Lassi Benefits: ਸਰੀਰ ਲਈ ਲੱਸੀ ਦਾ ਸੇਵਨ ਕਰਨਾ ਕਿਉਂ ਜ਼ਰੂਰੀ? ਸਿਹਤ ਮਾਹਿਰਾਂ ਤੋਂ ਜਾਣੋ ਇਸ ਦੇ ਗਜ਼ਬ ਫਾਇਦਿਆਂ ਬਾਰੇ
Buttermilk Benefits: ਲੱਸੀ ਦਾ ਸੇਵਨ ਵੈਸੇ ਹਰ ਸੀਜ਼ਨ ਦੇ ਵਿੱਚ ਕੀਤਾ ਜਾ ਸਕਦਾ ਹੈ। ਪਰ ਜ਼ਿਆਦਾਤਰ ਲੋਕ ਗਰਮੀਆਂ ਦੇ ਵਿੱਚ ਇਸ ਨੂੰ ਪੀਣਾ ਪਸੰਦ ਕਰਦੇ ਹਨ। ਗਰਮੀਆਂ ਦੇ ਵਿੱਚ ਇਸ ਨੂੰ ਪੀਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਮਿਲਦੇ ਹਨ।
Lassi Benefits: ਗਰਮੀਆਂ 'ਚ ਡੀਹਾਈਡ੍ਰੇਸ਼ਨ ਤੋਂ ਖੁਦ ਨੂੰ ਬਚਾਉਣ ਦੇ ਲਈ ਅਕਸਰ ਲੋਕ ਵਾਰ-ਵਾਰ ਪਾਣੀ ਪੀਂਦੇ ਹਨ, ਜਾਂ ਫਿਰ ਆਈਸਕ੍ਰੀਮ, ਕੋਲਡ ਡਰਿੰਕਸ, ਸ਼ਰਬਤ ਦਾ ਸੇਵਨ ਕਰਦੇ ਹਨ। ਪਰ ਸਿਹਤ ਮਾਹਿਰਾਂ ਦੇ ਅਨੁਸਾਰ ਦੇਸੀ ਲੱਸੀ ਸਭ ਤੋਂ ਵਧੀਆ ਸਮਰ ਡਰਿੰਕ ਹੈ। ਇਹ ਸੁਆਦ ਹੋਣ ਦੇ ਨਾਲ ਸਿਹਤਮੰਦ ਵੀ ਹੁੰਦੀ ਹੈ। ਇਸ ਦੇ ਸੇਵਨ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਹਾਸਿਲ ਹੁੰਦੇ ਹਨ। ਲੱਸੀ ਵਿੱਚ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਬੀ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਰਿਪੋਰਟ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਗਰਮੀਆਂ ਦੇ ਦਿਨਾਂ 'ਚ ਲੱਸੀ ਦਾ ਸੇਵਨ ਕਰਨ ਨਾਲ ਤੁਸੀਂ ਖੁਦ ਨੂੰ ਠੰਡਾ ਰੱਖ ਸਕਦੇ ਹੋ। ਆਓ ਜਾਣਦੇ ਹਾਂ ਲੱਸੀ ਦੇ ਚਮਤਕਾਰੀ ਫਾਇਦਿਆਂ ਬਾਰੇ (Buttermilk Benefits)।
ਲੱਸੀ ਦੇ ਲਾਭ
ਲੱਸੀ ਦਾ ਸਵਾਦ ਥੋੜਾ ਖੱਟਾ ਹੁੰਦਾ ਹੈ ਪਰ ਪੀਣ ਵਿੱਚ ਕਾਫ਼ੀ ਸੁਆਦੀ ਹੁੰਦੀ ਹੈ। ਰੋਜ਼ਾਨਾ ਲੱਸੀ ਦਾ ਸੇਵਨ ਕਰਨ ਨਾਲ ਭੋਜਨ ਚੰਗੀ ਤਰ੍ਹਾਂ ਪਚ ਜਾਂਦਾ ਹੈ ਅਤੇ ਗੈਸ, ਐਸੀਡਿਟੀ ਵਰਗੀ ਸਮੱਸਿਆ ਨਹੀਂ ਹੁੰਦੀ। ਲੱਸੀ ਵਿੱਚ ਕੈਲੋਰੀ ਘੱਟ ਹੁੰਦੀ ਹੈ, ਇਸੇ ਲਈ ਇਸ ਨੂੰ ਭਾਰ ਘਟਾਉਣ ਵਿੱਚ ਵੀ ਮਦਦਗਾਰ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਲੱਸੀ 'ਚ ਕੈਲਸ਼ੀਅਮ ਹੁੰਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਰੱਖਦਾ ਹੈ।
