![ABP Premium](https://cdn.abplive.com/imagebank/Premium-ad-Icon.png)
ਚੂਹਿਆਂ ਨੂੰ ਮਾਰਨ ਦੇ ਪਾਪ ਤੋਂ ਲੱਗਦਾ ਡਰ ਤਾਂ ਖੁੱਡ ਕੋਲ ਰੱਖੋ ਇਹ ਚੀਜ਼ਾਂ, ਦੂਰ ਭੱਜ ਜਾਣਗੇ ਚੂਹੇ
ਬੇਸ਼ੱਕ ਲੋਕ ਇਨ੍ਹਾਂ ਨੂੰ ਮਾਰਨ ਲਈ ਜ਼ਹਿਰ ਜਾਂ ਫਿਰ ਕੜਿੱਕੀ ਆਦਿ ਦੀ ਵਰਤੋਂ ਕਰਦੇ ਹਨ ਪਰ ਕੁਝ ਅਜਿਹੇ ਕੁਦਰਤੀ ਉਪਾਅ ਵੀ ਹਨ ਜਿਨ੍ਹਾਂ ਰਾਹੀਂ ਚੂਹਿਆਂ ਉੱਪਰ ਕੰਟਰੋਲ ਕੀਤਾ ਜਾ ਸਕਦਾ ਹੈ।
![ਚੂਹਿਆਂ ਨੂੰ ਮਾਰਨ ਦੇ ਪਾਪ ਤੋਂ ਲੱਗਦਾ ਡਰ ਤਾਂ ਖੁੱਡ ਕੋਲ ਰੱਖੋ ਇਹ ਚੀਜ਼ਾਂ, ਦੂਰ ਭੱਜ ਜਾਣਗੇ ਚੂਹੇ If you are afraid of the sin of killing rats, keep these things near the pit details inside ਚੂਹਿਆਂ ਨੂੰ ਮਾਰਨ ਦੇ ਪਾਪ ਤੋਂ ਲੱਗਦਾ ਡਰ ਤਾਂ ਖੁੱਡ ਕੋਲ ਰੱਖੋ ਇਹ ਚੀਜ਼ਾਂ, ਦੂਰ ਭੱਜ ਜਾਣਗੇ ਚੂਹੇ](https://feeds.abplive.com/onecms/images/uploaded-images/2023/06/07/62a04e15460901d30ea1c9b0fd9168491686114947447700_original.jpg?impolicy=abp_cdn&imwidth=1200&height=675)
Home remedies to get rid of rats: ਚੂਹੇ ਹਮੇਸ਼ਾਂ ਹੀ ਵੱਡੀ ਸਮੱਸਿਆ ਬਣੀ ਰਹਿੰਦੇ ਹਨ। ਘਰਾਂ, ਖੇਤਾਂ, ਦੁਕਾਨਾਂ ਜਾਂ ਗੁਦਾਮਾਂ ਵਿੱਚ ਚੂਹੇ ਲੱਖਾਂ ਨਹੀਂ ਸਗੋਂ ਕਰੋੜਾਂ ਰੁਪਏ ਦਾ ਨੁਕਸਾਨ ਕਰਦੇ ਹਨ। ਚੂਹਿਆਂ ਦੇ ਖਾਤਮੇ ਲਈ ਲੋਕ ਕਈ ਤਰ੍ਹਾਂ ਦੇ ਢੰਗ ਵਰਤਦੇ ਹਨ ਪਰ ਇਹ ਚਲਾਕ ਜੀਵ ਜਲਦੀ ਕੰਟਰੋਲ ਹੇਠ ਨਹੀਂ ਆਉਂਦਾ। ਬੇਸ਼ੱਕ ਲੋਕ ਇਨ੍ਹਾਂ ਨੂੰ ਮਾਰਨ ਲਈ ਜ਼ਹਿਰ ਜਾਂ ਫਿਰ ਕੜਿੱਕੀ ਆਦਿ ਦੀ ਵਰਤੋਂ ਕਰਦੇ ਹਨ ਪਰ ਕੁਝ ਅਜਿਹੇ ਕੁਦਰਤੀ ਉਪਾਅ ਵੀ ਹਨ ਜਿਨ੍ਹਾਂ ਰਾਹੀਂ ਚੂਹਿਆਂ ਉੱਪਰ ਕੰਟਰੋਲ ਕੀਤਾ ਜਾ ਸਕਦਾ ਹੈ।
