(Source: ECI/ABP News)
Rain Insects: ਬਾਰਸ਼ ਦੇ ਮੌਸਮ ਵਿਚ ਤੁਸੀਂ ਵੀ ਖੰਭਾਂ ਵਾਲੇ ਕੀੜਿਆਂ ਤੋਂ ਪਰੇਸ਼ਾਨ ਹੋ ਤਾਂ ਵਰਤੋ ਇਹ ਨੁਸਖੇ...
ਬਾਰਿਸ਼ ਦੇ ਇਸ ਮੌਸਮ ਵਿਚ ਸਭ ਤੋਂ ਵੱਡੀ ਸਮੱਸਿਆ ਖੰਭਾਂ ਵਾਲੇ ਕੀੜਿਆਂ ਕਾਰਨ ਹੁੰਦੀ ਹੈ। ਖੰਭਾਂ ਵਾਲੇ ਕੀੜੇ ਰੋਸ਼ਨੀ ਕਾਰਨ ਆਕਰਸ਼ਿਤ ਹੋ ਜਾਂਦੇ ਹਨ ਅਤੇ ਝੁੰਡਾਂ ਵਿੱਚ ਘਰ ਵਿੱਚ ਦਾਖਲ ਹੋ ਜਾਂਦੇ ਹਨ।
![Rain Insects: ਬਾਰਸ਼ ਦੇ ਮੌਸਮ ਵਿਚ ਤੁਸੀਂ ਵੀ ਖੰਭਾਂ ਵਾਲੇ ਕੀੜਿਆਂ ਤੋਂ ਪਰੇਸ਼ਾਨ ਹੋ ਤਾਂ ਵਰਤੋ ਇਹ ਨੁਸਖੇ... Rain Insects In the rainy season if you are also bothered by winged insects then use these tips Rain Insects: ਬਾਰਸ਼ ਦੇ ਮੌਸਮ ਵਿਚ ਤੁਸੀਂ ਵੀ ਖੰਭਾਂ ਵਾਲੇ ਕੀੜਿਆਂ ਤੋਂ ਪਰੇਸ਼ਾਨ ਹੋ ਤਾਂ ਵਰਤੋ ਇਹ ਨੁਸਖੇ...](https://feeds.abplive.com/onecms/images/uploaded-images/2024/08/04/4ff7bb6c5a1a2b2116bd03e3660feddf1722761918597995_original.jpg?impolicy=abp_cdn&imwidth=1200&height=675)
Rain Insects: ਬਾਰਿਸ਼ ਦੇ ਇਸ ਮੌਸਮ ਵਿਚ ਸਭ ਤੋਂ ਵੱਡੀ ਸਮੱਸਿਆ ਖੰਭਾਂ ਵਾਲੇ ਕੀੜਿਆਂ ਕਾਰਨ ਹੁੰਦੀ ਹੈ। ਖੰਭਾਂ ਵਾਲੇ ਕੀੜੇ ਰੋਸ਼ਨੀ ਕਾਰਨ ਆਕਰਸ਼ਿਤ ਹੋ ਜਾਂਦੇ ਹਨ ਅਤੇ ਝੁੰਡਾਂ ਵਿੱਚ ਘਰ ਵਿੱਚ ਦਾਖਲ ਹੋ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਆਸਾਨ ਤਰੀਕੇ ਦੱਸਾਂਗੇ ਜਿਸ ਨਾਲ ਖਿੜਕੀਆਂ ਅਤੇ ਦਰਵਾਜ਼ੇ ਖੁੱਲ੍ਹੇ ਹੋਣ ਉਤੇ ਵੀ ਇਕ ਵੀ ਖੰਭ ਵਾਲਾ ਕੀੜਾ ਤੁਹਾਡੇ ਘਰ ‘ਚ ਦਾਖਲ ਨਹੀਂ ਹੋਵੇਗਾ।
