ਪੁਰਾਣੇ, ਫੱਟੇ ਕੱਪੜੇ ਪਹਿਨਣ ਦੇ ਨੁਕਸਾਨ: ਤੁਹਾਡੀ ਪਰਸਨੈਲਟੀ, ਰਿਸ਼ਤੇ ਅਤੇ ਮੂਡ 'ਤੇ ਪੈਂਦਾ ਅਸਰ!
ਬਹੁਤ ਸਾਰੇ ਲੋਕ ਅਜਿਹੇ ਹਨ ਜੋ ਕਿ ਜ਼ਿਆਦਾ ਤਰ ਫਟੇ-ਪੁਰਾਣੇ ਘਸੇ ਹੋਏ ਕੱਪੜੇ ਪਹਿਣਾ ਪਸੰਦ ਕਰਦੇ ਹਨ, ਖਾਸ ਕਰਕੇ ਗਰਮੀ ਦਾ ਮੌਸਮ ਦੇ ਵਿੱਚ। ਪਰ ਜੇਕਰ ਤੁਹਾਡੀ ਵੀ ਕੁੱਝ ਅਜਿਹੀ ਆਦਤ ਹੈ ਤਾਂ ਸਾਵਧਾਨ ਹੋ ਜਾਓ ਇਹ ਤੁਹਾਨੂੰ ਕਿਵੇਂ ਨੁਕਸਾਨ..

Old torn clothes: ਪੁਰਾਣੇ ਅਤੇ ਫੱਟੇ ਹੋਏ ਕੱਪੜੇ ਕੋਈ ਵੀ ਪਹਿਨਣਾ ਨਹੀਂ ਚਾਹੁੰਦਾ। ਪਰ ਫੈਸ਼ਨ ਦੇ ਨਾਂ 'ਤੇ ਅੱਜਕੱਲ ਕਈ ਲੋਕ ਫੱਟੇ ਕੱਪੜੇ ਵੀ ਪਹਿਨ ਲੈਂਦੇ ਹਨ। ਕੁਝ ਲੋਕ ਘਰ ਵਿੱਚ ਆਰਾਮ ਅਤੇ ਸੁਵਿਧਾ ਦੇ ਨਾਂ 'ਤੇ ਵੀ ਘਿਸੇ-ਪਿਟੇ ਕੱਪੜੇ ਪਹਿਨਣ ਨੂੰ ਤਰਜੀਹ ਦਿੰਦੇ ਹਨ। ਅਕਸਰ ਲੋਕਾਂ ਨੂੰ ਕਹਿੰਦੇ ਸੁਣਿਆ ਗਿਆ ਹੈ ਕਿ ਉਹ ਗਰਮੀਆਂ ਵਿੱਚ ਘਸੇ ਹੋਏ ਕੱਪੜੇ ਪਸੰਦ ਕਰਦੇ ਹਨ। ਕਈ ਵਾਰ ਇਹਨਾਂ ਕੱਪੜਿਆਂ 'ਚ ਛੇਦ ਵੀ ਹੁੰਦੇ ਹਨ। ਇਸੇ ਤਰ੍ਹਾਂ ਸਰਦੀਆਂ ਵਿੱਚ ਵੀ ਕਈ ਲੋਕ ਸਵੈਟਰ ਹੇਠਾਂ ਪੁਰਾਣੇ ਤੇ ਫਟੇ ਕੱਪੜੇ ਪਹਿਨ ਲੈਂਦੇ ਹਨ, ਹਾਲਾਂਕਿ ਇਹ ਉਨ੍ਹਾਂ ਦੀ ਮਜਬੂਰੀ ਨਹੀਂ ਹੁੰਦੀ।
ਅਸਲ ਵਿੱਚ, ਫਟੇ ਅਤੇ ਘਿਸੇ ਹੋਏ ਕੱਪੜੇ ਪਹਿਨਣ ਨਾਲ ਕਈ ਨੁਕਸਾਨ ਹੁੰਦੇ ਹਨ, ਜੋ ਸਿਰਫ ਫੈਸ਼ਨ ਜਾਂ ਲੁੱਕ ਤੱਕ ਸੀਮਤ ਨਹੀਂ ਰਹਿੰਦੇ, ਬਲਕਿ ਇਹ ਤੁਹਾਡੀ ਪਰਸਨੈਲਟੀ 'ਤੇ ਵੀ ਨਕਾਰਾਤਮਕ ਅਸਰ ਪਾਉਂਦੇ ਹਨ।
ਪੁਰਾਣੇ ਕੱਪੜੇ ਹੋ ਜਾਂਦੇ ਹਨ ਆਊਟ ਆਫ ਫੈਸ਼ਨ
