(Source: ECI/ABP News)
Cancer: ਜੇਕਰ ਜ਼ਿਆਦਾਤਰ ਸਮਾਂ ਧੁੱਪ 'ਚ ਰਹਿੰਦੇ ਹੋ, ਤਾਂ ਹੋ ਸਕਦਾ ਆਹ ਕੈਂਸਰ, ਇਦਾਂ ਕਰੋ ਬਚਾਅ
ਪੂਰੇ ਦੇਸ਼ ਵਿੱਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ। ਹਰ ਪਾਸੇ ਤੇਜ਼ ਧੁੱਪ ਅਤੇ ਲੂ ਚੱਲ ਰਹੀ ਹੈ। ਜਿਸ ਕਾਰਨ ਹਰ ਕੋਈ ਪਰੇਸ਼ਾਨ ਹੈ। ਧੁੱਪ ਕਰਕੇ ਸਕਿਨ ਕੈਂਸਰ ਦਾ ਖਤਰਾ ਕਾਫੀ ਵੱਧ ਜਾਂਦਾ ਹੈ।
![Cancer: ਜੇਕਰ ਜ਼ਿਆਦਾਤਰ ਸਮਾਂ ਧੁੱਪ 'ਚ ਰਹਿੰਦੇ ਹੋ, ਤਾਂ ਹੋ ਸਕਦਾ ਆਹ ਕੈਂਸਰ, ਇਦਾਂ ਕਰੋ ਬਚਾਅ you-can-reduce-your-risk-of-sun-damage-and-skin-cancer Cancer: ਜੇਕਰ ਜ਼ਿਆਦਾਤਰ ਸਮਾਂ ਧੁੱਪ 'ਚ ਰਹਿੰਦੇ ਹੋ, ਤਾਂ ਹੋ ਸਕਦਾ ਆਹ ਕੈਂਸਰ, ਇਦਾਂ ਕਰੋ ਬਚਾਅ](https://feeds.abplive.com/onecms/images/uploaded-images/2024/04/21/a8e91d3cad622c8d1ba529e6db3e02111713672284037647_original.png?impolicy=abp_cdn&imwidth=1200&height=675)
Skin Cancer: ਪੂਰੇ ਦੇਸ਼ ਵਿੱਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ, ਤੇਜ਼ ਧੁੱਪ ਅਤੇ ਹਰ ਥਾਂ ਲੂ ਚੱਲ ਰਹੀ ਹੈ। ਇਸ ਕਰਕੇ ਸਾਰੇ ਲੋਕ ਪਰੇਸ਼ਾਨ ਹਨ, ਧੁੱਪ ਕਰਕੇ ਕਈ ਲੋਕਾਂ ਨੂੰ ਲੂ ਲੱਗ ਰਹੀ ਹੈ। ਜ਼ਿਆਦਾਤਰ ਲੋਕ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਰਹੇ ਹਨ। ਉੱਥੇ ਹੀ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਪਤਾ ਲੱਗਿਆ ਹੈ ਕਿ ਧੁੱਪ ਕਰਕੇ ਸਕਿਨ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ। ਇਸ ਕੈਂਸਰ ਨੂੰ ਮੇਲਾਨੋਮਾ ਕੈਂਸਰ ਵੀ ਕਿਹਾ ਜਾਂਦਾ ਹੈ। ਇਹ ਕੈਂਸਰ ਸਰੀਰ ਦੇ ਉਨ੍ਹਾਂ ਅੰਗਾਂ ਵਿੱਚ ਜ਼ਿਆਦਾ ਹੁੰਦਾ ਹੈ, ਜਿਨ੍ਹਾਂ 'ਤੇ ਧੁੱਪ ਜ਼ਿਆਦਾ ਪੈਂਦੀ ਹੈ।
ਕੈਂਸਰ ਮਾਹਰਾਂ ਅਨੁਸਾਰ ਤੇਜ਼ ਧੁੱਪ ਵਿੱਚ ਤੁਹਾਨੂੰ ਆਪਣੀ ਕੇਅਰ ਕਰਨੀ ਚਾਹੀਦੀ ਹੈ। ਜਿੰਨਾ ਹੋ ਸਕੇ ਆਪਣੇ ਆਪ ਨੂੰ ਹਾਈਡਰੇਟ ਰੱਖੋ। ਇਹ ਵੀ ਕਿਹਾ ਗਿਆ ਹੈ ਕਿ ਦੁਪਹਿਰ 11 ਵਜੇ ਤੋਂ ਲੈਕੇ ਸ਼ਾਮ 4 ਵਜੇ ਤੱਕ ਧੁੱਪ 'ਚ ਬਿਲਕੁਲ ਵੀ ਬਾਹਰ ਨਾ ਜਾਓ।
