ਜਾਣੋ ਕਿਹੜੇ ਨੇ ਦੁਨੀਆ ਦੇ ਸਭ ਤੋਂ ਵਧੀਆ ਸ਼ਹਿਰ, ਸਾਲ 2021 ਦੇ ਟੌਪ 10 ਸ਼ਹਿਰਾਂ 'ਚ ਕੋਈ ਭਾਰਤੀ ਸ਼ਹਿਰ ਸ਼ਾਮਲ?
‘ਟਾਈਮ ਆਊਟ’ ਨੇ ਮੈਲਬੌਰਨ ਤੋਂ ਮੈਡਰਿਡ, ਸ਼ਿਕਾਗੋ ਤੋਂ ਕੋਪੇਨਹੇਗਨ ਅਤੇ ਤੇਲ ਅਵੀਵ ਤੋਂ ਟੋਕੀਓ ਤੱਕ 27,000 ਸ਼ਹਿਰ ਵਾਸੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ।
ਨਵੀਂ ਦਿੱਲੀ: ਸਾਡੇ ਵਿੱਚੋਂ ਬਹੁਤ ਸਾਰੇ ਹਨ ਜੋ ਦੁਨੀਆ ਦੇ ਵੱਖੋ ਵੱਖਰੇ ਸ਼ਹਿਰਾਂ ਵਿੱਚ ਘੁੰਮਣਾ ਪਸੰਦ ਕਰਦੇ ਹਨ ਜਾਂ ਉਹ ਉਂਝ ਹੀ ਕੁਝ ਨਵਾਂ ਵੇਖਣਾ ਚਾਹੁੰਦੇ ਹਨ ਪਰ ਦੁਨੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜਾਣ ਤੋਂ ਪਹਿਲਾਂ, ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੇ ਸਭ ਤੋਂ ਵਧੀਆ ਸ਼ਹਿਰ ਕਿਹੜੇ ਹਨ?
ਅੰਤਰਰਾਸ਼ਟਰੀ ਸਭਿਆਚਾਰ ਅਤੇ ਮਨੋਰੰਜਨ ਮੈਗਜ਼ੀਨ ‘ਟਾਈਮ ਆਊਟ’ ਨੇ ਤੁਹਾਡੇ ਤੇ ਸਾਡੇ ਲਈ ਇਸ ਸਰਵੇਖਣ ਵਿੱਚ ਇਸ ਪ੍ਰਸ਼ਨ ਦਾ ਉੱਤਰ ਲੱਭ ਲਿਆ ਹੈ। ‘ਟਾਈਮ ਆਊਟ’ ਨੇ ਮੈਲਬੌਰਨ ਤੋਂ ਮੈਡਰਿਡ, ਸ਼ਿਕਾਗੋ ਤੋਂ ਕੋਪੇਨਹੇਗਨ ਅਤੇ ਤੇਲ ਅਵੀਵ ਤੋਂ ਟੋਕੀਓ ਤੱਕ 27,000 ਸ਼ਹਿਰ ਵਾਸੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ। ਇਹ ਸਰਵੇਖਣ ਉਨ੍ਹਾਂ ਸਾਰੀਆਂ ਮਹਾਨ ਚੀਜ਼ਾਂ ਬਾਰੇ ਵੀ ਦੱਸਦਾ ਹੈ, ਜੋ ਇਨ੍ਹਾਂ ਸਥਾਨਾਂ ਨੇ ਪਿਛਲੇ 18 ਮਹੀਨਿਆਂ ਵਿੱਚ ਕੋਵਿਡ-19 ਸੰਕਟ ਦੇ ਦੌਰਾਨ ਪ੍ਰਾਪਤ ਕੀਤੀਆਂ ਹਨ।
