High Cholesterol In Winter: ਸਰਦੀਆਂ 'ਚ ਵਧਦੈ ਕੋਲੈਸਟ੍ਰਾਲ, ਇਸ ਤਰੀਕੇ ਨਾਲ ਕਰੋ ਬਚਾਅ
Cholesterol In Winter: ਅੱਜ ਦੇ ਆਧੁਨਿਕ ਅਤੇ ਤੇਜ਼ ਰਫ਼ਤਾਰ ਜੀਵਨ ਸ਼ੈਲੀ ਵਿੱਚ ਜ਼ਿਆਦਾਤਰ ਲੋਕ ਕੋਲੈਸਟ੍ਰੋਲ ਦੀ ਸਮੱਸਿਆ ਨਾਲ ਜੂਝ ਰਹੇ ਹਨ। ਕੋਲੈਸਟ੍ਰਾਲ 'ਚ 2 ਤਰ੍ਹਾਂ ਦਾ ਕੋਲੈਸਟ੍ਰੋਲ ਹੁੰਦੈ, ਚੰਗਾ ਕੋਲੈਸਟ੍ਰੋਲ ਅਤੇ ਖਰਾਬ ਕੋਲੈਸਟ੍ਰੋਲ।
Cholesterol Control Tips: ਅੱਜ ਦੇ ਆਧੁਨਿਕ ਅਤੇ ਤੇਜ਼ ਰਫ਼ਤਾਰ ਜੀਵਨ ਸ਼ੈਲੀ ਵਿੱਚ ਅਸੀਂ ਗਲਤ ਖਾਣ-ਪੀਣ ਅਤੇ ਗੈਰ-ਸਿਹਤਮੰਦ ਜੀਵਨ ਸ਼ੈਲੀ ਦੀ ਵਰਤੋਂ ਕਰ ਰਹੇ ਹਾਂ, ਜਿਸ ਕਰਕੇ ਕਈ ਬਿਮਾਰੀਆਂ ਨੇ ਇਨਸਾਨ ਦੇ ਸਰੀਰ ਨੂੰ ਘੇਰ ਰੱਖਿਆ ਹੈ। ਜ਼ਿਆਦਾਤਰ ਲੋਕ ਕੋਲੈਸਟ੍ਰੋਲ (Cholesterol ) ਦੀ ਸਮੱਸਿਆ ਨਾਲ ਜੂਝ ਰਹੇ ਹਨ। ਕੋਲੈਸਟ੍ਰਾਲ ਵਿਚ ਦੋ ਤਰ੍ਹਾਂ ਦਾ ਕੋਲੈਸਟ੍ਰੋਲ ਹੁੰਦਾ ਹੈ, ਚੰਗਾ ਕੋਲੈਸਟ੍ਰੋਲ ਅਤੇ ਖਰਾਬ ਕੋਲੈਸਟ੍ਰੋਲ। ਚੰਗੇ ਕੋਲੈਸਟ੍ਰੋਲ ਨੂੰ ਉੱਚ ਘਣਤਾ ਵਾਲੀ ਲਿਪੋਪ੍ਰੋਟੀਨ (HDL) ਕਿਹਾ ਜਾਂਦਾ ਹੈ। ਇਹ ਖੂਨ ਸੰਚਾਰ ਅਤੇ ਟਿਸ਼ੂਆਂ ਦੇ ਗਠਨ ਵਿੱਚ ਮਹੱਤਵਪੂਰਨ ਕਦਮ ਚੁੱਕਦਾ ਹੈ। ਜਦੋਂ ਕਿ ਖਰਾਬ ਕੋਲੈਸਟ੍ਰੋਲ ਨੂੰ ਘੱਟ ਘਣਤਾ ਵਾਲੀ ਲਿਪੋਪ੍ਰੋਟੀਨ (LDL) ਕਿਹਾ ਜਾਂਦਾ ਹੈ। ਜੋ ਦਿਲ ਦੀਆਂ ਧਮਨੀਆਂ 'ਤੇ ਜਮ੍ਹਾ ਹੋ ਜਾਂਦਾ ਹੈ। ਜਿਸ ਕਾਰਨ ਦਿਲ ਤੱਕ ਖੂਨ ਜਾਣ ਵਿੱਚ ਦਿੱਕਤ ਹੁੰਦੀ ਹੈ।
ਕੋਲੈਸਟ੍ਰਾਲ ਸਰੀਰ ਵਿੱਚ ਸੈੱਲਾਂ, ਵਿਟਾਮਿਨਾਂ ਅਤੇ ਹਾਰਮੋਨਲ ਤਬਦੀਲੀਆਂ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਕੋਲੈਸਟ੍ਰੋਲ ਕਾਰਨ ਸਰੀਰ ਵਿੱਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ। ਸੈਚੂਰੇਟਿਡ ਫੈਟ ਤੋਂ ਬਣੀਆਂ ਚੀਜ਼ਾਂ ਜਿਵੇਂ ਪਾਮ ਆਇਲ, ਨਾਰੀਅਲ ਤੇਲ, ਰਿਫਾਇੰਡ ਤੇਲ ਖਾਣ ਨਾਲ ਕੋਲੈਸਟ੍ਰੋਲ ਵਧਦਾ ਹੈ। ਖ਼ਰਾਬ ਕੋਲੈਸਟ੍ਰੋਲ ਵਧਣ ਨਾਲ ਦਿਲ ਦਾ ਦੌਰਾ, ਦਿਲ ਦੀ ਅਸਫਲਤਾ ਅਤੇ ਸਟ੍ਰੋਕ ਦਾ ਖਰਾਬ ਵਧ ਜਾਂਦਾ ਹੈ। ਖਰਾਬ ਜੀਵਨ ਸ਼ੈਲੀ ਕਾਰਨ ਖਰਾਬ ਕੋਲੈਸਟ੍ਰਾਲ ਵਧਣ ਲੱਗਦਾ ਹੈ। ਜਿਸ ਕਾਰਨ ਹਾਰਟ ਅਟੈਕ, ਹਾਰਟ ਫੇਲ੍ਹ, ਸਟ੍ਰੋਕ ਵਰਗੀਆਂ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।
