Kargil Vijay Diwas 2023: ਜੇ ਅਜੇ ਵੀ ਕਿਸੇ ਦਾ ਖ਼ੂਨ ਨਹੀਂ ਉਬਲਿਆ ਤਾਂ ਉਹ ਖੂਨ ਨਹੀਂ ਸਗੋਂ ਪਾਣੀ ਹੈ...
Kargil Vijay Diwas 2023 Quotes: 26 ਜੁਲਾਈ ਨੂੰ ਦੇਸ਼ ਭਰ ਵਿੱਚ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ। 23 ਸਾਲ ਪਹਿਲਾਂ 26 ਜੁਲਾਈ 1999 ਨੂੰ ਭਾਰਤ ਦੇ ਬਹਾਦਰ ਸੈਨਿਕਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਕੇ ਪਾਕਿਸਤਾਨੀ
Kargil Vijay Diwas 2023 Quotes: 26 ਜੁਲਾਈ ਨੂੰ ਦੇਸ਼ ਭਰ ਵਿੱਚ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ। 23 ਸਾਲ ਪਹਿਲਾਂ 26 ਜੁਲਾਈ 1999 ਨੂੰ ਭਾਰਤ ਦੇ ਬਹਾਦਰ ਸੈਨਿਕਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਕੇ ਪਾਕਿਸਤਾਨੀ ਫੌਜੀਆਂ ਤੇ ਘੁਸਪੈਠੀਏ ਅੱਤਵਾਦੀਆਂ ਨੂੰ ਕਾਰਗਿਲ ਵਿੱਚੋਂ ਬਾਹਰ ਕੱਢ ਦਿੱਤਾ ਸੀ।
ਇਸ ਵਿਸ਼ੇਸ਼ ਮੌਕੇ 'ਤੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਬਹਾਦਰ ਜਵਾਨਾਂ ਨੂੰ ਯਾਦ ਕਰਦਿਆਂ ਹਰ ਸਾਲ 26 ਜੁਲਾਈ ਨੂੰ 'ਵਿਜੇ ਦਿਵਸ' ਮਨਾਇਆ ਜਾਂਦਾ ਹੈ। ਇਹ ਦਿਨ 'ਆਪਰੇਸ਼ਨ ਵਿਜੇ' ਦੀ ਸਫ਼ਲਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸਾਲ 1999 ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਮਈ ਤੋਂ ਜੁਲਾਈ ਤੱਕ ਯੁੱਧ ਹੋਇਆ ਸੀ।
'ਆਪਰੇਸ਼ਨ ਵਿਜੇ' ਦੌਰਾਨ ਭਾਰਤ ਦੇ ਕਈ ਬਹਾਦਰ ਸੈਨਿਕਾਂ ਨੇ ਆਪਣੀ ਜਾਨ ਗਵਾਈ, ਪਰ ਉਹ ਆਪਣੀ ਜ਼ਮੀਨ ਤੋਂ ਇੱਕ ਇੰਚ ਵੀ ਪਿੱਛੇ ਨਹੀਂ ਹਟੇ। ਹਰ ਸਾਲ ਕਾਰਗਿਲ ਵਿਜੇ ਦਿਵਸ ਦੇ ਮੌਕੇ ਦੇਸ਼ ਦੇ ਬਹਾਦਰ ਸੈਨਿਕਾਂ ਨੂੰ ਯਾਦ ਕਰਦੇ ਹੋਏ, ਉਨ੍ਹਾਂ ਦੀ ਬਹਾਦਰੀ ਤੇ ਦਲੇਰੀ ਦੀਆਂ ਕਹਾਣੀਆਂ ਹਰ ਜਗ੍ਹਾ ਸੁਣਾਈਆਂ ਜਾਂਦੀਆਂ ਹਨ। ਇਸ ਦਿਨ ਹਰ ਕੋਈ ਇੱਕ ਦੂਜੇ ਨੂੰ ਰੋਮਾਂਚਕ ਸੰਦੇਸ਼ ਭੇਜਦਾ ਹੈ। ਅੱਜ ਅਸੀਂ ਤੁਹਾਡੇ ਲਈ ਕੁਝ ਖਾਸ ਸੰਦੇਸ਼ ਵੀ ਲੈ ਕੇ ਆਏ ਹਾਂ ਤਾਂ ਜੋ ਤੁਸੀਂ ਇਸ ਦਿਨ ਨੂੰ ਖਾਸ ਬਣਾ ਸਕੋ।
