(Source: ECI/ABP News/ABP Majha)
Health Tips: ਮਾਈਕ੍ਰੋਵੇਵ ਵਿੱਚ ਭੋਜਨ ਗਰਮ ਕਰਨ ਨਾਲ ਨਸ਼ਟ ਹੋ ਜਾਂਦੇ ਪੌਸ਼ਟਿਕ ਤੱਤ? ਜਾਣੋ ਸੱਚਾਈ
Health News: ਬਹੁਤ ਸਾਰੇ ਲੋਕ ਅਜਿਹੇ ਨੇ ਜੋ ਕਿ ਮਾਈਕ੍ਰੋਵੇਵ 'ਚ ਖਾਣਾ ਪਕਾਉਂਦੇ ਜਾਂ ਗਰਮ ਕਰਦੇ ਹਨ। ਤਾਂ ਆਓ ਜਾਣਦੇ ਹਾਂ ਕੀ ਮਾਈਕ੍ਰੋਵੇਵ ਫੂਡ ਅਸਲ ਵਿੱਚ ਤੁਹਾਡੀ ਸਿਹਤ ਨੂੰ ਪ੍ਰਭਾਵਿਤ ਕਰ ਰਿਹਾ ਹੈ ਜਾਂ ਨਹੀਂ...
Microwave is harmful or not: ਮਾਈਕ੍ਰੋਵੇਵ ਅਜਿਹਾ ਉਪਕਰਨ ਹੈ ਜੋ ਕਿ ਲਗਭਗ ਅੱਜ ਦੇ ਸਮੇਂ ਦੇ ਵਿੱਚ ਹਰ ਘਰ ਦੇ ਵਿੱਚ ਮੌਜੂਦ ਹੈ। ਲੋਕ ਇਸ ਦੀ ਵਰਤੋਂ ਭੋਜਨ ਗਰਮ ਕਰਨ ਤੋਂ ਲੈ ਕੇ ਮਿੱਠੀਆਂ ਚੀਜ਼ਾਂ ਗਰਮ ਕਰਨ ਤੱਕ ਕਰਦੇ ਹਨ। ਅਸੀਂ ਅਕਸਰ ਇਹ ਸੁਣਦੇ ਜਾਂ ਪੜ੍ਹਦੇ ਹਾਂ ਕਿ ਮਾਈਕ੍ਰੋਵੇਵ 'ਚ ਗਰਮ ਕਰਕੇ ਜਾਂ ਪਕਾਇਆ ਹੋਇਆ ਭੋਜਨ ਖਾਣਾ ਸਹੀ ਨਹੀਂ ਹੁੰਦਾ, ਕਿਉਂਕਿ ਅਜਿਹਾ ਕਰਨ ਨਾਲ ਭੋਜਨ 'ਚ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਭੋਜਨ ਸਿਹਤਮੰਦ ਨਹੀਂ ਰਹਿੰਦਾ। ਇਸ ਦੇ ਪਿੱਛੇ ਦਾ ਰਾਜ਼ ਦੱਸਣ ਤੋਂ ਪਹਿਲਾਂ ਆਓ ਜਾਣਦੇ ਹਾਂ ਕਿ ਮਾਈਕ੍ਰੋਵੇਵ 'ਚ ਖਾਣਾ ਕਿਵੇਂ ਗਰਮ ਹੁੰਦਾ ਹੈ (How to heat food in microwave)। ਨਾਲ ਹੀ ਦੱਸਾਂਗੇ ਇਸ ਦੇ ਫਾਇਦੇ ਤੇ ਨੁਕਸਾਨ....