ਖਰਾਬ ਜੀਵਨ ਸ਼ੈਲੀ ਕਾਰਨ ਖਰਾਬ ਕੋਲੈਸਟ੍ਰਾਲ ਵਧਣ ਲੱਗਦਾ ਹੈ। ਜਿਸ ਕਾਰਨ ਹਾਰਟ ਅਟੈਕ, ਹਾਰਟ ਫੇਲਿਓਰ, ਸਟ੍ਰੋਕ ਵਰਗੀਆਂ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਜਿਨ੍ਹਾਂ ਲੋਕਾਂ ਨੂੰ ਬੀ.ਪੀ (BP) ਦੀ ਸਮੱਸਿਆ ਹੈ ਉਨ੍ਹਾਂ ਨੂੰ ਆਪਣੀ ਖੁਰਾਕ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ। ਖੁਰਾਕ ਵਿੱਚ ਵੱਧ ਤੋਂ ਵੱਧ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰਨ ਦੀ ਲੋੜ ਹੈ। ਤਾਂ ਕਿ ਖਰਾਬ ਕੋਲੈਸਟ੍ਰੋਲ ਨਾ ਵਧੇ। ਆਓ ਜਾਂਦੇ ਹਾਂ ਅਜਿਹੇ ਭੋਜਨ ਬਾਰੇ...
ਦਲੀਆ
ਦਲੀਆ ਖਰਾਬ ਕੋਲੈਸਟ੍ਰਾਲ ਨੂੰ ਕੰਟਰੋਲ ਕਰਦੀ ਹੈ। ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਦਲੀਆ 'ਚ ਬਹੁਤ ਜ਼ਿਆਦਾ ਫਾਈਬਰ ਹੁੰਦਾ ਹੈ ਅਤੇ ਇਹ LDL ਨੂੰ ਘੱਟ ਕਰਦਾ ਹੈ । ਦਲੀਆ, ਸਾਬਤ ਅਨਾਜ ਜਾਂ ਪੁੰਗਰੇ ਹੋਏ ਅਨਾਜ ਤੋਂ ਇਲਾਵਾ ਸੇਬ ਅਤੇ ਗੰਨਾ ਵੀ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ। ਸਵੇਰ ਦੇ ਨਾਸ਼ਤੇ 'ਚ ਇਨ੍ਹਾਂ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰੋ। ਅਤੇ ਆਪਣੇ ਦਿਨ ਵਿੱਚ ਘੱਟੋ-ਘੱਟ ਇੱਕ ਭੋਜਨ ਸ਼ਾਮਲ ਕਰਨ ਦੀ ਕੋਸ਼ਿਸ਼ ਕਰੋ।
ਓਮੇਗਾ -3 ਫੈਟੀ ਐਸਿਡ
ਮੱਛੀ, ਸਰ੍ਹੋਂ ਦਾ ਤੇਲ, ਫਲੈਕਸ ਸੀਡਜ਼, ਚਿਆ ਵਿੱਚ ਓਮੇਗਾ 3 ਫੈਟੀ ਐਸਿਡ ਦੀ ਭਰਪੂਰ ਮਾਤਰਾ ਹੁੰਦੀ ਹੈ। ਇਨ੍ਹਾਂ 'ਚ ਚੰਗਾ ਕੋਲੈਸਟ੍ਰਾਲ ਪਾਇਆ ਜਾਂਦਾ ਹੈ। ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਸਾਲਮਨ, ਟੂਨਾ ਮੱਛੀ ਵਰਗੀਆਂ ਇਨ੍ਹਾਂ ਚੀਜ਼ਾਂ 'ਚ ਗੁਡ ਕੋਲੈਸਟ੍ਰੋਲ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਹੈ। ਸਰਦੀਆਂ ਵਿੱਚ ਬੀਜ ਫਲ ਜਿਵੇਂ ਚੀਆ ਸੀਡਜ਼, ਰਾਗੀ, ਸਣ ਦੇ ਬੀਜ, ਜਵਾਰ, ਬਾਜਰਾ ਖਾਣਾ ਚਾਹੀਦਾ ਹੈ।
ਸੁੱਕੇ ਫਲ
ਅਖਰੋਟ ਵਿੱਚ ਚੰਗਾ ਕੋਲੈਸਟ੍ਰੋਲ ਹੁੰਦਾ ਹੈ। ਇਸ ਵਿੱਚ ਮਲਟੀਵਿਟਾਮਿਨ ਅਤੇ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਪਰ ਬਦਾਮ ਜ਼ਿਆਦਾ ਮਾਤਰਾ 'ਚ ਨਹੀਂ ਖਾਣੇ ਚਾਹੀਦੇ।
ਹੋਰ ਪੜ੍ਹੋ : ਸਰਦੀਆਂ ਦੀ ਮਨਪਸੰਦ 5 ਭਾਰਤੀ ਮਿਠਾਈਆਂ ਤੰਦਰੁਸਤੀ ਦੇ ਨਾਲ ਦਿੰਦੀਆਂ ਨੇ ਤੁਹਾਡੇ ਸਰੀਰ ਨੂੰ ਗਰਮਾਹਟ
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )