(Source: ECI/ABP News/ABP Majha)
Heavy Periods: ਕੁਝ ਔਰਤਾਂ ਨੂੰ ਕਿਉਂ ਹੁੰਦੇ ਹੈਵੀ ਪੀਰੀਅਡਸ, ਕਦੋਂ ਡਾਕਟਰ ਨੂੰ ਦਿਖਾਉਣਾ ਚਾਹੀਦਾ? ਜਾਣੋ
Periods Problem: ਐਕਸਪਰਟ ਨੇ ਕਿਹਾ ਕਿ ਪੀਰੀਅਡ ਵੱਧ ਤੋਂ ਵੱਧ 7 ਤੋਂ 10 ਦਿਨਾਂ ਦੇ ਵਿਚਕਾਰ ਰਹਿੰਦੇ ਹਨ। ਪਰ ਜੇਕਰ ਤੁਹਾਨੂੰ 10 ਦਿਨਾਂ ਤੋਂ ਜ਼ਿਆਦਾ ਦਿਨਾਂ ਤੱਕ ਪੀਰੀਅਡਸ ਆਉਂਦੇ ਹਨ ਤਾਂ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
Menstrual Problem: ਦੁਨੀਆ ਭਰ ਵਿੱਚ ਕਈ ਔਰਤਾਂ ਲਈ ਪੀਰੀਅਡਸ ਇੱਕ ਪਰਸਨਲ ਅਤੇ ਪ੍ਰਾਈਵੇਟ ਟਾਪਿਕ ਹੁੰਦਾ ਹੈ। ਇਸ ਮੁੱਦੇ ਤੇ ਉਹ ਹੋਰ ਕਿਸੇ ਨਾਲ ਚਰਚਾ ਨਹੀਂ ਕਰਦੀਆਂ ਹਨ। ਇਹੀ ਕਾਰਨ ਹੈ ਕਿ ਔਰਤਾਂ ਆਪਣੇ ਪੀਰੀਅਡ ਸਾਈਕਲ ਨਾਲ ਚੁੱਪਚਾਪ ਜੁਝਦੀਆਂ ਰਹਿੰਦੀਆਂ ਹਨ। ਨੈਸ਼ਨਲ ਹੈਲਥ ਸਰਵਿਸ ਲਈ ਮਹਿਲਾ ਹੈਲਥ ਐਕਸਪਰਟ ਡਾਕਟਰ ਸੁਜ਼ਾਨਾ ਅਨਸਵਰਥ ਨੇ ਇਸ ਬਾਰੇ ਕਈ ਔਰਤਾਂ ਨਾਲ ਗੱਲ ਕੀਤੀ। ਇਨ੍ਹਾਂ ਸਾਰੀਆਂ ਔਰਤਾਂ ਨੂੰ ਪੀਰੀਅਡਸ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਨ੍ਹਾਂ ਨੇ ਇਸ ਨੂੰ ਆਮ ਮੰਨਿਆ ਹੈ।
'ਦਿ ਮਿਰਰ' ਦੀ ਰਿਪੋਰਟ ਮੁਤਾਬਕ ਡਾਕਟਰ ਸੁਜ਼ਾਨਾ ਅਨਸਵਰਥ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੀਰੀਅਡਸ ਕਿੰਨੇ ਦਿਨਾਂ ਤੱਕ ਹੋਣੇ ਚਾਹੀਦੇ ਹਨ? ਕੁਝ ਔਰਤਾਂ ਦੀ ਮਾਹਵਾਰੀ ਲੰਬੀ ਅਤੇ ਭਾਰੀ ਕਿਉਂ ਹੁੰਦੀ ਹੈ? ਜੇਕਰ ਅਜਿਹਾ ਹੁੰਦਾ ਹੈ ਤਾਂ ਡਾਕਟਰ ਨਾਲ ਕਦੋਂ ਗੱਲ ਕਰਨੀ ਚਾਹੀਦੀ ਹੈ? ਮਾਹਰ ਨੇ ਕਿਹਾ ਕਿ ਕਿਸੇ ਵੀ ਪੀਰੀਅਡ ਦੀ ਵੱਧ ਤੋਂ ਵੱਧ ਮਿਆਦ ਸੱਤ ਤੋਂ 10 ਦਿਨਾਂ ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਤੁਹਾਡੇ ਪੀਰੀਅਡਜ਼ 10 ਦਿਨਾਂ ਤੋਂ ਵੱਧ ਦਿਨਾਂ ਤੱਕ ਆਉਂਦੇ ਹਨ ਤਾਂ ਤੁਹਾਨੂੰ ਤੁਰੰਤ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ: Punjab News: ਪੰਜਾਬ ਦੇ ਸਾਬਕਾ ਸਰਪੰਚਾਂ ਦੀ ਸ਼ਾਮਤ, ਕਰੋੜਾਂ ਦਾ ਘੁਟਾਲਾ ਆਇਆ ਸਾਹਮਣੇ, ਪੰਜਾਬ ਸਰਕਾਰ ਨੇ 700 ਸਰਪੰਚਾਂ ਬਾਰੇ ਮੰਗੀ ਰਿਪੋਰਟ
ਡਾਕਟਰ ਨੂੰ ਕਦੋਂ ਦਿਖਾਉਣਾ ਚਾਹੀਦਾ?