ਇਹ ਵੀ ਪੜ੍ਹੋ: Health: ਸ਼ਰਾਬ ਜਿੰਨੀ ਹੀ ਖ਼ਤਰਨਾਕ ਹੈ ਤੁਹਾਡੀ ਇਹ ਆਦਤ,ਵੱਧ ਜਾਂਦਾ ਹੈ ਦਿਲ ਦੇ ਰੋਗ ਅਤੇ ਸਮੇਂ ਤੋਂ ਪਹਿਲਾਂ ਮੌਤ ਦਾ ਖਤਰਾ
ਇਸ ਵਜ੍ਹਾ ਕਰਕੇ ਹੁੰਦਾ ਸਕਿਨ ਕੈਂਸਰ
ਡਾਕਟਰਾਂ ਅਨੁਸਾਰ ਸਰੀਰ 'ਤੇ ਤੇਜ਼ ਧੁੱਪ ਪੈਣ ਕਰਕੇ ਸਵੇਰੇ 7 ਤੋਂ 9 ਵਜੇ ਤੱਕ ਹੀ ਬਾਹਰ ਜਾਓ। ਇਸ ਦੌਰਾਨ ਵਿਟਾਮਿਨ ਡੀ ਮਿਲਦਾ ਹੈ ਅਤੇ ਇਸ ਤੋਂ ਬਾਅਦ ਦੀ ਧੁੱਪ ਸਰੀਰ ਲਈ ਬਹੁਤ ਨੁਕਸਾਨਦੇਹ ਹੁੰਦੀ ਹੈ। ਤੇਜ਼ ਧੁੱਪ ਵਿੱਚ ਬਾਹਰ ਨਾ ਜਾਓ, ਜੇਕਰ ਤੁਸੀਂ ਬਾਹਰ ਜਾਂਦੇ ਹੋ ਤਾਂ ਖੁਦ ਨੂੰ ਕਵਰ ਕਰਕੇ ਜਾਓ।
ਸੂਰਜ ਤੋਂ ਨਿਕਲਣ ਵਾਲੀਆਂ ਅਲਟਰਾਵਾਇਲਟ ਕਿਰਨਾਂ (U.V Rays)ਚਮੜੀ ਦੇ ਕੈਂਸਰ ਦਾ ਖ਼ਤਰਾ ਵਧਾਉਂਦੀਆਂ ਹਨ। ਇਸ ਤੋਂ ਇਲਾਵਾ, ਜਿਨ੍ਹਾਂ ਲੋਕਾਂ ਦੀ ਫੈਮਿਲੀ ਹਿਸਟਰੀ ਹੈ ਅਤੇ ਕਮਜ਼ੋਰ ਪ੍ਰਤੀਰੋਧਕ ਸਮਰੱਥਾ ਹੈ, ਉਨ੍ਹਾਂ ਨੂੰ ਚਮੜੀ ਦੇ ਕੈਂਸਰ ਦਾ ਵੱਧ ਖ਼ਤਰਾ ਹੁੰਦਾ ਹੈ।
ਹਾਲਾਂਕਿ, ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਚਮੜੀ ਦੇ ਕੈਂਸਰ ਦਾ ਖ਼ਤਰਾ ਘੱਟ ਰਹਿੰਦਾ ਹੈ। ਗੋਰਿਆਂ ਨੂੰ ਚਮੜੀ ਦੇ ਕੈਂਸਰ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਕੈਂਸਰ ਦਾ ਖਤਰਾ ਖਾਸ ਤੌਰ 'ਤੇ ਗਰਦਨ ਅਤੇ ਹੱਥਾਂ 'ਤੇ ਜ਼ਿਆਦਾ ਹੁੰਦਾ ਹੈ।
ਸਰੀਰ 'ਤੇ ਨਜ਼ਰ ਆਉਣ ਵਾਲੇ ਸਕਿਨ ਕੈਂਸਰ ਦੇ ਲੱਛਣ
ਜੇਕਰ ਸਰੀਰ 'ਤੇ ਮੱਸਾ ਨਜ਼ਰ ਆਉਂਦਾ ਹੈ ਤਾਂ ਇਹ ਸਕਿਨ ਕੈਂਸਰ ਦੇ ਲੱਛਣ ਹਨ
ਸਕਿਨ 'ਤੇ ਚਿੱਟੇ ਦਾਗ ਨਜ਼ਰ ਆਉਣਾ
ਸਕਿਨ 'ਤੇ ਖੁਜਲੀ ਅਤੇ ਜ਼ਖ਼ਮ
ਗਰਦਨ ਦੇ ਲਾਲ ਰੰਗ ਦਾ ਪੈਚ ਹੋਣਾ
ਸਕਿਨ 'ਤੇ ਜੇਕਰ ਕੁਝ ਖਾਸ ਬਦਲਾਅ ਨਜ਼ਰ ਆਉਂਦੇ ਹਨ ਤਾਂ ਸਕਿਨ ਕੈਂਸਰ ਦੇ ਲੱਛਣ ਹੋ ਸਕਦੇ ਹਨ
ਇਹ ਵੀ ਪੜ੍ਹੋ: Children Obesity: ਬੱਚਿਆਂ ਵਿੱਚ ਮੋਟਾਪਾ ਵਧਣ ਦਾ ਕਾਰਨ ਸਿਰਫ਼ ਜੰਕ ਫੂਡਜ਼ ਹੀ ਨਹੀਂ ਹਨ, ਜਾਣੋ ਹੋਰ ਵੱਡੇ ਕਾਰਨ
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)