ਦਰਅਸਲ ਤੁਹਾਡੇ ਨਾਲ ਕਈ ਵਾਰ ਅਜਿਹਾ ਹੋਇਆ ਹੋਵੇਗਾ ਕਿ ਜਦੋਂ ਚੂਹਿਆਂ ਨੇ ਤੁਹਾਡੇ ਨੱਕ ਵਿੱਚ ਦਮ ਕਰ ਦਿੱਤਾ ਹੋਏ। ਤੁਹਾਡੀਆਂ ਖਾਣ-ਪੀਣ ਦੀਆਂ ਵਸਤੂਆਂ, ਜ਼ਰੂਰੀ ਫਾਈਲਾਂ ਜਾਂ ਫੇਰ ਤੁਹਾਡੇ ਕੱਪੜੇ ਕੁਤਰ ਦਿੱਤੇ ਹੋਣ ਪਰ, ਹੁਣ ਤੁਹਾਨੂੰ ਇਨ੍ਹਾਂ ਚੂਹਿਆਂ ਤੋਂ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸ ਰਹੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਇਨ੍ਹਾਂ ਚੂਹਿਆਂ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਚੂਹਿਆਂ ਤੋਂ ਛੁਟਕਾਰਾ ਪਾਉਣ ਦੇ ਇਨ੍ਹਾਂ ਉਪਾਅ ਬਾਰੇ।
1. ਪਿਆਜ਼
ਤੁਹਾਨੂੰ ਦੱਸ ਦੇਈਏ ਕਿ ਚੂਹਿਆਂ ਨੂੰ ਪਿਆਜ਼ ਦੀ ਮਹਿਕ ਬਿਲਕੁਲ ਵੀ ਪਸੰਦ ਨਹੀਂ ਹੁੰਦੀ ਕਿਉਂਕਿ ਇਹ ਉਨ੍ਹਾਂ ਲਈ ਜ਼ਹਿਰੀਲਾ ਸਾਬਤ ਹੁੰਦਾ ਹੈ। ਜਿੱਥੇ ਵੀ ਤੁਸੀਂ ਚੂਹੇ ਘੁੰਮਦੇ ਦੇਖੋ, ਪਿਆਜ਼ ਨੂੰ ਛਿੱਲ ਕੇ ਰੱਖੋ। ਇਸ ਨਾਲ ਚੂਹੇ ਭੱਜ ਜਾਣਗੇ।
2. ਲਾਲ ਮਿਰਚ
ਜਿੱਥੇ ਵੀ ਤੁਸੀਂ ਹਮੇਸ਼ਾ ਚੂਹੇ ਆਉਂਦੇ ਦੇਖਦੇ ਹੋ, ਤੁਹਾਨੂੰ ਲਾਲ ਮਿਰਚ ਜਾਂ ਇਸ ਦਾ ਪਾਊਡਰ ਉਨ੍ਹਾਂ ਥਾਵਾਂ 'ਤੇ ਰੱਖਣਾ ਚਾਹੀਦਾ ਹੈ। ਇਹ ਚੂਹਿਆਂ ਨੂੰ ਦੂਰ ਰੱਖਣ ਵਿੱਚ ਮਦਦ ਕਰੇਗਾ।
3. ਲੱਸਣ
ਚੂਹਿਆਂ ਨੂੰ ਭਜਾਉਣ ਲਈ ਲੱਸਣ ਨੂੰ ਬਾਰੀਕ ਕੱਟ ਕੇ ਪਾਣੀ ਵਿੱਚ ਮਿਲਾ ਲਓ। ਇਸ ਪਾਣੀ ਨੂੰ ਉਸ ਥਾਂ 'ਤੇ ਪਾਓ ਜਿੱਥੇ ਚੂਹੇ ਆਉਂਦੇ ਹਨ ਜਾਂ ਤੁਸੀਂ ਲਸਣ ਦੀਆਂ ਕਲੀਆਂ ਨੂੰ ਛਿੱਲ ਕੇ ਰੱਖ ਸਕਦੇ ਹੋ।
4. ਲੌਂਗ
ਲੌਂਗ ਜਾਂ ਇਸ ਦੇ ਤੇਲ ਦੀ ਵਰਤੋਂ ਚੂਹਿਆਂ ਨੂੰ ਭਜਾਉਣ ਲਈ ਵੀ ਕੀਤੀ ਜਾ ਸਕਦੀ ਹੈ। ਇਸ ਦੇ ਲਈ ਲੌਂਗ ਨੂੰ ਮਲਮਲ ਦੇ ਕੱਪੜੇ 'ਚ ਲਪੇਟ ਕੇ ਉਸ ਥਾਂ 'ਤੇ ਰੱਖੋ ਜਿੱਥੇ ਚੂਹੇ ਆਉਂਦੇ ਹਨ। ਇਹ ਚੂਹੇ ਨੂੰ ਭਜਾਉਣ ਵਿੱਚ ਮਦਦ ਕਰੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)