ਜੇ ਤੁਸੀਂ ਹਰ ਵੇਲੇ ਉਹੀ ਪੁਰਾਣੇ ਅਤੇ ਘਿਸੇ ਹੋਏ ਕੱਪੜੇ ਪਹਿਨਦੇ ਹੋ, ਤਾਂ ਇਸ ਨਾਲ ਤੁਹਾਡਾ ਲੁੱਕ ਪੁਰਾਣੇ ਫੈਸ਼ਨ ਵਾਲਾ ਲੱਗਣ ਲੱਗ ਪੈਂਦਾ ਹੈ। ਅਕਸਰ ਇਹ ਘਿਸੇ ਹੋਏ ਕੱਪੜੇ ਪੁਰਾਣੇ ਮਾਡਲ ਦੇ ਹੁੰਦੇ ਹਨ। ਜੇਕਰ ਤੁਸੀਂ ਨਵੇਂ ਫੈਸ਼ਨ ਦੇ ਨਾਲ ਕਦਮ ਮਿਲਾ ਕੇ ਚੱਲਣਾ ਚਾਹੁੰਦੇ ਹੋ, ਤਾਂ ਫਟੇ ਹੋਏ ਕੱਪੜੇ ਘਰ ਵਿੱਚ ਵੀ ਨਹੀਂ ਪਹਿਨਣੇ ਚਾਹੀਦੇ।
ਪਰਸਨੈਲਟੀ 'ਤੇ ਪੈਂਦਾ ਹੈ ਮਾੜਾ ਅਸਰ
ਫਟੇ ਅਤੇ ਘਿਸੇ ਹੋਏ ਕੱਪੜੇ ਘਰ ਵਿੱਚ ਪਹਿਨਣ ਨਾਲ ਤੁਹਾਡੀ ਪਰਸਨੈਲਟੀ 'ਤੇ ਨਕਾਰਾਤਮਕ ਅਸਰ ਪੈਂਦਾ ਹੈ। ਅਕਸਰ ਜਦੋਂ ਗਲੀ-ਗੁਆਂਢ ਦੇ ਲੋਕ ਤੁਹਾਨੂੰ ਇਨ੍ਹਾਂ ਪੁਰਾਣੇ, ਮੈਲੇ ਕੱਪੜਿਆਂ ਵਿੱਚ ਵੇਖਦੇ ਹਨ, ਤਾਂ ਉਹ ਤੁਹਾਡੇ ਬਾਰੇ ਗਲਤ ਧਾਰਣਾ ਬਣਾਉਣ ਲੱਗ ਪੈਂਦੇ ਹਨ। ਉਨ੍ਹਾਂ ਨੂੰ ਲੱਗਣ ਲੱਗਦਾ ਹੈ ਕਿ ਤੁਹਾਨੂੰ ਢੰਗ ਨਾਲ ਰਹਿਣ-ਸਹਿਣ ਦੀ ਸਮਝ ਨਹੀਂ ਹੈ, ਜਿਸ ਕਰਕੇ ਤੁਹਾਡੀ ਇਮੇਜ 'ਚ ਖਰਾਬ ਹੁੰਦੀ ਹੈ।
ਨਕਾਰਾਤਮਕ ਊਰਜਾ ਨੂੰ ਕਰਦੇ ਹਨ ਆਕਰਸ਼ਿਤ
ਫਟੇ-ਪੁਰਾਣੇ ਅਤੇ ਘਸੇ ਹੋਏ ਕੱਪੜੇ, ਖਾਸ ਕਰਕੇ ਕਿਸੇ ਹੋਰ ਦੇ ਪੁਰਾਣੇ ਕੱਪੜੇ ਪਹਿਨਣ ਨਾਲ ਨਕਾਰਾਤਮਕ ਊਰਜਾ ਵਧੇਰੇ ਆਕਰਸ਼ਿਤ ਹੁੰਦੀ ਹੈ। ਇਸੇ ਕਰਕੇ ਕਦੇ ਵੀ ਕਿਸੇ ਹੋਰ ਦੇ ਪੁਰਾਣੇ ਕੱਪੜੇ ਨਹੀਂ ਪਹਿਨਣੇ ਚਾਹੀਦੇ।
ਮਾਲੀ ਹਾਲਤ 'ਤੇ ਪੈਂਦਾ ਹੈ ਨਕਾਰਾਤਮਕ ਅਸਰ
ਇਹ ਮੰਨਿਆ ਜਾਂਦਾ ਹੈ ਕਿ ਫਟੇ ਅਤੇ ਘਸੇ ਕੱਪੜੇ ਪਹਿਨਣ ਨਾਲ ਗ੍ਰਹਿ ਦੋਸ਼ੀ ਹੋ ਜਾਂਦੇ ਹਨ, ਜਿਸ ਕਰਕੇ ਕਈ ਵਾਰੀ ਮਾਲੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਲਈ ਜੇ ਤੁਹਾਡੇ ਕੋਲ ਨਵੇਂ ਕੱਪੜੇ ਮੌਜੂਦ ਹਨ, ਤਾਂ ਪੁਰਾਣੇ, ਫਟੇ ਜਾਂ ਘਸੇ ਹੋਏ ਕੱਪੜੇ ਨਹੀਂ ਪਹਿਨਣੇ ਚਾਹੀਦੇ।
ਰਿਸ਼ਤੇ 'ਤੇ ਪੈਂਦਾ ਹੈ ਅਸਰ
ਜੇ ਤੁਸੀਂ ਘਰ ਵਿੱਚ ਹਮੇਸ਼ਾ ਪੁਰਾਣੇ ਅਤੇ ਘੱਸੇ ਹੋਏ ਕੱਪੜੇ ਪਹਿਣਦੇ ਹੋ, ਤਾਂ ਇਸਦਾ ਪ੍ਰਭਾਵ ਤੁਹਾਡੇ ਰਿਸ਼ਤੇ 'ਤੇ ਵੀ ਪੈ ਸਕਦਾ ਹੈ।
ਜੇ ਤੁਸੀਂ ਅਕਸਰ ਅਜਿਹਾ ਕੱਪੜੇ ਪਹਿਣਦੇ ਹੋ ਜੋ ਕਈ ਥਾਵਾਂ ਤੋਂ ਕੱਟੇ ਹੋਏ ਹਨ ਜਾਂ ਬਹੁਤ ਜ਼ਿਆਦਾ ਘਿਸ ਚੁੱਕੇ ਹਨ, ਤਾਂ ਸੰਭਵ ਹੈ ਕਿ ਤੁਹਾਡਾ ਲੁੱਕ ਤੁਹਾਡੇ ਜੀਵਨ ਸਾਥੀ ਨੂੰ ਆਕਰਸ਼ਕ ਨਾ ਲੱਗੇ। ਇਸ ਕਾਰਨ, ਕਈ ਵਾਰੀ ਪਤੀ-ਪਤਨੀ ਦੇ ਰਿਸ਼ਤੇ 'ਚ ਵੀ ਦੂਰੀ ਆ ਸਕਦੀ ਹੈ। ਇਸ ਲਈ ਘਰ ਵਿੱਚ ਵੀ ਸਾਫ਼-ਸੁਥਰੇ ਅਤੇ ਢੰਗ ਦੇ ਕੱਪੜੇ ਪਹਿਨਣਾ ਜ਼ਰੂਰੀ ਹੈ।
ਮੂਡ 'ਤੇ ਪੈਂਦਾ ਹੈ ਅਸਰ
ਕਈ ਵਾਰੀ ਤੁਸੀਂ ਆਪਣੇ ਆਪ ਮਹਿਸੂਸ ਕੀਤਾ ਹੋਵੇਗਾ ਕਿ ਜਦੋਂ ਤੁਸੀਂ ਨਵੇਂ ਕੱਪੜੇ ਪਹਿਣਦੇ ਹੋ, ਤਾਂ ਤੁਹਾਨੂੰ ਆਪਣੇ ਅੰਦਰ ਇੱਕ ਚੰਗਾ ਅਹਿਸਾਸ ਹੁੰਦਾ ਹੈ। ਇਸੇ ਤਰ੍ਹਾਂ, ਭਾਵੇਂ ਤੁਸੀਂ ਸਾਰਾ ਦਿਨ ਘਰ ਵਿੱਚ ਹੀ ਰਹਿਣਾ ਹੈ, ਪਰ ਫਟੇ-ਪੁਰਾਣੇ ਜਾਂ ਘਸੇ ਕੱਪੜੇ ਨਹੀਂ ਪਹਿਨਣੇ ਚਾਹੀਦੇ।
ਇਹ ਸਿਰਫ਼ ਦਿਖਾਵਾ ਨਹੀਂ, ਬਲਕਿ ਇਹ ਤੁਹਾਡੇ ਮੂਡ 'ਤੇ ਵੀ ਪ੍ਰਭਾਵ ਪਾਉਂਦੇ ਹਨ। ਸਾਫ਼-ਸੁਥਰੇ ਅਤੇ ਢੰਗ ਦੇ ਕੱਪੜੇ ਪਹਿਨਣ ਨਾਲ ਮਨੁੱਖ ਆਪਣੇ ਆਪ ਨੂੰ ਤਾਜ਼ਾ ਅਤੇ ਪੋਜ਼ੀਟਿਵ ਮਹਿਸੂਸ ਕਰਦਾ ਹੈ।
Disclaimer: ਇੱਥੇ ਪ੍ਰਦਾਨ ਕੀਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ ਅਤੇ ਜਾਣਕਾਰੀ 'ਤੇ ਅਧਾਰਤ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ABPLive.com ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਜਾਂ ਵਿਸ਼ਵਾਸ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਦੀ ਸਲਾਹ ਲਓ।






