ਲੱਸੀ ਚਮੜੀ ਨੂੰ ਪੋਸ਼ਣ ਦਿੰਦੀ ਹੈ ਅਤੇ ਇਸ ਨੂੰ ਚਮਕਦਾਰ ਵੀ ਬਣਾਉਂਦੀ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਲੱਸੀ ਦੇ ਨਾਲ ਨਹਾਉਂਦੇ ਹੋ ਤਾਂ ਸਰੀਰ ਠੰਡਕ ਮਹਿਸੂਸ ਕਰਦਾ ਹੈ ਅਤੇ ਨਾਲ ਹੀ ਚਮੜੀ ਚਮਕਦਾਰ ਹੁੰਦੀ ਹੈ। ਲੱਸੀ ਵਿੱਚ ਮੌਜੂਦ ਕੈਲਸ਼ੀਅਮ ਦਿਲ ਨਾਲ ਜੁੜੀਆਂ ਬਿਮਾਰੀਆਂ ਨੂੰ ਠੀਕ ਕਰਦਾ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਾਡੇ ਸਰੀਰ ਨੂੰ ਹਾਈਡਰੇਟ ਰੱਖਣ ਲਈ ਰੋਜ਼ਾਨਾ ਲੱਸੀ ਦਾ ਸੇਵਨ ਕਾਰਗਰ ਮੰਨਿਆ ਜਾਂਦਾ ਹੈ।
ਹੋਰ ਪੜ੍ਹੋ : ਕੈਂਸਰ ਦੇ ਮਰੀਜ਼ਾਂ ਲਈ ਸ਼ੁਰੂ ਹੋਈ ਮੁਫ਼ਤ ਹੈਲਪਲਾਈਨ! ਲੈ ਸਕਣਗੇ ਡਾਕਟਰਾਂ ਤੋਂ ਸਹੀ ਸਲਾਹ
ਇਸ ਤਰ੍ਹਾਂ ਕਰੋ ਲੱਸੀ ਦਾ ਸੇਵਨ
ਤੁਸੀਂ ਬਿਨਾਂ ਕਿਸੇ ਮਸਾਲੇ ਦੇ ਸਾਦੀ ਲੱਸੀ ਵੀ ਪੀ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਸ 'ਚ ਪੁਦੀਨਾ, ਧਨੀਆ, ਜੀਰਾ, ਨਮਕ ਵਰਗੇ ਮਸਾਲੇ ਪਾ ਕੇ ਮਸਾਲੇਦਾਰ ਲੱਸੀ ਤਿਆਰ ਕਰ ਸਕਦੇ ਹੋ। ਤੁਸੀਂ ਲੱਸੀ ਵਿੱਚ ਕੁੱਝ ਫਲ ਪਾ ਕੇ ਵੀ ਪੀ ਸਕਦੇ ਹੋ। ਇਸ ਨੂੰ ਠੰਡਾ ਜਾਂ ਕੋਸਾ ਪੀਣਾ ਬਿਹਤਰ ਹੋਵੇਗਾ। ਲੱਸੀ ਪੀਣ ਦਾ ਸਹੀ ਸਮਾਂ ਭੋਜਨ ਤੋਂ ਬਾਅਦ ਹੈ, ਇਹ ਪਾਚਨ ਕਿਰਿਆ ਨੂੰ ਸੁਧਾਰਦਾ ਹੈ। ਇਸ ਤੋਂ ਇਲਾਵਾ ਤੁਸੀਂ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਵੀ ਕਰ ਸਕਦੇ ਹੋ। ਤੁਸੀਂ ਇਸ ਦਾ ਸੇਵਨ ਜ਼ਿਆਦਾ ਗਰਮੀ 'ਚ ਵੀ ਕਰ ਸਕਦੇ ਹੋ। ਧਿਆਨ ਵਿੱਚ ਰੱਖੋ ਕਿ ਜ਼ਿਆਦਾ ਮਾਤਰਾ ਵਿੱਚ ਲੱਸੀ ਦਾ ਸੇਵਨ ਕਰਨ ਨਾਲ ਪੇਟ ਫੁੱਲਣ ਵਰਗੀ ਸਮੱਸਿਆ ਹੋ ਸਕਦੀ ਹੈ। ਜਿਨ੍ਹਾਂ ਲੋਕਾਂ ਨੂੰ ਲੱਸੀ ਤੋਂ ਐਲਰਜੀ ਹੈ, ਉਨ੍ਹਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )