Remove Stain From White Shirt :ਇੰਝ ਕਰੋ ਚਿੱਟੇ ਕੱਪੜਿਆਂ 'ਤੇ ਚਾਹ ਜਾਂ ਕੌਫੀ ਦੇ ਜ਼ਿੱਦੀ ਧੱਬਿਆਂ ਨੂੰ ਸਾਫ, ਇਹ ਟਿਪਸ ਬਹੁਤ ਕਾਰਗਾਰ, ਜਾਣੋ
remove stain from white shirt :ਅੱਜ ਅਸੀਂ ਤੁਹਾਨੂੰ ਦਾਗ-ਧੱਬੇ ਹਟਾਉਣ ਦੇ ਕੁੱਝ ਖਾਸ ਟਿਪਸ ਦੱਸਾਂਗੇ ਜਿਸ ਨਾਲ ਤੁਸੀਂ ਇਨ੍ਹਾਂ ਦਾਗ-ਧੱਬਿਆਂ ਨੂੰ ਆਸਾਨੀ ਨਾਲ ਹਟਾ ਸਕੋਗੇ।
How to remove stain from white shirt : ਚਿੱਟੇ ਕੱਪੜਿਆਂ ਉੱਤੇ ਕੋਈ ਵੀ ਦਾਗ ਹੋਣ ਸਭ ਤੋਂ ਵੱਧ ਦਿਖਾਈ ਦਿੰਦੇ ਹਨ। ਇਸ ਲਈ ਲੋਕ ਇਸ ਰੰਗ ਦੇ ਕੱਪੜੇ ਪਹਿਨਣ ਜਾਂ ਖਰੀਦਣ ਤੋਂ ਪਹਿਲਾਂ ਦਸ ਵਾਰ ਸੋਚਦੇ ਹਨ। ਸੋਚਿਆ ਵੀ ਕਿਉਂ ਨਾ ਕਿਉਂਕਿ ਇਨ੍ਹਾਂ ਕੱਪੜਿਆਂ 'ਤੇ ਦਾਗ ਸਭ ਤੋਂ ਜ਼ਿੱਦੀ ਹਨ। ਇਸ ਸਭ ਦੇ ਬਾਵਜੂਦ ਚਿੱਟੇ ਰੰਗ ਦੇ ਕੱਪੜੇ ਪਾਉਣਾ ਹਰ ਕਿਸੇ ਦਾ ਸ਼ੌਕ ਹੈ ਕਿਉਂਕਿ ਇਹ ਆਕਰਸ਼ਕ ਦਿਖਾਈ ਦਿੰਦਾ ਹੈ। ਜਿਸ ਕਰਕੇ ਜਦੋਂ ਵੀ ਕੋਈ ਚਿੱਟੇ ਰੰਗ ਵਾਲਾ ਕੱਪੜਾ ਪਹਿਣਦਾ ਹੈ ਤਾਂ ਉਸ ਦਿਨ ਧਿਆਨ ਰੱਖਦਾ ਹੈ ਕਿ ਕੋਈ ਦਾਗ ਨਾ ਲੱਗ ਜਾਵੇਗਾ। ਬੱਚਿਆਂ ਦੀ ਵਰਦੀ ਦੇ ਵਿੱਚ ਜ਼ਿਆਦਾਤਰ ਚਿੱਟੇ ਰੰਗ ਵਾਲੀ ਹੀ ਕਮੀਜ਼ ਹੁੰਦੀ ਹੈ। ਇਸ ਲਈ ਮਾਵਾਂ ਅਕਸਰ ਹੀ ਜ਼ਿੱਦੀ ਧੱਬਿਆਂ ਨੂੰ ਸਾਫ ਕਰਨ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੀਆਂ ਹਨ। ਅੱਜ ਅਸੀਂ ਤੁਹਾਨੂੰ ਦਾਗ-ਧੱਬੇ ਹਟਾਉਣ ਦੇ ਕੁੱਝ ਖਾਸ ਟਿਪਸ ਦੱਸਾਂਗੇ ਜਿਸ ਨਾਲ ਤੁਸੀਂ ਇਨ੍ਹਾਂ ਦਾਗ-ਧੱਬਿਆਂ ਨੂੰ ਆਸਾਨੀ ਨਾਲ ਹਟਾ ਸਕੋਗੇ।
ਤਾਜ਼ੀ ਚਾਹ ਜਾਂ ਕੌਫੀ ਦੇ ਧੱਬੇ ਕਿਵੇਂ ਦੂਰ ਕੀਤੇ ਜਾਣ
- ਜੇਕਰ ਦਾਗ ਤਾਜ਼ਾ ਹੈ ਅਤੇ ਤੁਸੀਂ ਘਰ 'ਤੇ ਹੋ, ਤਾਂ ਸਭ ਤੋਂ ਪਹਿਲਾਂ ਕਮੀਜ਼ ਨੂੰ ਤੁਰੰਤ ਉਤਾਰ ਕੇ ਪਾਣੀ 'ਚ ਭਿਓ ਦਿਓ।
- ਹੁਣ ਇਸ 'ਤੇ ਅੱਧੇ ਨਿੰਬੂ ਦਾ ਰਸ ਪਾਓ ਅਤੇ ਚਮਚ ਨਾਲ ਟੈਲਕਮ ਪਾਊਡਰ ਪਾਓ।
- ਇਸ ਤੋਂ ਬਾਅਦ ਇਸ ਨੂੰ ਦੰਦਾਂ ਨੂੰ ਸਾਫ ਕਰਨ ਵਾਲੇ ਕਿਸੇ ਵੀ ਪੁਰਾਣੇ ਬੁਰਸ਼ ਨਾਲ ਇਸ ਨੂੰ ਰਗੜੋ।
- ਤੁਸੀਂ ਦੇਖੋਗੇ ਕਿ ਧੱਬੇ ਆਸਾਨੀ ਨਾਲ ਹਟ ਜਾਂਦੇ ਹਨ। ਚਾਹ ਜਾਂ ਕੌਫੀ ਦੇ ਛਿੱਟੇ ਦੇ ਦਾਗ ਸਿਰਫ 10 ਮਿੰਟਾਂ 'ਚ ਸਾਫ ਕਰ ਦੇਵੇਗਾ।
ਪੁਰਾਣੀ ਚਾਹ ਜਾਂ ਕੌਫੀ ਦੇ ਧੱਬਿਆਂ ਨੂੰ ਕਿਵੇਂ ਸਾਫ ਕਰਨਾ ਹੈ
- ਇਸ ਦੇ ਲਈ ਸਭ ਤੋਂ ਪਹਿਲਾਂ ਇਕ ਬਰਤਨ 'ਚ ਬੇਕਿੰਗ ਸੋਡਾ ਲਓ। ਇਸ 'ਚ ਨਿੰਬੂ ਦਾ ਰਸ ਮਿਲਾ ਕੇ ਘੋਲ ਤਿਆਰ ਕਰੋ।
- ਇਸ ਤੋਂ ਬਾਅਦ ਬੁਰਸ਼ ਦੀ ਮਦਦ ਨਾਲ ਇਸ ਨੂੰ ਹੌਲੀ-ਹੌਲੀ ਦਾਗ 'ਤੇ ਲਗਾਓ ਅਤੇ ਰਗੜੋ।
- ਬੇਕਿੰਗ ਸੋਡਾ ਮਿਸ਼ਰਣ ਲਗਾਉਣ ਤੋਂ ਬਾਅਦ, ਇਸ ਨੂੰ 10 ਮਿੰਟ ਲਈ ਛੱਡ ਦਿਓ।
- ਇਸ ਤੋਂ ਬਾਅਦ ਕਿਸੇ ਵੀ ਵਾਸ਼ਿੰਗ ਪਾਊਡਰ ਦੀ ਮਦਦ ਨਾਲ ਇਸ ਨੂੰ ਰਗੜੋ। ਦਾਗ ਹਲਕਾ ਹੋਣਾ ਸ਼ੁਰੂ ਹੋ ਜਾਵੇਗਾ।
- ਇਸ ਪ੍ਰਕਿਰਿਆ ਨੂੰ 2 ਤੋਂ 3 ਵਾਰ ਕਰਨ ਨਾਲ ਦਾਗ ਪੂਰੀ ਤਰ੍ਹਾਂ ਗਾਇਬ ਹੋ ਜਾਵੇਗਾ।
ਵਾਸ਼ਿੰਗ ਪਾਊਡਰ ਤੇ ਭਾਂਡੇ ਸਾਫ ਕਰਨ ਵਾਲਾ ਲਿਕੁਇਡ ਦੀ ਮਦਦ ਨਾਲ
- ਚਾਹ ਦੇ ਦਾਗ-ਧੱਬਿਆਂ ਨੂੰ ਹਟਾਉਣ ਲਈ 2 ਚਮਚ ਵਾਸ਼ਿੰਗ ਪਾਊਡਰ 'ਚ ਇਕ ਚਮਚ ਡਿਸ਼ ਵਾਸ਼ਿੰਗ ਭਾਂਡੇ ਧੋਣ ਵਾਲਾ ਲਿਕੁਇਡ ਨੂੰ ਮਿਲਾਓ।
- ਹੁਣ ਸਫੇਦ ਕਮੀਜ਼ ਨੂੰ ਕੋਸੇ ਪਾਣੀ 'ਚ ਭਿਓ ਦਿਓ।
- ਹੁਣ ਚਾਹ ਦੇ ਦਾਗ ਵਾਲੇ ਹਿੱਸੇ ਨੂੰ ਵਾਸ਼ਿੰਗ ਪਾਊਡਰ ਦੇ ਮਿਸ਼ਰਣ ਵਿਚ ਡੁਬੋ ਦਿਓ।
- ਇਸ ਵਿਚ ਕੱਪੜੇ ਨੂੰ ਰਾਤ ਭਰ ਭਿਓਂ ਕੇ ਰੱਖੋ ਅਤੇ ਸਵੇਰੇ ਬੁਰਸ਼ ਦੀ ਮਦਦ ਨਾਲ ਇਸ ਨੂੰ ਰਗੜੋ। ਤੁਸੀਂ ਦੇਖੋਗੇ ਕਿ ਚਾਹ ਦਾ ਦਾਗ ਸਾਫ਼ ਹੋ ਰਿਹਾ ਹੈ।