ਕਾਰਗਿਲ ਵਿਜੇ ਦਿਵਸ ਦੇ ਮੌਕੇ 'ਤੇ ਪ੍ਰੇਰਨਾਦਾਇਕ ਸੰਦੇਸ਼
'ਜਾਂ ਤਾਂ ਮੈਂ ਤਿਰੰਗਾ ਲਹਿਰਾ ਕੇ ਵਾਪਸ ਆਵਾਂਗਾ, ਜਾਂ ਫਿਰ ਇਸ 'ਚ ਲਿਪਟ ਕੇ ਵਾਪਸ ਆਵਾਂਗਾ, ਪਰ ਮੈਂ ਜ਼ਰੂਰ ਵਾਪਸ ਆਵਾਂਗਾ' - ਕੈਪਟਨ ਵਿਕਰਮ ਬੱਤਰਾ
"ਅਸੀਂ ਹਰ ਵਾਰ ਨਾਕਆਊਟ ਖੇਡਦੇ ਹਾਂ ਤੇ ਜਿੱਤਣ ਲਈ ਮੈਦਾਨ 'ਚ ਉਤਰਦੇ ਹਾਂ, ਕਿਉਂਕਿ ਜੰਗ ਵਿੱਚ ਕੋਈ ਉਪ ਜੇਤੂ ਨਹੀਂ ਹੁੰਦਾ" - ਜਨਰਲ ਜੇਜੇ ਸਿੰਘ
'ਕੁਝ ਟੀਚੇ ਇੰਨੇ ਚੰਗੇ ਹੁੰਦੇ ਹਨ ਕਿ ਉਨ੍ਹਾਂ ਵਿੱਚ ਫੇਲ੍ਹ ਹੋਣਾ ਵੀ ਸ਼ਾਨਦਾਰ ਹੁੰਦਾ ਹੈ' - ਕੈਪਟਨ ਮਨੋਜ ਕੁਮਾਰ ਪਾਂਡੇ
'ਜੇਕਰ ਖ਼ੁਦ ਨੂੰ ਸਾਬਤ ਕਰਨ ਤੋਂ ਪਹਿਲਾਂ ਮੌਤ ਹੋ ਗਈ, ਮੈਂ ਸਹੁੰ ਖਾਂਦਾ ਹਾਂ ਕਿ ਮੈਂ ਮੌਤ ਨੂੰ ਮਾਰ ਦਿਆਂਗਾ' - ਕੈਪਟਨ ਮਨੋਜ ਕੁਮਾਰ ਪਾਂਡੇ
"ਇੱਕ ਸਿਪਾਹੀ ਕਦੇ ਨਹੀਂ ਮਰਦਾ, ਉਸ ਦਾ ਖੂਨ ਉਸ ਦੇ ਬੱਚਿਆਂ ਲਈ ਘਾਹ ਨੂੰ ਹਰਾ ਕਰ ਦਿੰਦਾ ਹੈ" - ਕੈਰਲ ਬਰਗ
ਜੇਕਰ ਅਜੇ ਵੀ ਕਿਸੇ ਦਾ ਖ਼ੂਨ ਨਹੀਂ ਉਬਲਿਆ, ਉਹ ਖੂਨ ਨਹੀਂ, ਉਹ ਪਾਣੀ ਹੈ। ਜੋ ਦੇਸ਼ ਲਈ ਕੰਮ ਨਾ ਆਵੇ, ਉਹ ਬੇਕਾਰ ਜਵਾਨੀ ਹੈ ' - ਚੰਦਰ ਸ਼ੇਖਰ ਆਜ਼ਾਦ
"ਇੱਕ ਸੱਚਾ ਸਿਪਾਹੀ ਇਸ ਲਈ ਨਹੀਂ ਲੜਦਾ ਕਿਉਂਕਿ ਉਹ ਆਪਣੇ ਸਾਹਮਣੇ ਵਾਲੇ ਤੋਂ ਨਫ਼ਰਤ ਕਰਦਾ ਹੈ ਸਗੋਂ ਉਹ ਉਸ ਨੂੰ ਪਿਆਰ ਕਰਦਾ ਹੈ, ਜੋ ਉਸ ਦੇ ਪਿੱਛੇ ਹੈ" - ਗਿਲਬਰਟ ਕੇ. chesterton
"ਜੇਕਰ ਕੋਈ ਆਦਮੀ ਕਹੇ ਕਿ ਮੌਤ ਤੋਂ ਡਰ ਨਹੀਂ ਲੱਗਦਾ ਤਾਂ ਸਮਝ ਲਵੋ ਕਿ ਉਹ ਝੂਠ ਬੋਲ ਰਿਹਾ ਹੈ, ਜਾਂ ਉਹ ਗੋਰਖਾ ਹੈ" - ਫੀਲਡ ਮਾਰਸ਼ਲ ਸੈਮ ਮਾਨਿਕਸ਼ਾ
'ਸਾਡਾ ਝੰਡਾ ਇਸ ਲਈ ਨਹੀਂ ਲਹਿਰਾਉਂਦਾ ਕਿਉਂਕਿ ਹਵਾ ਚੱਲਦੀ ਹੈ, ਇਹ ਹਰ ਸਿਪਾਹੀ ਦੇ ਆਖਰੀ ਸਾਹ ਨਾਲ ਲਹਿਰਾਉਂਦਾ ਹੈ, ਜੋ ਇਸ ਦੀ ਰੱਖਿਆ ਲਈ ਸ਼ਹੀਦ ਹੋ ਗਏ।