(Source: ECI/ABP News/ABP Majha)
Get Rid of Rats: ਜੇ ਚੂਹਿਆਂ ਤੋਂ ਹੋ ਪ੍ਰੇਸ਼ਾਨ ਤਾਂ ਇਹ ਘਰੇਲੂ ਤਰੀਕੇ ਅਪਣਾਓ...ਹਮੇਸ਼ਾ ਲਈ ਚੂਹਿਆਂ ਤੋਂ ਛੁਟਕਾਰਾ ਪਾਓ
home remedies: ਕੁਝ ਘਰੇਲੂ ਤਰੀਕਿਆਂ ਨਾਲ ਤੁਸੀਂ ਚੂਹਿਆਂ ਨੂੰ ਆਸਾਨੀ ਨਾਲ ਘਰ ਤੋਂ ਬਾਹਰ ਕੱਢ ਸਕਦੇ ਹੋ।
How to get rid of rats: ਘਰ ਵਿੱਚ ਚੂਹਿਆਂ ਦਾ ਆਤੰਕ ਕਿਸੇ ਵੀ ਮੌਸਮ ਵਿੱਚ ਹੋ ਸਕਦਾ ਹੈ। ਲੋਕ ਅਕਸਰ ਹੀ ਚੂਹਿਆਂ ਦੇ ਕਹਿਰ ਤੋਂ ਤੰਗ ਰਹਿੰਦੇ ਹਨ। ਕਿਉਂਕਿ ਚੂਹੇ ਤੁਹਾਡੇ ਘਰ ਵਿੱਚ ਕਈ ਚੀਜ਼ਾਂ ਨੂੰ ਨੁਕਸਾਨ ਪਹੁੰਚਾ ਦਿੰਦੇ ਹਨ। ਛੋਟੇ ਜਾਂ ਵੱਡੇ, ਚੂਹੇ ਕਿਸੇ ਵੀ ਆਕਾਰ ਦੇ ਹੋ ਸਕਦੇ ਹਨ। ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਤਰੀਕਿਆਂ ਬਾਰੇ ਦੱਸਾਂਗੇ ਜਿਸ ਨਾਲ ਤੁਸੀਂ ਆਸਾਨੀ ਨਾਲ ਚੂਹਿਆਂ ਨੂੰ ਘਰ ਤੋਂ ਬਾਹਰ ਦਾ ਰਾਹ ਦਿਖਾ ਸਕਦੇ ਹੋ।
ਘਰ 'ਚੋਂ ਚੂਹਿਆਂ ਤੋਂ ਛੁਟਕਾਰਾ ਪਾਉਣ ਦਾ ਦੇਸੀ ਘਰੇਲੂ ਨੁਸਖਾ
ਫਿਟਕਰੀ - ਚੂਹਿਆਂ ਨੂੰ ਫਿਟਕਰੀ ਦੀ ਮਹਿਕ ਪਸੰਦ ਨਹੀਂ ਹੈ। ਇਨ੍ਹਾਂ ਨੂੰ ਘਰ ਤੋਂ ਬਾਹਰ ਕੱਢਣ ਲਈ ਫਿਟਕਰੀ ਦਾ ਪਾਊਡਰ ਬਣਾ ਕੇ ਕੋਨਿਆਂ 'ਚ ਛਿੜਕ ਦਿਓ। ਇਸ ਦੀ ਵਰਤੋਂ ਸਪਰੇਅ ਬਣਾ ਕੇ ਵੀ ਕੀਤੀ ਜਾ ਸਕਦੀ ਹੈ।
ਕਪੂਰ - ਕਪੂਰ ਨਾਲ ਵੀ ਚੂਹਿਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਜਿੱਥੇ ਵੀ ਘਰ 'ਚ ਚੂਹਿਆਂ ਦਾ ਬਹੁਤ ਆਤੰਕ ਹੈ, ਉੱਥੇ ਕਪੂਰ ਦੇ ਟੁਕੜੇ ਰੱਖ ਦਿਓ। ਇਸ ਨਾਲ ਉਨ੍ਹਾਂ ਦਾ ਦਮ ਘੁੱਟਦਾ ਹੈ। ਇਹ ਘਰ 'ਚੋਂ ਚੂਹਿਆਂ ਤੋਂ ਛੁਟਕਾਰਾ ਪਾਉਣ ਦਾ ਆਸਾਨ ਤਰੀਕਾ ਹੈ।
ਲਾਲ ਮਿਰਚ- ਚੂਹਿਆਂ ਤੋਂ ਛੁਟਕਾਰਾ ਪਾਉਣ ਲਈ ਲਾਲ ਮਿਰਚ ਪਾਊਡਰ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਸ ਦੇ ਲਈ ਲਾਲ ਮਿਰਚ ਦਾ ਪਾਊਡਰ ਜਾਂ ਇਸ ਦਾ ਘੋਲ ਬਣਾ ਕੇ ਉਸ ਥਾਂ 'ਤੇ ਛਿੜਕ ਦਿਓ, ਜਿੱਥੇ ਉਹ ਆਉਂਦੇ ਹਨ। ਇਸ ਤਰ੍ਹਾਂ ਦੇ ਨਾਲ ਚੂਹੇ ਘਰ ਤੋਂ ਭੱਜ ਜਾਣਗੇ।
ਪੁਦੀਨੇ- ਚੂਹੇ ਪੁਦੀਨੇ ਦੀ ਗੰਧ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦੇ। ਘਰ 'ਚ ਵੱਖ-ਵੱਖ ਥਾਵਾਂ 'ਤੇ ਪੁਦੀਨੇ ਦੇ ਤੇਲ ਦਾ ਛਿੜਕਾਅ ਕਰਨ ਨਾਲ ਚੂਹੇ ਘਰ 'ਚੋਂ ਕੁਝ ਹੀ ਸਮੇਂ ਤੋਂ ਹੀ ਭੱਜ ਜਾਣਗੇ।
ਤੰਬਾਕੂ - ਤੰਬਾਕੂ ਨੂੰ ਆਟੇ ਜਾਂ ਛੋਲਿਆਂ ਦੇ ਆਟੇ ਵਿਚ ਮਿਲਾ ਕੇ ਗੋਲੀਆਂ ਬਣਾਓ ਅਤੇ ਉਨ੍ਹਾਂ ਥਾਵਾਂ 'ਤੇ ਰੱਖੋ ਜਿੱਥੋਂ ਚੂਹੇ ਘਰ ਵਿਚ ਦਾਖਲ ਹੁੰਦੇ ਹਨ। ਚੂਹੇ ਇਸ ਤਰ੍ਹਾਂ ਭੱਜਣਗੇ ਅਤੇ ਲੰਬੇ ਸਮੇਂ ਤੱਕ ਤੁਹਾਡੇ ਘਰ ਦੇ ਨੇੜੇ ਵੀ ਨਹੀਂ ਆਉਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।