ਇਸ ਸਰਵੇਖਣ ਵਿੱਚ ਸ਼ਹਿਰਾਂ ਨੂੰ ਉਨ੍ਹਾਂ ਸ਼ਹਿਰਾਂ ਦੇ ਭੋਜਨ, ਸੱਭਿਆਚਾਰ, ਭਾਈਚਾਰਕ ਯੋਜਨਾਵਾਂ, ਹਰੇ-ਭਰੇ ਸਥਾਨ ਤੇ ਟਿਕਾਊ ਪ੍ਰੋਜੈਕਟਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦਰਜਾ ਦਿੱਤਾ ਗਿਆ ਹੈ। ਇਸ ਦਾ ਅਰਥ ਇਹ ਹੈ ਕਿ ਇਨ੍ਹਾਂ ਸ਼ਹਿਰਾਂ ਦੇ ਦਰਜੇ ਉਨ੍ਹਾਂ ਦੇ ਵਰਤਮਾਨ ਨੂੰ ਹੀ ਨਹੀਂ, ਸਗੋਂ ਉਨ੍ਹਾਂ ਦੇ ਭਵਿੱਖ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਦਿੱਤੇ ਗਏ ਹਨ। ਉਨ੍ਹਾਂ ਸ਼ਹਿਰਾਂ ਨੂੰ ਚੰਗਾ ਦਰਜਾ ਮਿਲਿਆ, ਜੋ ਮੌਜੂਦਾ ਤੇ ਅਗਲੀ ਪੀੜ੍ਹੀ ਲਈ ਜੀਵਨ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਸੈਨ ਫਰਾਂਸਿਸਕੋ ਬਣਿਆ ਨੰਬਰ ਵਨ
‘ਟਾਈਮ ਆਉਟ’ ਮੈਗਜ਼ੀਨ ਅਨੁਸਾਰ, ਸਾਲ 2021 ਵਿੱਚ, ਅਮਰੀਕਾ ਦੇ ਸਾਨ ਫਰਾਂਸਿਸਕੋ ਨੂੰ ਦੁਨੀਆ ਦਾ ਸਭ ਤੋਂ ਵਧੀਆ ਸ਼ਹਿਰ ਮੰਨਿਆ ਗਿਆ ਹੈ। ਆਊਟਲੈਟ ਨੇ ਇਸ ਦਾ ਕਾਰਨ ਕੋਵਿਡ-19 ਦੇ ਦੌਰਾਨ ਯੂਐਸ ਵਿੱਚ ਸਖਤ ਪ੍ਰਤੀਕਿਰਿਆ ਨੂੰ ਦੱਸਿਆ।
ਸਾਨ ਫ੍ਰਾਂਸਿਸਕੋ ਵਿੱਚ ਕਾਰੋਬਾਰਾਂ ਨੂੰ ਅੱਗੇ ਵਧਾਉਣਣ ਲਈ ਸਿਰਜਣਾਤਮਕ ਬਣਾਇਆ ਗਿਆ, ਵਿਲੱਖਣ ਸਹਾਇਤਾ ਨੈਟਵਰਕਾਂ ਨਾਲ ਭਾਈਚਾਰੇ ਵਿਕਸਤ ਹੋਏ, ਲੋਕਾਂ ਨੇ ਲੋੜਵੰਦਾਂ ਦੀ ਸਹਾਇਤਾ ਕੀਤੀ ਤੇ ਹੋਰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਕੀਤੀਆਂ। ਸਾਨ ਫ੍ਰਾਂਸਿਸਕੋ ਨੇ ਅਗਾਂਹਵਧੂ ਰਾਜਨੀਤੀ, ਸਥਿਰਤਾ, ਸੁਹਾਵਣੇ ਮੌਸਮ ਲਈ ਰਾਹ ਪੱਧਰਾ ਕੀਤਾ ਜੋ ਸਾਲ ਭਰ ਬਾਹਰੀ ਭੋਜਨ ਤੇ ਸੈਂਕੜੇ ਪਾਰਕਲੈਟ ਦੀ ਆਗਿਆ ਦਿੰਦਾ ਹੈ।
