Sirka Pyaaz: ਗਰਮੀਆਂ ‘ਚ ਸਿਰਕੇ ਵਾਲਾ ਪਿਆਜ਼ ਸਵਾਦ ਦੇ ਨਾਲ-ਨਾਲ ਸਿਹਤ ਦਾ ਵੀ ਰੱਖੇਗਾ ਖਾਸ ਖਿਆਲ, ਇੰਝ ਕਰੋ ਘਰ ‘ਚ ਤਿਆਰ
Health News:ਗਰਮੀਆਂ ਸ਼ੁਰੂ ਹੁੰਦੇ ਹੀ ਘਰ ਦੇ ਬਜ਼ੁਰਗ ਹੀਟਸਟ੍ਰੋਕ ਤੋਂ ਬਚਣ ਲਈ ਪਿਆਜ਼ ਨੂੰ ਡਾਈਟ 'ਚ ਸ਼ਾਮਲ ਕਰਨ ਦੀ ਸਲਾਹ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿਵੇਂ ਘਰ ਦੇ ਵਿੱਚ ਤੁਸੀਂ ਰੈਸਟੋਰੈਂਟਾਂ ਸਟਾਇਲ ਵਾਲਾ ਸਿਰਕੇ ਵਾਲਾ ਪਿਆਜ਼
Sirka Pyaaz: ਗਰਮੀਆਂ ਸ਼ੁਰੂ ਹੁੰਦੇ ਹੀ ਘਰ ਦੇ ਬਜ਼ੁਰਗ ਹੀਟਸਟ੍ਰੋਕ ਤੋਂ ਬਚਣ ਲਈ ਪਿਆਜ਼ ਨੂੰ ਡਾਈਟ 'ਚ ਸ਼ਾਮਲ ਕਰਨ ਦੀ ਸਲਾਹ ਦਿੰਦੇ ਹਨ। ਇਹੀ ਕਾਰਨ ਹੈ ਕਿ ਇਸ ਮੌਸਮ 'ਚ ਹੋਰ ਸਬਜ਼ੀਆਂ ਦੇ ਨਾਲ-ਨਾਲ ਸਲਾਦ ਦੀ ਪਲੇਟ 'ਚ ਪਿਆਜ਼ ਨੂੰ ਜ਼ਰੂਰ ਜਗ੍ਹਾ ਦਿੱਤੀ ਜਾਂਦੀ ਹੈ। ਇਸ ਦੀ ਵਰਤੋਂ ਖਾਣੇ ਦੇ ਨਾਲ ਸਲਾਦ ਦੇ ਰੂਪ ਦੇ ਵਿੱਚ ਕੀਤੀ ਜਾਂਦੀ ਹੈ।
ਘਰਾਂ ਦੇ ਵਿੱਚ ਜ਼ਿਆਦਾ ਤਰ੍ਹਾਂ ਸਲਾਦ ਦੇ ਵਿੱਚ ਸਾਦਾ ਪਿਆਜ਼ ਪ੍ਰੋਸਿਆ ਜਾਂਦਾ ਹੈ। ਰੈਸਟੋਰੈਂਟਾਂ ਦੇ ਵਿੱਚ ਖਾਣੇ ਦੇ ਨਾਲ ਸਿਰਕੇ ਵਾਲਾ ਪਿਆਜ਼ ਦਿੱਤਾ ਜਾਂਦਾ ਹੈ। ਜੋ ਕਿ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਵੇਂ ਇਸ ਨੂੰ ਘਰ ਦੇ ਵਿੱਚ ਤਿਆਰ ਕਰ ਸਕਦੇ ਹੋ (onion vinegar recipe)।
ਸਿਰਕਾ ਪਿਆਜ਼ ਬਣਾਉਣ ਲਈ ਸਮੱਗਰੀ
- 20 ਛੋਟੇ ਪਿਆਜ਼
- ਅੱਧਾ ਕਟੋਰੀ ਚਿੱਟਾ ਸਿਰਕਾ
- ਅੱਧਾ ਕੱਪ ਪਾਣੀ
- 3 ਚਮਚ ਚੀਨੀ
- 2 ਚਮਚ ਲੂਣ
- 5-6 ਹਰੀਆਂ ਮਿਰਚਾਂ
- 1 ਕਟੋਰੀ ਕੱਟਿਆ ਚੁਕੰਦਰ
ਸਿਰਕਾ ਪਿਆਜ਼ ਬਣਾਉਣ ਦਾ ਤਰੀਕਾ (How to make Vinegar Onion)
ਸਿਰਕਾ ਪਿਆਜ਼ ਬਣਾਉਣ ਲਈ ਪਹਿਲਾਂ ਛੋਟੇ ਪਿਆਜ਼ ਨੂੰ ਛਿੱਲ ਲਓ ਅਤੇ ਸਾਫ਼ ਪਾਣੀ ਨਾਲ ਧੋ ਲਓ। ਹੁਣ ਇਨ੍ਹਾਂ ਪਿਆਜ਼ਾਂ ਦੇ ਸਾਰੇ ਪਾਸੇ ਹਲਕੇ ਕੱਟ ਲਓ। ਇਸ ਤੋਂ ਬਾਅਦ ਇਕ ਵੱਡੇ ਕਟੋਰੇ 'ਚ ਅੱਧਾ ਕੱਪ ਸਿਰਕਾ ਅਤੇ 1 ਕੱਪ ਪਾਣੀ, 3 ਚਮਚ ਚੀਨੀ ਅਤੇ 2 ਚਮਚ ਨਮਕ ਪਾਓ ਅਤੇ ਹਰ ਚੀਜ਼ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ।
ਇਸ ਤੋਂ ਬਾਅਦ ਇਸ ਕਟੋਰੀ ਵਿਚ ਕੱਟਿਆ ਚੁਕੰਦਰ ਅਤੇ 5-6 ਹਰੀਆਂ ਮਿਰਚਾਂ ਅਤੇ ਪਿਆਜ਼ ਪਾਓ ਅਤੇ ਹਰ ਚੀਜ਼ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ। ਇਸ ਤੋਂ ਬਾਅਦ ਸਿਰਕਾ ਪਿਆਜ਼ ਨੂੰ ਸਟੋਰ ਕਰਨ ਲਈ ਇਕ ਕੱਚ ਦਾ ਜਾਰ ਲਓ ਅਤੇ ਪਿਆਜ਼ ਨਾਲ ਭਰ ਲਓ। ਇਸ ਜਾਰ 'ਚ ਸਿਰਕੇ ਦਾ ਪਾਣੀ ਵੀ ਪਾ ਦਿਓ। 2-3 ਦਿਨਾਂ ਬਾਅਦ ਤੁਸੀਂ ਦੇਖੋਗੇ ਕਿ ਪਿਆਜ਼ ਦਾ ਸਿਰਕਾ ਲਾਲ ਹੋਣਾ ਸ਼ੁਰੂ ਹੋ ਗਿਆ ਹੈ। ਤੁਸੀਂ ਇਸ ਸਿਰਕੇ ਦੇ ਪਿਆਜ਼ ਨੂੰ ਇੱਕ ਹਫ਼ਤੇ ਤੱਕ ਸਟੋਰ ਕਰ ਸਕਦੇ ਹੋ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।