ਉਨ੍ਹਾਂ ਨੇ ਇਹ ਵੀ ਕਿਹਾ ਕਿ ਤੁਹਾਨੂੰ ਸਿਰਫ਼ ਆਪਣੇ ਪੀਰੀਅਡ 'ਤੇ ਹੀ ਧਿਆਨ ਨਹੀਂ ਦੇਣਾ ਚਾਹੀਦਾ, ਸਗੋਂ ਪੂਰੇ ਪੀਰੀਅਡ ਚੱਕਰ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ। NHS ਦੇ ਅਨੁਸਾਰ, ਔਸਤ ਔਰਤਾਂ ਨੂੰ ਹਰ 28 ਦਿਨਾਂ ਵਿੱਚ ਮਾਹਵਾਰੀ ਆਉਂਦੀ ਹੈ। ਹਾਲਾਂਕਿ, ਜੇਕਰ ਤੁਹਾਡਾ ਚੱਕਰ ਛੋਟਾ ਹੋ ਰਿਹਾ ਹੈ ਅਤੇ 24 ਦਿਨਾਂ ਤੋਂ ਘੱਟ ਹੈ ਤਾਂ ਤੁਹਾਨੂੰ ਟੈਸਟ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੀਰੀਅਡਜ਼ ਸਬੰਧੀ ਹਰ ਕਿਸੇ ਦਾ ਤਜਰਬਾ ਵੱਖੋ-ਵੱਖਰਾ ਹੁੰਦਾ ਹੈ ਪਰ ਇਸ ਕਾਰਨ ਕਿਸੇ ਨੂੰ ਵੀ ਜ਼ਿਆਦਾ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ।
ਇਨ੍ਹਾਂ ਮੁਸ਼ਕਿਲਾਂ ਕਰਕੇ ਪੀਰੀਅਡਸ 'ਤੇ ਪੈਂਦਾ ਅਸਰ
ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਪੀਰੀਅਡਜ਼ ਤੁਹਾਡੀ ਰੋਜ਼ਾਨਾ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਿਹਾ ਹੈ ਜਾਂ ਤੁਹਾਨੂੰ ਪਰੇਸ਼ਾਨੀ ਦੇ ਰਿਹਾ ਹੈ, ਤਾਂ ਅਜਿਹੀ ਸਥਿਤੀ ਵਿੱਚ ਡਾਕਟਰ ਨਾਲ ਸੰਪਰਕ ਕਰਨਾ ਜ਼ਰੂਰੀ ਹੈ। ਬਹੁਤ ਸਾਰੀਆਂ ਚੀਜ਼ਾਂ ਹਨ ਜੋ ਮਾਹਵਾਰੀ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕਰਦੀਆਂ ਹਨ, ਜਿਵੇਂ ਕਿ ਹਾਰਮੋਨਲ ਬਦਲਾਅ, ਪੋਲੀਸਿਸਟਿਕ ਓਵਰੀ ਸਿੰਡਰੋਮ। ਇਹ ਸਥਿਤੀਆਂ ਤੁਹਾਡੇ ਮਾਹਵਾਰੀ ਦੇ ਚੱਕਰ ਵਿੱਚ ਤਬਦੀਲੀਆਂ ਦਾ ਕਾਰਨ ਬਣ ਸਕਦੀਆਂ ਹਨ ਜਾਂ ਸਮੱਸਿਆਵਾਂ ਪੈਦਾ ਕਰ ਸਕਦੀਆਂ ਹਨ। ਇਸ ਲਈ, ਕਿਸੇ ਵੀ ਅਸਾਧਾਰਨ ਸਥਿਤੀ ਵਿੱਚ, ਡਾਕਟਰ ਤੋਂ ਜਾਂਚ ਕਰਾਓ।
ਇਹ ਵੀ ਪੜ੍ਹੋ: Happy Chocolate Day 2023: ਜੇ ਤੁਸੀਂ ਆਪਣੇ 'ਖ਼ਾਸ' ਨੂੰ ਕਰਵਾਉਣਾ ਚਾਹੁੰਦੇ ਹੋ ਸਪੈਸ਼ਲ ਫੀਲ ਤਾਂ ਭੇਜੋ ਇਹ ਰੋਮਾਂਟਿਕ ਸੰਦੇਸ਼
Check out below Health Tools-
Calculate Your Body Mass Index ( BMI )