Most Harm Alcohol: ਵਾਈਨ, ਵਿਸਕੀ, ਬੀਅਰ ਜਾਂ ਰਮ? ਆਖਰ ਸਿਹਤ ਨੂੰ ਕਿਹੜੀ ਸ਼ਰਾਬ ਪਚਾਉਂਦੀ ਨੁਕਸਾਨ
Most Harm Alcohol: ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਲੋਕ ਜਿੱਤ ਜਾਂ ਖੁਸ਼ੀ ਦੇ ਜਸ਼ਨ ਮਨਾਉਂਦੇ ਹੋਏ ਸ਼ਰਾਬ ਪੀਂਦੇ ਹਨ। ਖੁਸ਼ੀ ਦੀਆਂ ਪਾਰਟੀਆਂ ਵਿੱਚ ਵਾਈਨ, ਵਿਸਕੀ, ਰਮ ਜਾਂ ਬੀਅਰ ਚੱਲ਼ਦੀ ਹੈ।
Most Harm Alcohol: ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਲੋਕ ਜਿੱਤ ਜਾਂ ਖੁਸ਼ੀ ਦੇ ਜਸ਼ਨ ਮਨਾਉਂਦੇ ਹੋਏ ਸ਼ਰਾਬ ਪੀਂਦੇ ਹਨ। ਖੁਸ਼ੀ ਦੀਆਂ ਪਾਰਟੀਆਂ ਵਿੱਚ ਵਾਈਨ, ਵਿਸਕੀ, ਰਮ ਜਾਂ ਬੀਅਰ ਚੱਲ਼ਦੀ ਹੈ। ਹਰ ਕੋਈ ਇਸ ਨੂੰ ਆਪਣੇ ਸਵਾਦ ਅਨੁਸਾਰ ਲੈਂਦਾ ਹੈ ਪਰ ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ ਜੋ ਇਨ੍ਹਾਂ ਵਿੱਚੋਂ ਕੋਈ ਡਰਿੰਕ ਲੈਣ ਤੋਂ ਪਹਿਲਾਂ ਇਸ ਦੇ ਨੁਕਸਾਨ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਦੇ ਹੋਣ।
ਦਰਅਸਲ ਇਹ ਸਵਾਲ ਹਮੇਸ਼ਾਂ ਪੁੱਛਿਆ ਜਾਂਦਾ ਹੈ ਕਿ ਵਾਈਨ, ਵਿਸਕੀ, ਰਮ ਜਾਂ ਬੀਅਰ ਵਿੱਚੋਂ ਕਿਹੜੀ ਸਭ ਤੋਂ ਵੱਧ ਨੁਕਸਾਨਦੇਹ ਹੈ? ਇੱਥੋਂ ਤੱਕ ਕਿ ਬਹੁਤ ਸਾਰੇ ਲੋਕ ਜੋ ਸ਼ਰਾਬ ਨਹੀਂ ਪੀਂਦੇ, ਉਹ ਵੀ ਇਸ ਬਾਰੇ ਨਹੀਂ ਜਾਣਦੇ। ਅੱਜ ਤੁਹਾਨੂੰ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਦੇਣ ਜਾ ਰਹੇ ਹਾਂ।
ਵਾਈਨ ਪੀਣਾ ਕਿੰਨਾ ਹਾਨੀਕਾਰਕ?
ਵਾਈਨ ਇੱਕ ਕਿਸਮ ਦਾ ਫਰਮੈਂਟ ਕੀਤੇ ਅੰਗੂਰ ਦਾ ਰਸ ਹੈ। ਇਹ ਲਾਲ ਤੇ ਕਾਲੇ ਅੰਗੂਰਾਂ ਤੋਂ ਤਿਆਰ ਕੀਤੀ ਜਾਂਦੀ ਹੈ। ਰੈੱਡ ਵਾਈਨ ਬਣਾਉਣ ਲਈ ਕੁਚਲੇ ਹੋਏ ਅੰਗੂਰ ਨੂੰ ਇੱਕ ਜਾਂ ਦੋ ਹਫ਼ਤਿਆਂ ਲਈ ਓਕ ਬੈਰਲ ਵਿੱਚ ਫਰਮੈਂਟ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਰੈੱਡ ਵਾਈਨ ਨੂੰ ਓਕ ਬੈਰਲ ਵਿੱਚ ਏਜ਼ਡ ਕੀਤਾ ਜਾਂਦਾ ਹੈ। ਇਸ 'ਚ ਅਲਕੋਹਲ ਦੀ ਮਾਤਰਾ 14 ਫੀਸਦੀ ਤੱਕ ਹੋ ਸਕਦੀ ਹੈ।
ਵਿਸਕੀ ਕਿੰਨੀ ਖਤਰਨਾਕ?
ਵਿਸਕੀ ਵਿੱਚ ਅਲਕੋਹਲ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜੋ 30% ਤੋਂ 65% ਤੱਕ ਹੋ ਸਕਦੀ ਹੈ। ਇਹ ਡ੍ਰਿੰਕ ਵੱਖ-ਵੱਖ ਬ੍ਰਾਂਡਾਂ ਵਿੱਚ ਵੱਖ-ਵੱਖ ਅਲਕੋਹਲ ਸਮੱਗਰੀ ਨਾਲ ਉਪਲਬਧ ਹੈ। ਇਸ ਨੂੰ ਬਣਾਉਣ ਲਈ ਕਣਕ ਤੇ ਜੌਂ ਨੂੰ ਫਰਮੈਂਟ ਕੀਤਾ ਜਾਂਦਾ ਹੈ। ਫਰਮੈਂਟੇਸ਼ਨ ਤੋਂ ਬਾਅਦ ਇਸ ਨੂੰ ਕੁਝ ਸਮੇਂ ਲਈ ਓਟ ਕਾਸਕ ਵਿੱਚ ਰੱਖਿਆ ਜਾਂਦਾ ਹੈ।
ਬੀਅਰ ਦਾ ਸਭ ਤੋਂ ਘੱਟ ਜੋਖਮ
ਬੀਅਰ ਤਿਆਰ ਕਰਨ ਲਈ ਫਲ ਤੇ ਸਾਬੁਤ ਅਨਾਜ ਦੇ ਜੂਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚ ਅਲਕੋਹਲ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਜੋ 4 ਤੋਂ 8 ਪ੍ਰਤੀਸ਼ਤ ਹੈ।
ਰਮ ਵਿੱਚ ਕੋਈ ਘੱਟ ਖ਼ਤਰਾ ਨਹੀਂ
ਠੰਢੇ ਮੌਸਮ ਵਿੱਚ, ਲੋਕ ਅਕਸਰ ਰਮ ਨੂੰ ਤਰਜੀਹ ਦਿੰਦੇ ਹਨ। ਇਹ ਇੱਕ ਡਿਸਟਿਲਡ ਡ੍ਰਿੰਕ ਹੈ, ਜੋ ਗੰਨੇ ਆਦਿ ਤੋਂ ਬਣਾਈ ਜਾਂਦੀ ਹੈ। ਇਸ ਵਿੱਚ 40 ਪ੍ਰਤੀਸ਼ਤ ਤੱਕ ਅਲਕੋਹਲ ਹੋ ਸਕਦੀ ਹੈ। ਹਾਲਾਂਕਿ, ਬਹੁਤ ਸਾਰੇ ਓਵਰਪ੍ਰੂਫ ਰਮ ਵਿੱਚ ਅਲਕੋਹਲ ਦੀ ਮਾਤਰਾ 60-70 ਪ੍ਰਤੀਸ਼ਤ ਤੱਕ ਹੋ ਸਕਦੀ ਹੈ।
Check out below Health Tools-
Calculate Your Body Mass Index ( BMI )