ ਦੇ ਹੇਠਲੇ ਹਿੱਸੇ, ਗਿੱਠਿਆਂ ਅਤੇ ਲੱਤਾਂ ਦੀਆਂ ਪਿੰਨੀਆਂ ਵਿੱਚ ਸੋਜ ਦਿਸਣ ਲੱਗਦੀ ਹੈ। ਇਹ ਸੋਜ ਜ਼ਿਆਦਾਤਰ ਸਵੇਰੇ ਦੇ ਸਮੇਂ ਹੁੰਦੀ ਹੈ।
ਇਸ ਤੋਂ ਇਲਾਵਾ, ਜੇ ਚਮੜੀ ‘ਤੇ ਹਲਕੀ ਜਿਹੀ ਸੱਟ ਲੱਗਣ ‘ਤੇ ਹੀ ਨੀਲ ਪੈ ਜਾਣ ਜਾਂ ਖੂਨ ਨਿਕਲ ਆਉਣਾ ਸ਼ੁਰੂ ਹੋ ਜਾਵੇ, ਤਾਂ ਇਹ ਵੀ ਲਿਵਰ ਦੇ ਖਰਾਬ ਹੋਣ ਦੇ ਸੰਕੇਤ ਹੋ ਸਕਦੇ ਹਨ।
ਕਿਵੇਂ ਕਰੀਏ ਬਚਾਅ?
ਲਿਵਰ ਨੂੰ ਤੰਦਰੁਸਤ ਰੱਖਣ ਲਈ ਸਭ ਤੋਂ ਜ਼ਰੂਰੀ ਗੱਲ ਹੈ ਆਪਣੀ ਖੁਰਾਕ ‘ਤੇ ਧਿਆਨ ਦੇਣਾ। ਅਸੀਂ ਜਿਹੋ ਜਿਹਾ ਖਾਣਾ ਖਾਂਦੇ ਹਾਂ, ਲਿਵਰ ‘ਤੇ ਉਸਦਾ ਓਹੋ ਜਿਹਾ ਅਸਰ ਪੈਂਦਾ ਹੈ। ਇਸ ਲਈ ਸਾਨੂੰ ਐਂਟੀ-ਆਕਸੀਡੈਂਟ ਨਾਲ ਭਰਪੂਰ ਖਾਣਾ, ਮੌਸਮੀ ਫਲ ਅਤੇ ਸਬਜ਼ੀਆਂ ਆਪਣੇ ਭੋਜਨ ਵਿੱਚ ਸ਼ਾਮਲ ਕਰਨੀਆਂ ਚਾਹੀਦੀਆਂ ਹਨ। ਨਾਲ ਹੀ ਨਿਯਮਿਤ ਤੌਰ ‘ਤੇ ਦਾਲਾਂ, ਸੁੱਕੇ ਮੇਵੇ ਅਤੇ ਲੀਨ ਪ੍ਰੋਟੀਨ ਵਾਲੇ ਖਾਣੇ ਖਾਣੇ ਚਾਹੀਦੇ ਹਨ।
ਬਹੁਤ ਜ਼ਿਆਦਾ ਬਾਹਰ ਦਾ ਖਾਣਾ, ਤਲਿਆ-ਭੁੰਨਿਆ ਤੇ ਮਸਾਲੇਦਾਰ ਖਾਣਾ ਅਤੇ ਮੈਦੇ ਨਾਲ ਬਣੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕੋਲਡ ਡ੍ਰਿੰਕ ਜਾਂ ਸ਼ੂਗਰ ਵਾਲੀਆਂ ਡ੍ਰਿੰਕਾਂ ਦੀ ਥਾਂ ਤਾਜ਼ਾ ਜੂਸ ਪੀਣਾ ਚਾਹੀਦਾ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















