ਪੜਚੋਲ ਕਰੋ
Advertisement
ਬੱਚੇ ਦੇ ਨਖਰੇ ਨੂੰ ਸ਼ਾਂਤ ਕਰਾਉਣ ਦੇ ਇਹ 5 ਟਿਪਸ, ਬਿਨ੍ਹਾਂ ਮੋਬਾਈਲ ਜਾਂ ਗੈਜੇਟ ਦਿੱਤੇ ਕਰ ਸਕਦੇ ਤੁਹਾਡੀ ਮਦਦ
ਬੱਚਿਆਂ ਦਾ ਚੀਕਣਾ, ਚਿਲਾਉਣਾ ਤੇ ਗੁੱਸੇ 'ਚ ਆਉਣਾ ਆਮ ਗੱਲ ਹੈ। ਇਸ 'ਤੇ ਕਾਬੂ ਪਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ। ਫਿਰ ਭਾਵੇਂ ਤੁਸੀਂ ਹਾਲ ਹੀ ਵਿੱਚ ਇੱਕ ਮਾਂ ਬਣੇ ਹੋਵੋ ਜਾਂ ਤੁਹਾਡੇ ਪਹਿਲਾਂ ਹੀ ਬੱਚੇ ਹਨ।
ਬੱਚਿਆਂ ਦਾ ਚੀਕਣਾ, ਚਿਲਾਉਣਾ ਤੇ ਗੁੱਸੇ 'ਚ ਆਉਣਾ ਆਮ ਗੱਲ ਹੈ। ਇਸ 'ਤੇ ਕਾਬੂ ਪਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ। ਫਿਰ ਭਾਵੇਂ ਤੁਸੀਂ ਹਾਲ ਹੀ ਵਿੱਚ ਇੱਕ ਮਾਂ ਬਣੇ ਹੋਵੋ ਜਾਂ ਤੁਹਾਡੇ ਪਹਿਲਾਂ ਹੀ ਬੱਚੇ ਹਨ। ਬਹੁਤੇ ਮਾਪੇ ਬੱਚਿਆਂ ਦਾ ਧਿਆਨ ਮੋੜਨ ਲਈ ਜਾਂ ਕਾਰਟੂਨ ਚੈਨਲ ਚਲਾ ਦਿੰਦੇ ਹਨ ਜਾਂ ਗੈਜੇਟ ਚਲਾਉਣ ਲਈ ਦੇ ਦਿੰਦੇ ਹਨ। ਇਸ ਤਰੀਕੇ ਨਾਲ ਬੱਚਿਆਂ ਨੂੰ ਸ਼ਾਂਤ ਕਰਨ ਦਾ ਢੰਗ ਸਿਹਤਮੰਦ ਆਦਤ ਨਹੀਂ ਹੈ।
ਬਹੁਤ ਸਾਰੀਆਂ ਖੋਜਾਂ ਵਿੱਚ ਇਹ ਸੁਝਾਅ ਦਿੱਤਾ ਗਿਆ ਹੈ ਕਿ ਸਕ੍ਰੀਨ ਤੇ ਵਧੇਰੇ ਸਮਾਂ ਤੁਹਾਡੇ ਬੱਚਿਆਂ ਦੀਆਂ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਇਹ ਬਿਹਤਰ ਹੈ ਕਿ ਤੁਸੀਂ ਸਥਿਤੀ ਨਾਲ ਬੜੀ ਚਲਾਕੀ ਨਾਲ ਨਜਿੱਠੋ। ਆਪਣੇ ਬੱਚਿਆਂ ਨੂੰ ਸ਼ਾਂਤ ਕਰਨ ਲਈ ਹੋਰ ਉਪਾਵਾਂ ਦੀ ਭਾਲ ਕਰੋ ਸਿਵਾਏ ਗੈਜੇਟ ਤੇ ਸਕ੍ਰੀਨਸ ਤੋਂ ਇਲਾਵਾ। ਜੇ ਤੁਸੀਂ ਹੋਰ ਆਪਸ਼ਨਸ ਦੀ ਭਾਲ ਕਰ ਰਹੇ ਹੋ ਤਾਂ ਇਹ ਸੁਝਾਅ ਤੁਹਾਡੇ ਕੰਮ ਆ ਸਕਦੇ ਹਨ।
ਦਿਲਾਸਾ ਦਵੋ:
ਸਭ ਤੋਂ ਜ਼ਰੂਰੀ ਗੱਲ ਬੱਚਿਆਂ ਨੂੰ ਦਿਲਾਸਾ ਦੇਣਾ ਹੈ। ਜਿੰਨਾ ਤੁਸੀਂ ਉਨ੍ਹਾਂ ਦੇ ਐਕਸ਼ਨ 'ਤੇ ਪ੍ਰਤੀਕ੍ਰਿਆ ਦੇਵੋਗੇ, ਉਨ੍ਹਾਂ ਹੀ ਬੱਚੇ ਹਮਲਾਵਰ ਹੋਣਗੇ। ਜਦੋਂ ਤੁਸੀਂ ਜਵਾਬ ਦੇਣਾ ਬੰਦ ਕਰ ਦਿੰਦੇ ਹੋ ਤੇ ਉਸ ਨੂੰ ਅਜਿਹੀ ਸਥਿਤੀ 'ਚ ਛੱਡ ਦਿੰਦੇ ਹੋ, ਤਾਂ ਬੱਚਾ ਕੁਝ ਸਮੇਂ ਬਾਅਦ ਸ਼ਾਂਤ ਹੋ ਜਾਵੇਗਾ ਤੇ ਤੁਹਾਨੂੰ ਸੁਣਨਾ ਸ਼ੁਰੂ ਕਰ ਦੇਵੇਗਾ।
