WHO ਦੀ ਵੱਡੀ ਚੇਤਾਵਨੀ, ਕੋਲਡ ਡਰਿੰਕ ਤੇ ਚਿਊਇੰਗਮ ਤੋਂ ਕੈਂਸਰ ਦਾ ਖਤਰਾ
ਰਿਸਰਚ 'ਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਚੀਜ਼ਾਂ ਦੇ ਸੇਵਨ ਨਾਲ ਕੈਂਸਰ ਵਰਗੀਆਂ ਖਤਰਨਾਕ ਬੀਮਾਰੀਆਂ ਦਾ ਖਤਰਾ ਹੋ ਸਕਦਾ ਹੈ। ਦਰਅਸਲ, ਸਾਰੇ ਸਾਫਟ ਡਰਿੰਕਸ ਤੇ ਚਿਊਇੰਗਮ ਨੂੰ ਮਿੱਠਾ ਬਣਾਉਣ ਲਈ ਆਰਟੀਫੀਸ਼ੀਅਲ ਸਵੀਟਨਰ 'ਐਸਪਾਰਟੇਮ' ਨੂੰ ਮਿਲਾਇਆ...
WHO Warning: ਜੇ ਤੁਸੀਂ ਵੀ ਡਾਈਟ ਕੋਕ, ਆਈਸਕ੍ਰੀਮ ਤੇ ਬਬਲ ਗਮ ਦੇ ਆਦੀ ਹੋ ਤਾਂ ਹੁਣ ਇਨ੍ਹਾਂ ਚੀਜ਼ਾਂ ਤੋਂ ਦੂਰ ਹੋਣ ਦਾ ਸਮਾਂ ਆ ਗਿਆ ਹੈ ਕਿਉਂਕਿ ਇੱਕ ਜਾਂਚ ਵਿੱਚ ਇਨ੍ਹਾਂ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਰਿਸਰਚ 'ਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਚੀਜ਼ਾਂ ਦੇ ਸੇਵਨ ਨਾਲ ਕੈਂਸਰ ਵਰਗੀਆਂ ਖਤਰਨਾਕ ਬੀਮਾਰੀਆਂ ਦਾ ਖਤਰਾ ਹੋ ਸਕਦਾ ਹੈ। ਦਰਅਸਲ, ਸਾਰੇ ਸਾਫਟ ਡਰਿੰਕਸ ਤੇ ਚਿਊਇੰਗਮ ਨੂੰ ਮਿੱਠਾ ਬਣਾਉਣ ਲਈ ਆਰਟੀਫੀਸ਼ੀਅਲ ਸਵੀਟਨਰ 'ਐਸਪਾਰਟੇਮ' ਨੂੰ ਮਿਲਾਇਆ ਜਾਂਦਾ ਹੈ। ਐਸਪਾਰਟੇਮ ਹੀ ਅਜਿਹੀ ਚੀਜ਼ ਹੈ ਜੋ ਸਰੀਰ ਵਿੱਚ ਕੈਂਸਰ ਦਾ ਕਾਰਨ ਬਣ ਸਕਦੀ ਹੈ।
ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਇਸ ਖੋਜ ਅਨੁਸਾਰ, ਐਸਪਾਰਟੇਮ ਇੱਕ ਕਾਰਸੀਨੋਜਨ ਹੈ, ਜਿਸ ਦਾ ਮਤਲਬ ਹੈ ਕਿ ਇਹ ਸਰੀਰ ਵਿੱਚ ਕੈਂਸਰ ਸੈੱਲਾਂ ਨੂੰ ਚਾਲੂ ਕਰ ਸਕਦਾ ਹੈ। ਜੇ ਤੁਸੀਂ ਐਸਪਾਰਟੇਮ ਵਾਲੀ ਚੀਜ਼ ਦਾ ਸੇਵਨ ਕਰ ਰਹੇ ਹੋ, ਤਾਂ ਇਸ ਦਾ ਸਪੱਸ਼ਟ ਮਤਲਬ ਹੈ ਕਿ ਤੁਸੀਂ ਕੈਂਸਰ ਵਰਗੀਆਂ ਖ਼ਤਰਨਾਕ ਬਿਮਾਰੀਆਂ ਦੀ ਲਪੇਟ ਵਿੱਚ ਆ ਰਹੇ ਹੋ। Aspartame ਵਿਆਪਕ ਤੌਰ 'ਤੇ ਡਾਈਟ ਕੋਕ, ਡਾਈਟ ਸਾਫਟ ਡਰਿੰਕਸ ਤੇ ਚਿਊਇੰਗ ਗਮ ਵਿੱਚ ਵਰਤਿਆ ਜਾਂਦਾ ਹੈ। ਅਸਪਾਰਟੇਮ ਇੱਕ ਕਿਸਮ ਦਾ ਨਕਲੀ ਮਿੱਠਾ ਹੈ ਜੋ ਮਿਠਾਸ ਨੂੰ ਵਧਾਉਣ ਲਈ ਵਰਤਿਆ ਜਾਂਦਾ ਹੈ।
ਐਸਪਾਰਟੇਮ ਵਿੱਚ 200 ਗੁਣਾ ਜ਼ਿਆਦਾ ਮਿਠਾਸ
ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ (IARC) ਦਾ ਕਹਿਣਾ ਹੈ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੰਨੇ ਐਸਪਾਰਟੇਮ ਵਾਲੇ ਭੋਜਨਾਂ ਦਾ ਸੇਵਨ ਕਰਦੇ ਹੋ। ਜੇਕਰ ਤੁਸੀਂ ਇਸ ਆਰਟੀਫੀਸ਼ੀਅਲ ਮਿੱਠੇ ਦਾ ਘੱਟ ਮਾਤਰਾ 'ਚ ਵੀ ਸੇਵਨ ਕਰ ਰਹੇ ਹੋ ਤਾਂ ਤੁਸੀਂ ਆਪਣੀ ਜਾਨ ਨੂੰ ਖਤਰੇ 'ਚ ਪਾ ਰਹੇ ਹੋ। ਐਸਪਾਰਟੇਮ ਸਿਹਤ ਲਈ ਕਿੰਨਾ ਖ਼ਤਰਨਾਕ ਹੈ, ਇਸ ਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਐਸਪਾਰਟੇਮ ਦਾਣੇਦਾਰ ਚੀਨੀ ਨਾਲੋਂ 200 ਗੁਣਾ ਮਿੱਠਾ ਹੁੰਦਾ ਹੈ।
ਇਨ੍ਹਾਂ ਲੋਕਾਂ ਵਿੱਚ ਕੈਂਸਰ ਦਾ ਖਤਰਾ ਜ਼ਿਆਦਾ
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਫਰਾਂਸ ਦੇ ਇੱਕ ਲੱਖ ਤੋਂ ਵੱਧ ਲੋਕਾਂ 'ਤੇ ਐਸਪਾਰਟੇਮ ਦੇ ਪ੍ਰਭਾਵਾਂ ਨੂੰ ਲੈ ਕੇ ਖੋਜ ਕੀਤੀ ਗਈ ਸੀ। ਇਸ ਖੋਜ ਤੋਂ ਪਤਾ ਲੱਗਾ ਹੈ ਕਿ ਜਿਹੜੇ ਲੋਕ ਨਕਲੀ ਮਿੱਠੇ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਕੈਂਸਰ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।
Check out below Health Tools-
Calculate Your Body Mass Index ( BMI )