ਸਾਨ ਫਰਾਂਸਿਸਕੋ ਤੋਂ ਇਲਾਵਾ, ਐਮਸਟਰਡਮ ਨੂੰ ਇਸ ਸੂਚੀ ਵਿੱਚ ਦੂਜਾ ਸਥਾਨ ਪ੍ਰਾਪਤ ਹੋਇਆ ਹੈ, ਜਦੋਂ ਕਿ ਮਾਨਚੈਸਟਰ ਨੂੰ ਤੀਜਾ ਸਥਾਨ ਪ੍ਰਾਪਤ ਹੋਇਆ ਹੈ। ਇੱਥੇ ਉਹ 10 ਸ਼ਹਿਰ ਹਨ ਜਿਨ੍ਹਾਂ ਨੇ ‘ਟਾਈਮ ਆਉਟ’ ਮੈਗਜ਼ੀਨ ਦੇ ਵਿਸ਼ਵ ਦੇ ਚੋਟੀ ਦੇ 10 ਸ਼ਹਿਰਾਂ ਵਿੱਚ ਜਗ੍ਹਾ ਬਣਾਈ ਹੈ।
ਵਿਸ਼ਵ ਦੇ ਚੋਟੀ ਦੇ 10 ਸ਼ਹਿਰ
1. ਸਾਨ ਫਰਾਂਸਿਸਕੋ, ਕੈਲੀਫੋਰਨੀਆ, ਅਮਰੀਕਾ
2. ਐਮਸਟਰਡਮ, ਨੀਦਰਲੈਂਡਜ਼
3. ਮਾਂਨਚੇਸਟਰ, ਯੂਨਾਈਟਿਡ ਕਿੰਗਡਮ
4. ਕੋਪੇਨਹੇਗਨ, ਡੈਨਮਾਰਕ
5. ਨਿਊ ਯਾਰਕ, ਅਮਰੀਕਾ
6. ਮੌਂਟਰੀਅਲ, ਕੈਨੇਡਾ
7. ਪ੍ਰਾਗ, ਚੈੱਕ ਗਣਰਾਜ
8. ਤੇਲ ਅਵੀਵ, ਇਜ਼ਰਾਈਲ
9. ਪੋਰਟੋ, ਪੋਰਟੁਗਲ
10. ਟੋਕੀਓ, ਜਾਪਾਨ
ਇਨ੍ਹਾਂ ਚੋਟੀ ਦੇ 10 ਸ਼ਹਿਰਾਂ ਤੋਂ ਇਲਾਵਾ, ਹੋਰ ਸ਼ਹਿਰਾਂ ਦੀ ਸੂਚੀ ਵਿੱਚ ਲਾਸ ਏਂਜਲਸ, ਸ਼ਿਕਾਗੋ, ਲੰਡਨ, ਬਾਰਸੀਲੋਨਾ, ਮੈਲਬੌਰਨ, ਸਿਡਨੀ, ਸ਼ੰਘਾਈ, ਮੈਡਰਿਡ, ਮੈਕਸੀਕੋ ਸਿਟੀ, ਹਾਂਗਕਾਂਗ, ਲਿਸਬਨ, ਬੋਸਟਨ, ਮਿਲਾਨ, ਸਿੰਗਾਪੁਰ, ਮਿਆਮੀ, ਦੁਬਈ, ਬੀਜਿੰਗ, ਪੈਰਿਸ, ਬੁਡਾਪੈਸਟ, ਅਬੂ ਧਾਬੀ, ਸਾਓ ਪੌਲੋ, ਜੌਹਨਸਬਰਗ, ਰੋਮ, ਮਾਸਕੋ, ਬਿਊਨਸ ਆਇਰਸ, ਇਸਤਾਂਬੁਲ ਤੇ ਬੈਂਕਾਕ ਸ਼ਾਮਲ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