ਬੱਚਿਆਂ ਨਾਲ ਖੇਡੋ:
ਬੱਚਿਆਂ ਨਾਲ ਖੇਡਣਾ ਉਨ੍ਹਾਂ ਦੇ ਨਖਰਿਆਂ ਦਾ ਸਾਹਮਣਾ ਕਰਨ ਦਾ ਸਭ ਤੋਂ ਉੱਤਮ ਤਰੀਕਾ ਹੈ। ਬੱਚੇ ਖੇਡਣ ਤੋਂ ਇਨਕਾਰ ਨਹੀਂ ਕਰਨਗੇ, ਖ਼ਾਸਕਰ ਜੇ ਤੁਸੀਂ ਉਨ੍ਹਾਂ ਨਾਲ ਕਿਸੇ ਖੇਡ ਬਾਰੇ ਗੱਲ ਕਰੋ। ਬੋਰਡ ਗੇਮਾਂ ਤੋਂ ਇਲਾਵਾ, ਉਨ੍ਹਾਂ ਨੂੰ ਵੱਖ ਵੱਖ ਗਤੀਵਿਧੀਆਂ 'ਚ ਸ਼ਾਮਲ ਕਰੋ। ਇਹ ਤੁਹਾਡੇ ਬੱਚਿਆਂ ਨੂੰ ਰਚਨਾਤਮਕ ਹੋਣ ਵਿੱਚ ਰੁੱਝੇ ਰਹਿਣ ਵਿੱਚ ਵੀ ਸਹਾਇਤਾ ਕਰੇਗਾ।
ਵਿਕਲਪ ਪੁੱਛੋ:
ਉਨ੍ਹਾਂ ਨੂੰ ਧਿਆਨ ਨਾਲ ਸੁਣਨਾ ਅਤੇ ਦੋ ਵਿਕਲਪਾਂ ਬਾਰੇ ਪੁੱਛਣਾ ਉਸ ਸਮੇਂ ਉਨ੍ਹਾਂ ਦੀ ਮਦਦ ਕਰ ਸਕਦਾ ਹੈ। ਜੇ ਬੱਚੇ ਤੁਹਾਡੀ ਮਨਜ਼ੂਰੀ ਮੁਤਾਬਕ ਕੋਈ ਵਿਕਲਪ ਸੁਝਾਉਂਦੇ ਹਨ, ਤਾਂ ਉਨ੍ਹਾਂ ਦੀ ਪ੍ਰਸ਼ੰਸਾ ਕਰੋ।
ਕੁਝ ਗਾਓ:
ਕੁਝ ਬੱਚੇ ਸੰਗੀਤ ਸੁਣਨਾ ਪਸੰਦ ਕਰਦੇ ਹਨ। ਇਹ ਸਚਮੁੱਚ ਬੱਚਿਆਂ ਨੂੰ ਸ਼ਾਂਤ ਕਰਨ 'ਚ ਸਹਾਇਤਾ ਕਰਦਾ ਹੈ। ਜਦੋਂ ਬੱਚੇ ਗੁੱਸੇ ਵਿੱਚ ਹੁੰਦੇ ਹਨ ਤਾਂ ਉਨ੍ਹਾਂ ਦਾ ਮਨਪਸੰਦ ਗੀਤ ਵਜਾਉ। ਤੁਸੀਂ ਦੇਖੋਗੇ ਕਿ ਬੱਚਾ ਥੋੜ੍ਹੀ ਦੇਰ ਬਾਅਦ ਸ਼ਾਂਤ ਹੋ ਜਾਵੇਗਾ, ਜਿਸ ਲਈ ਉਹ ਚੀਕ ਰਿਹਾ ਸੀ ਉਹ ਭੁੱਲ ਜਾਵੇਗਾ।
ਗਲੇ ਲਗਾਓ:
ਮਨੁੱਖੀ ਅਹਿਸਾਸ ਦਾ ਰਾਹਤ ਦੇਣ ਵਾਲਾ ਪ੍ਰਭਾਵ ਹੁੰਦਾ ਹੈ। ਇਥੋਂ ਤਕ ਕਿ ਬੱਚੇ 'ਤੇ ਵੀ ਇਸ ਦਾ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਗਲੇ ਅਤੇ ਛਾਤੀ ਨਾਲ ਲਗਾਉਣਾ ਵੀ ਬੱਚਿਆਂ ਨੂੰ ਸ਼ਾਂਤ ਕਰਨ ਦਾ ਸਭ ਤੋਂ ਉੱਤਮ ਢੰਗ ਹੈ। ਇਹ ਭਾਵਨਾਤਮਕ ਤੌਰ 'ਤੇ ਨਾਖੁਸ਼ ਬੱਚਿਆਂ ਦੀ ਸਹਾਇਤਾ ਕਰੇਗਾ।
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਪੰਜਾਬ
ਦੇਸ਼
Advertisement