ਬਰਸਾਤ ਤੋਂ ਬਾਅਦ ਕੀੜੇ-ਮਕੌੜੇ ਲਾਈਟਾਂ ਦੇ ਆਲੇ-ਦੁਆਲੇ ਘੁੰਮਣਾ ਸ਼ੁਰੂ ਕਰ ਦਿੰਦੇ ਹਨ। ਜੇਕਰ ਇਨ੍ਹਾਂ ਕੀੜਿਆਂ ਨੂੰ ਘਰ ਵਿਚ ਦਾਖਲ ਹੋਣ ਤੋਂ ਰੋਕਣਾ ਹੈ ਤਾਂ ਖਿੜਕੀਆਂ ਅਤੇ ਦਰਵਾਜ਼ਿਆਂ ਵਿਚ ਜਾਲੀ ਲਗਾਉਣੀ ਚਾਹੀਦੀ ਹੈ। ਜਾਲੀ ਦੀ ਵਰਤੋਂ ਨਾਲ ਖਿੜਕੀਆਂ ਅਤੇ ਦਰਵਾਜ਼ੇ ਖੁੱਲ੍ਹੇ ਵੀ ਰਹਿ ਸਕਦੇ ਹਨ ਅਤੇ ਕੀੜੇ-ਮਕੌੜਿਆਂ ਨੂੰ ਘਰ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਸਕਦਾ ਹੈ।
ਬਰਸਾਤ ਤੋਂ ਬਾਅਦ ਘਰ ਤੋਂ ਖੰਭਾਂ ਵਾਲੇ ਕੀੜਿਆਂ ਨੂੰ ਦੂਰ ਕਰਨ ਲਈ ਕੌੜੀ ਨਿੰਮ ਅਤੇ ਤੁਲਸੀ ਦੇ ਪੱਤੇ ਲਾਭਦਾਇਕ ਸਾਬਤ ਹੋਣਗੇ। ਇਨ੍ਹਾਂ ਦੋਹਾਂ ਚੀਜ਼ਾਂ ‘ਚ ਐਂਟੀਸੈਪਟਿਕ ਗੁਣ ਹੁੰਦੇ ਹਨ। ਜੇਕਰ ਤੁਸੀਂ ਨਿੰਮ ਦੇ ਤੇਲ ਦੀ ਸਪਰੇਅ ਬਣਾ ਕੇ ਸ਼ਾਮ ਨੂੰ ਲਾਈਟਾਂ ਦੇ ਆਲੇ-ਦੁਆਲੇ ਛਿੜਕ ਦਿਓ ਤਾਂ ਕੀੜੇ-ਮਕੌੜੇ ਘਰ ਵਿੱਚ ਨਹੀਂ ਆਉਣਗੇ। ਇਸ ਤੋਂ ਇਲਾਵਾ ਕੀੜੇ-ਮਕੌੜਿਆਂ ਨੂੰ ਘਰ ਵਿਚ ਦਾਖਲ ਹੋਣ ਤੋਂ ਰੋਕਣ ਲਈ ਤੁਸੀਂ ਖਿੜਕੀਆਂ ਅਤੇ ਦਰਵਾਜ਼ਿਆਂ ਦੇ ਕੋਲ ਤੁਲਸੀ ਦੇ ਪੱਤੇ ਵੀ ਰੱਖ ਸਕਦੇ ਹੋ।
ਤੁਸੀਂ ਮੋਮਬੱਤੀਆਂ ਦੀ ਵਰਤੋਂ ਕਰਕੇ ਖੰਭਾਂ ਵਾਲੇ ਕੀੜਿਆਂ ਤੋਂ ਵੀ ਬਚ ਸਕਦੇ ਹੋ। ਇਸ ਦੇ ਲਈ ਘਰ ‘ਚ ਵੱਖ-ਵੱਖ ਥਾਵਾਂ ‘ਤੇ ਲੈਵੇਂਡਰ ਦੀ ਖੁਸ਼ਬੂ ਵਾਲੀਆਂ ਮੋਮਬੱਤੀਆਂ ਜਲਾਓ। ਲਵੈਂਡਰ ਦੀ ਖੁਸ਼ਬੂ ਖੰਭਾਂ ਵਾਲੇ ਕੀੜਿਆਂ ਨੂੰ ਦੂਰ ਕਰਦੀ ਹੈ। ਰਾਤ ਨੂੰ ਘਰ ਵਿੱਚ ਮੋਮਬੱਤੀਆਂ ਰੱਖਣ ਨਾਲ ਖੰਭਾਂ ਵਾਲੇ ਕੀੜੇ ਦੂਰ ਰਹਿੰਦੇ ਹਨ। ਬੋਰਿਕ ਪਾਊਡਰ ਇੱਕ ਪ੍ਰਭਾਵਸ਼ਾਲੀ ਕੀਟਨਾਸ਼ਕ ਹੈ। ਇਹ ਕੀੜਿਆਂ ਨੂੰ ਘਰ ਤੋਂ ਦੂਰ ਰੱਖਣ ਵਿੱਚ ਮਦਦ ਕਰਦਾ ਹੈ। ਘਰ ਦੇ ਆਲੇ-ਦੁਆਲੇ ਖਿੜਕੀਆਂ, ਦਰਵਾਜ਼ਿਆਂ ਅਤੇ ਕੰਧਾਂ ਕੋਲ ਬੋਰਿਕ ਪਾਊਡਰ ਛਿੜਕ ਦਿਓ। ਇਸ ਨਾਲ ਬਰਸਾਤੀ ਮੌਸਮੀ ਕੀੜਿਆਂ ਦਾ ਪ੍ਰਕੋਪ ਵੀ ਰੁਕ ਜਾਵੇਗਾ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)