ਇਸ ਤਰ੍ਹਾਂ ਮਾਈਕ੍ਰੋਵੇਵ ਕੰਮ ਕਰਦਾ ਹੈ
ਮਾਹਿਰਾਂ ਦਾ ਕਹਿਣਾ ਹੈ ਕਿ ਮਾਈਕ੍ਰੋਵੇਵ ਵਿੱਚ ਭੋਜਨ ਨੂੰ ਮਾਈਕ੍ਰੋਵੇਵ ਕਿਰਨਾਂ ਰਾਹੀਂ ਗਰਮ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਵਿਚ ਭੋਜਨ ਦੇ ਅੰਦਰ ਪਾਣੀ, ਪ੍ਰੋਟੀਨ ਅਤੇ ਚਰਬੀ ਚੁੰਬਕ ਦਾ ਕੰਮ ਕਰਦੇ ਹਨ। ਮਾਈਕ੍ਰੋਵੇਵ ਕਿਰਨਾਂ ਦੇ ਸੰਪਰਕ ਵਿਚ ਆਉਣ 'ਤੇ ਉਹ ਗਰਮ ਕਰਨ ਲੱਗਦੇ ਹਨ, ਜਿਸ ਕਾਰਨ ਉਨ੍ਹਾਂ ਦੇ ਅੰਦਰ ਗਰਮੀ ਪੈਦਾ ਹੁੰਦੀ ਹੈ ਅਤੇ ਭੋਜਨ ਗਰਮ ਜਾਂ ਪਕਾਇਆ ਜਾਂਦਾ ਹੈ।
ਦਿਲਚਸਪ ਗੱਲ ਇਹ ਹੈ ਕਿ ਇਹ ਇੱਕ ਆਊਟ ਟੂ ਇਨ ਪ੍ਰੋਸੈਸ ਹੈ, ਪਹਿਲਾਂ ਭੋਜਨ ਦਾ ਬਾਹਰੀ ਇੱਕ ਤੋਂ ਡੇਢ ਇੰਚ ਹਿੱਸਾ ਗਰਮ ਹੋ ਜਾਂਦਾ ਹੈ। ਇਸ ਹਿੱਸੇ ਦੇ ਗਰਮ ਹੋਣ ਤੋਂ ਬਾਅਦ, ਗਰਮੀ ਮੱਧ ਹਿੱਸੇ ਵੱਲ ਵਧਦੀ ਹੈ। ਇਸ ਤਰ੍ਹਾਂ ਸਾਰਾ ਭੋਜਨ ਗਰਮ ਹੋ ਜਾਂਦਾ ਹੈ। ਇਹ ਵੀ ਧਿਆਨ ਦੇਣ ਯੋਗ ਹੈ ਕਿ ਮਾਈਕ੍ਰੋਵੇਵ ਕੁਕਿੰਗ ਵਿੱਚ ਜੇਕਰ ਭੋਜਨ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਭੋਜਨ ਜਲਦੀ ਪਕ ਜਾਵੇਗਾ। ਜੇਕਰ ਪਾਣੀ ਘੱਟ ਹੋਵੇਗਾ ਤਾਂ ਖਾਣਾ ਦੇਰੀ ਨਾਲ ਪਕੇਗਾ।
ਹੋਰ ਪੜ੍ਹੋ : ਫਿੱਟ ਰਹਿਣ ਲਈ ਜੌਗਿੰਗ ਜਾਂ ਕਸਰਤ, ਕਿਸ ਤੋਂ ਮਿਲਦਾ ਜ਼ਿਆਦਾ ਲਾਭ? ਮਾਹਿਰਾਂ ਤੋਂ ਜਾਣੋ
ਕੀ ਮਾਈਕ੍ਰੋਵੇਵ ਵਿੱਚ ਭੋਜਨ ਪਕਾਉਣਾ ਜਾਂ ਗਰਮ ਕਰਨਾ ਹਾਨੀਕਾਰਕ ਹੈ?
ਭੋਜਨ ਗੈਸ ਚੁੱਲ੍ਹੇ ਦੇ ਮੁਕਾਬਲੇ ਮਾਈਕ੍ਰੋਵੇਵ 'ਤੇ ਤੇਜ਼ੀ ਨਾਲ ਪਕਦਾ ਹੈ, ਇਸ ਲਈ ਭੋਜਨ ਵਿਚਲੇ ਪੌਸ਼ਟਿਕ ਤੱਤ ਜ਼ਿਆਦਾ ਪ੍ਰਭਾਵਿਤ ਨਹੀਂ ਹੁੰਦੇ, ਪਰ ਹਰ ਪਦਾਰਥ, ਜਿਵੇਂ ਕਿ ਵਿਟਾਮਿਨ ਬੀ12 ਨਾਲ ਅਜਿਹਾ ਨਹੀਂ ਹੁੰਦਾ। ਇਹ ਗਰਮੀ ਕਾਰਨ ਨਸ਼ਟ ਹੋ ਜਾਂਦਾ ਹੈ, ਚਾਹੇ ਭੋਜਨ ਨੂੰ ਅੱਗ 'ਤੇ ਪਕਾਇਆ ਜਾਵੇ ਜਾਂ ਮਾਈਕ੍ਰੋਵੇਵ 'ਚ, ਗਰਮੀ ਕਾਰਨ ਵਿਟਾਮਿਨ ਬੀ12 ਨਸ਼ਟ ਹੋ ਜਾਵੇਗਾ। ਮਾਈਕ੍ਰੋਵੇਵ 'ਚ ਖਾਣਾ ਪਕਾਉਣ ਨਾਲ ਪੌਸ਼ਟਿਕ ਤੱਤ ਬਚੇ ਰਹਿੰਦੇ ਹਨ ਅਤੇ ਮਾਈਕ੍ਰੋਵੇਵ 'ਚ ਭੋਜਨ ਦਾ ਸਵਾਦ ਵੀ ਵੱਖਰਾ ਹੁੰਦਾ ਹੈ।
ਇਸ ਦੇ ਉਲਟ, ਖੋਜ ਵਿੱਚ ਸਾਹਮਣੇ ਆਇਆ ਹੈ ਕਿ ਮਾਈਕ੍ਰੋਵੇਵ ਭੋਜਨ ਵਿੱਚ ਮੌਜੂਦ ਕੀਟਾਣੂਆਂ ਨੂੰ 2-4 ਮਿੰਟਾਂ ਵਿੱਚ ਮਾਰ ਦਿੰਦਾ ਹੈ (Microwave destroy germs in food in 24 minutes), ਪਰ ਜੇਕਰ ਭੋਜਨ ਨੂੰ ਮਾਈਕ੍ਰੋਵੇਵ ਵਿੱਚ ਸਹੀ ਢੰਗ ਨਾਲ ਨਹੀਂ ਪਕਾਇਆ ਜਾਂਦਾ ਹੈ, ਤਾਂ ਇਸ ਨਾਲ ਇਨਫੈਕਸ਼ਨ ਵੀ ਫੈਲ ਸਕਦੀ ਹੈ। ਇਸ ਲਈ, ਮਾਈਕ੍ਰੋਵੇਵ ਦੇ ਦੋਵੇਂ ਫਾਇਦੇ ਅਤੇ ਨੁਕਸਾਨ ਹਨ।
ਪਰ ਜੇਕਰ ਦੇਖਿਆ ਜਾਵੇ ਤਾਂ ਮਾਈਕ੍ਰੋਵੇਵ ਵਿੱਚ ਭੋਜਨ ਗਰਮ ਕਰਨ ਜਾਂ ਪਕਾਉਣ ਨਾਲ ਇਸ ਦੇ ਪੌਸ਼ਟਿਕ ਤੱਤ ਨਸ਼ਟ ਨਹੀਂ ਹੁੰਦੇ। ਅੱਜ ਦੇ ਤੇਜ਼-ਰਫ਼ਤਾਰ ਜ਼ਿੰਦਗੀ ਦੇ ਵਿੱਚ, ਮਾਈਕ੍ਰੋਵੇਵ ਨੇ ਭੋਜਨ ਪਕਾਉਣ ਜਾਂ ਗਰਮ ਕਰਨ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ। ਜਿਸ ਵਿੱਚ ਸਮਾਂ ਵੀ ਘੱਟ ਲੱਗਦਾ ਹੈ ਅਤੇ ਆਸਾਨ ਵੀ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )